ਬੰਗਾ 8,ਜਨਵਰੀ : ਚੋਣਾਂ ਵਿੱਚ ਮਹਿਲਾਵਾਂ ਨੂੰ 50 ਫੀਸਦੀ ਰਿਜ਼ਰਵੇਸ਼ਨ ਤਾ ਦਿੱਤਾ ਗਿਆ ਹੈ ਪਰ ਪਾਰਟੀ ਲਈ ਕੰਮ ਕਰਨ ਵਾਲੀਆਂ ਸਰਗਰਮ ਮਹਿਲਾਵਾਂ ਨੂੰ ਨਜ਼ਰਅੰਦਾਜ਼ ਕਰਕੇ ਉਨ੍ਹਾਂ ਮਹਿਲਾਵਾਂ ਨੂੰ ਟਿਕਟ ਦਿੱਤਾ ਜਾਂਦਾ ਹੈ ਜੋ ਆਪ ਤਾਂ ਘਰੇਲੂ ਹਨ ਤੇ ਉਨ੍ਹਾਂ ਦੇ ਪਤੀ ਸਿਆਸਤ ਵਿਚ ਸਰਗਰਮ ਹਨ । ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਮਹਿਲਾ ਕਾਂਗਰਸ ਪੰਜਾਬ ਦੇ ਜਨਰਲ ਸਕੱਤਰ ਅਤੇ ਸਾਬਕਾ ਪ੍ਰਧਾਨ ਨਗਰ ਕੌਂਸਲ ਬੰਗਾ ਮੈਡਮ ਜਤਿੰਦਰ ਕੌਰ ਮੂੰਗਾ ਨੇ ਕਰਦਿਆਂ ਕਿਹਾ ਕਿ ਆਮ ਦੇਖਣ ਵਿਚ ਆਇਆ ਹੈ ਸਰਗਰਮ ਨੇਤਾ ਆਪਣੀ ਪਤਨੀ, ਭੈਣ, ਮਾਂ ਜਾਂ ਬੇਟੀ ਦੇ ਨਾਂ ਤੇ ਸਿਆਸਤ ਕਰਦੇ ਹਨ ਜੋ ਕਿ ਗ਼ਲਤ ਹੈ । ਉਨ੍ਹਾਂ ਆਪਣੀ ਪਾਰਟੀ ਦੀ ਹਾਈ ਕਮਾਂਡ ਨੂੰ ਅਪੀਲ ਕਰਦਿਆਂ ਕਿਹਾ ਕਿ ਹੋਣ ਜਾ ਰਹੀਆਂ ਕੌਂਸਲ ਚੋਣਾਂ ਵਿੱਚ ਉਨ੍ਹਾਂ ਯੋਗ ਔਰਤਾਂ ਨੂੰ ਟਿਕਟ ਦਿੱਤਾ ਜਾਵੇ । ਉਨ੍ਹਾਂ ਕਿਹਾ ਕਿ ਜੇ ਪਾਰਟੀ ਮੌਕਾ ਦੇਵੇ ਤਾਂ ਉਹ ਸਰਗਰਮ ਮਹਿਲਾਵਾਂ ਦੀ ਅਗਵਾਈ ਕਰਨ ਲਈ ਤਿਆਰ ਹਨ।