ਡੀ.ਸੀ ਵਲੋਂ ਕਰੋਨਾ ਤੇ ਕਾਬੂ ਪਾਉਣ ਲਈ ਤਹਿਸੀਲਦਾਰ ਸਿੱਧੂ ਵਲੋਂ ਕੰਪਲੈਕਸ ਵਿੱਚ ਕੰਮ ਕਰਨ ਵਾਲਿਆਂ ਨੂੰ ਕਰੋਨਾ ਦੇ ਟੀਕੇ ਲਗਾਉਣ ਦੀ ਕੀਤੀ ਅਪੀਲ

ਨਵਾਂਸ਼ਹਿਰ 09 ਅਪ੍ਰੈਲ :- ਪੰਜਾਬ ਅੰਦਰ ਕਰੋਨਾ ਦੇ ਵੱਧ ਰਹੇ ਪ੍ਰਭਾਵ ਨੂੰ ਰੋਕਣ ਲਈ ਪੰਜਾਬ ਸਰਕਾਰ ਅਤੇ ਜਿਲ੍ਹਾ ਪ੍ਰਸ਼ਾਸਨ ਵਲੋਂ ਪ੍ਰਸ਼ਾਸਿਕ ਅਧਿਕਾਰੀਆਂ ਅਤੇ ਸਮਾਜ ਸੇਵੀ ਸੰਸਥਾਵਾਂ, ਕੌਂਸਲਰਾਂ, ਸਰਪੰਚਾਂ, ਨੰਬਰਦਾਰਾਂ, ਪੰਚਾਂ ਨੂੰ ਕਰੋਨਾ ਬਿਮਾਰੀ ਤੋਂ ਬਚਾਅ  ਲਈ ਸਰਕਾਰ ਵਲੋਂ ਮੁਫਤ ਟੀਕੇ ਵੱਖ ਵੱਖ ਸਿਵਲ ਹਸਪਤਾਲ, ਡਿਸਪੈਂਸਰੀਆਂ ਅਤੇ ਕੈਂਪਾ ਵਿੱਚ ਲਗਵਾਉਣ ਦੀ ਅਪੀਲ ਕੀਤੀ। ਕੁਲਵੰਤ ਸਿੰਘ ਸਿੱਧੂ ਤਹਿਸੀਲਦਾਰ ਅਤੇ ਕੁਲਵਰਨ ਸਿੰਘ ਨਾਇਬ ਤਹਿਸੀਲਦਾਰ ਨਵਾਂਸ਼ਹਿਰ ਨੇ ਤਹਿਸੀਲ ਕੰਪਲੈਕਸ ਨਵਾਂਸ਼ਹਿਰ ਵਿੱਚ ਕੰਮ ਕਰਨ ਵਾਲੇ ਵਸੀਕਾ ਨਵੀਸਾਂ , ਅਸ਼ਟਾਮ ਫਰੋਸ਼ਾਂ, ਕੰਪਿਊਟਰ ਟਾਈਪਿਸਟਾਂ ਅਤੇ ਫੋਟੋਸਟੇਟ ਵਾਲਿਆਂ ਨਾਲ ਨਾਲ ਵਿਸ਼ੇਸ਼ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹਰ ਵਿਅਕਤੀ ਨੂੰ ਖੁਦ, ਆਪਣੇ ਪਰਿਵਾਰ ਅਤੇ ਲੋਕਾਂ ਨੂੰ ਕਰੋਨਾ ਮੁਕਤ ਹੋਣ ਲਈ ਟੀਕਾਕਰਣ ਕਰਵਾਉਣ ਲਈ ਅੱਗੇ ਆਉਣਾ ਚਾਹੀਦਾ ਹੈ। ਤਹਿਸੀਲਦਾਰ ਸ. ਸਿੱਧੂ ਨੇ ਮੀਟਿੰਗ ਵਿੱਚ ਹਾਜ਼ਰ ਵਿਅਕਤੀਆਂ ਨੂੰ ਕਿਹਾ ਕਿ ਕਰੋਨਾ ਟੀਕਾ ਲਗਵਾ ਕੇ ਤਹਿਸੀਲਦਾਰ ਦਫਤਰ ਨੂੰ ਰਿਪੋਰਟ ਕਰਨ ਨੂੰ ਯਕੀਨੀ ਬਣਾਇਆ ਜਾਵੇ। ਇਸ ਮੌਕੇ ਦਲਜੀਤ ਸਿੰਘ ਭਾਰਟਾ ਪ੍ਰਧਾਨ ਵਸੀਕਾ ਨਵੀਸ਼, ਚੌਧਰੀ ਬਲਦੇਵ ਰਾਜ, ਕਮਲ ਪਾਲ ਸਿੰਘ ਭੀਣ, ਚੇਤ ਰਾਮ ਰਤਨ ਪ੍ਰਧਾਨ ਤਹਿਸੀਲ ਵੈਲਫੇਅਰ ਐਸੋਸੀਏਸ਼ਨ, ਰਮੇਸ ਸਰਮਾ ਜਨਰਲ ਸਕੱਤਰ, ਪੰਡਿਤ ਸੁਖਦੇਵ ਰਾਜ ਭੀਣ, ਨੰਦ ਕਿਸ਼ੋਰ ਗੋਲਡੀ, ਬਾਵਾ ਸਿੰਘ ਮੂਸਾਪੁਰ,ਚੌਧਰੀ ਅਸ਼ਵਨੀ ਕੁਮਾਰ, ਅਨਿਲ ਕੁਮਾਰ, ਮੋਹਣ ਸਿੰਘ, ਕਰਨਜੀਤ ਸਿੰਘ ਬਰਾੜ, ਬਹਾਦਰ ਸਿੰਘ ਸੁੱਜੋਂ, ਸੁਰਜਤਿ ਸਿੰਘ ਨੰਬਰਦਾਰ, ਕਸ਼ਮੀਰ ਸਿੰਘ ਚੂਹੜਪੁਰ, ਰੇਸ਼ਮ ਲਾਲ ਕਮਾਮ, ਹੈਪੀ ਬਾਲੀ, ਸਤਪਾਲ ਕਰੀਹਾ, ਠੇਕੇਦਾਰ ਅਸ਼ੋਕ ਕੁਮਾਰ, ਰਾਹੁਲ ਸਲੋਹ,ਮੇਜਰ ਰਾਮ ਆਦਿ ਹਾਜ਼ਰ ਸਨ।