ਬੰਗਾ : 13 ਜਨਵਰੀ(ਐਨ ਟੀ) : ਬਹੁਜਨ ਸਮਾਜ ਪਾਰਟੀ ਵਲੋਂ ਵਿਧਾਨ ਸਭਾ ਹਲਕਾ ਬੰਗਾ ਦੀ ਹੰਗਾਮੀ ਮੀਟਿੰਗ ਹਲਕਾ ਪ੍ਰਧਾਨ ਜੈ ਪਾਲ ਸੁੰਡਾ ਦੀ ਪ੍ਰਧਾਨਗੀ ਹੇਠ 15 ਜਨਵਰੀ ਨੂੰ ਜ਼ਿਲਾ ਪੱਧਰ ਦੇ ਸਮਾਗਮ ਦੀ ਤਿਆਰੀ ਸਬੰਧੀ ਹੋਈ । ਇਸ ਮੀਟਿੰਗ ਵਿਚ ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਦੇ ਜੋਨ ਇੰਚਾਰਜ ਪ੍ਰਵੀਨ ਬੰਗਾ, ਪ੍ਰਦੀਪ ਜੱਸੀ ਜ਼ਿਲਾ ਪ੍ਰਧਾਨ, ਮਨੋਹਰ ਕਮਾਮ ਨੇ ਆਖਿਆ ਬਹੁਜਨ ਸਮਾਜ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਜੀ ਸਾਬਕਾ ਮੁੱਖ ਮੰਤਰੀ ਉਤਰ ਪ੍ਰਦੇਸ਼ ਦੇ ਜਨਮਦਿਨ ਤੇ ਦੇਸ਼ ਭਰ ਵਿਚ ਜਨ ਕਲਿਆਣ ਦਿਵਸ ਦੇ ਤੌਰ ਤੇ ਮਨਾਇਆ ਜਾਂਦਾ ਹੈ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਦਾ ਗੜਸ਼ੰਕਰ ਰੋਡ ਬਲਾਚੌਰ ਵਿਖੇ ਕਰਵਾਏ ਜਾ ਰਹੇ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਜਸਵੀਰ ਸਿੰਘ ਗੜੀ ਪੁੱਜ ਰਹੇ ਹਨ। ਬਸਪਾ ਆਗੂਆਂ ਨੇ ਆਖਿਆ ਸਮਾਗਮ ਪੰਜਾਬ ਭਰ ਵਿੱਚ ਕਿਸਾਨ ਅੰਦੋਲਨ ਨੂੰ ਸਮਰਪਿਤ ਕਰਕੇ ਮਨਾਏ ਜਾਣਗੇ। ਕਿਸਾਨ ਅੰਦੋਲਨ ਦਾ ਸ਼ੁਰੂ ਤੋਂ ਹਿੱਸਾ ਬਣੇ ਬਸਪਾ ਜ਼ਿਲ੍ਹਾ ਸੰਗਰੂਰ ਦੇ ਸੀਨੀਅਰ ਆਗੂ ਮੋਤੀ ਲਾਲ ਛਾਛੀਆਂ ਜੀ ਕਿਸਾਨ ਅੰਦੋਲਨ ਵਿਚ ਬਿਮਾਰ ਹੋਣ ਤੇ ਸਦੀਵੀਂ ਵਿਛੋੜਾ ਦੇ ਗਿਆ ਸੀ ਉਨਾਂ ਨੂੰ ਪੰਜ ਮਿੰਟ ਦਾ ਮੋਨ ਵਰਤ ਰਖ ਕੇ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਤੇ ਜ਼ਿਲ੍ਹਾ ਇੰਚਾਰਜ ਵਿਜੇ ਮਜਾਰੀ ਜ਼ਿਲਾ ਉਪ ਪ੍ਰਧਾਨ ਦਵਿੰਦਰ ਟਾਂਕ, ਜ਼ਿਲਾ ਜਨਰਲ ਸਕੱਤਰ ਹਰਬਲਾਸ ਬਸਰਾ, ਜ਼ਿਲਾ ਮਹਿਲਾ ਕਨਵੀਨਰ ਨੀਲਮ ਸਹਿਜਲ, ਬੰਗਾ ਸ਼ਹਿਰ ਦੇ ਪ੍ਰਧਾਨ ਹਰਮੇਸ਼ ਵਿਰਦੀ, ਹਲਕਾ ਜਨਰਲ ਸਕੱਤਰ ਹਰਪ੍ਰੀਤ ਡਾਹਰੀ, ਜ਼ਿਲਾ ਯੂਥ ਕਨਵੀਨਰ ਕੁਲਦੀਪ ਬਹਿਰਾਮ, ਜ਼ੋਰਾਵਰ ਸੰਧੀ, ਯੂਥ ਆਗੂ ਪਰਮਜੀਤ ਦੋਸਾਂਝ,ਜੀਵਨ ਸਿੰਘ ਖਾਨਖਾਨਾ ਆਦਿ ਲੀਡਰਸ਼ਿਪ ਨੇ 15 ਜਨਵਰੀ ਨੂੰ ਵਿਧਾਨ ਸਭਾ ਹਲਕਾ ਬੰਗਾ ਦੇ ਸਮੁੱਚੀ ਲੀਡਰਸ਼ਿਪ ਨੂੰ ਸਾਥੀਆਂ ਸਮੇਤ 11 ਵਜੇ ਬਲਾਚੌਰ ਪੁਜਣ ਦੀ ਅਪੀਲ ਕੀਤੀ।