*ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਵਲੋਂ ਤਖ਼ਤ ਸੱਚਖੰਡ ਸੀ੍ ਹਜੂਰ ਸਾਹਿਬ ਵਿਖੇ ਕੀਤੇ 52 ਹੁਕਮ*

👍1.ਕਿਰਤ ਧਰਮ ਦੀ ਕਰਨੀ
👍2.ਦਸਵੰਦ ਦੇਣਾ
👍3.ਗੁਰਬਾਣੀ ਕੰਠ ਕਰਨੀ
👍4.ਅਮ੍ਰਿਤ ਵੇਲੇ ਜਾਗਣਾ
👍5.ਪਿਆਰ ਨਾਲ ਗੁਰਸਿਖਾ ਦੀ ਸੇਵਾ ਕਰਨੀ
👍6.ਗੁਰਸਿਖਾ ਪਾਸੋ ਗੁਰਬਾਣੀ ਦੇ ਅਰਥ ਸਮਝਣੇ
👍7.ਪੰਜ ਕਕਾਰਾ ਦੀ ਰਹਿਤ ਦ੍ਰਿੜ ਰਖਣੀ
👍8. ਸ਼ਬਦ ਦਾ ਅਭਿਆਸ ਕਰਨਾ
👍9.ਧਿਆਨ ਸਤਿ-ਸਰੂਪ ਦਾ ਕਰਨਾ
👍10.ਸਤਿਗੁਰੂ ਸ੍ਰੀ ਗ੍ਰੰਥ ਸਾਹਿਬ ਜੀ ਨੂੰ ਮੰਨਣਾ
👍11.ਸਭ ਕਾਰਜਾ ਦੇ ਆਰੰਭ ਵੇਲੇ ਅਰਦਾਸ ਕਰਨੀ
👍12.ਜੰਮਨ ,ਮਰਨ ਵਿਆਹ ਆਨੰਦ ਆਦਿ ਸਮੇ
ਜਪੁਜੀ ਸਾਹਿਬ ਦਾ ਪਾਠ ਕਰਕੇ, ਕੜਾਹ
ਪ੍ਰਸਾਦਿ ਤਿਆਰ ਕਰਕੇ , ਆਨੰਦ ਸਾਹਿਬ
ਦਾ ਪਾਠ , ਅਰਦਾਸ ਕਰਕੇ ਪੰਜਾ ਪਿਆਰਿਆ ਤੇ
ਹਜੂਰੀ ਗ੍ਰੰਥੀ ਸਿੰਘਾ ਦਾ ਵਰਤਾਰਾ ਵਰਤਾ ਕੇ
ਰੱਖ ਉਪਰੰਤ ਸੰਗਤਾ ਨੂੰ ਵਰਤਾ ਦੇਣਾ
👍13.ਜਦ ਤੱਕ ਕੜਾਹ ਪ੍ਰਸਾਦ ਵਰਤਦਾ ਰਹੇ
ਸਾਰੀ ਸੰਗਤ ਅਡੋਲ ਬੈਠੀ ਰਹੇ
👍14.ਵਿਆਹ ਆਨੰਦ ਬਿਨਾ ਗ੍ਰਹਿਸਤ
ਨਹੀ ਕਰਨਾ
👍15.ਪਰ -ਇਸਤਰੀ ਮਾ ਭੈਣ ਕਰ ਜਾਣਨੀ
👍16.ਇਸਤਰੀ ਦਾ ਮੂੰਹ ਨਹੀ ‌ਫਿਟਕਾਰਨਾ
👍17.ਜਗਤ -ਝੂਠ ਤਮਾਕੂ, ਬਿਖਿਆ ਦਾ ਤਿਆਗ
ਕਰਨਾ
👍18.ਰਹਿਤਵਾਨ ਤੇ ਨਾਮ ਜਪਣ ਵਾਲਿਆ
ਗੁਰਸਿੱਖਾ ਦੀ ਸੰਗਤ ਕਰਨੀ
👍19.ਜਿਤਨੇ ਕਰਮ ਆਪਣੇ ਕਰਨ ਦੇ ਹੋਣ , ਓਹਨਾ ਦੇ
ਕਰਨ ਵਿਚ ਆਲਸ ਨਹੀ ਕਰਨੀ
👍20. ਗੁਰਬਾਣੀ ਦਾ ਕੀਰਤਨ ਰੋਜ ਸੁਨਣਾ ਤੇ
ਕਰਨਾ
👍21. ਕਿਸੇ ਦੀ ਨਿੰਦਾ ਚੁਗਲੀ ਤੇ
ਇਰਖਾ ਨਹੀ ਕਰਨੀ
👍22. ਧਨ ਜੁਆਨੀ ਕੁਲ-ਜਾਤ ਦਾ ਮਾਨ
ਨਹੀ ਕਰਨਾ
👍23. ਮੱਤ ਉਚੀ ਤੇ ਸਚੀ ਰਖਣੀ
👍24. ਸ਼ੁੱਭ ਕੰਮ ਕਰਦੇ ਰਹਿਣਾ
👍25. ਬੁੱਧ ਬਲ ਦਾ ਦਾਤਾ ਵਾਹਿਗੁਰੂ ਨੂੰ ਜਾਨਣਾ
👍26. ਕਸਮ ਸੁੰਹ ਚੁੱਕਣ ਵਾਲੇ ਤੇ ਇਤਬਾਰ
ਨਹੀ ਕਰਨਾ
👍27.ਸੁਤੰਤਰ ਵਿਚਰਨਾ
👍28.ਰਾਜਨੀਤੀ ਵੀ ਪੜਣੀ
👍29.ਸ਼ਤਰੂ ਨਾਲ ਸਾਮ ਦਾਮ ਤੇ ਭੈਦ ਆਦਿਕ ਉਪਾਉ
ਵਰਤਣੇ , ਯੁੱਧ ਕਰਨਾ ਧਰਮ ਹੈ
👍30.ਸ਼ਸਤਰ ਵਿਦਿਆ ਤੇ
ਘੌੜਸਵਾਰੀ ਦਾ ਅਭਿਆਸ ਕਰਨਾ
👍31.ਦੂਸਰੇ ਮੱਤਾ ਦੀਆ ਪੁਸਤਕਾ , ਵਿਦਿਆ
ਪੜਨੀ, ਪਰ ਭਰੋਸਾ ਦ੍ਰਿੜ .ਗੁਰਬਾਣੀ , ਅਕਾਲ
ਪੁਰਖ ਉੱਤੇ ਹੀ ਰੱਖਣਾ
👍32.ਗੁਰੂ ਉਪਦੇਸ਼ ਧਾਰਨ ਕਰਨੇ
👍33.ਰਹਿਰਾਸ ਸਾਹਿਬ ਦਾ ਪਾਠ ਕਰ ਕੇ ਖੜੇ ਹੋ ਕੇ
ਅਰਦਾਸ ਕਰਨੀ
👍34.ਸੌਣ ਸਮੇ ਕੀਰਤਨ ਸੋਹਿਲੇ ਦਾ ਪਾਠ ਕਰਨਾ
👍35.ਕੇਸ ਨੰਗੇ ਨਹੀ ਰਖਣੇ
👍36.ਸਿੰਘਾ ਦਾ ਪੂਰਾ ਨਾਮ ਲੈ ਕੇ ਬੁਲਾਉਣਾ ,
ਅੱਧਾ ਨਹੀ
👍37.ਸ਼ਰਾਬ ਨਹੀ ਸੇਵਨੀ
👍38.ਭਾਦਨੀ (ਸਿਰ ਮੁੰਨੇ ) ਨੂੰ ਕੰਨਿਆ
ਨਹੀ ਦੇਵਣੀ ਉਸ ਘਰ ਦੇਵਣੀ ਜਿੱਥੇ ਅਕਾਲ ਪੁਰਖ
ਦੀ ਸਿੱਖੀ ਹੋਵੇ
👍39.ਸਭ ਕਾਰਜ ਸੀ੍ ਗੁਰੂ ਗ੍ਰੰਥ ਸਾਹਿਬ
ਜੀ ਦੀ ਤਾਬਿਆ ਤੇ ਗੁਰਬਾਣੀ ਅਨੁਸਾਰ ਕਰਨੇ
ਹਨ ਜੀ
👍40.ਚੁਗਲੀ ਕਰ ਕੇ ਕਿਸੇ ਦਾ ਕ਼ੰਮ
ਨਹੀ ਵਿਗਾੜਨਾ
👍41.ਕੌੜਾ ਬਚਨ ਕਰ ਕੇ ਕਿਸੇ ਦਾ ਦਿਲ
ਨਹੀ ਦੁਖਾੳਣਾ
👍42.ਦਰਸ਼ਨ ਯਾਤਰਾ ਕੇਵਲ ਗੁਰੂਦਵਾਰਿਆ
ਦੀ ਹੀ ਕਰਨੀ
👍43.ਬਚਨ ਕਰ ਕੇ ਪਾਲਣਾ
👍44.ਅਤਿਥੀ , ਪਰਦੇਸੀ ,ਲੌੜਵੰਦ ,ਦੁਖੀ, ਅਪੰਗ ,
ਮਨੁੱਖ ਦੀ ਯਥਾਸ਼ਕਤ ਸੇਵਾ ਕਰਨੀ
👍45.ਧੀ ਦੀ ਕਮਾਈ ,ਧਨ ਬਿਖ ਕਰ ਜਾਣਨਾ
👍46.ਦਿਖਾਵੇ ਦੇ ਸਿੱਖ ਨਹੀ ਬਣਨਾ
👍47.ਸਿੱਖੀ ਕੇਸਾ ਸੁਆਸਾਂ ਸੰਗ ਨਿਬਾਹੁਣੀ ,
ਕੇਸਾ ਨੂੰ ਗੁਰੂ ਸਮਾਨ ਜਾਣ ਅਦਬ ਕਰਨਾ
👍48.ਚੋਰੀ ,ਯਾਰੀ , ਠਗੀ , ਧੋਖਾ ਨਹੀ ਕਰਨਾ
👍49.ਗੁਰਸਿੱਖ ਦਾ ਇਤਬਾਰ ਕਰਨਾ
👍50.ਝੂਠੀ ਗਵਾਹੀ ਨਹੀ ਦੇਣੀ
👍51.ਝੂਠ ਨਹੀ ਕਹਿਣਾ/ ਬੋਲਣਾ
👍52.ਲੰਗਰ ਪ੍ਰਸਾਦ ਇੱਕ ਰਸ ਵਰਤਾਉਣਾ
  

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ