ਆਵਾਜਾਈ ਨੇਮਾਂ ਦੀ ਪਾਲਣਾ ਕਰਕੇ ਹਾਦਸਿਆਂ ਤੋਂ ਕੀਤਾ ਜਾ ਸਕਦੇ ਬਚਾਅ : ਮੇਅਰ


ਪਟਿਆਲਾ, 24 ਜਨਵਰੀ: 32ਵਾਂ ਕੌਮੀ ਸੜਕ ਸੁਰੱਖਿਆ ਮਹੀਨਾ ਮਿਤੀ 18 ਜਨਵਰੀ ਤੋਂ ਮਿਤੀ 17 ਫਰਵਰੀ 2021 ਤੱਕ ਪੂਰੇ ਭਾਰਤ ਵਿੱਚ ਮਨਾਇਆ ਜਾ ਰਿਹਾ ਹੈ। ਮਨਿਸਟਰੀ ਆਫ਼ ਰੋਡ ਵੱਲੋਂ ਉਲੀਕੇ ਪ੍ਰੋਗਰਾਮ ਅਨੁਸਾਰ ਅੱਜ ਮਿਤੀ 24.1.2021 ਨੂੰ ਐਸ.ਐਸ.ਪੀ. ਸ੍ਰੀ ਵਿਕਰਮ ਜੀਤ ਦੁੱਗਲ ਦੇ ਦਿਸ਼ਾ ਨਿਰਦੇਸ਼ਾਂ 'ਤੇ ਬਾਰਾਂਦਰੀ ਗਾਰਡਨ ਨੇੜੇ ਦਫ਼ਤਰ ਉਪ ਕਪਤਾਨ ਪੁਲਿਸ ਸਿਟੀ-1 ਪਟਿਆਲਾ ਵਿਖੇ ਇੱਕ ਦੋ ਪਹੀਆਂ ਵਾਹਨ ਰੈਲੀ ਦਾ ਆਯੋਜਨ ਕੀਤਾ ਗਿਆ, ਇਸ ਰੈਲੀ ਦਾ ਮੁੱਖ ਮਕਸਦ ਦੋ ਪਹੀਆ ਵਾਹਨ ਚਾਲਕਾਂ ਨੂੰ ਵਾਹਨ ਚਲਾਉਂਦੇ ਸਮੇਂ ਹੈਲਮਟ ਪਾਉਣ ਬਾਰੇ ਜਾਗਰੂਕ ਕਰਨਾ ਹੈ। ਇਸ ਰੈਲੀ ਵਿੱਚ ਕਰੀਬ 50 ਮਹਿਲਾ/ਪੁਰਸ਼ ਕਰਮਚਾਰੀਆਂ ਨੇ ਸ਼ਮੂਲੀਅਤ ਕੀਤੀ, ਜਿਸ ਨੂੰ ਨਗਰ ਨਿਗਮ ਮੇਅਰ ਸ੍ਰੀ ਸੰਜੀਵ ਸ਼ਰਮਾ ਬਿੱਟੂ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਸ ਮੌਕੇ ਨਗਰ ਨਿਗਮ ਮੇਅਰ ਸ੍ਰੀ ਸੰਜੀਵ ਸ਼ਰਮਾ ਬਿੱਟੂ ਨੇ ਕਿਹਾ ਕਿ ਆਵਾਜਾਈ ਨਿਯਮਾਂ ਦਾ ਪਾਲਣਾ ਕਰਕੇ ਜਿਥੇ ਅਸੀ ਆਪਣਾ ਜੀਵਨ ਸੁਰੱਖਿਅਤ ਕਰ ਸਕਦੇ ਹਾਂ, ਉਥੇ ਹੀ ਹੋਰਨਾਂ ਲੋਕਾਂ ਦੀ ਜ਼ਿੰਦਗੀ ਸੁਰੱਖਿਅਤ ਕਰ ਸਕਦੇ ਹਾਂ। ਉਨ੍ਹਾਂ ਕਿਹਾ ਕਿ ਓਵਰ ਸਪੀਡ, ਸੀਟ ਬੈਲਟ ਤੇ ਹੈਲਮੈਟ ਤੋਂ ਬਗ਼ੈਰ ਡਰਾਇਵਿੰਗ ਖ਼ਤਰਨਾਕ ਹੈ, ਇਸ ਲਈ ਡਰਾਇਵਿੰਗ ਸਮੇਂ ਆਵਾਜਾਈ ਨਿਯਮਾਂ ਦੀ ਪਾਲਣਾ ਯਕੀਨੀ ਬਣਾਈ ਜਾਵੇ। ਜਾਗਰੂਕਤਾ ਰੈਲੀ ਦੀ ਅਗਵਾਈ ਇੰਸਪੈਕਟਰ ਪੁਸ਼ਪਾ ਦੇਵੀ ਇੰਚਾਰਜ ਰੋਡ ਸੇਫਟੀ ਐਜੂਕੇਸ਼ਨ ਸੈੱਲ ਪਟਿਆਲਾ ਕੀਤੀ। ਇਸ ਮੌਕੇ ਡੀ.ਐਸ.ਪੀ. ਟਰੈਫਿਕ ਸ੍ਰੀ ਅੱਛਰੂ ਰਾਮ ਸ਼ਰਮਾ ਨੇ ਵਾਹਨ ਚਾਲਕਾਂ ਨੂੰ ਅਪੀਲ ਕੀਤੀ ਕਿ ਦੋ ਪਹੀਆ ਚਲਾਉਂਦੇ ਸਮੇਂ ਹੈਲਮਟ ਜ਼ਰੂਰ ਪਾਓ ਕਿਉਂਕਿ ਸਿਰ ਦੀ ਸੱਟ ਸਭ ਤੋਂ ਭੈੜੀ ਸੱਟ ਹੈ, ਸੜਕੀ ਹਾਦਸਿਆਂ ਵਿੱਚ ਬਹੁਤ ਕੀਮਤੀ ਜਾਨਾਂ ਅਜਾਈ ਜਾ ਰਹੀਆਂ ਹਨ ਇਸ ਕਰਕੇ ਸਾਨੂੰ ਟ੍ਰੈਫ਼ਿਕ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ।
ਇਸ ਸਮੇਂ ਪੀ.ਸੀ.ਆਰ ਇੰਚਾਰਜ ਐਸ.ਆਈ ਗੁਰਜੰਟ ਸਿੰਘ, ਇੰਚਾਰਜ ਟ੍ਰੈਫ਼ਿਕ ਸਿਟੀ-2, ਐਸ ਆਈ ਭਗਵਾਨ ਸਿੰਘ, ਐਸ ਆਈ ਪਾਲ ਸਿੰਘ ਮੁੱਖ ਮੁੱਨਸੀ ਪੀ.ਸੀ.ਆਰ ਏ.ਐਸ.ਆਈ ਨਰਿੰਦਰ ਸਿੰਘ ਤੋਂ ਇਲਾਵਾ ਹੋਰ ਟ੍ਰੈਫ਼ਿਕ ਕਰਮਚਾਰੀ ਹਾਜ਼ਰ ਸਨ।