ਨਵਾਂ ਸ਼ਹਿਰ,10 ਅਪ੍ਰੈਲ:- ਬੱਚਿਆਂ ਦੀ ਪੜ੍ਹਾਈ ਵਿੱਚ ਪਕੜ ਮਜਬੂਤ ਕਰਨ ਅਤੇ ਚਿਰ ਸਥਾਈ ਗਿਆਨ ਦੇ ਨਾਲ-ਨਾਲ ਸਰਵ ਪੱਖੀ ਵਿਕਾਸ ਲਈ ਸਾਨੂੰ ਆਪਣੇ ਬੱਚੇ ਸਰਕਾਰੀ ਸਕੂਲਾਂ ਵਿੱਚ ਹੀ ਪੜ੍ਹਾਉਣੇ ਚਾਹੀਦੇ ਹਨ, ਇਹ ਵਿਚਾਰ ਗੁਰਇੰਦਰ ਸਿੰਘ ਸਰਪੰਚ ਪਿੰਡ ਭੀਣ ਨੇ ਜਿਲ੍ਹਾ ਮੀਡੀਆ ਟੀਮ ਵਲੋਂ ਸਰਕਾਰੀ ਸਕੂਲਾਂ ਵਿੱਚ ਦਾਖਲਾ ਮੁਹਿੰਮ ਨੂੰ ਤੇਜ ਕਰਨ ਲਈ ਖੇਡੇ ਨੁੱਕੜ ਨਾਟਕ ਸਮੇਂ ਮਾਪਿਆ ਅਤੇ ਪਿੰਡ ਨਿਵਾਸੀਆਂ ਨੂੰ ਸੰਬੋਧਨ ਕਰਦਿਆਂ ਕਹੇ। ਉਨ੍ਹਾ ਕਿਹਾ ਕਿ ਪਿਛਲੇ 6-7 ਸਾਲਾਂ ਤੋਂ ਸਰਕਾਰੀ ਸਕੂਲਾਂ ਦੀ ਕਾਇਆ ਕਲਪ ਬਦਲ ਚੁੱਕੀ ਹੈ। ਹੁਣ ਸਰਕਾਰੀ ਸਕੂਲਾਂ ਵਿੱਚ ਪਹਿਲਾਂ ਵਾਲਾ ਮਾਹੌਲ ਨਹੀਂ ਰਿਹਾ।ਸਰਕਾਰੀ ਸਕੂਲ ਹੁਣ ਅਧੁਨਿਕ ਸਹੂਲਤਾਂ ਨਾਲ ਲੈਸ ਹਨ ਅਤੇ ਬਹੁਤ ਵੱਧ ਪੜ੍ਹੇ ਲਿਖੇ ਤਜਰਬੇਕਾਰ ਅਧਿਆਪਕ ਨਿਯੁਕਤ ਹਨ।ਸਰਕਾਰੀ ਸਕੂਲਾਂ ਵਿੱਚ ਨਰਸਰੀ ਜਮਾਤ ਤੋਂ ਬਾਰਵੀਂ ਜਮਾਤ ਤੱਕ ਇੰਗਲਿਸ਼ ਮੀਡੀਅਮ ਵਿੱਚ ਈ-ਕੰਨਟੈਂਟ ਨਾਲ ਪੜ੍ਹਾਈ ਕਰਵਾਈ ਜਾਂਦੀ ਹੈ। ਇਸ ਲਈ ਸਾਨੂੰ ਸਰਕਾਰੀ ਮੁਫਤ ਮਿਲ ਰਹੀਆਂ ਸਹੂਲਤਾਂ ਦਾ ਵੱਧ ਤੋਂ ਵੱਧ ਲਾਭ ਲੈਣਾ ਚਾਹੀਦਾ ਹੈ। ਇਸ ਮੌਕੇ ਗੁਰਦਿਆਲ ਮਾਨ ਸ਼ੋਸ਼ਲ ਮੀਡੀਆ ਕੋਆਰਡੀਨੇਟਰ ਕਮ ਟੀਮ ਇੰਚਾਰਜ ਨੇ ਮਾਪਿਆ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਅੱਜ ਸਰਕਾਰੀ ਸਕੂਲਾਂ ਦੇ ਨਤੀਜੇ ਸੌ ਪ੍ਰਤੀਸ਼ਤ ਬਿਨ੍ਹਾ ਨਕਲ ਤੋਂ ਆ ਰਹੇ ਹਨ।ਸਰਕਾਰੀ ਸਕੂਲਾਂ ਵਿੱਚ ਸ਼ੁਰੂ ਕੀਤੇ ਇੰਗਲਿਸ਼ ਬੂਸਟਰ ਕਲੱਬਾਂ ਕਰਕੇ ਬੱਚੇ ਫਰਾਟੇਦਾਰ ਇੰਗਲਿਸ਼ ਬੋਲ ਰਹੇ ਹਨ। ਸਾਇੰਸ ਲੈਬਜ਼ ਵਿੱਚ ਬੱਚੇ ਆਪਣੇ ਹੱਥੀ ਪ੍ਰੈਕਟੀਕਲ ਕਰਕੇ ਸਾਰਾ ਗਿਆਨ ਗ੍ਰਹਿਣ ਕਰਦੇ ਹਨ। ਜੋ ਕਿ ਉਨ੍ਹਾਂ ਦੇ ਜੀਵਨ ਵਿੱਚ ਚਿਰਸਥਾਈ ਸਿੱਧ ਹੋ ਰਿਹਾ ਹੈ।ਸਰਕਾਰੀ ਸਕੂਲਾਂ ਵਿੱਚ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਵਾਂਗ ਰੱਟਾ ਪ੍ਰਵਿਰਤੀ ਤੋਂ ਦੂਰ ਰੱਖਕੇ ਮੁਢਲੀ ਜਾਣਕਾਰੀ ਦਿੱਤੀ ਜਾਂਦੀ ਹੈ। ਇਸ ਲਈ ਸਾਨੂੰ ਆਪਣੇ ਬੱਚੇ ਸਰਕਾਰੀ ਸਕੂਲਾਂ ਵਿੱਚ ਹੀ ਦਾਖਿਲ ਕਰਵਾਉਣੇ ਚਾਹੀਦੇ ਹਨ। ਇਸ ਮੌਕੇ ਸਿੱਖਿਆ ਵਿਭਾਗ ਦੀਆਂ ਪ੍ਰਾਪਤੀਆਂ ਨੂੰ ਦਿਰਸਾਉਦਾ ਹੋਇਆ ਜਿਲ੍ਹਾ ਮੀਡੀਆ ਟੀਮ ਵਲੋਂ ਤਿਆਰ ਕੀਤਾ"ਨੁੱਕੜ ਨਾਟਕ" ਖੇਡਣ ਤੋਂ ਇਲਾਵਾ ਬੱਚਿਆਂ ਵਲੋਂ ਇੰਗਲਿਸ਼ ਵਾਰਤਾਲਾਪ,ਮੋਨੋ ਐਕਟਿੰਗ ਰਾਹੀਂ ਮਾਪਿਆਂ ਨੂੰ ਪ੍ਰੇਰਿਤ ਕੀਤਾ ਗਿਆ। ਇਸ ਤੋਂ ਪ੍ਰੇਰਿਤ ਹੁੰਦਿਆਂ ਮਾਪਿਆ ਵਲੋਂ ਮੌਕੇ ਉੱਤੇ ਹੀ 5 ਬੱਚੇ ਸਰਕਾਰੀ ਹਾਈ ਸਕੂਲ ਵਿੱਚ ਦਾਖਿਲ ਕਰਵਾਏ ਗਏ। ਪਿੰਡ ਨਿਵਾਸੀਆ ਵਲੋਂ ਟੀਮ ਦਾ ਸਨਮਾਨ ਚਿੰਨ੍ਹਾ ਨਾਲ ਸਨਮਾਨ ਵੀ ਕੀਤਾ ਗਿਆ। ਨੁੱਕੜ ਨਾਟਕ ਟੀਮ ਵਿੱਚ ਸ਼ੈਲੀ ਜੈਰਥ,ਜਸਵੀਰ ਕੌਰ,ਆਸ਼ੂ ਕਾਲੀਆ ਸਾਰੇ ਸਰਕਾਰੀ ਸਕੂਲਾਂ ਦੇ ਅਧਿਆਪਕ ਅਤੇ ਰੁਕਸਾਨਾ,ਅਨਾਮਿਕਾ ਬੱਚਿਆ ਨੇ ਭਾਗ ਲਿਆ।ਇਸ ਮੌਕੇ ਹੋਰਨਾਂ ਤੋਂ ਇਲਾਵਾ ਸਤਨਾਮ ਸਿੰਘ ਜਿਲ੍ਹਾ ਕੋਆਰਡੀਨੇਟਰ ਪਪਪਪ, ਤਿਲਕ ਰਾਜ,ਬਿਹਾਰੀ ਲਾਲ,ਅਮਨਦੀਪ ਕੌਰ,ਕ੍ਰਿਸਨਾ ਬਾਲੀ,ਅੰਜਨਾ,ਵੀਨਾ ਲਾਂਬਾ,ਰਾਕੇਸ ਕੁਮਾਰ,ਹਰਜੀਤ ਕੌਰ,ਮੰਜੂ,ਸੁਮਨ,ਗੁਰਿੰਦਰ ਸਿੰਘ,ਰਾਜ ਕੁਮਾਰੀ ਆਦਿ ਵੀ ਹਾਜਿਰ ਸਨ।
ਕੈਪਸ਼ਨ: ਪਿੰਡ ਭੀਣ ਵਿੱਚ ਜਿਲ੍ਹਾ ਮੀਡੀਆ ਟੀਮ ਵਲੋਂ ਖੇਡ "ਨੁੱਕੜ ਨਾਟਕ"ਦੇ ਦ੍ਰਿਸ਼।
ਕੈਪਸ਼ਨ: ਪਿੰਡ ਭੀਣ ਵਿੱਚ ਜਿਲ੍ਹਾ ਮੀਡੀਆ ਟੀਮ ਵਲੋਂ ਖੇਡ "ਨੁੱਕੜ ਨਾਟਕ"ਦੇ ਦ੍ਰਿਸ਼।