ਅੰਮਿ੍ਰਤਸਰ, 29 ਜਨਵਰੀ: (ਬਿਊਰੋ) ਨਹਿਰੂ ਯੁਵਾ ਕੇਂਦਰ ਅੰਮਿ੍ਰਤਸਰ ਵੱਲੋਂ ਭਾਰਤ ਸਰਕਾਰ ਦੇ ਯੁਵਾ ਅਤੇ ਖੇਡ ਵਿਭਾਗ ਦੇ ਸਹਿਯੋਗ ਨਾਲ ਜਲ ਸ਼ਕਤੀ ਵਿਭਾਗ ਵਲੋਂ ਜਿਲਾ ਅੰਮਿ੍ਰਤਸਰ ਵਿੱਚ ਜਲ ਸ਼ਕਤੀ ਮੁਹਿੰਮ ਚਲਾਈ ਜਾ ਰਹੀ ਹੈ, ਇਸ ਸਬੰਧ ਵਿੱਚ ਸ੍ਰ ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਅੰਮਿ੍ਰਤਸਰ ਵੱਲੋਂ ਜਲ ਸਕਤੀ ਮੁਹਿੰਮ ਤਹਿਤ ਕੈਚ ਦੀ ਰੇਨ ਦਾ ਪੋਸਟਰ ਰਲੀਜ ਕੀਤਾ। ਸ੍ਰ ਖਹਿਰਾ ਨੇ ਦੱਸਿਆ ਕਿ ਇਹ ਪ੍ਰਾਜੈਕਟ ਜਿਲੇ ਦੇ ਵੱਖ ਵੱਖ ਬਲਾਕਾਂ ਦੇ 50 ਪਿੰਡਾਂ ਵਿੱਚ ਚਲਾਇਆ ਜਾਵੇਗਾ ਅਤੇ ਇਸ ਪ੍ਰੋਗਰਾਮ ਤਹਿਤ ਜਿਲੇ ਵਿੱਚ ਜਲ ਸ਼ਕਤੀ ਮੁਹਿੰਮ ਦੇ ਅਧੀਨ ਪਾਣੀ ਬਚਾਓ, ਪਾਣੀ ਦੀ ਬੱਚਤ, ਨਵੀਂਆਂ ਸਿੰਚਾਈ ਵਿਧੀਆਂ, ਵਾਟਰ ਹਾਰਵੈਸਟਿੰਗ ਅਤੇ ਪਾਣੀ ਦਾ ਦੁਰਉਪਯੋਗ ਹੋਣ ਤੋਂ ਬਚਾਉਣ ਸਬੰਧੀ ਜਾਗਰੂਕਤਾ ਅਭਿਆਨ ਚਲਾਇਆ ਜਾ ਰਿਹਾ ਹੈ ਜਿਸ ਤਹਿਤ ਪੇਟਿੰਗ, ਨੁੱਕੜ ਨਾਟਕ, ਜਾਗਰੂਕਤਾ ਸੈਮੀਨਾਰ ਵੀ ਕੀਤੇ ਜਾਣਗੇ। ਉਨਾਂ ਦੱਸਿਆ ਕਿ ਇਸ ਮੁਹਿੰਮ ਵਿੱਚ ਯੁਵਕਾਂ ਦੀ ਭਾਗੀਦਾਰੀ ਨੂੰ ਯਕੀਨੀ ਬਣਾਉਣ ਲਈ ਹਰ ਸੰਭਵ ਯਤਨ ਕੀਤੇ ਜਾਣਗੇ ਤਾਂ ਜੋ ਦੇਸ਼ ਦਾ ਯੁਵਾ, ਬੱਚੇ ਇਸ ਮੁਹਿੰਮ ਤੋਂ ਪ੍ਰੇਰਿਤ ਹੋ ਕੇ ਪਾਣੀ ਬਚਾਉਣ ਦਾ ਸੰਕਲਪ ਲੈਣ ਤਾਂ ਜੋ ਇਸ ਮੁਹਿੰਮ ਨੂੰ ਸਫਲ ਬਣਾਇਆ ਜਾ ਸਕੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਰਣਬੀਰ ਮੁੱਧਲ, ਜਿਲਾ ਯੂਥ ਅਫਸਰ ਮੈਡਮ ਅਕਾਂਸ਼ਾ ਮਹਾਂਵਰੀਆ ਅਤੇ ਸਹਾਇਕ ਰੋਹਿਲ ਕੁਮਾਰ ਵੀ ਹਾਜਰ ਸਨ।
ਕੈਪਸ਼ਨ :- ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਅੰਮਿ੍ਰਤਸਰ ਜਲ ਸਕਤੀ ਮੁਹਿੰਮ ਤਹਿਤ ਕੈਚ ਦੀ ਰੇਨ ਦਾ ਪੋਸਟਰ ਰਲੀਜ ਕਰਦੇ ਹੋਏ। ਨਾਲ ਨਜਰ ਆ ਰਹੇ ਹਨ ਵਧੀਕ ਡਿਪਟਂੀ ਕਮਿਸ਼ਨਰ ਵਿਕਾਸ ਰਣਬੀਰ ਮੁੱਧਲ।