ਹਸਪਤਾਲ ਢਾਹਾਂ ਕਲੇਰਾਂ ਵਿਖੇ ਦਿਲ ਦੇ ਰੋਗਾਂ ਦੀ ਉ.ਪੀ.ਡੀ. 24 ਅਪਰੈਲ ਤੋਂ ਸ਼ੁਰੂ

ਹਸਪਤਾਲ ਢਾਹਾਂ ਕਲੇਰਾਂ ਵਿਖੇ ਦਿਲ ਦੇ ਰੋਗਾਂ ਦੀ ਉ.ਪੀ.ਡੀ.  24 ਅਪਰੈਲ ਤੋਂ ਸ਼ੁਰੂ

ਹਸਪਤਾਲ ਢਾਹਾਂ ਕਲੇਰਾਂ ਵਿਖੇ ਹਰ ਸ਼ਨੀਵਾਰ ਨੂੰ ਦਿਲ ਰੋਗਾਂ ਦੇ ਮਾਹਿਰ
ਡਾ. ਕਰਨਦੀਪ ਸਿੰਘ ਸਿਆਲ ਚੰਡੀਗੜ੍ਹ ਵਾਲੇ ਕਰਨਗੇ ਮਰੀਜ਼ਾਂ ਦੀ ਜਾਂਚ

ਬੰਗਾ : 21 ਅਪਰੈਲ : - (    )  ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਹੁਣ ਦਿਲ ਦੇ ਰੋਗਾਂ ਦੇ ਇਲਾਜ ਲਈ ਹਫਤਾਵਾਰੀ ਉ. ਪੀ. ਡੀ. ਸੇਵਾ 24 ਅਪਰੈਲ ਤੋਂ ਸ਼ੁਰੂ ਹੋ ਰਹੀ ਹੈ, ਜਿੱਥੇ  ਦਿਲ ਦੀਆਂ ਬਿਮਾਰੀਆਂ ਦੇ ਪ੍ਰਸਿੱਧ ਮਾਹਿਰ ਸੁਪਰਸ਼ਪੈਲਿਸਟ ਡਾਕਟਰ ਕਰਨਦੀਪ ਸਿੰਘ ਸਿਆਲ ਡੀ. ਐਮ. (ਕਾਰਡੀਉਲੋਜੀ) ਚੰਡੀਗੜ੍ਹ ਵਾਲੇ ਹਰ ਸ਼ਨੀਵਾਰ ਨੂੰ ਸਵੇਰੇ 9 ਤੋਂ ਦੁਪਹਿਰ 2 ਵਜੇ ਤੱਕ ਦਿਲ ਦੇ ਮਰੀਜਾਂ ਦਾ  ਚੈੱਕਅੱਪ ਕਰਿਆ ਕਰਨਗੇ। ਇਹ ਜਾਣਕਾਰੀ ਦਿੰਦੇ ਹੋਏ ਹਰਦੇਵ ਸਿੰਘ ਕਾਹਮਾ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਦੱਸਿਆ ਕਿ ਇਲਾਕੇ ਦੇ ਲੋੜਵੰਦ  ਦਿਲ ਦੇ ਰੋਗਾਂ ਦੇ ਮਰੀਜ਼ਾਂ ਦੀ ਲੋੜ ਨੂੰ ਮੁੱਖ ਰੱਖਦੇ ਹੋਏ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਦਿਲ ਦਾ ਵਿਭਾਗ ਕਾਇਮ ਕਰਕੇ ਉ ਪੀ ਡੀ ਸੇਵਾ ਆਰੰਭ ਕੀਤੀ ਜਾ ਰਹੀ ਹੈ। ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਦਿਲ ਦੇ ਮਰੀਜ਼ਾਂ ਦੀ ਵਧੀਆ ਜਾਂਚ ਕਰਨ ਅਤੇ ਇਲਾਜ ਕਰਨ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ । ਜਿਸ ਵਿਚ ਦਿਲ ਦੀਆਂ ਬਿਮਾਰੀਆਂ ਦੇ ਪ੍ਰੁਸਿੱਧ ਡਾ. ਕਰਨਦੀਪ ਸਿੰਘ ਸਿਆਲ ਡੀ ਐਮ ਹਰ ਸ਼ਨੀਵਾਰ ਨੂੰ ਸਵੇਰੇ 9 ਵਜੇ ਤੋਂ ਦੁਪਹਿਰ 2 ਵਜੇ ਤੱਕ ਮਰੀਜ਼ਾਂ ਦੀ ਜਾਂਚ ਕਰਿਆ ਕਰਨਗੇ ।  ਉਹਨਾਂ ਇਲਾਕੇ ਦੇ ਦਿਲ ਦੇ ਰੋਗਾਂ ਦੇ ਮਰੀਜ਼ਾਂ ਨੂੰ ਅਪੀਲ ਕੀਤੀ ਕਿ ਉਹ ਡਾ. ਕਰਨਦੀਪ ਸਿੰਘ ਸਿਆਲ ਡੀ ਐਮ ਦੀਆਂ ਸੇਵਾਵਾਂ ਦਾ ਲਾਭ ਪ੍ਰਾਪਤ ਕਰਨ। ਇਹ ਜਾਣਕਾਰੀ ਦੇਣ ਮੌਕੇ ਮਲਕੀਅਤ ਸਿੰਘ ਬਾਹੜੋਵਾਲ ਮੀਤ ਪ੍ਰਧਾਨ, ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ, ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ, ਜਗਜੀਤ ਸਿੰਘ ਸੋਢੀ ਪ੍ਰਬੰਧਕ ਮੈਂਬਰ ਵੀ ਹਾਜ਼ਰ ਸਨ।
ਫ਼ੋਟੋ : ਡਾ. ਕਰਨਦੀਪ ਸਿੰਘ ਸਿਆਲ ਡੀ. ਐਮ. (ਕਾਰਡੀਉਲੋਜੀ) ਚੰਡੀਗੜ੍ਹ ਵਾਲੇ