ਅੰਮਿ੍ਰਤਸਰ 7 ਜਨਵਰੀ 2021 :(ਐਨ ਟੀ) ਪੰਜਾਬ ਸਰਕਾਰ ਵਲੋਂ ਉਦਯੋਗਾਂ ਨੂੰ ਰਾਹਤ ਦੇਣ ਲਈ ਅਨੇਕ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਇਨਾਂ ਉਪਰਾਲਿਆਂ ਦੇ ਤਹਿਤ ਹੀ ਅੱਜ ਡਿਪਟੀ ਕਮਿਸ਼ਨਰ ਸ: ਗੁਰਪ੍ਰੀਤ ਸਿੰਘ ਖਹਿਰਾ ਨੇ ਪੰਜਾਬ ਰਾਈਟ ਟੂ ਬਿਜਨਸ ਐਕਟ 2020 ਅਧੀਨ ਪਹਿਲਾ ਇਨ-ਪਿ੍ਰੰਸੀਪਲ ਅਪਰੂਵਲ ਸਰਟੀਫਿਕੇਟ ਜਾਰੀ ਕੀਤਾ। ਇਸ ਸਬੰਧੀ ਡਿਪਟੀ ਕਮਿਸ਼ਨਰ ਸ: ਗੁਰਪ੍ਰੀਤ ਸਿੰਘ ਖਹਿਰਾ ਵੱਲੋਂ ਐਕਟ ਦੀਆਂ ਵਿਸ਼ੇਸ਼ਤਾਵਾਂ ਉਤੇ ਚਾਨਣਾ ਪਾਉਂਦਿਆਂ ਦੱਸਿਆ ਗਿਆ ਕਿ ਇਹ ਅਪਰੂਵਲ ਜਾਰੀ ਕਰਨ ਲਈ ਐਕਟ ਅਧੀਨ ਸਬੰਧਤ ਵਿਭਾਗਾਂ ਨੂੰ ਸਮਾਂ ਬੱਧ ਕੀਤਾ ਗਿਆ ਹੈ ਅਤੇ ਇਸ ਐਕਟ ਦੀ ਵਿਸ਼ੇਸ਼ਤਾ ਇਹ ਹੈ ਕਿ ਉਦਯੋਗਪਤੀ ਵੱਲੋਂ ਤਿੰਨ ਸਾਲ 6 ਮਹੀਨੇ ਤੱਕ ਆਪਣੇ ਉਦਯੋਗ ਨੂੰ ਚਲਾਉਂਦੇ ਹੋਏ ਸਬੰਧਤ ਵਿਭਾਗਾਂ ਪਾਸੋਂ ਬਣਦੀਆਂ ਅਪਰੂਵਲਾਂ ਵੀ ਲੈਣੀਆਂ ਹਨ। ਤਿੰਨ ਸਾਲ ਛੇ ਮਹੀਨੇ ਤੱਕ ਵਿਭਾਗ ਕਿਸੇ ਵੀ ਅਪਰੂਵਲ ਦੇ ਨਾ ਹੋਣ ਕਾਰਨ ਕਾਰਵਾਈ ਨਹੀਂ ਕਰ ਸਕਣਗੇ। ਉਨਾਂ ਵੱਲੋਂ ਦੱਸਿਆ ਗਿਆ ਕਿ ਬਿਜਨਸ ਫਸਟ ਪੋਰਟਲ ਤੇ ਬਿਨੈ ਪੱਤਰ ਅਪਲਾਈ ਕਰਨ ਤੋਂ ਬਾਅਦ ਫੋਕਲ ਪੁਆਇੰਟ ਅੰਦਰ ਉਦਯੋਗ ਸਥਾਪਿਤ ਕਰਨ ਲਈ 3 ਦਿਨਾਂ ਅਤੇ ਇੰਡਸਟਰੀਅਲ ਜੋਨ ਵਿੱਚ 15 ਦਿਨਾਂ ਵਿਚ ਇਨ-ਪਿ੍ਰੰਸੀਪਲ ਅਪਰੂਵਲ ਜਾਰੀ ਕੀਤਾ ਜਾਣਾ ਹੈ ਅਤੇ ਇਸ ਅਨੁਸਾਰ ਹੀ ਇਕਾਈ ਨੁੰ 15 ਦਿਨਾਂ ਦੇ ਵਿਚ ਇਨ-ਪਿ੍ਰੰਸੀਪਲ ਅਪਰੂਵਲ ਸਰਟੀਫਿਕੇਟ ਜਾਰੀ ਕੀਤਾ ਗਿਆ ਹੈ। ਕੋਈ ਵੀ ਉਦਮੀ ਜਿਸ ਨੇ ਆਪਣਾ ਨਵਾਂ ਯੂਨਿਟ ਸਥਾਪਿਤ ਕਰਨਾ ਹੈ ਉਹ ਬਿਜਨਸ ਫਸਟ ਪੋਰਟਲ ਤੇ ਆਨਲਾਈਨ ਅਪਲਾਈ ਕਰ ਸਕਦਾ ਹੈ। ਉਨਾਂ ਵੱਲੋਂ ਅੱਗੇ ਦੱਸਿਆ ਕਿ ਇਹ ਉਦਯੋਗ ਵਿਭਾਗ ਦਾ ਬਹੁਤ ਹੀ ਸਲਾਘਾਯੋਗ ਕਦਮ ਹੈ ਅਤੇ ਜ਼ਿਲੇ ਦੇ ਉਦਯੋਗਪਤੀਆਂ ਨੂੰ ਉਦਯੋਗ ਲਗਾਉਣ ਵਿਚ ਆ ਰਹੀਆਂ ਮੁਸ਼ਕਲਾਂ ਨੂੰ ਦੂਰ ਕਰਨ ਵਿਚ ਪੰਜਾਬ ਸਰਕਾਰ ਦਾ ਬਹੁਤ ਵੱਡਾ ਉਪਰਾਲਾ ਹੈ।
ਇਸ ਮੌਕੇ ਡਿਪਟੀ ਕਮਿਸ਼ਨਰ ਸ: ਗੁਰਪ੍ਰੀਤ ਸਿੰਘ ਖਹਿਰਾ ਵਲੋਂ ਉਦੱਮੀ ਸ੍ਰੀ ਵਿਨੋਦ ਸਚਦੇਵਾ ਨੂੰ ਇਨ-ਪਿ੍ਰੰਸੀਪਲ ਅਪਰੂਵਲ ਜਾਰੀ ਕੀਤੀ ਗਈ ਜਿਨਾਂ ਵੱਲੋਂ ਮੈਸ ਰਾਮ ਕਿਰਪਾ ਇੰਡਸਟਰੀ, ਪਿੰਡ ਓਠੀਆਂ ਨਾਮ ਦੇ ਪ੍ਰੋਜੈਕਟ ਤਹਿਤ ਪਲਾਈਵੁੱਡ ਦੇ ਉਤਪਾਦਨ ਦਾ ਉਦਯੋਗ ਸਥਾਪਿਤ ਕੀਤਾ ਜਾਣਾ ਹੈ। ਇਸ ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਹਿਮਾਂਸ਼ੂ ਅਗਰਵਾਲ, ਜਨਰਲ ਮੈਨੇਜਰ ਉਦਯੋਗ ਸ: ਬਲਵਿੰਦਰ ਪਾਲ ਸਿੰਘ, ਜ਼ਿਲਾ ਮੰਡੀ ਅਫ਼ਸਰ ਅਮਨਦੀਪ ਸਿੰਘ ਸੰਧੂ, ਐਮ.ਟੀ.ਪੀ. ਸ੍ਰੀ ਨਰਿੰਦਰ ਸ਼ਰਮਾ, ਡਿਪਟੀ ਡਾਇਰੈਕਟਰ ਫੈਕਟਰੀਜ਼ ਸ੍ਰੀ ਇਸ਼ੂ ਸ਼ੰਗਰ, ਪੰਜਾਬ ਪ੍ਰਦੂਸ਼ਣ ਬੋਰਡ ਤੋਂ ਸ੍ਰੀ ਵਿਨੋਦ ਕੁਮਾਰ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜ਼ਰ ਸਨ।
ਕੈਪਸ਼ਨ : -- ਡਿਪਟੀ ਕਮਿਸ਼ਨਰ ਸ: ਗੁਰਪ੍ਰੀਤ ਸਿੰਘ ਖਹਿਰਾ ਮੈਸ ਰਾਮ ਕਿਰਪਾ ਇੰਡਸਟਰੀ ਨੂੰ ਅਪਰੂਵਲ ਸਰਟੀਫਿਕੇਟ ਜਾਰੀ ਕਰਦੇ ਹੋਏ। ਨਾਲ ਹਨ ਜਨਰਲ ਮੈਨੇਜਰ ਉਦਯੋਗ ਸ: ਬਲਵਿੰਦਰਪਾਲ ਸਿੰਘ