ਹਸਪਤਾਲ ਢਾਹਾਂ ਕਲੇਰਾਂ ਵਿਖੇ ਚੂਲੇ ਦਾ ਜੋੜ ਬਦਲਣ ਲਈ
ਸਟਿੱਚਲੈਸ ਸਰਜਰੀ (ਬਗੈਰ ਟਾਂਕਾ) ਅਪਰੇਸ਼ਨਾਂ ਦਾ ਆਰੰਭ
ਚੂਲੇ ਦੇ ਜੋੜ ਵਿਚ ਨਵੀਂ ਤਕਨੀਕ ਵਾਲਾ ਸੀਮਿੰਟ ਲੈਸ, ਸਿਰਾਮਿਕ ਐਂਡ ਵਿਟਾਮਿਨ ਈ ਪੋਲੀ ਇੰਪਲਾਂਟ ਲੱਗਾ
ਬੰਗਾ : 21 ਜਨਵਰੀ :- (ਐਨ ਟੀ ਬਿਊਰੋ) ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਚੂਲੇ ਦਾ ਜੋੜ ਬਦਲਣ ਲਈ ਸਟਿੱਚਲੈਸ ਸਰਜਰੀ (ਬਗੈਰ ਟਾਂਕਾ) ਦੀ ਆਰੰਭਤਾ ਹੋ ਗਈ ਹੈ । ਇਸ ਨਵੀਂ ਤਕਨੀਕ ਨਾਲ ਹੱਡੀਆਂ ਦੇ ਵਿਭਾਗ ਦੇ ਮੁੱਖ ਸਰਜਨ ਡਾ. ਰਵਿੰਦਰ ਖਜ਼ੂਰੀਆ ਐਮ ਐਸ ਵੱਲੋਂ 76 ਸਾਲ ਦੀ ਮਾਤਾ ਬੀਬੀ ਗਿਆਨ ਕੌਰ ਪਤਨੀ ਸ. ਮੋਹਨ ਸਿੰਘ ਦਾ ਸਫਲ ਅਪਰੇਸ਼ਨ ਕੀਤਾ ਹੈ । ਇਸ ਮੌਕੇ ਜਾਣਕਾਰੀ ਦਿੰਦੇ ਡਾ. ਰਵਿੰਦਰ ਖਜ਼ੂਰੀਆ ਐਮ ਐਸ ਨੇ ਦੱਸਿਆ ਕਿ ਚੂਲੇ ਦੇ ਜੋੜ ਬਦਲਣ ਲਈ ਸਟਿਚਲੈਸ ਸਰਜਰੀ ਨਾਲ ਮਰੀਜ਼ ਛੇਤੀ ਤੰਦਰੁਸਤ ਹੁੰਦਾ ਹੈ ਅਤੇ ਛੇਤੀ ਚੱਲਣਾ ਆਰੰਭ ਕਰ ਦਿੰਦਾ ਹੈ । ਉਹਨਾਂ ਦੱਸਿਆ ਕਿ 76 ਸਾਲ ਦੀ ਮਾਤਾ ਬੇਬੇ ਗਿਆਨ ਕੌਰ ਦਾ ਚਾਰ ਕੁ ਮਹੀਨੇ ਪਹਿਲਾਂ ਤਿਲਕ ਜਾਣ ਕਰਕੇ ਇੱਕ ਪਾਸੇ ਦਾ ਚੂਲਾ ਟੁੱਟ ਗਿਆ ਸੀ । ਇਸ ਮੌੇਕੇ ਬੇਬੇ ਜੀ ਨੇ ਦਵਾਈਆਂ ਆਦਿ ਨਾਲ ਇਲਾਜ ਦੀ ਕੋਸ਼ਿਸ਼ ਕੀਤੀ ਪਰ ਇਸ ਨਾਲ ਬੀਬੀ ਗਿਆਨ ਕੌਰ ਨੂੰ ਅਰਾਮ ਨਹੀਂ ਆ ਰਿਹਾ ਸੀ । ਜਦੋਂ ਉਹ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਹੱਡੀਆਂ ਦੇ ਵਿਭਾਗ ਵਿਚ ਆਪਣੀ ਜਾਂਚ ਕਰਵਾਉਣ ਆਏ ਤਾਂ ਡਾਇਗਨੋਜ਼ ਕਰਨ ਪਤਾ ਲੱਗਿਆ ਕਿ ਚੂਲੇ ਦੇ ਜੋੜ ਟੁੱਟਣ ਕਰਕੇ ਬੇਬੇ ਜੀ ਨੂੰ ਤੁਰਨ ਫਿਰਨ ਵਿਚ ਭਾਰੀ ਸਮੱਸਿਆ ਆ ਰਹੀ ਹੈ । ਇਸ ਬਾਰੇ ਬੇਬੇ ਜੀ ਦੇ ਪਰਿਵਾਰ ਨੂੰ ਸਾਰੀ ਜਾਣਕਾਰੀ ਦਿੱਤੀ ਗਈ ਅਤੇ ਇਸ ਬਿਮਾਰੀ ਦਾ ਹੱਲ ਦੱਸਿਆ ਗਿਆ । ਡਾ. ਰਵਿੰਦਰ ਖਜ਼ੂਰੀਆਂ ਐਮ ਐਸ ਨੇ ਦੱਸਿਆ ਕਿ ਬੇਬੇ ਜੀ ਦਾ ਚੂਲੇ ਦਾ ਜੋੜ ਬਦਲਣ ਲਈ ਪੇਨਲੈਸ ਅਤੇ ਸਟਿਚਲੈਸ ਸਰਜਰੀ ਕੀਤੀ ਗਈ ਹੈ । ਇਸ ਤੋਂ ਇਲਾਵਾ ਚੂਲੇ ਦੇ ਜੋੜ ਵਿਚ ਫਿੱਟ ਕੀਤਾ ਇੰਪਲਾਂਟ ਵੀ ਨਵੀਂ ਤਕਨੀਕ ਵਾਲਾ ਸੀਮਿੰਟ ਲੈਸ, ਸਿਰਾਮਿਕ ਐਂਡ ਵਿਟਾਮਿਨ¸ਈ ਪੋਲੀ ਤਕਨੀਕ ਵਾਲਾ ਹੈ ਜਿਸ ਵਿਚ ਸੀਮਿੰਟ ਦੀ ਵਰਤੋਂ ਨਹੀਂ ਹੁੰਦੀ ਹੈ ਜੋ ਕਿ ਇੱਥੇ ਪਹਿਲੀ ਵਾਰ ਚੂਲੇ ਦੇ ਜੋੜ ਦੀ ਬਦਲੀ ਵਿਚ ਵਰਤਿਆ ਗਿਆ ਹੈ। ਨਵੀਂ ਤਕਨੀਕ ਵਾਲਾ ਇੰਪਲਾਂਟ ਵੀ ਜ਼ਿਆਦਾ ਲੰਬਾ ਸਮਾਂ ਚੱਲਦਾ ਹੈ ਅਤੇ ਮਰੀਜ਼ ਵੀ ਛੇਤੀ ਤੰਦਰੁਸਤ ਹੋ ਕੇ ਆਪਣੇ ਸਾਰੇ ਕੰਮ ਕਰਨ ਲੱਗ ਜਾਂਦਾ ਹੈ। ਚੂਲੇ ਦੇ ਜੋੜ ਬਦਲੀ ਵਾਲੀ ਇਸ ਨਵੀਂ ਤਕਨੀਕ ਵਿਚ ਕਿਸੇ ਪ੍ਰਕਾਰ ਦੇ ਟਾਂਕੇ ਨਹੀਂ ਲਗਾਏ ਜਾਂਦੇ ਹਨ ਅਤੇ ਦਰਦ ਰਹਿਤ ਅਪਰੇਸ਼ਨ ਹੁੰਦਾ ਹੈ । ਇਸ ਮੌਕੇ ਡਾ. ਰਵਿੰਦਰ ਖਜ਼ੂਰੀਆ ਐਮ ਐਸ ਨੂੰ ਨਵੀਂ ਤਕਨੀਕ ਦਾ ਇੰਪਲਾਂਟ ਅਤੇ ਨਵੀਂ ਤਕਨੀਕ ਦੇ ਪੇਨਲੈਸ ਤੇ ਸਟਿਚਲੈਸ ਅਪਰੇਸ਼ਨ ਨੂੰ ਸਫਲਤਾ ਪੂਰਬਕ ਕਰਨ ਲਈ ਹਸਪਤਾਲ ਪ੍ਰਬੰਧਕਾਂ ਅਤੇ ਸਮੂਹ ਡਾਕਟਰ ਸਾਹਿਬਾਨ ਅਤੇ ਸਟਾਫ਼ ਵੱਲੋਂ ਵਧਾਈਆਂ ਦਿੱਤੀਆਂ ਗਈਆਂ । ਇਸ ਮੌਕੇ ਮਾਤਾ ਗਿਆਨ ਕੌਰ ਨੇ ਵੀ ਡਾਕਟਰ ਰਵਿੰਦਰ ਖਜ਼ੂਰੀਆ ਐਮ ਐਸ (ਗੋਡੇ, ਮੋਢੇ ਅਤੇ ਚੂਲੇ ਦੀ ਜੋੜ ਬਦਲੀ ਦੇ ਮਾਹਿਰ ਡਾਕਟਰ) ਦਾ ਵਧੀਆ ਅਪਰੇਸ਼ਨ ਅਤੇ ਵਧੀਆ ਇਲਾਜ ਕਰਨ ਲਈ ਧੰਨਵਾਦ ਕੀਤਾ ਹੈ । ਇਸ ਮੌਕੇ ਬੇਬੇ ਜੀ ਦੀ ਬੇਟੀ ਗੁਰਮੀਤ ਕੌਰ ਅਤੇ ਹਸਪਤਾਲ ਦਾ ਸਟਾਫ਼ ਵੀ ਹਾਜ਼ਰ ਸੀ ।
ਫੋਟੋ ਕੈਪਸ਼ਨ : ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਸਟਿਚਲੈਸ ਸਰਜਰੀ ਉਪਰੰਤ ਤੰਦਰੁਸਤ ਬੇਬੇ ਗਿਆਨ ਕੌਰ ਨਾਲ ਡਾ. ਰਵਿੰਦਰ ਖਜ਼ੂਰੀਆ ਐਮ ਐਸ (ਗੋਡੇ, ਮੋਢੇ ਅਤੇ ਚੂਲੇ ਦੀ ਜੋੜ ਬਦਲੀ ਦੇ ਮਾਹਿਰ ਡਾਕਟਰ) ਨਾਲ ਹਨ ਬੇਬੇ ਜੀ ਬੇਟੀ ਗੁਰਮੀਤ ਕੌਰ ਅਤੇ ਹਸਤਪਾਲ ਸਟਾਫ਼