ਪਟਿਆਲਾ 28 ਜਨਵਰੀ: (ਬਿਉਰੋ) ਪੰਜਾਬੀ ਯੂਨੀਵਰਸਿਟੀ ਵਿਖੇ ਕਾਰਜਸ਼ੀਲ ਵਿਸ਼ਵ ਪ੍ਰਸਿੱਧ ਬੰਸਰੀ ਵਾਦਕ ਡਾ. ਮੁਜਤਬਾ ਹੁਸੈਨ ਦਾ ਨਾਮ ਉਸਤਾਦ ਬਿਸਮਿੱਲਾ ਖਾਂ ਐਵਾਰਡ ਲਈ ਚੁਣਿਆ ਗਿਆ ਹੈ। ਬਿਹਾਰ ਸਰਕਾਰ ਦੇ ਇਸ ਸਨਮਾਨਿਤ ਐਵਾਰਡ ਲਈ ਡਾ. ਹੁਸੈਨ ਦੇ ਨਾਮ ਦੀ ਚੋਣ ਉੱਥੋਂ ਦੇ ਕਲਾ ਅਤੇ ਸਭਿਆਚਾਰ ਵਿਭਾਗ ਵੱਲੋਂ ਕੀਤੀ ਗਈ ਹੈ। 30 ਜਨਵਰੀ ਨੂੰ ਆਯੋਜਿਤ ਹੋਣ ਵਾਲੇ ਪੁਰਸਕਾਰ ਵੰਡ ਸਮਾਰੋਹ ਵਿੱਚ ਡਾ. ਹੁਸੈਨ ਨੂੰ ਇਸ ਐਵਾਰਡ ਨਾਲ ਨਿਵਾਜਿਆ ਜਾਵੇਗਾ। ਦੱਸਣਯੋਗ ਹੈ ਕਿ ਦੇਸ਼-ਵਿਦੇਸ਼ ਦੇ ਕਈ ਵੱਕਾਰੀ ਪੁਰਸਕਾਰਾਂ ਨਾਲ ਸਨਮਾਨਿਤ ਡਾ. ਹੁਸੈਨ ਨੂੰ ਕੁਝ ਸਮਾਂ ਪਹਿਲਾਂ ਪੰਜਾਬੀ ਯੂਨੀਵਰਸਿਟੀ ਵੱਲੋਂ ਵੀ ਬੰਸਰੀ ਰਤਨ ਐਵਾਰਡ ਦਿੱਤਾ ਜਾ ਚੁੱਕਾ ਹੈ। ਗ਼ਜ਼ਲ ਸਮਰਾਟ ਜਗਜੀਤ ਸਿੰਘ, ਪ੍ਰਸਿੱਧ ਭਜਨ ਗਾਇਕ ਅਨੂਪ ਜਲੋਟਾ, ਪਦਮਸ੍ਰੀ ਸ਼ਾਸ਼ਤਰੀ ਗਾਇਕ ਅਜੈ ਚੱਕਰਵਰਤੀ, ਗ਼ਜ਼ਲ ਗਾਇਕ ਪੰਕਜ ਉਦਾਸ, ਸੰਗੀਤ ਨਿਰਦੇਸ਼ਕ ਰਵਿੰਦਰ ਜੈਨ, ਕਲਿਆਣ ਜੀ ਆਨੰਦ ਜੀ, ਉੱਤਮ ਸਿੰਘ, ਅਨੁ ਮਲਿਕ, ਨਦੀਮ ਸ਼੍ਰਵਣ ਅਤੇ ਹੋਰ ਅਨੇਕਾਂ ਪ੍ਰਸਿੱਧ ਕਲਾਕਾਰਾਂ ਨਾਲ ਕੰਮ ਕਰ ਚੁੱਕੇ ਡਾ. ਹੁਸੈਨ ਨੇ ਚਾਰ ਸੌ ਤੋਂ ਵੱਧ ਹਿੰਦੀ ਫਿਲਮਾਂ ਵਿੱਚ ਬੰਸਰੀ ਵਜਾਕੇ ਬੌਲੀਵੁੱਡ ਵਿੱਚ ਵੀ ਆਪਣੀ ਕਲਾ ਦਾ ਲੋਹਾ ਮਨਵਾਇਆ ਹੈ। ਪੰਜਾਬੀ ਯੂਨੀਵਰਸਿਟੀ ਨੂੰ ਕਲਾ ਪੱਖੋਂ ਅਮੀਰ ਕਰਨ ਦੇ ਇਰਾਦੇ ਨਾਲ ਸਾਬਕਾ ਵਾਈਸ ਚਾਂਸਲਰ ਸਵਰਣ ਸਿੰਘ ਬੋਪਾਰਾਏ ਨੇ ਪਟਨਾ ਨਾਲ ਸੰਬੰਧ ਰੱਖਣ ਵਾਲੇ ਡਾ. ਹੁਸੈਨ ਨੂੰ ਯੂਨੀਵਰਸਿਟੀ ਵਿਖੇ ਨਿਯੁਕਤ ਕੀਤਾ ਸੀ। ਡਾ. ਹੁਸੈਨ ਨੇ ਉਸਤਾਦ ਬਿੱਸਮਿੱਲਾ ਖਾਂ ਐਵਾਰਡ ਪ੍ਰਾਪਤ ਹੋਣ ਤੇ ਖੁਦਾ ਦਾ ਸ਼ੁਕਰਾਨਾ ਅਦਾ ਕਰਦੇ ਹੋਏ ਕਿਹਾ ਕਿ ਇਹ ਸਭ ਉਨ੍ਹਾਂ ਦੇ ਬਜ਼ੁਰਗਾਂ ਦੇ ਆਸ਼ੀਰਵਾਦ ਅਤੇ ਪ੍ਰਸ਼ੰਸਕਾਂ ਦੀ ਦੁਆਵਾਂ ਦੇ ਸਦਕੇ ਹੀ ਹੋਇਆ ਹੈ। ਉਨ੍ਹਾਂ ਦੱਸਿਆ ਕਿ ਮਸ਼ਹੂਰ ਸ਼ਹਿਨਾਈ ਵਾਦਕ ਮਰਹੂਮ ਉਸਤਾਦ ਮੁੰਸ਼ੀ ਖਾਨ ਉਨ੍ਹਾਂ ਦੇ ਦਾਦਾ ਜੀ ਹਨ। ਜਦੋਂਕਿ ਭਾਰਤ ਦੇ ਪਹਿਲੇ ਸਥਾਪਿਤ ਮੁਸਲਮਾਨ ਬੰਸਰੀ ਵਾਦਕ ਉਸਤਾਦ ਫਹਿਮਉੱਲਾਹ ਖਾਨ ਉਨ੍ਹਾਂ ਦੇ ਚਾਚਾ ਜੀ ਹਨ। ਡਾ. ਹੁਸੈਨ ਨੂੰ ਦਾ ਨਾਮ ਇਸ ਪੁਰਸਕਾਰ ਲਈ ਘੋਸ਼ਿਤ ਹੋਣ ਤੇ ਵੀਸੀ , ਗੁਰਮਤਿ ਸੰਗੀਤ ਆਚਾਰੀਆ ਡਾ. ਗੁਰਨਾਮ ਸਿੰਘ ਅਤੇ ਹੋਰ ਪਤਵੰਤਿਆਂ ਨੇ ਉਨ੍ਹਾਂ ਨੂੰ ਵਧਾਈ ਦਿੱਤੀ ਹੈ।
ਡਾ. ਮੁਜਤਬਾ ਹੁਸੈਨ ਨੂੰ ਮਿਲੇਗਾ ਉਸਤਾਦ ਬਿਸਮਿੱਲਾ ਖਾਂ ਐਵਾਰਡ

Posted by
NawanshahrTimes.Com