ਨਵਾਂਸ਼ਹਿਰ 25 ਜਨਵਰੀ (ਐਨ ਟੀ ) ਅੱਜ ਨਵਾਂਸ਼ਹਿਰ ਤੋਂ ਇੰਡੀਅਨ ਫੈਡਰੇਸ਼ਨ ਆਫ ਟਰੇਡ ਯੂਨੀਅਨਜ਼(ਇਫਟੂ)ਦਾ ਜਥਾ ਦਿੱਲੀ ਟਰੈਕਟਰ ਮਾਰਚ ਵਿਚ ਸ਼ਾਮਲ ਹੋਣ ਲਈ ਰਵਾਨਾ ਹੋਇਆ। ਇਸ ਜਥੇ ਨੂੰ ਰਵਾਨਾ ਕਰਦਿਆਂ ਦਲਜੀਤ ਸਿੰਘ ਐਡਵੋਕੇਟ ਨੇ ਕਿਹਾ ਕਿ ਮੋਦੀ ਸਰਕਾਰ ਦੇ ਤਿੰਨ ਖੇਤੀ ਕਾਨੂੰਨ ਜਿੱਥੇ ਕਿਸਾਨਾਂ ਦੀ ਬਰਬਾਦੀ ਕਰਨ ਵਾਲੇ ਹਨ ਉੱਥੇ ਇਹ ਮਜਦੂਰ ਵਰਗ ਲਈ ਵੀ ਨੁਕਸਾਨਦਾਇਕ ਹਨ। 26 ਜਨਵਰੀ ਦੀ ਦਿੱਲੀ ਟਰੈਕਟਰ ਪਰੇਡ ਵਿਚ ਸ਼ਾਮਲ ਹੋਣ ਲਈ ਮਜਦੂਰ ਵਰਗ ਵੀ ਵੱਡੀ ਪੱਧਰ ਉੱਤੇ ਦਿੱਲੀ ਵਲ ਵਹੀਰਾਂ ਘੱਤ ਰਿਹਾ ਹੈ।ਖੇਤੀ ਕਾਨੂੰਨਾਂ ਕਾਰਨ ਮੋਦੀ ਸਰਕਾਰ ਦੇਸ਼ ਭਰ ਦੇ ਲੋਕਾਂ ਦਾ ਗੁੱਸਾ ਖੱਟ ਰਹੀ ਹੈ। ਮਜਦੂਰ ਆਗੂਆਂ ਪ੍ਰਵੀਨ ਕੁਮਾਰ ਨਿਰਾਲਾ, ਹਰੇ ਲਾਲ, ਹਰੀ ਰਾਮ ਨੇ ਕਿਹਾ ਕਿ ਉਹ ਖੇਤੀ ਕਾਨੂੰਨ ਰੱਦ ਕਰਵਾਕੇ ਹੀ ਵਾਪਸ ਪਰਤਣਗੇ।
ਫੋਟੋ ਕੈਪਸ਼ਨ: ਨਵਾਂਸ਼ਹਿਰ ਤੋਂ ਦਿੱਲੀ ਰਵਾਨਾ ਹੁੰਦਾ ਹੋਇਆ ਇਫਟੂ ਦਾ ਜਥਾ।