ਸਤਨਾਮ ਸਿੰਘ ਜਲਵਾਹਾ ਵੱਲੋਂ ਪੰਜਾਬ ਪੱਧਰ ਦੀ ਅਹਿਮ ਨਿਯੁਕਤੀ ਲਈ ਪਾਰਟੀ ਹਾਈਕਮਾਂਡ ਦਾ ਧੰਨਵਾਦ

ਨਵਾਂਸ਼ਹਿਰ 12ਅਪ੍ਰੈਲ (ਬਿਊਰੋ) ਆਮ ਆਦਮੀ ਪਾਰਟੀ ਵੱਲੋਂ ਹਲਕਾ ਨਵਾਂਸ਼ਹਿਰ ਤੋਂ ਪਾਰਟੀ ਦੇ ਨਾਲ ਹਰ ਔਖੇ ਸੌਖੇ ਵੇਲੇ ਵਫ਼ਾਦਾਰੀ ਨਾਲ ਖੜਨ ਵਾਲੇ ਗਰਾਊਂਡ ਲੈਵਲ ਦੇ ਨਿਡਰ ਅਤੇ ਮਿਹਨਤੀ ਆਗੂ ਸਤਨਾਮ ਸਿੰਘ ਜਲਵਾਹਾ ਨੂੰ ਯੂਥ ਵਿੰਗ ਸੂਬਾ ਸੰਯੁਕਤ ਸਕੱਤਰ ਪੰਜਾਬ ਦੀ ਅਹਿਮ ਜੁੰਮੇਵਾਰੀ ਦਿਤੀ ਗਈ ਹੈ। ਇਸ ਵੱਡੀ ਜੁੰਮੇਵਾਰੀ ਨੂੰ ਮਿਲਣ ਤੋਂ ਬਾਅਦ ਸਤਨਾਮ ਸਿੰਘ ਜਲਵਾਹਾ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਵੱਡੀ ਜੁੰਮੇਵਾਰੀ ਲਈ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਜੀ, ਪੰਜਾਬ ਪ੍ਰਧਾਨ ਭਗਵੰਤ ਮਾਨ ਜੀ, ਪੰਜਾਬ ਇੰਚਾਰਜ ਸ ਜਰਨੈਲ ਸਿੰਘ ਜੀ ਸਹਿ ਪ੍ਰਧਾਨ ਸ਼੍ਰੀ ਰਾਘਵ ਚੱਢਾ ਅਤੇ ਵਿਰੋਧੀ ਧਿਰ ਦੇ ਨੇਤਾ ਸ ਹਰਪਾਲ ਸਿੰਘ ਚੀਮਾ ਜੀ ਦਾ ਧੰਨਵਾਦ ਹੈ ਅਤੇ ਮੈਂ ਪੰਜਾਬ ਅਤੇ ਕੇਂਦਰੀ ਲੀਡਰਸ਼ਿਪ ਨੂੰ ਇਹ ਵਿਸ਼ਵਾਸ ਦਵਾਉਂਦਾ ਹਾਂ ਕਿ ਪਾਰਟੀ ਵੱਲੋਂ ਦਿੱਤੀ ਗਈ ਪੰਜਾਬ ਯੂਥ ਵਿੰਗ ਦੀ ਜੁੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਵਾਂਗਾ ਅਤੇ ਕਿਸੇ ਨਾਲ ਵੀ ਕੋਈ ਪੱਖਪਾਤ ਨਹੀਂ ਕਰਾਂਗਾ। ਸਤਨਾਮ ਸਿੰਘ ਜਲਵਾਹਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਮੇਰੇ ਤੋਂ ਇਲਾਵਾ ਹਲਕਾ ਨਵਾਂਸ਼ਹਿਰ ਤੋਂ ਮਨਦੀਪ ਸਿੰਘ ਅਟਵਾਲ ਨੂੰ ਜ਼ਿਲ੍ਹਾ ਯੂਥ ਪ੍ਰਧਾਨ, ਸੁਰਿੰਦਰ ਸਿੰਘ ਸੰਘਾ ਨੂੰ ਕਿਸਾਨ ਵਿੰਗ ਜਿਲ੍ਹਾ ਪ੍ਰਧਾਨ, ਸੰਤੋਖ ਸਿੰਘ ਬੰਗੜ ਨੂੰ ਲੀਗਲ ਵਿੰਗ ਜਿਲ੍ਹਾ ਪ੍ਰਧਾਨ ਲਗਾਕੇ ਹਲਕਾ ਨਵਾਂਸ਼ਹਿਰ ਨੂੰ ਬਹੁਤ ਵੱਡਾ ਮਾਣ ਬਖਸ਼ਿਆ ਹੈ ਅਤੇ ਨਵ-ਨਿਯੁਕਤ ਸਾਰੇ ਅਹੁਦੇਦਾਰ ਪਾਰਟੀ ਲਈ ਦਿਨ ਰਾਤ ਮਿਹਨਤ ਕਰਨ ਲਈ ਵਚਨਬੱਧ ਹਨ ਅਤੇ 2022 ਵਿੱਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਵਿੱਚ ਤਨ ਮਨ ਧਨ ਨਾਲ ਮਿਹਨਤ ਕਰਦੇ ਹੋਏ ਅਹਿਮ ਯੋਗਦਾਨ ਪਾਉਣਗੇ। ਸਤਨਾਮ ਜਲਵਾਹਾ ਨੇ ਕਿਹਾ ਕਿ ਉਹ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸਮੂਹ ਅਹੁਦੇਦਾਰਾਂ ਅਤੇ ਵਲੰਟੀਅਰ ਸਾਥੀਆਂ ਦਾ ਵੀ ਵਿਸ਼ੇਸ਼ ਤੌਰ ਉੱਤੇ ਧੰਨਵਾਦ ਕਰਦੇ ਹਨ ਜੋ ਇੱਕ ਟੀਮ ਦੇ ਰੂਪ ਵਿਚ ਇਕੱਠੇ ਹੋਕੇ ਬਿਨਾਂ ਕਿਸੇ ਧੜੇਬੰਦੀ ਤੋਂ ਪੰਜਾਬ ਦੇ ਸੁਨਿਹਰੀ ਭਵਿੱਖ ਲਈ ਹਰ ਚੁਣੌਤੀ ਦਾ ਸਾਹਮਣਾ ਕਰਨ ਲਈ ਹਮੇਸ਼ਾ ਤੱਤਪਰ ਰਹਿੰਦੇ ਹਨ ਅਤੇ ਸਾਰੇ ਅਹੁਦੇਦਾਰ ਪਾਰਟੀ ਨੂੰ ਵਿਸ਼ਵਾਸ ਦਵਾਉਂਦੇ ਹਨ ਕਿ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀਆਂ ਤਿੰਨੇ ਸੀਟਾਂ ਜਿੱਤ ਕੇ ਪਾਰਟੀ ਦੀ ਝੋਲੀ ਪਾਉਣਗੇ।