ਸਿਟੀਜਨ ਕੋਸਲ ਦੀ ਸਹਾਇਤਾ ਨਾਲ 700 ਲੋੜਵੰਦਾ ਅੋਰਤਾਂ ਨੂੰ ਵੰਡੇ ਗਰਮ ਸੂਟ

ਗੇਟ ਹਕੀਮਾਂ ਤੋ ਭਰਾੜੀਵਾਲਾ ਤੱਕ ਜਾਂਦੀ ਸੜਕ 2 ਕਰੋੜ ਰੁਪਏ ਦੀ ਲਾਗਤ ਨਾਲ ਹੋਵੇਗੀ ਤਿਆਰ- ਓਮ ਪ੍ਰਕਾਸ਼ ਸੋਨੀ

ਅੰਮ੍ਰਿਤਸਰ 17 ਜਨਵਰੀ: (ਐਨ ਟੀ ਬਿਊਰੋ) ਕੇਦਰ ਵਲੋ ਕਿਸਾਨਾਂ ਵਿਰੁੱਧ ਬਣਾਏ ਗਏ ਤਿੰਨੇ ਕਾਲੇ ਕਾਨੂੰਨ ਵਾਪਸ ਲਏ ਜਾਣੇ ਚਾਹੀਦੇ ਹਨ । ਇਸ ਤੋਂ ਬਿਨਾਂ ਕਿਸਾਨ ਨੂੰ ਕੁੱਝ ਪਰਵਾਨ ਨਹੀਂ ਹੈ ਅਤੇ ਨਾ ਹੀ ਇਹ ਕਾਨੂੰਨ ਦੇਸ਼ ਦੇ ਹਿਤ ਵਿਚ ਹਨ। ਇਸ ਮੌਕੇ ਕਿਸਾਨ ਸੰਘਰਸ਼ ਨੂੰ ਦੱਬਣ ਦੇ ਇਰਾਦੇ ਨਾਲ ਕੇਂਦਰ ਦੇ ਇਸ਼ਾਰਿਆਂ ਤੇ ਐਨ ਆਈ ਏ ਵਲੋ ਕਿਸਾਂਨਾਂ ਨੂੰ ਸੰਮਨ ਭੇਜਣੇ ਬਹੁਤ ਨਾਮੋਸ਼ੀ ਵਾਲੀ ਗੱਲ ਹੈ ਅਤੇ ਕਾਂਗਰਸ ਪਾਰਟੀ ਇੰਨਾ ਕੋਝੀਆਂ ਚਾਲਾਂ ਦਾ ਡਟਵਾਂ ਵਿਰੋਧ ਕਰਦੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ੍ਰੀ ਓਮ ਪ੍ਰਕਾਸ਼ ਸੋਨੀ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਪੰਜਾਬ ਵਲੋ ਅੱਜ ਵਾਰਡ ਨੰ: 70 ਅਧੀਨ ਪੈਦੇ ਇਲਾਕੇ ਫਤਿਹ ਸਿੰਘ ਕਾਲੋਨੀ ਵਿਖੇ ਸਿਟੀਜਨ ਕੌਂਸਲ ਦੀ ਸਹਾਇਤਾ ਨਾਲ 700 ਦੇ ਕਰੀਬ ਲੋੜਵੰਦ ਔਰਤਾਂ ਨੂੰ ਸੂਟ ਵੰਡਣ ਸਮੇ ਕੀਤਾ। ਸ਼੍ਰੀ ਸੋਨੀ ਨੇ ਕਿਹਾ ਕਿ ਉਨਾਂ. ਦੇ ਘਰ ਦੇ ਦਰਵਾਜੇ 24 ਘੰਟੇ ਲੋਕਾਂ ਦੀ ਮਦਦ ਲਈ ਖੁਲ੍ਹੇ ਹਨ। ਉੁਨ੍ਹਾਂ ਕਿਹਾ ਕਿ ਉਹ ਲੋਕਾਂ ਦੀ ਬਦੋਲਤ ਹੀ ਲਗਾਤਾਰ ਜਿੱਤਦੇ ਆ ਰਹੇ ਹਨ ਅਤੇ ਲੋਕ ਤਾਕਤ ਦਾ ਸਬੂਤ ਹੈ। ਉਨ੍ਹਾਂ ਕਿਹਾ ਕਿ ਗੇਟ ਹਕੀਮਾਂ ਤੋ ਭਰਾੜੀਵਾਲ ਤੱਕ ਜਾਂਦੀ ਸੜਕ ਨੂੰ 2 ਕਰੋੜ ਰੁਪਏ ਦੀ ਲਾਗਤ ਨਾਲ ਚੋੜਿਆ ਕੀਤਾ ਜਾ ਰਿਹਾ ਹੈ ਅਤੇ ਇਸ ਸੜਕ ਦੇ ਆਲੇ ਦੁਆਲੇ ਸਟਰੀਟ ਲਾਇਟਾਂ ਵੀ ਲਗਾਈਆਂ ਜਾਣਗੀਆਂ। ਉਨਾਂ. ਕਿਹਾ ਕਿ ਫਤਿਹ ਸਿੰਘ ਕਾਲੋਨੀ, ਫਤਾਹਪੁਰ ਅਤੇ ਭਰਾੜੀਵਾਲ ਵਿਖੇ 60-60 ਲੱਖ ਰੁਪਏ ਦੀ ਲਾਗਤ ਨਾਲ ਤਿੰਨ ਪਾਰਕ ਵੀ ਉਸਾਰੇ ਜਾ ਰਹੇ ਹਨ। ਸ਼੍ਰੀ ਸੋਨੀ ਨੇ ਕਿਹਾ ਕਿ ਵਾਰਡ ਨੰ: 70 ਵਿਚ ਲੋਕਾਂ ਦੀ ਪੀਣ ਵਾਲੇ ਪਾਣੀ ਦੀ ਸਮੱਸਿਆ ਦੇ ਹੱਲ ਲਈ 4 ਟਿਊਬਵੈਲ ਵੀ ਲਗਾਏ ਗਏ ਹਨ ਅਤੇ ਪਾਣੀ ਦੀਆਂ ਨਵੀਆਂ ਪਾਇਪਾਂ ਵੀ ਪੁਆਈਆਂ ਗਈਆਂ ਹਂਨ। ਸ਼੍ਰੀ ਸੋਨੀ ਨੇ ਕਿਹਾ ਕਿ ਵਾਡਰ ਨੰ: 69,70 ਅਤੇ 71 ਵਿਚ ਸਾਰੀਆਂ ਗਲੀਆਂ ਨਾਲੀਆਂ,ਸਟਰੀਟ ਲਾਇਟਾਂ ਦਾ ਕੰਮ ਮੁਕੰਮਲ ਹੋ ਚੁੱਕਾ ਹੈ  ਅਤੇ ਬਾਕੀ ਰਹਿੰਦੇ ਵਿਕਾਸ ਕਾਰਜ ਦੋ ਤਿੰਨ ਮਹੀਨਿਆਂ ਅੰਦਰ ਮੁਕੰਮਲ ਕਰ ਲਏ ਜਾਣਗੇ। ਸ਼੍ਰੀ ਸੋਨੀ ਨੇ ਦੱਸਿਆ ਕਿ ਉਨ੍ਹਾਂ ਵਲੋ ਹਰ ਹਫਤੇ ਵਿਕਾਸ ਕਾਰਜਾਂ ਦਾ ਖੁਦ ਜਾਇਜ਼ਾ ਲਿਆ ਜਾ ਰਿਹਾ ਹੈ ਅਤੇ ਸਾਰੇ ਕੰਮ ਗੁਣਵਤਾ ਭਰਪੂਰ ਹੋਣਗੇ। ਇਸ ਮੌਕੇ ਵੱਡੀ ਗਿਣਤੀ ਵਿਚ ਆਮ ਆਦਮੀ ਪਾਰਟੀ,ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਕਈ ਪਰਿਵਾਰ ਕਾਂਗਰਸ ਵਿਚ ਸ਼ਾਮਲ ਹੋਏ। ਸ਼੍ਰੀ ਸੋਨੀ ਨੇ ਕਿਹਾ ਕਿ ਇਹ ਸਾਰੇ ਪਰਿਵਾਰ ਕਾਂਗਰਸ ਦੇ ਵਿਕਾਸ ਕਾਰਜਾਂ ਨੂੰ ਦੇਖ ਕੇ ਸਾਡੇ ਵਿਚ ਸ਼ਾਮਲ ਹੋਏ ਹਨ ਅਤੇ ਪਾਰਟੀ ਵਲੋ ਇੰਨ੍ਹਾਂ ਨੂੰ ਬਣਦਾ ਮਾਣ-ਸਤਿਕਾਰ ਦਿੱਤਾ ਜਾਵੇਗਾ। ਇਸ ਮੌਕੇ ਬੋਲਦਿਆਂ ਵਾਰਡ ਨੰ: 70 ਦੇ ਕੋਸਲਰ ਸ਼੍ਰੀ ਵਿਕਾਸ ਸੋਨੀ ਨੇ ਕਿਹਾ ਕਿ ਵੋਟਾਂ ਦੋਰਾਨ ਜੋ ਵਾਅਦੇ ਲੋਕਾਂ ਨਾਲ ਕੀਤੇ ਸਨ ਉੁਹ ਸਾਰੇ ਪੂਰੇ ਕੀਤੇ ਜਾਣਗੇ । ਉਨ੍ਹਾਂ ਦੱਸਿਆ ਕਿ ਤਿੰਨੇ ਵਾਰਡਾਂ ਵਿਚ 9 ਪਾਰਕ ਬਣਾਏ ਜਾ ਰਹੇ ਹਨ ਜ਼ਿੰਨ੍ਹਾਂ ਤੇ ਤੇਜੀ ਨਾਲ ਕੰਮ ਕੀਤਾ ਜਾ ਰਿਹਾ ਹੈ। ਸ਼ੀ ਵਿਕਾਸ ਸੋਂਨੀ ਨੇ ਕਿਹਾ ਕਿ ਸਾਰੇ ਪਾਰਕ ਸ਼ਹਿਰ ਨਾਲੋ ਵਧੀਆ ਬਣਂਨਗੇ ਅਤੇ ਵਿਕਾਸ ਕਾਰਜਾਂ ਵਿਚ ਕਿਸੇ ਤਰਾਂ ਦੀ ਕੋਈ ਕਮੀ ਨਹੀ ਰਹਿਣ ਦਿੱਤੀ ਜਾਵੇਗੀ। ਇਸ ਮੌਕੇ ਸ਼੍ਰੀ ਪਰਮਜੀਤ ਸਿੰਘ ਚੋਪੜਾ, ਸ: ਰਸ਼ਪਾਲ ਸਿੰਘ, ਸ਼੍ਰੀ ਪ੍ਰਵੇਸ਼ ਗੁਲਾਟੀ, ਸ: ਰਣਜੀਤ ਸਿੰਘ, ਸ: ਸਮਸ਼ੇਰ ਸਿੰਘ ਸ਼ੇਰਾ, ਬਿੱਟਾ ਪ੍ਰਧਾਨ,ਡਾ ਸੋਂਨੂੰ, ਡਾ: ਰਵੀ, ਸ: ਸੁਖਦੇਵ ਸਿੰਘ,ਸ਼੍ਰੀ ਰਮਨ ਵਿਰਕ,ਕਮਲ ਪਹਿਲਵਾਨ, ਮੈਡਮ ਸੋਨੀਆ,ਮੈਡਮ ਵੀਨਾ ਸਹਿਮੀ,ਮੈਡਮ ਰੇਖਾ ਤੋ ਇਲਾਵਾ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀ ਹਾਜਰ ਸਨ।
ਕੈਪਸ਼ਨ:  ਸ਼੍ਰੀ ਓਮ ਪ੍ਰਕਾਸ਼ ਸੋਨੀ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਪੰਜਾਬ ਵਾਰਡ ਨੰ: 70 ਵਿਖੇ ਲੋੜਵੰਦ ਔਰਤਾਂ ਨੂੰ ਸੂਟਾਂ ਦੀ ਵੰਡ ਕਰਦੇ ਹੋਏ। ਨਾਲ ਹਨ ਸ਼ੀ ਵਿਕਾਸ ਸੋਨੀ ਕੋਸਲਰ.