ਸੁਖਬੀਰ ਬਾਦਲ ਨੇ ਬੰਗਾ ਨਗਰ ਕੌਂਸਲ ਦੇ 15 ਵਾਰਡਾ ਵਿੱਚੋਂ 12 ਵਾਰਡਾਂ ਦੇ ਉਮੀਦਵਾਰ ਦੇ ਨਾਵਾਂ ਕੀਤਾ ਐਲਾਨ

ਪੰਜਾਬ ਦੇ ਕਾਂਗਰਸੀ ਵਿਧਾਇਕ ਅਤੇ ਮੰਤਰੀ ਕਰ ਰਹੇ ਨੇ ਐਸ਼ :- ਸੁਖਬੀਰ ਸਿੰਘ ਬਾਦਲ

ਬੰਗਾ,19 ਜਨਵਰੀ :- ਪੰਜਾਬ ਸਰਕਾਰ ਵੱਲੋਂ ਐਲਾਨ ਕੀਤੀਆਂ ਨਗਰ ਕੌਂਸਲ ਅਤੇ ਕਾਰਪੋਰੇਸ਼ਨ ਚੋਣਾਂ ਨਾਲ ਪੰਜਾਬ ਦਾ ਸਿਆਸੀ ਪਾਰਾ ਅੱਤ ਦੀ ਪਹਿ ਰਹੀ ਠੰਡ ਦੇ ਬਾਵਜੂਦ ਉੱਪਰ ਚੜ੍ਹਿਆ ਹੋਇਆ ਹੈ। ਉੱਧਰ ਨਗਰ ਕੌਂਸਲ ਬੰਗਾ ਦੀ ਚੋਣ ਮੁਹਿਮ ਨੂੰ ਤੇਜ਼ ਕਰਨ ਅਤੇ ਪਾਰਟੀ ਵਰਕਰਾਂ ਨੂੰ ਉਤਸ਼ਾਹਿਤ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਅੱਜ ਬੰਗਾ ਦੇ ਮੁਕੰਦਪੁਰ ਰੋਡ ਤੇ ਇਲਾਕੇ ਦੇ ਅਕਾਲੀ ਵਰਕਰਾਂ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਨਗਰ ਕੌਂਸਲ  ਚੋਣਾਂ ਲਈ ਦੇ ਐਲਾਨੇ ਨਵੇਂ ਉਮੀਦਵਾਰਾ ਨੂੰ ਸੰਬੋਧਨ ਕੀਤਾ। ਸ. ਬਾਦਲ ਨੇ ਕਿਹਾ ਕਿ ਜੋ ਵਿਕਾਸ ਸ਼ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਸਮੇ ਦੋਰਾਨ ਹੋਇਆ ਹੈ, ਉਹ ਕੈਪਟਨ ਦੀ ਕਾਂਗਰਸ ਸਰਕਾਰ ਵਿਚ ਨਹੀ ਹੋਇਆ । ਉਨ੍ਹਾਂ ਕਿਹਾ ਕਿ ਅੱਜ ਪੰਜਾਬ ਬਿਨਾਂ ਇੰਜਣ ਵਾਲੀ ਰੇਲ ਹੈ ਅਤੇ ਇਸਦੇ ਮੰਤਰੀ ਅਤੇ ਵਿਧਾਇਕ ਪੰਜਾਬ ਦੀ ਜਨਤਾ ਨੂੰ ਦੋਨਾਂ ਹੱਥਾਂ ਨਾਲ ਲੁੱਟ ਐਸ਼ ਕਰ ਰਹੇ ਹਨ। ਉਨ੍ਹਾਂ ਕਿਹਾ 1966 ਵਿਚ   ਪ੍ਰਕਾਸ਼ ਸਿੰਘ ਬਾਦਲ ਨੇ ਹੀ ਮੰਡੀਆਂ ਸਥਾਪਤ ਕਰ ਕੇਂਦਰ ਸਰਕਾਰ ਤੋਂ ਫਸਲਾ ਉਪਰ ਐਮ ਐਸ ਪੀ ਲਾਗੂ ਕਰਵਾ ਦਿੱਤੀ ਸੀ। ਉਨ੍ਹਾਂ ਕਿਹਾ ਕਿ ਪੰਜਾਬ ਦਾ  ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੇ ਮਹਿਲ ਅੰਦਰ ਰਹਿ ਪੁਰਾਣੇ ਜ਼ਮਾਨੇ ਦੇ ਰਾਜਿਆ ਵਾਂਗੂ ਸਰਕਾਰ ਚਲਾ ਰਿਹਾ ਹੈ। ਸ. ਬਾਦਲ ਨੇ ਨਵਾਂਸ਼ਹਿਰ ਤੋ ਕਾਂਗਰਸੀ ਵਿਧਾਇਕ ਦੀ ਆਲੋਚਨਾ ਕਰਦੇ ਕਿਹਾ ਕਿ ਨਵਾਂਸ਼ਹਿਰ ਦਾ ਵਿਧਾਇਕ ਜੰਗੀ ਪੱਧਰ ਤੇ ਰੇਤ ਮਾਫੀਆ ਤੇ ਸ਼ਰਾਬ ਮਾਫੀਆ ਨਾਲ ਮਿਲਕੇ ਸ਼ਰੇਆਮ ਲੋਕਾ ਦੀ ਲੁੱਟ ਕਰ ਰਿਹਾ ਹੈ। ਉਨ੍ਹਾਂ ਅਧਿਕਾਰੀਆਂ ਨੂੰ ਚੇਤਾਵਨੀ ਦਿੰਦੇ ਕਿਹਾ ਕਿ ਨੇਤਾਵਾਂ ਅਤੇ ਵਿਧਾਇਕਾ ਦੇ ਕਹਿਣ ਤੇ  ਸ਼੍ਰੋਮਣੀ  ਅਕਾਲੀ ਦੇ ਵਰਕਰਾਂ ਨਾਲ ਧੱਕਾ ਕਰਨ ਵਾਲੇ  ਨੂੰ ਉਨ੍ਹਾਂ ਦੀ ਸਰਕਾਰ ਆਉਣ ਤੇ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਪੰਜਾਬ ਦੇ ਹਿੱਤਾਂ ਅਤੇ ਧਰਮ ਦੀ ਰੱਖਿਆ ਕਰਨ ਵਾਲੀ ਪਾਰਟੀ ਹੈ ਜਦੋ ਕਿ ਕਾਂਗਰਸ ਖੁਦ ਬੇਅਬਦੀਆ ਕਰ ਦੋਸ਼ ਸਾਡੇ ਤੇ ਲਾਉਂਦੇ ਹਨ। ਸ. ਬਾਦਲ ਨੇ ਇਸ ਮੌਕੇ ਨਗਰ ਕੌਂਸਲ ਬੰਗਾ ਦੇ ਵਾਰਡ ਨੰਬਰ 1 ਤੋਂ ਵੰਦਨਾ, ਵਾਰਡ ਨੰਬਰ 2 ਤੋਂ ਪਰਮਵੀਰ ਮਾਨ, ਵਾਰਡ ਨੰਬਰ 3 ਤੋਂ  ਰੇਨੂੰ ਬਾਲਾ, ਵਾਰਡ ਨੰਬਰ 4 ਤੋਂ ਮਨਜੀਤ ਸਿੰਘ ਬੱਬਲ, ਵਾਰਡ ਨੰਬਰ 5 ਤੋਂ ਵੀਰਪਾਲ ਕੌਰ ਮਾਨ, ਵਾਰਡ ਨੰਬਰ 6 ਤੋਂ ਜਸਵਿੰਦਰ ਸਿੰਘ ਮਾਨ,  ਵਾਰਡ ਨੰਬਰ 7 ਤੋਂ ਸੀਮਾ ਰਾਣੀ, ਵਾਰਡ ਨੰਬਰ 8 ਤੋਂ ਜੀਤ ਸਿੰਘ ਭਾਟੀਆ, ਵਾਰਡ ਨੰਬਰ 9 ਤੋਂ ਪੂਨਮ ਅਰੋੜਾ, ਵਾਰਡ ਨੰਬਰ 10 ਤੋਂ ਰਘਬੀਰ ਸਿੰਘ ਲਾਲੀ, ਵਾਰਡ ਨੰਬਰ 14 ਤੋਂ ਸੁਭਾਸ਼ ਚੰਦਰ ਅਤੇ ਵਾਰਡ ਨੰਬਰ 15 ਤੋਂ ਦੀਪਕ ਘਈ ਆਦਿ ਐਲਾਨੇ ਉਮੀਦਵਾਰਾਂ ਦਾ ਸਿਰੋਪਾਓ ਦੇਕੇ ਸਨਮਾਨ ਕੀਤਾ ਗਿਆ। ਇਸ ਮੌਕੇ 'ਤੇ ਬੰਗਾ ਹਲਕਾ ਦੇ ਵਿਧਾਇਕ ਡਾ ਸੁਖਵਿੰਦਰ ਕੁਮਾਰ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਧੰਨਵਾਦ ਕਰਦੇ ਕਿਹਾ ਕਿ ਨਗਰ ਕੌਂਸਲ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਬੰਗਾ ਨਗਰ ਕੌਂਸਲ ਚੋਣਾਂ ਜਿੱਤ ਕੇ ਨਗਰ ਕੌਂਸਲ ਤੇ ਆਪਣਾ ਕਬਜ਼ਾ ਕਰੇਗਾ। ਇਸ ਮੌਕੇ ਬੁੱਧ ਸਿੰਘ ਬਲਾਕੀਪੁਰ ਜਿਲ੍ਹਾ ਪ੍ਰਧਾਨ, ਸਤਨਾਮ ਸਿੰਘ ਲਾਦੀਆ ਪ੍ਰਧਾਨ ਕਿਸਾਨ ਵਿੰਗ, ਸੁਖਦੀਪ ਸਿੰਘ ਸ਼ੁਕਾਰ ਪ੍ਰਧਾਨ ਦੋਆਬਾ ਜ਼ੋਨ, ਸੋਹਣ ਲਾਲ ਢੰਡਾ ਪ੍ਰਧਾਨ ਐਸ ਸੀ ਵਿੰਗ,  ਕੁਲਜੀਤ ਸਿੰਘ ਸਰਹਾਲ , ਕੁਲਵਿੰਦਰ ਸਿੰਘ ਲਾਡੀ, ਨਵਦੀਪ ਸਿੰਘ ਅਨੋਖਰਵਾਲ, ਕੁਲਵਿੰਦਰ ਸਿੰਘ ਢਾਹਾਂ, ਜਤਿੰਦਰ ਸਿੰਘ ਮਾਨ, ਮੋਹਨ ਸਿੰਘ, ਸੁਰਿੰਦਰ ਸਿੰਘ ਘੁੰਮਣ, ਰਣਜੀਤ ਸਿੰਘ ਝਿੰਗੜ, ਡੋਗਰ ਰਾਮ, ਸ਼ਨੀ ਕੁਮਾਰ, ਬਲਬੀਰ ਸਿੰਘ, ਸ਼ਿਵਦੇਵ ਸਿੰਘ , ਸੁਖਵਿੰਦਰ ਸਿੰਘ ਸਾਬਕਾ ਸਰਪੰਚ, ਅਮਰੀਕ ਸਿੰਘ ਸੋਨੀ, ਚਰਨਜੀਤ ਸਿੰਘ ਭਰੋਮਜਾਰਾ, ਬਹਾਦਰ ਸਿੰਘ ਪੂੰਨੀ, ਰਾਕੇਸ਼ ਕੁਮਾਰ ਸ਼ਰਮਾ, ਰਮਨ ਕੁਮਾਰ ਅਤੇ ਵੱਡੀ ਗਿਣਤੀ ਵਿੱਚ ਹੋਰ ਵਰਕਰ ਤੇ ਆਗੂ ਹਾਜ਼ਰ ਸਨ।
ਫੋਟੋ ਕੈਪਸ਼ਨ : ਬੰਗਾ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਇਕੱਤਰ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ, ਨਾਲ ਹਨ ਹਲਕਾ ਵਿਧਾਇਕ ਡਾ. ਸੁਖਵਿੰਦਰ ਕੁਮਾਰ ਸੁੱਖੀ