ਨਵਾਂਸ਼ਹਿਰ 22 ਜਨਵਰੀ ( ਐਨ ਟੀ) ਪੰਜਾਬ ਸਰਕਾਰ ਮੁਲਾਜਮਾਂ ਦੀਆਂ ਹੱਕੀ ਮੰਗਾਂ ਨੂੰ ਪੂਰਾ ਕਰਨ ਤੋਂ ਕੰਨੀ ਕਤਰਾ ਰਹੀ ਹੈ। ਮੁਲਾਜ਼ਮਾਂ ਨੂੰ ਝੂਠੇ ਲਾਰਿਆਂ ਤੋਂ ਬਿਨ੍ਹਾ ਹੋਰ ਕੁਝ ਨਹੀਂ ਦੇ ਰਹੀ, ਇਹ ਵਿਚਾਰ ਜੁਝਾਰ ਸਿੰਘ ਜਿਲ੍ਹਾ ਪ੍ਰਧਾਨ ਬੀ ਐਡ ਫਰੰਟ ਸ਼ਹੀਦ ਭਗਤ ਸਿੰਘ ਨਗਰ ਨੇ ਪੇ ਕਮਿਸ਼ਨ ਦੀਆਂ ਕਾਪੀਆਂ ਫੂਕਣ ਮੌਕੇ ਮੁਲਾਜਮਾਂ ਨੂੰ ਸੰਬੋਧਨ ਕਰ ਦਿਆ ਪ੍ਰਗਟਾਏ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਮੁਲਾਜਮਾਂ ਨਾਲ ਵਾਇਦਾ ਕੀਤਾ ਸੀ ਕਿ ਉਨ੍ਹਾਂ ਦੀ ਸਰਕਾਰ ਬਨਣ ਤੋਂ ਛੇ ਮਹੀਨੇ ਅੰਦਰ ਹੀ ਪੇ ਕਮਿਸ਼ਨ ਦੀ ਰਿਪੋਰਟ ਨੂੰ ਲਾਗੂ ਕਰ ਦਿੱਤਾ ਜਾਵੇਗਾ ।ਹੁਣ ਸਰਕਾਰ ਬਣੀ ਨੂੰ 4ਸਾਲ ਹੋ ਚੁੱਕੇ ਹਨ। ਇਸ ਦੇ ਬਾਵਜੂਦ ਵੀ ਪੇ ਕਮਿਸ਼ਨ ਦੀ ਰਿਪੋਰਟ ਲਾਗੂ ਨਹੀਂ ਕੀਤੀ ਜਾ ਰਹੀ।ਜਦੋਂ ਮੁਲਾਜਮਾਂ ਨੂਂੰ ਰਿਪੋਰਟ ਲਾਗੂ ਹੋਣ ਦੀ ਆਸ ਹੁੰਦੀ ਹੈ,ਉਸ ਤੋਂ ਕੁਝ ਦਿਨ ਪਹਿਲਾਂ ਸਰਕਾਰ ਵਲੋਂ ਪੱਤਰ ਜਾਰੀ ਕਰ ਦਿੱਤਾ ਜਾਂਦਾ ਹੈ ਕਿ ਪੇ ਕਮਿਸ਼ਨ ਦੀ ਰਿਪੋਰਟ ਹਾਲੇ ਤਿੰਨ ਜਾਂ ਛੇ ਮਹੀਨੇ ਲਈ ਲੇਟ ਹੋ ਗਈ ਹੈ।ਅਸਲ ਵਿੱਚ ਸਰਕਾਰ ਰਿਪੋਰਟ ਲਾਗੂ ਹੀ ਨਹੀਂ ਕਰਨੀ ਚਾਹੁੰਦੀ।ਇਸ ਲਈ ਪੰਜਾਬ ਦੇ ਸਮੂਹ ਮੁਲਾਜਮ ਸਰਕਾਰ ਦੇ ਇਸ ਵਤੀਰੇ ਤੋਂ ਖਫਾ ਹੋ ਚੁੱਕੇ ਹਨ।ਜਿਸ ਦਾ ਖੁਮਿਆਜਾ ਮੌਜੂਦਾ ਸਰਕਾਰ ਨੂੰ ਆਉਣ ਵਾਲੀਆਂ ਵਿਧਾਨ ਸਭਾ ਚੌਣਾਂ ਵਿੱਚ ਖੁਮਿਆਜਾ ਭੁਗਤਣਾ ਪਵੇਗਾ। ਇੱਕਠੇ ਹੋਏ ਮੁਲਾਜਮਾਂ ਨੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਨ ਤੋਂ ਬਾਅਦ ਪੇ ਕਮਿਸ਼ਨ ਦੀਆਂ ਕਾਪੀਆਂ ਫੂਕੀਆਂ।ਇਸ ਮੌਕੇ ਗੁਰਦਿਆਲ ਮਾਨ ਸੂਬਾ ਪ੍ਰੈਸ ਸਕੱਤਰ, ਸੁਦੇਸ ਦੀਵਾਨ, ਹਰਪ੍ਰੀਤ ਸਿੰਘ, ਹਰਚਰਨਜੀਤ ਸਿੰਘ, ਸ਼ਤੀਸ ਕੁਮਾਰ, ਸੁਰਿੰਦਰ ਛੂਛੇਵਾਲ, ਅਸ਼ੋਕ ਪਠਲਾਵਾ, ਸਰਬਜੀਤ ਸਿੰਘ, ਯੁਗਰਾਜ ਸਿੰਘ, ਸੁਖਜਿੰਦਰ ਸਿੰਘ, ਪਰਮਜੀਤ ਬਾਹੜ ਮਜਾਰਾ, ਕਮਲ, ਪਵਨ ਕੁਮਾਰ, ਰਮਨ ਕੁਮਾਰ, ਬਲਵੀਰ ਸਿੰਘ, ਤੀਰਥ ਸਿੰਘ, ਜਮਨਾ ਦੇਵੀ, ਅਮਰੀਕ ਕੌਰ, ਸੁਦੇਸ ਕੁਮਾਰੀ ਅਤੇ ਮਨਜੀਤ ਕਲੇਰ ਨੇ ਵੀ ਸੰਬੋਧਨ ਕੀਤਾ।
ਕੈਪਸ਼ਨ: ਬੀ ਐਡ ਅਧਿਆਪਕ ਫਰੰਟ ਦੇ ਆਗੂ ਪੇ ਕਮਿਸ਼ਨ ਦੀ ਰਿਪੋਰਟ ਦੀਆਂ ਕਾਪੀਆਂ ਫੂਕਦੇ ਹੋਏ।