ਮਾਈ ਕੈਰੀਅਰ ਗਾਈਡ’ ਪ੍ਰੋਗਰਾਮ ਦਾ ਵੱਡੀ ਗਿਣਤੀ ਵਿਚ ਵਿਦਿਆਰਥੀਆਂ ਨੇ ਲਿਆ ਲਾਹਾ


ਬਲਾਚੌਰ, 24 ਜਨਵਰੀ : (ਐਨ ਟੀ ਟੀਮ)ਸਮਾਜ ਸੇਵਾ ਦੇ ਖੇਤਰ ਵਿਚ ਮੋਹਰੀ ਭੂਮਿਕਾ ਅਦਾ ਕਰ ਰਹੀ ਲਕਸ਼ਿਆ ਫਾਊਂਡੇਸ਼ਨ ਵੱਲੋਂ ਵਿਦਿਆਰਥੀਆਂ ਦੀਆਂ ਭਵਿੱਖ ਦੀਆਂ ਯੋਜਨਾਵਾਂ ਤੇ ਉਮੀਦਾਂ ਨੂੰ ਸੁਨਹਿਰੀ ਬਣਾਉਣ ਲਈ ਸ਼ਲਾਘਾਯੋਗ ਉਪਰਾਲਾ ਕਰਦਿਆਂ 'ਮਾਈ ਕੈਰੀਅਰ ਗਾਈਡ' ਪ੍ਰੋਗਰਾਮ ਕਰਵਾਇਆ ਗਿਆ। ਸਥਾਨਕ ਚੌਧਰੀ ਪੈਲੇਸ ਵਿਖੇ ਕਰਵਾਏ ਗਏ ਇਸ ਪ੍ਰੋਗਰਾਮ ਵਿਚ ਇਲਾਕੇ ਭਰ ਵਿਚੋਂ ਵਿਦਿਆਰਥੀਆਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ। ਪ੍ਰੋਗਰਾਮ ਦਾ ਆਗਾਜ਼ ਕਰਦਿਆਂ ਮੁੱਖ ਮਹਿਮਾਨ ਵਿਧਾਇਕ ਬਲਾਚੌਰ ਚੌਧਰੀ ਦਰਸ਼ਨ ਲਾਲ ਮੰਗੂਪੁਰ ਨੇ ਕਿਹਾ ਕਿ ਜੋ ਵੀ ਸੰਸਥਾ ਜਾਂ ਵਿਅਕਤੀ ਸਾਡੇ ਦੇਸ਼ ਦੇ ਭਵਿੱਖ ਵਿਦਿਆਰਥੀਆਂ ਦੇ ਕੈਰੀਅਰ ਲਈ ਉਪਰਾਲੇ ਕਰਦਾ ਹੈ, ਉਹ ਸੱਚਾ ਦੇਸ਼ ਭਗਤ ਹੈ ਅਤੇ ਅਜਿਹੀਆਂ ਸੰਸਥਾਵਾਂ ਜਾਂ ਵਿਅਕਤੀਆਂ ਲਈ ਉਹ ਨਿੱਜੀ ਤੌਰ 'ਤੇ ਹਰ ਸੰਭਵ ਸਹਿਯੋਗ ਕਰਨਾ ਆਪਣਾ ਫਰਜ਼ ਸਮਝਦੇ ਹਨ। ਇਸ ਦੌਰਾਨ ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਦਸਵੀਂ ਤੇ ਬਾਰਵੀਂ ਦੇ ਵਿਦਿਆਰਥੀਆਂ ਨੂੰ ਵਿਸ਼ਾ ਮਾਹਿਰਾਂ ਵੱਲੋਂ ਵੱਖ-ਵੱਖ ਕੋਰਸਾਂ ਅਤੇੇ ਕਿੱਤਾਕਾਰੀ ਕੋਰਸਾਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਗਈ ਅਤੇ ਉਨਾਂ ਦੇ ਭਵਿੱਖ ਟੀਚਿਆਂ ਸਬੰਧੀ ਸਵਾਲਾਂ ਦੇ ਤਸੱਲੀਬਖਸ਼ ਜਵਾਬ ਦਿੱਤੇ। ਇਸ ਮੌਕੇ ਡਾ. ਸੋਹਣ ਚੰਦੇਲ ਮਨੋਵਿਗਿਆਨੀ, ਡਾ. ਦਵਿੰਦਰ ਬਜਾੜ, ਗਿਆਨਮ ਸੰਸਥਾ ਤੋਂ ਮੋਹਿਤ ਕੁਮਾਰ, ਸਟੇਟ ਐਵਾਰਡੀ ਰਾਜ ਭਾਟੀਆ, ਰਾਕੇਸ਼ ਭੂੰਬਲਾ, ਰਾਕੇਸ਼ ਰੌੜੀ, ਅਮਨਦੀਪ ਸਿੰਘ, ਪ੍ਰੇਮ ਚੰਦ, ਰਵੀ ਕੁਮਾਰ, ਅਸ਼ਵਨੀ ਕੁਮਾਰ, ਵਿੱਕੀ ਚੰਦਿਆਣੀ, ਮੈਡਮ ਪੂਨਮ, ਮੈਡਮ ਰੀਨਾ, ਸੁਭਾਸ਼ ਭੂੰਬਲਾ, ਕੁਲਦੀਪ ਕੁਮਾਰ, ਕੁਲਦੀਪ ਸਿਘ, ਚੰਦਰੇਸ਼ ਸੋਰੀ, ਜਸਵੀਰ ਰਾਣਾ, ਲੈਣਵਾ, ਦਵਿੰਦਰ ਹੱਕਲਾ ਚੰਦਿਆਣੀ, ਚਰਨਜੀਤ ਆਲੋਵਾਲ, ਗੁਰਦਿਆਲ ਮਾਨ, ਕੁਲਦੀਪ ਸਿੰਘ ਕੰਗਣਾ, ਅਮਿਤ ਆਦੋਆਣਾ, ਗੁਰਪਾਲ ਭੂੰਬਲਾ, ਸੁਰਿੰਦਰ ਕੁਮਾਰ, ਹੈਪੀ, ਚੂਹੜਪੁਰ ਆਦਿ ਵੱਖ-ਵੱਖ ਵਿਸ਼ਿਆਂ ਦੇ ਮਾਹਰ ਸਿੱਖਿਆ ਸ਼ਾਸਤਰੀਆਂ ਨੇ ਟੀਮਾਂ ਦੇ ਰੂਪ ਵਿਚ ਬੱਚਿਆਂ ਨੂੰ ਜਾਣਕਾਰੀ ਦਿੰਦਿਆਂ ਜੀਵਨ ਵਿਚ ਸਫਲਤਾ ਦੇ ਗੁਰ ਦੱਸੇ। ਇਸ ਮੌਕੇ ਕਰਵਾਏ ਵਿੱਦਿਅਕ ਮੁਕਾਬਲੇ ਦੇ ਜੇਤੂ ਵਿਦਿਆਰਥੀਆਂ ਨੂੰ ਲਕਸ਼ਿਆ ਫਾਊਂਡੇਸ਼ਨ ਦੇ ਸਰਪ੍ਰਸਤ ਅਜੇ ਮੰਗੂਪੁਰ ਵੱਲੋਂ ਨਕਦ ਇਨਾਮ ਦਿੱਤੇ ਗਏ। ਇਸ ਤੋਂ ਇਲਾਵਾ ਇਕ ਸ਼ਾਨਦਾਰ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ, ਜਿਸ ਦੌਰਾਨ ਨਟਰਾਜ ਅਕੈਡਮੀ, ਮਾਊਂਟ ਕੈਰਮਲ ਸਕੂਲ ਅਤੇ ਸਰਕਾਰੀ ਹਾਈ ਸਕੂਲ ਗਹੂਣ ਦੇ ਬੱਚਿਆਂ ਵੱਲੋਂ ਦਿਲਕਸ਼ ਪੇਸ਼ਕਾਰੀਆਂ ਦਿੱਤੀਆਂ ਗਈਆਂ। ਇਸ ਮੌਕੇ ਜਸਵੀਰ ਬੇਗਮਪੁਰੀ ਵੱਲੋਂ ਕਿਤਾਬਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ। ਇਸ ਮੌਕੇ ਸਮਾਜ ਸੇਵਕ ਅਸ਼ੋਕ ਕੁਮਾਰ ਟਕਾਰਲਾ ਨੇ ਕਿਹਾ ਕਿ ਭਾਵੇਂ ਉਨਾਂ ਵਿਦੇਸ਼ਾਂ ਵਿਚ ਜਾ ਕੇ ਉੱਚ ਸਿੱਖਿਆ ਪ੍ਰਾਪਤ ਕੀਤੀ ਹੈ, ਪਰੰਤੂ ਜੋ ਯਤਨ ਅੱਜ ਲਕਸ਼ਿਆ ਫਾਊਂੇਸ਼ਨ ਦੇ ਸਰਪ੍ਰਸਤ ਅਜੇ ਮੰਗੂਪੁਰ ਅਤੇ ਉਨਾਂ ਦੀ ਟੀਮ ਨੇ ਕੀਤਾ ਹੈ, ਇਸ ਨਾਲ ਦੇਸ਼-ਵਿਦੇਸ਼ ਵਿਚ ਸਿੱਖਿਆ ਗ੍ਰਹਿਣ ਕਰਨ ਵਾਲਿਆਂ ਨੂੰ ਇਕ ਪਲੇਟਫਾਰਮ ਮਿਲਿਆ ਹੈ। ਇਲਾਕੇ ਵਿਚ ਵਿੱਦਿਅਕ ਮੁਕਾਬਲਿਆਂ ਅਤੇ ਕੈਰੀਅਰ ਗਾਈਡੈਂਸ ਦੇ ਕਰਵਾਏ ਗਏ ਇਸ ਪਲੇਠੇ ਅਤੇ ਨਿਵੇਕਲੇ ਪ੍ਰੋਗਰਾਮ ਸਬੰਧੀ ਵਿਦਿਆਰਥੀਆਂ ਦੇ ਮਾਪਿਆਂ ਨੇ ਕਿਹਾ ਕਿ ਅਜਿਹੇ ਉਪਰਾਲੇ ਸਾਡੇ ਬੱਚਿਆਂ ਲਈ ਵਰਦਾਨ ਸਿੱਧ ਹੋਣਗੇ। ਉਨਾਂ ਵੱਲੋਂ ਭਵਿੱਖ ਵਿਚ ਵੀ ਅਜਿਹੇ ਉਪਰਾਲੇ ਕਰਨ ਦੀ ਬੇਨਤੀ ਕੀਤੀ ਗਈ।
ਫੋਟੋ ਕੈਪਸ਼ਨ :-'ਮਾਈ ਕੈਰੀਅਰ ਗਾਈਡ' ਪ੍ਰੋਗਰਾਮ ਦਾ ਆਗਾਜ਼ ਕਰਦੇ ਹੋਏ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ। ਨਾਲ ਹਨ ਲਕਸ਼ਿਆ ਫਾਊਂਡੇਸ਼ਨ ਦੇ ਸਰਪ੍ਰਸਤ ਚੌਧਰੀ ਅਜੇ ਮੰਗੂਪੁਰ ਅਤੇ ਹੋਰ ਸ਼ਖਸੀਅਤਾਂ