ਨਵਾਂਸ਼ਹਿਰ : 25 ਜਨਵਰੀ (ਐਨ ਟੀ ਟੀਮ) ਭਾਰਤ ਸਰਕਾਰ ਚੋਣ ਕਮਿਸ਼ਨ ਵੱਲੋ ਜਾਰੀ ਹਦਾਇਤਾਂ ਅਨੁਸਾਰ ਸ਼੍ਰੀਮਤੀ ਅਲਕਾ ਮੀਨਾ ਐਸ.ਐਸ.ਪੀ. ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਅਗਵਾਈ ਹੇਠ ਅਤੇ ਜ਼ਿਲ੍ਹਾ ਹੈਡਕੁਆਟਰ ਵਿਖੇ ਤਾਇਨਾਤ ਕਰਮਚਾਰੀਆਂ ਵੱਲੋ ਹਰ ਸਾਲ ਦੀ ਤਰ੍ਹਾਂ ਡੀ.ਪੀ.ਓ ਵਿਖੇ ਮਨਾਇਆ ਗਿਆ। ਡੀ.ਪੀ.ਓ ਵਿਖੇ ਸਮੂਹ ਹਾਜਰ ਕਰਮਚਾਰੀਆਂ ਵੱਲੋ ਨਿਰਪੱਖ ਹੋ ਕੇ ਆਪਣੀ ਵੋਟ ਦਾ ਸਹੀ ਇਸਤੇਮਾਲ ਕਰਨ ਬਾਰੇ ਸਹੁ ਚੁੱਕੀ ਗਈ। ਇਸ ਮੌਕੇ ਸ੍ਰੀ ਮਨਵਿੰਦਰਵੀਰ ਸਿੰਘ ਐਸ.ਪੀ ਸਥਾਨਿਕ, ਸ੍ਰੀ ਵਜੀਰ ਸਿੰਘ ਐਸ.ਪੀ ਇੰਨਵੈਸਟੀਕੇਸਨ, ਸ੍ਰੀ ਪਿ੍ਰਥੀਪਾਲ ਸਿੰਘ ਐਸ.ਪੀ ਪੀ.ਬੀ.ਆਈ, ਸ੍ਰੀ ਹਰਜੀਤ ਸਿੰਘ ਡੀ.ਐਸ.ਪੀ ਇੰਨਵੈਸਟੀਕੇਸ਼ਨ ਅਤੇ ਸਮੂਹ ਦਫਤਰ ਸਟਾਫ ਵੀ ਹਾਜਿਰ ਸਨ।