ਨਵਾਂਸ਼ਹਿਰ 7 ਜਨਵਰੀ (ਐਨ ਟੀ) ਖੇਤੀ ਦੇ ਲੋਕ-ਮਾਰੂ ਤਿੰਨ ਕਾਲੇ ਕਾਨੂੰਨਾਂ ਖਿਲਾਫ਼ ਸੰਘਰਸ਼ ਕਰ ਰਹੇ ਦੇਸ਼ ਦੇ ਕਿਸਾਨਾਂ ਦੀ ਆਵਾਜ਼ ਬੁਲੰਦ ਕਰਨ, ਪੰਜਾਬ ਦੇ ਮੌਜੂਦਾ ਹਾਲਾਤਾਂ ਅਤੇ ਭਵਿੱਖ ਦੀਆਂ ਚੁਣੌਤੀਆਂ ਸਬੰਧੀ 9 ਜਨਵਰੀ ਨੂੰ ਸਵੇਰੇ 10 ਵਜੇ ਤੋਂ 12 ਵਜੇ ਤੱਕ ਕਿਰਤੀ ਕਿਸਾਨ ਯੂਨੀਅਨ ਵਲੋਂ ਰਿਲਾਇੰਸ ਕੰਪਨੀ ਦੇ ਸੁਪਰ ਸਟੋਰ ਅੱਗੇ ਚੰਡੀਗੜ੍ਹ ਰੋਡ ਨਵਾਂਸ਼ਹਿਰ ਵਿਖੇ "ਪਿੰਡ ਬਚਾਓ, ਪੰਜਾਬ ਬਚਾਓ" ਮੰਚ ਵਲੋਂ ਸੈਮੀਨਾਰ ਕਰਵਾਇਆ ਜਾ ਰਿਹਾ ਹੈ। ਇਸ ਸੰਬੰਧ ਵਿੱਚ ਪਿੰਡ ਬਚਾਓ, ਪੰਜਾਬ ਬਚਾਓ ਮੰਚ ਦੇ ਪ੍ਰਮੁੱਖ ਸੇਵਾਦਾਰ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖਤ ਸ਼੍ਰੀ ਦਮਦਮਾ, ਹਮੀਰ ਸਿੰਘ, ਡਾ. ਪਿਆਰੇ ਲਾਲ ਗਰਗ, ਪ੍ਰੋ. ਮਨਜੀਤ ਸਿੰਘ, ਡਾ. ਮੇਘਾ ਸਿੰਘ, ਸ.ਜਸਪਾਲ ਸਿੰਘ ਸਿੱਧੂ, ਬੀਬੀ ਕਿਰਨਜੀਤ ਕੋਰ ਝਨੀਰ, ਸ. ਕਰਨੈਲ ਸਿੰਘ ਅਤੇ ਦਰਸਨ ਸਿੰਘ ਧਨੇਠਾ ਦੀ ਅਗਵਾਈ ਵਿਚ ਕਾਫਲਾ ਚੱਲ ਰਿਹਾ ਹੈ। ਇਸ ਮੌਕੇ ਇਲਾਕੇ ਦੇ ਸਮਾਜ-ਸੇਵੀ ਅਤੇ ਬੁੱਧੀਜੀਵੀ ਸ਼ਾਮਿਲ ਹੋਣਗੇ। ਇਹ ਜਾਣਕਾਰੀ ਜਸਬੀਰ ਦੀਪ ਨੇ ਦਿੰਦਿਆਂ ਦੱਸਿਆ ਇਸ ਸੈਮੀਨਾਰ ਵਿਚ ਵਿਦਵਾਨ ਬਹੁਮੁੱਲੇ ਵਿਚਾਰ ਪੇਸ਼ ਕਰਨਗੇ।
ਫੋਟੋ ਕੈਪਸ਼ਨ :ਜਾਣਕਾਰੀ ਦਿੰਦੇ ਹੋਏ ਜਸਬੀਰ ਦੀਪ ਤੇ ਸਾਥੀ।