ਹਸਪਤਾਲ ਢਾਹਾਂ ਕਲੇਰਾਂ ਵਿਖੇ ਕੋਵਿਡ-19 (ਕੋਵੀਸ਼ੀਲਡ) ਦਾ 93 ਫਰੰਟ ਲਾਈਨ ਕਰੋਨਾ ਯੋਧਿਆਂ ਨੇ ਟੀਕਾਕਰਨ ਕਰਵਾਇਆ

ਹਸਪਤਾਲ ਢਾਹਾਂ ਕਲੇਰਾਂ ਵਿਖੇ ਕੋਵਿਡ-19 (ਕੋਵੀਸ਼ੀਲਡ) ਦਾ 93 ਫਰੰਟ ਲਾਈਨ ਕਰੋਨਾ ਯੋਧਿਆਂ ਨੇ ਟੀਕਾਕਰਨ ਕਰਵਾਇਆ
ਬੰਗਾ : 23 ਜਨਵਰੀ :-( )
ਕਰੋਨਾ ਵਾਇਰਸ ਦੀ ਰੋਕਥਾਮ ਲਈ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਸਿਹਤ ਵਿਭਾਗ ਪੀ ਐਚ ਸੀ ਸੁੱਜੋਂ ਦੇ ਸਹਿਯੋਗ ਨਾਲ ਚੱਲ ਰਹੇ ਕੋਵਿਡ 19 ਟੀਕਾਕਰਨ ਸੈਂਟਰ ਵਿਚ 93 ਫਰੰਟ ਲਾਈਨ ਕਰੋਨਾ ਯੋਧਿਆਂ ਨੇ ਟੀਕਾ ਕਰਨ ਕਰਵਾਇਆ ਹੈ। ਇਸ ਮੌਕੇ ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਅਤੇ ਡਾ. ਹਰਬੰਸ ਸਿੰਘ ਸੀਨੀਅਰ ਮੈਡੀਕਲ ਅਫਸਰ ਪੀ ਐਚ ਸੀ ਸੁੱਜੋਂ  ਵੀ ਨੇ ਕੋਵਿਡ-19 ਕੋਵੀਸ਼ੀਲਡ ਟੀਕਾ ਕਰਨ ਕਰਵਾਕੇ ਮੈਡੀਕਲ ਸਟਾਫ਼ ਲਈ ਪ੍ਰਰੇਣਾ ਸਰੋਤ ਬਣੇ। ਇਸ ਮੌਕੇ ਡਾ. ਹਰਬੰਸ ਸਿੰਘ ਨੇ ਦੱਸਿਆ ਕਿ ਕਰੋਨਾ ਵਾਇਰਸ ਦੀ ਰੋਕਥਾਮ ਲਈ ਕੋਵਿਡ-19 ਕੋਵੀਸ਼ੀਲਡ ਪੂਰੀ  ਤਰ੍ਹਾਂ ਸੁਰੱਖਿਅਤ ਹੈ। ਉਹਨਾਂ ਨੇ ਕਿਹਾ ਕਿ ਫਰੰਟ ਲਾਈਨ ਕਰੋਨਾ ਯੋਧੇ ਮੈਡੀਕਲ ਸੇਵਾਵਾਂ ਨਾਲ ਜੁੜੇ ਸਟਾਫ਼ ਦਾ  ਟੀਕਾਕਰਨ ਕੀਤਾ ਜਾ ਰਿਹਾ ਹੈ। ਇਸ ਮੌਕੇ ਉਹਨਾਂ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਪ੍ਰਬੰਧਕਾਂ ਅਤੇ ਸਟਾਫ਼ ਵੱਲੋਂ ਦਿੱਤੇ ਸਹਿਯੋਗ ਲਈ ਹਾਰਦਿਕ ਧੰਨਵਾਦ ਕੀਤਾ। ਸ. ਕੁਲਵਿੰਦਰ ਸਿੰਘ ਢਾਹਾਂ ਸਕੱਤਰ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਦੱਸਿਆ ਕਿ ਫਰੰਟ ਲਾਈਨ ਕਰੋਨਾ ਯੋਧਿਆਂ ਦੇ ਟੀਕਾ ਕਰਨ ਲਈ ਸਿਹਤ ਵਿਭਾਗ ਦੇ ਅਗਵਾਈ ਵਿਚ  ਹਸਪਤਾਲ ਵਿਖੇ ਵਧੀਆ ਇੰਤਜ਼ਾਮ ਕੀਤੇ ਗਏ ਹਨ। ਇਹ ਟੀਕਾਕਰਨ ਪ੍ਰੋਗਰਾਮ ਕਰੋਨਾ ਵਾਇਰਸ ਰੋਕਥਾਮ ਲਈ ਆਪਣੀ ਅਹਿਮ ਭੂਮਿਕਾ ਅਦਾ ਕਰੇਗਾ ਜਿਸ ਦਾ ਸਭ ਨੂੰ ਲਾਭ ਲੈਣਾ ਚਾਹੀਦਾ ਹੈ। ਇਸ ਮੌਕੇ ਡਾ. ਰਾਵਿੰਦਰ ਖਜ਼ੂਰੀਆ ਮੈਡੀਕਲ ਸੁਪਰਡੈਂਟ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ, ਡਾ. ਪ੍ਰਿਤਪਾਲ ਸਿੰਘ ਲੈਪਰੋਸਕੋਪਿਕ ਅਤੇ ਜਨਰਲ ਸਰਜਨ, ਡਾ. ਹਰਜਿੰਦਰ ਸਿੰਘ ਨੋਡਲ ਅਫਸਰ, ਡਾ. ਹਰਮਿੰਦਰ ਸਿੰਘ, ਡਾ. ਵਿਜੈ ਕੁਮਾਰ, ਰਾਜ਼ੇਸ਼ ਕੁਮਾਰ ਹੈਲਥ ਇੰਸਪੈਕਟਰ, ਹਰਮੇਸ਼ ਲਾਲ ਹੈਲਥ ਇੰਸਪੈਕਟਰ, ਰਾਜ ਕੁਮਾਰ, ਪ੍ਰਿੰਸ ਸ਼ਰਮਾ, ਰਣਜੀਤ ਸਿੰਘ ਮਾਨ, ਮੈਡਮ ਸੋਨੀਆ ਸਿੰਘ, ਮੈਡਮ ਜਗਜੀਤ ਕੌਰ, ਮੈਡਮ ਇੰਦੂ, ਮੈਡਮ ਭੁਪਿੰਦਰ ਕੌਰ, ਮੈਡਮ ਰਾਜ ਕੁਮਾਰੀ, ਮੈਡਮ ਜਸਵਿੰਦਰ ਕੌਰ ਵੀ ਹਾਜ਼ਰ ਸਨ।
ਫੋਟੋ ਕੈਪਸ਼ਨ : ਕੁਲਵਿੰਦਰ ਸਿੰਘ ਢਾਹਾਂ ਸਕੱਤਰ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਕੋਵਿਡ-19 ਕੋਵੀਸ਼ੀਲਡ ਦਾ ਟੀਕਾ ਕਰਨ ਕਰਵਾਉਂਦੇ ਹੋਏ ਨਾਲ ਹਨ ਡਾ. ਹਰਬੰਸ ਸਿੰਘ ਐਮ ਐਮ ਉ ਸੁੱਜੋ, ਡਾ. ਰਵਿੰਦਰ ਖਜ਼ੂਰੀਆ ਮੈਡੀਕਲ ਸੁਪਰਡੈਂਟ, ਡਾ. ਪ੍ਰਿਤਪਾਲ ਸਿੰਘ ਅਤੇ ਸਟਾਫ਼