
ਪਟਿਆਲਾ, 18 ਜਨਵਰੀ:-ਕੋਰੋਨਾ ਟੀਕਾਕਰਣ ਮੁਹਿੰਤ ਤਹਿਤ ਇੱਥੇ ਸਰਕਾਰੀ ਰਾਜਿੰਦਰਾ ਹਸਪਤਾਲ ਦੀ ਵਾਰਡ ਨੰਬਰ 5 ਵਿਖੇ ਬਣਾਏ ਗਏ ਟੀਕਾਕਰਣ ਕੇਂਦਰ ਵਿਖੇ ਅੱਜ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਐਚ.ਐਸ. ਰੇਖੀ ਸਮੇਤ ਹੋਰ ਡਾਕਟਰਾਂ ਅਤੇ ਸਿਹਤ ਕਾਮਿਆਂ ਨੇ ਕੋਰੋਨਾ ਵੈਕਸੀਨ ਦਾ ਟੀਕਾ ਲਗਵਾਇਆ। ਡਾ. ਰੇਖੀ ਨੇ ਦੱਸਿਆ ਕਿ ਅੱਜ ਡਿਪਟੀ ਮੈਡੀਕਲ ਸੁਪਰਡੈਂਟ ਡਾ. ਵਿਨੋਦ ਡੰਗਵਾਲ ਅਤੇ ਮੈਡੀਸਨ ਦੇ ਡਾ. ਸਚਿਨ ਕੌਸ਼ਲ, ਹੱਡੀਆਂ ਦੇ ਮਾਹਰ ਡਾ. ਹਰਜੀਤ ਚਾਵਲਾ, ਡਾ. ਅਮਨਦੀਪ ਸਿੰਘ ਬਖ਼ਸ਼ੀ, ਪ੍ਰੌਫੈਸਰ ਆਫ਼ ਐਨਸਥੀਸੀਆ ਦੇ ਮੁਖੀ ਡਾ. ਪ੍ਰਮੋਦ, ਡਾ. ਬਲਵਿੰਦਰ ਕੌਰ, ਸਰਜਰੀ ਦੇ ਪ੍ਰੋਫੈਸਰ ਡਾ. ਸੁਸ਼ੀਲ ਮਿੱਤਲ, ਰੇਡੀਓਲੋਜੀ ਦੇ ਡਾ ਰਾਜਾ ਪਰਮਜੀਤ ਸਿੰਘ ਤੇ ਹੋਰ ਡਾਕਟਰਾਂ ਤੇ ਸਿਹਤ ਕਾਮਿਆਂ ਨੂੰ ਕੋਵੀਸ਼ੀਲਡ ਵੈਕਸੀਨ ਦੀ ਪਹਿਲੀ ਖੁਰਾਕ ਦਿੱਤੀ ਗਈ। ਡਾ. ਰੇਖੀ ਨੇ ਦੱਸਿਆ ਕਿ ਕੋਵਿਡ ਕੇਅਰ ਸੈਂਟਰ ਇੰਚਾਰਜ ਸੁਰਭੀ ਮਲਿਕ ਦੀ ਨਿਗਰਾਨੀ ਹੇਠ ਕੋਵਿਡ ਟੀਕਾਕਰਣ ਦੀ ਸ਼ੁਰੂਆਤ ਕੀਤੀ ਗਈ ਸੀ ਅਤੇ ਹੁਣ ਤੱਕ ਕਰੀਬ 80 ਜਣਿਆਂ ਦੇ ਇਹ ਟੀਕਾ ਲਗਾਇਆ ਜਾ ਚੁੱਕਾ ਹੈ ਅਤੇ ਇਸ ਟੀਕਾਕਰਣ ਨੂੰ ਲਗਾਤਾਰ ਜਾਰੀ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਵੈਕਸੀਨ ਲਗਾਉਣ ਤੋ ਬਾਅਦ ਕਿਸੇ ਵੀ ਤਰ੍ਹਾਂ ਦਾ ਕੋਈ ਸਾਇਡਇਫੈਕਟ ਨਹੀ ਪਾਇਆ ਗਿਆ।