ਹਸਪਤਾਲ ਢਾਹਾਂ-ਕਲੇਰਾਂ ਵਿਖੇ ਖਰਾਬ ਗੁਰਦੇ ਨੂੰ ਸਰੀਰ ਵਿਚੋਂ ਬਾਹਰ ਕੱਢਣ ਦਾ ਸਫਲ ਅਪਰੇਸ਼ਨ
|
ਫੋਟੋ
ਕੈਪਸ਼ਨ : ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਡਾਕਟਰ ਪ੍ਰਿਤਪਾਲ ਸਿੰਘ ਐਮ
ਐਸ (ਲੈਪਰੋਸਕੋਪਿਕ ਅਤੇ ਵੱਡੇ ਅਪਰੇਸ਼ਨਾਂ ਦੇ ਮਾਹਿਰ) ਖਰਾਬ ਗੁਰਦੇ ਦੇ ਅਪਰੇਸ਼ਨ ਬਾਰੇ
ਜਾਣਕਾਰੀ ਦਿੰਦੇ ਹੋਏ |
ਬੰਗਾ : 28 ਜਨਵਰੀ :- ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਡਾ. ਪ੍ਰਿਤਪਾਲ ਸਿੰਘ ਐਮ. ਐਸ (ਲੈਪਰੋਸਕੋਪਿਕ ਅਤੇ ਵੱਡੇ ਅਪਰੇਸ਼ਨਾਂ ਦੇ ਮਾਹਿਰ) ਵੱਲੋਂ 35 ਸਾਲਾਂ ਮਹਿਲਾ ਮਰੀਜ਼ ਦੇ ਸਰੀਰ ਵਿਚੋਂ ਖਰਾਬ ਹੋਇਆ ਗੁਰਦਾ ਕੱਢਣ ਦਾ ਸਫਲ ਅਪਰੇਸ਼ਨ ਕਰਨ ਦਾ ਸਮਾਚਾਰ ਹੈ। ਇਸ ਵਿਸ਼ੇਸ਼ ਅਪਰੇਸ਼ਨ ਬਾਰੇ ਜਾਣਕਾਰੀ ਦਿੰਦੇ ਡਾ. ਪ੍ਰਿਤਪਾਲ ਸਿੰਘ ਐਮ ਐਸ ਨੇ ਦੱਸਿਆ ਕਿ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਸਰਜਰੀ ਵਿਭਾਗ ਵਿਚ ਨੇੜਲੇ ਪਿੰਡ ਦੀ 35 ਸਾਲ ਦੀ ਉਮਰ ਦੀ ਮਹਿਲਾ ਮਰੀਜ਼ ਆਈ। ਉਹ ਲੰਬੇ ਸਮੇਂ ਤੋਂ ਪੇਟ ਦਰਦ ਅਤੇ ਬੁਖਾਰ ਨਾਲ ਪੀੜ•ਤ ਸੀ । ਇਸ ਮਰੀਜ਼ ਦੇ ਟੈਸਟਾਂ ਅਤੇ ਜਾਂਚ ਉਪਰੰਤ ਪਤਾ ਲੱਗਿਆ ਕਿ ਉਹ ਲੰਬੇ ਸਮੇਂ ਤੋਂ ਗੁਰਦੇ ਵਿਚ ਪੱਥਰੀ ਦੀ ਬਿਮਾਰੀ ਨਾਲ ਪੀੜ੍ਹਤ ਸੀ ਅਤੇ ਹੁਣ ਇਕ ਗੁਰਦਾ ਆਪਣਾ ਕੰਮ ਕਰਨਾ ਬੰਦ ਕਰ ਚੁੱਕਾ ਸੀ । ਡਾ. ਪ੍ਰਿਤਪਾਲ ਸਿੰਘ ਐਮ. ਐਸ (ਲੈਪਰੋਸਕੋਪਿਕ ਅਤੇ ਵੱਡੇ ਅਪਰੇਸ਼ਨਾਂ ਦੇ ਮਾਹਿਰ) ਨੇ ਜਾਣਕਾਰੀ ਦਿੰਦੇ ਦੱਸਿਆ ਕਿ ਮਨੁੱਖੀ ਸਰੀਰ ਵਿਚ ਦੋ ਗੁਰਦੇ ਹੁੰਦੇ ਹਨ, ਜਿਹਨਾਂ ਦਾ ਸਰੀਰ ਨੂੰ ਤੰਦਰੁਸਤ ਰੱਖਣ ਵਿਚ ਅਹਿਮ ਯੋਗਦਾਨ ਹੁੰਦਾ ਹੈ। ਇਹ ਗੁਰਦੇ ਸਰੀਰ ਦੇ ਖੂਨ ਨੂੰ ਸਾਫ਼ ਕਰਨ ਅਤੇ ਸਰੀਰ ਵਿਚੋਂ ਵਾਧੂ ਪਦਾਰਥਾਂ, ਤੱਤਾਂ ਨੂੰ ਪਿਸ਼ਾਬ ਰਾਹੀ ਬਾਹਰ ਕੱਢਣ ਦਾ ਕੰਮ ਕਰਕੇ ਸਰੀਰ ਨੂੰ ਤੰਦਰੁਸਤ ਰੱਖਦੇ ਹਨ । ਇਸ ਤੋਂ ਇਲਾਵਾ ਗੁਰਦੇ ਸਰੀਰ ਵਿਚ ਪਾਣੀ ਦੀ ਮਾਤਰਾ ਅਤੇ ਪ੍ਰੋਟੀਨ ਨੂੰ ਕੰਟਰੋਲ ਵਿਚ ਰੱਖਦੇ ਹਨ । ਪ੍ਰਮਾਤਮਾ ਨੇ ਮਨੁੱਖੀ ਸਰੀਰ ਦੀ ਰਚਨਾ ਇਸ ਤਰ•ਾਂ ਕੀਤੀ ਹੈ ਕਿ ਜੇ ਸਰੀਰ ਦੇ ਇੱਕ ਗੁਰਦਾ ਖਰਾਬ ਹੋ ਜਾਵੇ ਤਾਂ ਦੂਜੇ ਗੁਰਦੇ ਨਾਲ ਤੰਦਰੁਸਤ ਅਤੇ ਵਧੀਆ ਜੀਵਨ ਬਤੀਤ ਕੀਤਾ ਜਾ ਸਕਦਾ ਹੈ । ਮਰੀਜ਼ ਦੀ ਨਾਜ਼ੁਕ ਹਾਲਤ ਬਾਰੇ ਮਹਿਲਾ ਮਰੀਜ਼ ਦੇ ਪਰਿਵਾਰ ਨੂੰ ਜਾਣਕਾਰੀ ਦਿੱਤੀ ਗਈ ਅਤੇ ਉਸ ਦੀ ਜਾਨ ਬਚਾਉਣ ਲਈ ਉਸ ਦੇ ਖਰਾਬ ਗੁਰਦੇ ਨੂੰ ਸਰੀਰ ਵਿਚੋਂ ਬਾਹਰ ਕੱਢਣ ਦਾ ਅਪਰੇਸ਼ਨ ਕਰਨ ਦਾ ਫੈਸਲਾ ਕੀਤਾ ਗਿਆ। ਡਾ. ਪ੍ਰਿਤਪਾਲ ਸਿੰਘ ਐਮ ਐਸ ਨੇ ਅਪਰੇਸ਼ਨ ਨਾਲ ਖਰਾਬ ਗੁਰਦੇ ਨੂੰ ਬਾਹਰ ਕੱਢਿਆ। ਅਪਰੇਸ਼ਨ ਉਪਰੰਤ ਹੁਣ ਇਹ ਮਹਿਲਾ ਮਰੀਜ਼ ਬਿਲਕੁੱਲ ਠੀਕ ਹੈ ਅਤੇ ਤੰਦਰੁਸਤ ਹੈ । ਡਾ. ਪ੍ਰਿਤਪਾਲ ਸਿੰਘ ਐਮ ਐਮ ਨੇ ਦੱਸਿਆ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਸਰਜਰੀ ਵਿਭਾਗ ਵਿਚ ਪੇਟ ਅਤੇ ਗੁਰਦੇ ਦੀਆਂ ਬਿਮਾਰੀਆਂ ਦੇ ਇਲਾਜ ਅਤੇ ਅਪਰੇਸ਼ਨ ਲਈ ਹਰ ਤਰ੍ਹਾਂ ਦੇ ਆਧੁਨਿਕ ਇਲਾਜ ਦੇ ਪ੍ਰਬੰਧ ਹਨ । ਜਿੱਥੇ ਮਰੀਜ਼ਾਂ ਦਾ ਵਧੀਆ ਅਤੇ ਤਸੱਲੀਬਖੱਸ਼ ਇਲਾਜ ਕੀਤਾ ਜਾਂਦਾ ਹੈ। ਇਸ ਮੌਕੇ ਡਾ. ਪ੍ਰਿਤਪਾਲ ਸਿੰਘ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਜੇ ਸਰੀਰ ਵਿਚ ਰੋਜ਼ਾਨਾ 500 ਮਿਲੀਲੀਟਰ ਤੋਂ ਘੱਟ ਜਾਂ 3000 ਮਿਲੀਲੀਟਰ ਤੋਂ ਵੱਧ ਪਿਸ਼ਾਬ ਆਵੇ ਤਾਂ ਗੁਰਦੇ ਵਿਚ ਕੋਈ ਸਮੱਸਿਆ ਜਾਂ ਬਿਮਾਰੀ ਹੋ ਸਕਦੀ ਹੈ । ਇਸ ਲਈ ਇਹੋ ਜਿਹੇ ਹਲਾਤਾਂ ਵਿਚ ਕਿਸੇ ਵੀ ਮਾਹਿਰ ਡਾਕਟਰ ਤੋਂ ਇਸ ਸਮੱਸਿਆ/ਬਿਮਾਰੀ ਬਾਰੇ ਆਪਣੀ ਜਾਂਚ ਕਰਵਾ ਲੈਣੀ ਚਾਹੀਦੀ ਹੈ ।