ਪਿੰਡ ਰਕਾਸਣ ਦੀ ਮਾਤਾ ਨੇ ਆਪਣੇ ਗਹਿਣੇ ਵੇਚ ਤਾਰਿਆ ਬਿਜਲੀ ਦਾ ਬਿੱਲ:-ਸਤਨਾਮ ਸਿੰਘ ਜਲਵਾਹਾ
ਨਵਾਂਸ਼ਹਿਰ 12 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧੀ) ਹਲਕਾ ਨਵਾਂਸ਼ਹਿਰ ਤੋਂ ਆਮ ਆਦਮੀ ਪਾਰਟੀ ਯੂਥ ਵਿੰਗ ਦੇ ਸੂਬਾ ਜੁਆਇੰਟ ਸਕੱਤਰ ਸਤਨਾਮ ਸਿੰਘ ਜਲਵਾਹਾ ਦੀ ਅਗਵਾਈ ਹੇਠ ਅੱਜ ਪਿੰਡ ਰਕਾਸਣ ਵਿਖੇ ਆਪ ਦੇ ਬਲਾਕ ਪ੍ਰਧਾਨ ਕੁਲਵੰਤ ਸਿੰਘ ਰਕਾਸਣ ਦੇ ਉਪਰਾਲੇ ਸਦਕਾ ਬਿਜਲੀ ਅੰਦੋਲਨ ਨੂੰ ਮੁੱਖ ਰੱਖਦਿਆਂ ਬਿਜਲੀ ਬਿੱਲ ਸਾੜਕੇ ਸੰਕੇਤਕ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਯੂਥ ਵਿੰਗ ਦੇ ਨਵ ਨਿਯੁਕਤ ਸੂਬਾ ਸੰਯੁਕਤ ਸਕੱਤਰ ਸਤਨਾਮ ਸਿੰਘ ਜਲਵਾਹਾ ਨੇ ਕਿਹਾ ਕਿ ਕੈਪਟਨ ਸਰਕਾਰ ਵੱਲੋਂ ਮਹਿੰਗੀ ਬਿਜਲੀ ਦੇ ਕੇ ਪੰਜਾਬ ਦੇ ਲੋਕਾਂ ਨੂੰ ਅੰਨੇਵਾਹ ਲੁਟਿਆ ਜਾ ਰਿਹਾ ਹੈ ਜਦਕਿ ਕੈਪਟਨ ਸਾਬ ਨੇ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨਾਲ ਇਹ ਵਾਅਦਾ ਕੀਤਾ ਸੀ ਕਿ ਅਸੀਂ ਪ੍ਰਾਈਵੇਟ ਕੰਪਨੀਆਂ ਨਾਲ ਕੀਤੇ ਇਕਰਾਰ ਰੱਦ ਕਰਕੇ ਅੱਧੇ ਰੇਟ ਉਤੇ ਬਿਜਲੀ ਦੇਵਾਂਗੇ। ਪਰ ਗੁਟਕਾ ਸਾਹਿਬ ਦੀ ਝੂਠੀ ਸੋਹ ਖਾਣ ਵਾਲੇ ਕੈਪਟਨ ਨੇ ਬਿਜਲੀ ਸਸਤੀ ਤਾਂ ਕੀ ਕਰਨੀ ਸੀ, 12 ਵਾਰ ਬਿਜਲੀ ਦੇ ਰੇਟ ਵਧਾ ਕੇ ਲੋਕਾਂ ਨੂੰ ਸੂਲੀ ਤੇ ਟੰਗਣ ਦਾ ਕੰਮ ਕੀਤਾ। ਅੱਜ ਜਦੋਂ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਵੱਲੋਂ ਪਿੰਡ ਰਕਾਸਣ ਵਿਖੇ ਬਿਜਲੀ ਅੰਦੋਲਨ ਸਬੰਧੀ ਪ੍ਰੋਗਰਾਮ ਕੀਤਾ ਜਾ ਰਿਹਾ ਸੀ ਤਾਂ ਪਿੰਡ ਦੀ ਹੀ ਇੱਕ ਬਜ਼ੁਰਗ ਮਾਤਾ ਜੀ ਨੇ ਦੱਸਿਆ ਕਿ ਉਨ੍ਹਾਂ ਨੂੰ ਆਪਣੇ ਗਹਿਣੇ ਵੇਚ ਕੇ ਬਿਜਲੀ ਦਾ ਬਿੱਲ ਦੇਣ ਲਈ ਮਜਬੂਰ ਹੋਣਾ ਪਿਆ, ਕਿਉਂਕਿ ਬਿਜਲੀ ਦਾ ਬਿੱਲ ਹੀ ਐਨਾ ਆਇਆ ਕਿ ਉਨ੍ਹਾਂ ਕੋਲ ਗਹਿਣੇ ਵੇਚਣ ਤੋਂ ਸਿਵਾਏ ਹੋਰ ਕੋਈ ਚਾਰਾ ਨਹੀਂ ਸੀ। ਮਾਤਾ ਜੀ ਨੇ ਬਿਜਲੀ ਵਿਭਾਗ ਨੂੰ ਵੀ ਬੇਨਤੀ ਕੀਤੀ ਪਰ ਕਿਸੇ ਨੇ ਵੀ ਬਿੱਲ ਘੱਟ ਕਰਨ ਲਈ ਹਾਮੀਂ ਨਹੀਂ ਭਰੀ,ਬਿਜਲੀ ਦਾ ਮੀਟਰ ਪੁੱਟਕੇ ਲਿਜਾਉਣ ਦੇ ਡਰ ਤੋਂ ਉਨ੍ਹਾਂ ਨੂੰ ਆਪਣੇ ਗਹਿਣੇ ਵੇਚ ਕੇ ਬਿਜਲੀ ਦਾ ਬਿੱਲ ਭਰਨਾ ਪਿਆ। ਇਸ ਮੌਕੇ ਯੂਥ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਮਨਦੀਪ ਸਿੰਘ ਅਟਵਾਲ ਨੇ ਲੋਕਾਂ ਨੂੰ ਕਿਹਾ ਕਿ ਇੱਕ ਵਾਰ ਆਮ ਆਦਮੀ ਪਾਰਟੀ ਨੂੰ ਮੌਕਾ ਦਿਓ ਅਤੇ ਪੰਜਾਬ ਦੇ ਲੋਕਾਂ ਨੂੰ ਦੁਬਾਰਾ ਕਦੀਂ ਵੀ ਕੋਈ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਕਿਸਾਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਸੰਘਾ ਵੱਲੋਂ ਬਾਰਡਰਾਂ ਉਤੇ ਬੈਠੇਂ ਕਿਸਾਨਾਂ ਦੇ ਮੁੱਖ ਦੋਸ਼ੀ ਕੈਪਟਨ ਅਤੇ ਬਾਦਲ ਨੂੰ ਦੱਸਦਿਆਂ ਕਿਹਾ ਕਿ ਇਹ ਦੋਵੇਂ ਪੰਜਾਬ ਨੂੰ ਵਾਰੋਂ ਵਾਰੀ ਲੁੱਟ ਕੇ ਆਪਣੇ ਢਿੱਡ ਭਰ ਰਹੇ ਹਨ। ਪਿੰਡ ਦੇ ਲੋਕਾਂ ਨੂੰ ਜਲਵਾਹਾ ਨੇ ਭਰੋਸਾ ਦਿਵਾਇਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਪੰਜਾਬ ਵਿੱਚ ਵੀ ਦਿੱਲੀ ਵਾਂਗ ਬਹੁਤ ਹੀ ਸਸਤੀ ਅਤੇ ਫਰੀ ਬਿਜਲੀ ਦਿੱਤੀ ਜਾਵੇਗੀ ਅਤੇ ਜੋ ਦੋ ਮਹੀਨੇ ਦਾ ਇਕੱਠਾ ਬਿੱਲ ਭੇਜਕੇ ਲੁੱਕਵੀਂ ਲੁੱਟ ਕੀਤੀ ਜਾ ਰਹੀ ਹੈ ਉਸ ਨੂੰ ਵੀ ਬੰਦ ਕੀਤਾ ਜਾਵੇਗਾ, ਸਤਨਾਮ ਜਲਵਾਹਾ ਨੇ ਭਾਰਤ ਵਿੱਚੋਂ ਸਭਤੋਂ ਮਹਿੰਗੀ ਬਿਜਲੀ ਦਿਤੇ ਜਾਣ ਦੇ ਖਿਲਾਫ ਜੰਮਕੇ ਰਵਾਇਤੀ ਪਾਰਟੀਆਂ ਨੂੰ ਕੋਸਿਆ ਅਤੇ ਬਿਜਲੀ ਬਿੱਲ ਨੂੰ ਸਾੜਕੇ ਵਿਰੋਧ ਪ੍ਰਦਰਸ਼ਨ ਕੀਤਾ। ਇਸ ਮੌਕੇ ਬਲਾਕ ਪ੍ਰਧਾਨ ਕੁਲਵੰਤ ਸਿੰਘ ਰਕਾਸਣ, ਸਰਕਲ ਪ੍ਰਧਾਨ ਕੁਲਵਿੰਦਰ ਸਿੰਘ ਗਿਰਨ, ਗੁਰਦੇਵ ਸਿੰਘ ਮੀਰਪੁਰ, ਮਨਪ੍ਰੀਤ ਸਿੰਘ ਚਰਾਣ, ਕਮਲਪ੍ਰੀਤ ਸਿੰਘ, ਬਲਜਿੰਦਰ ਸਿੰਘ, ਜੀਤਾ ਸੈਣੀ, ਹਰਵਿੰਦਰ ਸੈਣੀ ਆਦਿ ਪਿੰਡ ਵਾਸੀ ਹਾਜ਼ਰ ਸਨ।