ਨਰਸਿੰਗ ਕਾਲਜ ਢਾਹਾਂ ਕਲੇਰਾਂ ਵਿਖੇ ਵਰਲਡ ਹੈਲਥ ਡੇਅ ਨੂੰ ਸਮਰਪਿਤ ਨਰਸਿੰਗ ਫਾਊਂਡੇਸ਼ਨ ਮਾਡਲ ਪ੍ਰਦਰਸ਼ਨੀ
ਨਰਸਿੰਗ ਕਾਲਜ ਢਾਹਾਂ ਕਲੇਰਾਂ ਵਿਖੇ ਵਰਲਡ ਹੈਲਥ ਡੇਅ ਨੂੰ ਸਮਰਪਿਤ ਨਰਸਿੰਗ ਫਾਊਂਡੇਸ਼ਨ ਮਾਡਲ ਪ੍ਰਦਰਸ਼ਨੀ ਬੰਗਾ: - 19 ਅਪਰੈਲ :-
ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਵਿਖੇ ਜੀ.ਐਨ.ਐਮ. ਪਹਿਲਾ ਸਾਲ ਦੇ ਵਿਦਿਆਰਥੀਆਂ ਵੱਲੋਂ ਵਰਲਡ ਹੈਲਥ ਡੇਅ ਨੂੰ ਸਮਰਪਿਤ ਨਰਸਿੰਗ ਫਾਊਂਡੇਸ਼ਨ ਮਾਡਲ ਪ੍ਰਦਰਸ਼ਨੀ ਲਗਾਈ ਗਈ । ਇਸ ਨਰਸਿੰਗ ਫਾਊਡੇਸ਼ਨ ਪ੍ਰਦਰਸ਼ਨੀ ਦਾ ਉਦਘਾਟਨ ਹਰਦੇਵ ਸਿੰਘ ਕਾਹਮਾ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਕੀਤਾ। ਸ. ਕਾਹਮਾ ਨੇ ਵਿਦਿਆਰਥੀਆਂ ਨੂੰ ਸਿਹਤ ਸੇਵਾਵਾਂ ਦੀ ਜਾਗਰੁਕਤਾ ਭਰਪੂਰ ਪ੍ਰਦਰਸ਼ਨੀ ਲਗਾਕੇ ਆਮ ਲੋਕਾਂ ਨੂੰ ਨੂੰ ਵਧੀਆ ਜਾਣਕਾਰੀ ਮਹੁੱਈਆ ਕਰਵਾਉਣ ਲਈ ਵਧਾਈਆਂ ਦਿੱਤੀਆਂ । ਨਰਸਿੰਗ ਫਾਊਡੇਂਸ਼ਨ ਪ੍ਰਦਰਸ਼ਨੀ ਵਿਚ ਨਰਸਿੰਗ ਵਿਦਿਆਰਥੀਆਂ ਵੱਲੋਂ ਬਣਾਏ ਗਏ ਬਲੱਡ ਟਰਾਂਸਫਿਊਜ਼ਨ, ਕਰੋਨਾ ਕਾਲ ਵਿਚ ਹੱਥ ਧੋਣ ਦੀ ਕਲਾ, ਬਾਇਉਮੈਡੀਕਲ ਵੇਸਟ, ਸਰੀਰਕ ਜਾਂਚ, ਮਰੀਜ਼ ਦੇ ਅਰਾਮ ਸਹਾਇਕ ਵਸਤੂਆਂ, ਸੀ ਪੀ ਆਰ ਮੁਢੱਲੀ ਸਹਾਇਤਾ ਅਤੇ ਹੋਰ ਵਧੀਆ ਮਾਡਲਾਂ ਨਾਲ ਮੈਡੀਕਲ ਸਿਹਤ ਸੇਵਾਵਾਂ ਬਾਰੇ ਹਸਪਤਾਲ ਪੁੱਜੇ ਮਰੀਜ਼ਾਂ, ਉਹਨਾਂ ਦੇ ਸਹਾਇਕਾਂ ਅਤੇ ਇਲਾਕਾ ਨਿਵਾਸੀਆਂ ਨੇ ਜਾਣਕਾਰੀ ਪ੍ਰਾਪਤ ਕੀਤੀ। ਇਸ ਮੌਕੇ ਹਰਦੇਵ ਸਿੰਘ ਕਾਹਮਾ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ, ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ, ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ, ਜਗਜੀਤ ਸਿੰਘ ਸੋਢੀ ਪ੍ਰਬੰਧਕ ਮੈਂਬਰ, ਮੈਡਮ ਸੁਖਮਿੰਦਰ ਕੌਰ, ਮੈਡਮ ਰਾਬੀਆ ਹਾਟਾ ਕਲਾਸ ਇੰਚਾਰਜ, ਮੈਡਮ ਸੁਖਵਿੰਦਰ ਕੌਰ, ਮੈਡਮ ਨਵਜੋਤ ਕੌਰ ਸਹੋਤਾ, ਮੈਡਮ ਰੀਤੂ ਵੀ ਹਾਜ਼ਰ ਸਨ।
ਫੋਟੋ : ਮੁੱਖ ਮਹਿਮਾਨ ਹਰਦੇਵ ਸਿੰਘ ਕਾਹਮਾ ਪ੍ਰਧਾਨ ਨੂੰ ਨਰਸਿੰਗ ਫਾਊਂਡੇਸ਼ਨ ਮਾਡਲ ਪ੍ਰਦਰਸ਼ਨੀ ਦੌਰਾਨ ਬਣਾਏ ਮਾਡਲਾਂ ਬਾਰੇ ਜਾਣਕਾਰੀ ਪ੍ਰਦਾਨ ਕਰਦੇ ਹੋਏ ਨਰਸਿੰਗ ਵਿਦਿਆਰਥੀ