
ਬੰਗਾ 12 ਜਨਵਰੀ :- ਜਿਲਾ ਸ਼ਹੀਦ ਭਗਤ ਸਿੰਘ ਨਗਰ ਦੀ ਸਬ ਡਵੀਜ਼ਨ ਬੰਗਾ ਪੁਲਸ ਨੂੰ ਉਸ ਸਮੇਂ ਭਾਰੀ ਕਾਮਯਾਬੀ ਮਿਲੀ ਜਦੋ ਉਹਨਾਂ ਨੇ ਇਕ ਗਿਰੋਹ ਦੇ 5 ਮੈਂਬਰਾ ਨੂੰ ਲੱਖਾਂ ਰੁਪਏ ਦੀ ਚੋਰੀ ਦੇ ਸਮਾਨ ਚੋਰੀ ਦੇ ਸਮਾਨ ਸਮੇਤ ਕਾਬੂ ਕੀਤਾ ਗਿਆ। ਇਸ ਸਬੰਧੀ ਸੀ.ਆਈ.ਸਟਾਫ ਨਵਾਂਸ਼ਹਿਰ ਵਿਖੇ ਬੁਲਾਈ ਪ੍ਰੈੱਸ ਕਾਨਡਰੰਸ ਵਿਚ ਵਜ਼ੀਰ ਸਿੰਘ ਖਹਿਰਾ ਕਪਤਾਨ ਪੁਲਿਸ (ਜਾਂਚ) ਜਿਲਾ ਸ਼ਹੀਦ ਭਗਤ ਸਿੰਘ ਨਗਰ ਨੇ ਦੱਸਿਆ ਕਿ ਉਪ ਕਪਤਾਨ ਪੁਲਿਸ ਸਬ-ਡਵੀਜ਼ਨ ਬੰਗਾ ਸ੍ਰੀ ਗੁਰਵਿੰਦਰ ਪਾਲ ਸਿੰਘ ਅਤੇ ਐਸ.ਆਈ ਵਿਜੈ ਕੁਮਾਰ ਮੁੱਖ ਅਫਸਰ ਥਾਣਾ ਸਿਟੀ ਬੰਗਾ ਦੀ ਅਗਵਾਈ ਹੇਠ ਐਸ.ਆਈ ਮਹਿੰਦਰ ਸਿੰਘ ਨੂੰ ਦੀ ਅਗਵਾਈ ਵਾਲੀ ਥਾਣਾ ਸਿਟੀ ਬੰਗਾ ਦੀ ਪੁਲਿਸ ਪਾਰਟੀ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਿਲ ਕੀਤੀ ਜਦੋਂ ਥਾਣਾ ਬੰਗਾ ਦੇ ਏਰੀਆ ਵਿੱਚ ਵੱਖ ਵੱਖ ਹੋਈਆ ਚੋਰੀ ਦੀਆਂ ਵਾਰਦਾਤਾਂ ਕਰਨ ਵਾਲੇ ਗਿਰੋਹ ਦੇ 5 ਮੈਂਬਰਾਂ ਨੂੰ ਗ੍ਰਿਫ਼ਤਾਰ ਕਰਕੇ ਉਹਨਾਂ ਪਾਸੋ 3 ਕੰਪਿਊਟਰ ਸੈਟ , 4 ਲੈਪਟੋਪ , ਮੋਬਾਇਲ , 5 ਟੈਬ , 2 ਐਲ.ਸੀ.ਡੀ ਅਤੇ ਬੂਟੀਕ ਦਾ ਕੀਮਤੀ ਸਮਾਨ , 2 ਗੋਲਡ ਰਿੰਗ ਪ੍ਰੋਜੈਕਟ , ਇੰਨਵਰਟਰ ਸਮੇਤ ਬੈਟਰਾ ਬ੍ਰਾਮਦ ਕੀਤੇ ਜਿਹਨਾਂ ਦੀ ਕੁੱਲ ਕੀਮਤ ਲੱਗਭਗ 7 ਲੱਖ 50 ਹਜਾਰ ਰੁਪਏ ਹੈ । ਦੋਸ਼ੀਆ ਦੀ ਪਹਿਚਾਣ ਚੰਦਨ ਕੁਮਾਰ ਪੁੱਤਰ ਰਾਮ ਚੰਦਰ ਵਾਸੀ ਖੋਸਲਾ ਮੁਹੱਲਾ ਬੰਗਾ ਪਰਮਿੰਦਰ ਕੁਮਾਰ ਉਰਫ ਮੋਡਲ ਪੁੱਤਰ ਯੋਗੇਸ਼ਵਾਰ ਪਾਸਵਾਨ ਵਾਸੀ ਬੰਗਾ .ਰਾਜ ਪੁੱਤਰ ਕਿਸ਼ਨ ਸਿੰਘ ਵਾਸੀ ਖਟਕੜ ਖੁਰਦ .ਅਮਨਦੀਪ ਸਿੰਘ ਉਰਫ ਅਮਨ ਪੁੱਤਰ ਮਹਿੰਦਰ ਸਿੰਘ ਵਾਸੀ ਖਟਕੜ ਖੁਰਦ ਮਨੋਜ ਕੁਮਾਰ ਪੁੱਤਰ ਚੰਦਰ ਚੋਪਾਲ ਵਾਸੀ ਖਲਵਾੜਾ ਜ਼ਿਲਾ ਕਪੂਰਥਲਾ ਵਜੋਂ ਹੋਈ ਹੈ। ਜਿਹਨਾਂ ਸਬੰਧੀ ਥਾਣਾ ਸਿਟੀ ਬੰਗਾ ਦੇ ਕੁੱਲ 4 ਮੁਕੱਦਮੇ ਅਤੇ 01 ਥਾਣਾ ਸਦਰ ਬੰਗਾ ਦਾ ਟਰੇਸ ਹੋਇਆ ਹੈ । ਦੋਸ਼ੀਆਂ ਦੀ ਪੁੱਛ ਗਿੱਛ ਜਾਰੀ ਹੈ ਜਿਹਨਾਂ ਪਾਸੋ ਹੋਰ ਵੀ ਚੋਰੀ ਕੀਤੀਆਂ ਵਾਰਦਾਤਾਂ ਵਿੱਚ ਚੋਰੀ ਦਾ ਸਮਾਨ ਬ੍ਰਾਮਦ ਹੋ ਸਕਦਾ ਹੈ।