ਬੰਗਾ 7 ਜਨਵਰੀ (ਐਨ ਟੀ) ਕਿਰਤੀ ਕਿਸਾਨ ਯੂਨੀਅਨ ਨੇ 15 ਮਾਰਚ ਨੂੰ ਪਿੰਡ ਖੱਟਕੜ ਕਲਾਂ ਸ਼ਹੀਦ-ਏ-ਆਜਮ ਭਗਤ ਸਿੰਘ ਦੇ ਬੁੱਤ ਤੋਂ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਟਰੈਕਟਰ ਮਾਰਚ ਕੱਢਣ ਦਾ ਫੈਸਲਾ ਕੀਤਾ ਹੈ । ਇਹ ਫੈਸਲਾ ਬੰਗਾ ਇਲਾਕੇ ਦੇ ਕਿਰਤੀ ਕਿਸਾਨ ਯੂਨੀਅਨ ਦੀਆਂ 22 ਪਿੰਡਾਂ ਦੀਆਂ ਇਕਾਈਆਂ ਦੀ ਗੁਰਦੁਆਰਾ ਝੰਡਾ ਜੀ ਖੱਟਕੜ ਕਲਾਂ ਵਿਖੇ ਹੋਈ ਮੀਟਿੰਗ ਵਿਚ ਕੀਤਾ ਗਿਆ। ਇਸ ਮੀਟਿੰਗ ਦੀ ਪ੍ਰਧਾਨਗੀ ਸੁਰਿੰਦਰ ਸਿੰਘ ਕਰੀਹਾ,ਅਵਤਾਰ ਸਿੰਘ ਤਾਰੀ ਜੱਬੋਵਾਲ,ਰੇਸ਼ਮ ਸਿੰਘ ਪੂੰਨੀਆਂ, ਨਿਰਮਲ ਸਿੰਘ ਹੱਪੋਵਾਲ ਅਤੇ ਹਰਕੀਰਤ ਸਿੰਘ ਗੁਣਾਚੌਰ ਨੇ ਕੀਤੀ। ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਮਾਸਟਰ ਭੁਪਿੰਦਰ ਸਿੰਘ ਵੜੈਚ, ਜਿਲਾ ਸਕੱਤਰ ਤਰਸੇਮ ਸਿੰਘ ਬੈਂਸ, ਜਸਵੀਰ ਸਿੰਘ ਮੰਗੂਵਾਲ ਅਤੇ ਕਸ਼ਮੀਰ ਸਿੰਘ ਮੱਲਪੁਰ ਅੜ੍ਹਕਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਵਿਰੁੱਧ ਕਿਸਾਨਾਂ ਵਿਚ ਤਿੱਖਾ ਰੋਹ ਹੈ,ਸਰਕਾਰ ਦੇ ਅੜੀਅਲ ਵਤੀਰੇ ਨੇ ਇਸ ਗੁੱਸੇ ਨੂੰ ਹੋਰ ਵੀ ਪ੍ਰਚੰਡ ਕਰ ਦਿੱਤਾ ਹੈ ਜਿਸ ਕਾਰਨ ਕਿਸਾਨ ਵੱਡੀ ਗਿਣਤੀ ਵਿਚ ਕਿਰਤੀ ਕਿਸਾਨ ਯੂਨੀਅਨ ਦੇ ਝੰਡੇ ਹੇਠ ਲਾਮਬੰਦ ਹੋ ਰਹੇ ਹਨ।ਉਹਨਾਂ ਕਿਹਾ ਕਿ ਸਰਕਾਰ ਦੀ ਲਾਪ੍ਰਵਾਹੀ ਅਤੇ ਸੰਘਰਸ਼ਸ਼ੀਲ ਕਿਸਾਨਾਂ ਦੀਆਂ ਹੋ ਰਹੀਆਂ ਮੌਤਾਂ ਦਿੱਲੀ ਦੇ ਤਖਤ ਵਿਰੁੱਧ ਸੇਧਤ ਘੋਲ ਨੂੰ ਹੋਰ ਵੀ ਬੱਲ ਦੇ ਰਹੀਆਂ ਹਨ । ਉਹਨਾਂ ਕਿਹਾ ਕਿ ਯੂਨੀਅਨ ਨੇ ਕਿਸਾਨਾਂ ਵਲੋਂ ਦਿੱਲੀ ਵਿਖੇ 26 ਜਨਵਰੀ ਗਣਤੰਤਰ ਦਿਵਸ ਉੱਤੇ ਕੀਤੀ ਜਾ ਰਹੀ ਪਰੇਡ ਵਿਚ ਸ਼ਾਮਲ ਹੋਣ ਲਈ 24 ਜਨਵਰੀ ਨੂੰ ਇਸ ਜਿਲੇ ਵਿਚੋਂ ਭਾਰੀ ਗਿਣਤੀ ਵਿਚ ਟਰੈਕਟਰ ਟਰਾਲੀਆਂ ਦਿੱਲੀ ਲਈ ਰਵਾਨਾ ਹੋਣਗੀਆਂ। ਇਸ ਮੀਟਿੰਗ ਵਿਚ ਜਸਵੀਰ ਸਿੰਘ ਮੰਗੂਵਾਲ, ਜਰਨੈਲ ਸਿੰਘ ਕਾਹਮਾ, ਗੁਰਚਰਨ ਕੰਵਲ ਸਿੰਘ ਗੁਣਾਚੌਰ, ਬਲਜਿੰਦਰ ਸਿੰਘ ਉੱਚੀ ਪੱਲੀ, ਜਰਨੈਲ ਸਿੰਘ ਭੂਖੜੀ, ਸਤਨਾਮ ਸਿੰਘ ਰਾਇਪੁਰ ਡੱਬਾ, ਕਸ਼ਮੀਰ ਸਿੰਘ ਮੱਲਪੁਰ, ਸੁਰਿੰਦਰ ਸਿੰਘ ਮਾਹਿਲ ਗਹਿਲਾਂ, ਸੁੱਚਾ ਸਿੰਘ ਬੈਂਸ, ਪਰਮਜੀਤ ਸਿੰਘ ਚਾਹਲ, ਕਸ਼ਮੀਰ ਸਿੰਘ ਲਾਲੋ ਮਜਾਰਾ, ਆਗਿਆਕਾਰ ਸਿੰਘ ਬੈਂਸ, ਸੁਰਜੀਤ ਸਿੰਘ ਭੂਤਾਂ, ਦਵਿੰਦਰ ਸਿੰਘ ਸੋਢੀ ਭੂਤਾਂ, ਜੋਗਾ ਸਿੰਘ ਢਿੱਲੋਂ ਗਹਿਲ ਮਜਾਰੀ,ਕਸ਼ਮੀਰ ਸਿੰਘ ਕਾਹਮਾ, ਨਿਰਮਲ ਸਿੰਘ ਹੱਪੋਵਾਲ, ਰਜਿੰਦਰ ਸਿੰਘ ਹੱਪੋਵਾਲ, ਕਰਨਦੀਪ ਸਿੰਘ ਮੂਸਾਪੁਰ, ਜੱਸਾ ਮੂਸਾਪੁਰ, ਤਲਵਿੰਦਰ ਸਿੰਘ ਸਕੋਹ ਪੁਰ, ਜੱਸਾ ਕੱਕੇ ਵਾਲ ਅਤੇ ਸਰਬਜੀਤ ਸਿੰਘ ਕਰਿਆਮ 'ਤੇ ਅਧਾਰਿਤ 23 ਮੈਂਬਰੀ ਇਲਾਕਾ ਕਮੇਟੀ ਚੁਣੀ ਗਈ ।
ਕਿਰਤੀ ਕਿਸਾਨ ਯੂਨੀਅਨ ਵਲੋਂ 15 ਜਨਵਰੀ ਨੂੰ ਖੱਟਕੜ ਕਲਾਂ 'ਤੋਂ ਟਰੈਕਟਰ ਮਾਰਚ ਕਰਨ ਦਾ ਐਲਾਨ

Posted by
NawanshahrTimes.Com