ਨਵਾਂਸ਼ਹਿਰ 11 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧੀ) ਹਲਕਾ ਨਵਾਂਸ਼ਹਿਰ ਤੋਂ ਆਮ ਆਦਮੀ ਪਾਰਟੀ ਯੂਥ ਵਿੰਗ ਦੇ ਸੂਬਾ ਜੁਆਇੰਟ ਸਕੱਤਰ ਸਤਨਾਮ ਸਿੰਘ ਜਲਵਾਹਾ ਦੀ ਅਗਵਾਈ ਹੇਠ ਪਿੰਡ ਸਹਾਬਪੁਰ ਵਿਖੇ ਮ ਬਿਜਲੀ ਬਿੱਲਾਂ ਨੂੰ ਸਾੜਕੇ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਅਤੇ ਹਲਕਾ ਨਵਾਂਸ਼ਹਿਰ ਵਿਚ ਪੰਜਾਬ ਸਰਕਾਰ ਦੇ ਖਿਲਾਫ ਬਿਜਲੀ ਅੰਦੋਲਨ ਦੀ ਸ਼ੁਰੂਆਤ ਕੀਤੀ ਗਈ। ਸ.ਜਲਵਾਹਾ ਨੇ ਕਿਹਾ ਕਿ ਪੰਜਾਬ ਵਿੱਚ ਬਿਜਲੀ ਪੈਦਾ ਹੋਣ ਦੇ ਬਾਵਜੂਦ ਪੂਰੇ ਭਾਰਤ ਨਾਲੋਂ ਸਭਤੋਂ ਵੱਧ ਮਹਿੰਗੀ ਬਿਜਲੀ ਸਾਨੂੰ ਦਿਤੀ ਜਾ ਰਹੀ ਹੈ,ਜਿਸ ਕਰਕੇ ਆਮ ਬੰਦੇ ਦੀ ਮਹੀਨੇ ਦੀ ਕਮਾਈ ਦਾ ਅੱਧਾ ਹਿੱਸਾ ਤਾਂ ਬਿਜਲੀ ਬਿੱਲ ਦੇਣ ਲਈ ਹੀ ਨਿਕਲ ਜਾਂਦਾ ਹੈ ਅਤੇ ਬਿਜਲੀ ਬਿੱਲ ਦੇਣ ਤੋਂ ਬਾਅਦ ਤਾਂ ਆਮ ਪਰਿਵਾਰ ਦਾ ਰੋਟੀ ਪਾਣੀ ਵੀ ਬਹੁਤ ਮੁਸ਼ਕਿਲ ਚੱਲਦਾ ਹੈ। ਜਦੋਂ ਕਿ ਦਿੱਲੀ ਦੀ ਕੇਜਰੀਵਾਲ ਸਰਕਾਰ ਪੰਜਾਬ ਤੋਂ ਬਿਜਲੀ ਮੁੱਲ ਖਰੀਦਕੇ 200 ਯੂਨਿਟ ਹਰ ਮਹੀਨੇ ਬਿਜਲੀ ਫਰੀ ਦੇ ਰਹੀ ਹੈ। ਪੰਜਾਬ ਵਿੱਚ ਲੋਕਾਂ ਨੂੰ ਦੋ ਮਹੀਨੇ ਦਾ ਇਕੱਠਾ ਬਿੱਲ ਭੇਜਕੇ ਵੀ ਬਹੁਤ ਮੋਟੀ ਕਮਾਈ ਕੀਤੀ ਜਾ ਰਹੀ ਹੈ, ਕਿਉਂਕਿ ਅਗਰ ਮਹੀਨੇ ਦੀ ਮਹੀਨੇ ਬਿੱਲ ਆਉਂਦਾ ਹੈ ਤਾਂ ਯੂਨਿਟ ਸਲੈਬ ਦੇ ਹਿਸਾਬ ਨਾਲ ਘੱਟ ਪੈਸੇ ਬਣਨਗੇ ਪਰ ਜਦੋਂ ਖਪਤਕਾਰ ਨੂੰ ਦੋ ਮਹੀਨੇ ਦਾ ਇਕੱਠਾ ਬਿੱਲ ਭੇਜਿਆ ਜਾਵੇਗਾ ਤਾਂ ਯੂਨਿਟ ਸਲੈਬ ਦੁੱਗਣੇ ਰੇਟ ਵਾਲਾ ਬਣਨ ਕਰਕੇ ਲੁੱਕਵੀ ਲੁੱਟ ਕੀਤੀ ਜਾ ਰਹੀ ਹੈ। ਇਸ ਮੌਕੇ ਕਿਸਾਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਸੰਘਾ ਅਤੇ ਸਤਨਾਮ ਸਿੰਘ ਜਲਵਾਹਾ ਵੱਲੋਂ ਬਾਰਡਰਾਂ ਉਤੇ ਬੈਠੇਂ ਕਿਸਾਨ ਭਰਾਵਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਿਆਂ ਕਿਹਾ ਕਿ ਸਾਡੇ ਲੋਕਾਂ ਨੂੰ ਅੱਜ ਇਨ੍ਹਾਂ ਅਕਾਲੀ ਕਾਂਗਰਸੀਆਂ ਦੀ ਘਟੀਆ ਸੋਚ ਅਤੇ ਲੋਕ ਮਾਰੂ ਨੀਤੀਆਂ ਕਾਰਨ ਸੜਕਾਂ ਉਤੇ ਰਾਤਾਂ ਕੱਟਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਇਸ ਮੌਕੇ ਲੋਕਾਂ ਨੂੰ ਸੰਬੋਧਨ ਕਰਦਿਆਂ ਸਤਨਾਮ ਸਿੰਘ ਜਲਵਾਹਾ ਨੇ ਪਿੰਡ ਵਾਸੀਆਂ ਨੂੰ ਮਹਿੰਗੀ ਬਿਜਲੀ ਦੇ ਖਿਲਾਫ ਲਾਮਬੰਦ ਹੋਣ ਦੀ ਅਪੀਲ ਕੀਤੀ ਅਤੇ ਕੇਜਰੀਵਾਲ ਸਰਕਾਰ ਵੱਲੋਂ ਦਿੱਲੀ ਵਿੱਚ ਕੀਤੇ ਜਾ ਰਹੇ ਇਤਿਹਾਸਕ ਅਤੇ ਕ੍ਰਾਂਤੀਕਾਰੀ ਕੰਮਾਂ ਤੋਂ ਜਾਣੂ ਕਰਵਾਇਆ ਗਿਆ। ਇਸ ਦੀ ਜਾਣਕਾਰੀ ਚੰਦਰ ਮੋਹਨ ਜੇਡੀ ਜਿਲ੍ਹਾ ਮੀਡੀਆ ਪ੍ਰਧਾਨ ਨੇ ਮੀਡੀਆ ਨੂੰ ਦਿੰਦਿਆਂ ਕਿਹਾ ਕਿ ਪੰਜਾਬ ਵਿੱਚੋਂ ਮਹਿੰਗੀ ਬਿਜਲੀ ਖਿਲਾਫ ਜਨ ਅੰਦੋਲਨ ਉੱਠੇਗਾ । ਇਸ ਮੌਕੇ ਕਿਸਾਨ ਵਿੰਗ ਦੇ ਜਲ੍ਹਿਾ ਪ੍ਰਧਾਨ ਸੁਰਿੰਦਰ ਸਿੰਘ ਸੰਘਾ,ਸੀਨੀਅਰ ਆਗੂ ਲਖਵਿੰਦਰ ਸਿੰਘ ਧੰਜਲ ਅਤੇ ਪੰਡਿਤ ਸਤੀਸ਼ ਕੁਮਾਰ,ਜੋਗਾ ਸਿੰਘ, ਗੋਗੀ ਸ਼ਹਾਬਪੁਰ, ਹਰਜੀਤ ਸੰਘਾ, ਰਣਵੀਰ ਰਾਣਾ, ਜੋਗਾ ਸਿੰਘ, ਦਲਵੀਰ ਸਿੰਘ, ਬਹਾਦਰ ਸਿੰਘ,ਹਰਮਨ ਸੰਘਾ ਆਦਿ ਮੈਂਬਰ ਭਾਰੀ ਗਿਣਤੀ ਵਿੱਚ ਹਾਜ਼ਰ ਸਨ।