ਨਵਾਂਸ਼ਹਿਰ : 11 ਜਨਵਰੀ (ਐਨ ਟੀ) ਜਿਲ੍ਹਾ ਸਾਂਝ ਕੇਂਦਰ ਨਵਾਂਸਹਿਰ ਵੱਲੋ ਬੀ.ਐਲ.ਐਮ. ਗਰਲਜ਼ ਕਾਲਜ ਨਵਾਂਸਹਿਰ ਵਿਖੇ ਕਰਵਾਏ ਗਏ ਸੈਮੀਨਾਰ ਵਿੱਚ ਇੰਸਪੈਕਟਰ ਗੁਰਵਿੰਦਰ ਕੌਰ ਇੰਚਾਰਜ ਵੋਮੈਨ ਸੈਲ਼ ਨਵਾਂਸਹਿਰ ਨੇ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿੱਚ ਸ਼ੁਰੂ ਕੀਤੇ ਗਏ ਵੋਮੈਨ ਹੈਲਪ ਡੈਸਕ ਬਾਰੇ ਕਾਲਜ ਦੀਆਂ ਵਿਦਿਆਰਥਣਾਂ ਅਤੇ ਸਟਾਫ ਨੂੰ ਜਾਣਕਾਰੀ ਪ੍ਰਦਾਨ ਕੀਤੀ। ਇਸ ਮੌਕੇ ਉਹਨਾਂ ਦੱਸਿਆ ਕਿ ਸ੍ਰੀਮਤੀ ਅਲਕਾ ਮੀਨਾ ਐਸ.ਐਸ.ਪੀ. ਸ਼ਹੀਦ ਭਗਤ ਸਿੰਘ ਨਗਰ, ਦੀਪਿਕਾ ਸਿੰਘ ਉਪ ਕਪਤਾਨ ਪੁਲਿਸ ਸ਼ਪੈਸ਼ਲ ਬ੍ਰਾਂਚ ਅਤੇ ਨਿਰਮਲ ਸਿੰਘ ਉਪ ਕਪਤਾਨ ਪੁਲਿਸ ਦੀ ਅਗਵਾਈ ਅਤੇ ਮਾਣਯੋਗ ਡੀ ਜੀ ਪੀ ਪੰਜਾਬ ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਚਾਲੂ ਕੀਤੇ ਗਏ ਵੋਮੈਨ ਹੈਲਪ ਡੈਸਕ ਵਿਚ ਮਹਿਲਾ ਪੁਲਿਸ ਦੇ ਕਰਮਚਾਰੀ ਤਾਇਨਾਤ ਕੀਤੇ ਹਨ ਜੋ ਜਿਲ੍ਹਾ ਦੇ ਸਾਂਝ ਕੇਂਦਰਾਂ ਵਿੱਚ ਅੋਰਤਾਂ,ਬਜੁਰਗਾਂ ਅਤੇ ਬੱਚਿਆਂ ਦੀਆਂ ਦੁੱਖ ਤਕਲੀਫਾਂ ਸੁਣ ਕੇ ਉਹਨਾਂ ਦਾ ਕਾਨੂੰਨ ਅਨੁਸਾਰ ਹੱਲ ਕਰਨਗੀਆਂ। ਉਹਨਾਂ ਕਿਹਾ ਕਿ ਲੋੜਵੰਦ ਬਿਨ੍ਹਾ ਝਿਜਕ ਵੋਮੈਨ ਹੈਲਪ ਡੈਸਕ 'ਤੇ ਆ ਕੇ ਆਪਣੀਆਂ ਦੁੱਖ ਤਕਲੀਫਾਂ ਬਾਰੇ ਦਰਖਾਸਤ ਦੇ ਸਕਦੇ ਹਨ। ਔਰਤਾਂ ਨੂੰ ਸਮੇ ਸਿਰ ਇਨਸਾਫ ਦਵਾਉਣ ਸਬੰਧੀ ਇਹਨਾਂ ਕਰਮਚਾਰੀਆਂ ਨੂੰ ਲੋੜੀਂਦੀ ਵਿਸ਼ੇਸ਼ ਟਰੇਨਿੰਗ ਦਿੱਤੀ ਗਈ ਹੈ। ਇਸ ਮੋਕੇ 'ਤੇ ਐਸ ਆਈ ਸਤਨਾਮ ਸਿੰਘ ਟਰੈਫਿਕ ਐਜੂਕੇਸ਼ਨ ਸੈਲ ਵਲੋ ਬੱਚਿਆਂ ਅਤੇ ਸਟਾਫ ਨੂੰ ਨਸ਼ੇ ਦੇ ਮਾੜੇ ਪ੍ਰਭਾਵਾਂ ਸਬੰਧੀ ਵੀ ਜਾਗਰੁਕ ਕੀਤਾ ਗਿਆ। ਉਹਨਾਂ ਦੱਸਿਆ ਕਿ ਨਸ਼ੇ ਦਾ ਕਾਰੋਬਾਰ ਕਰਨ ਵਾਲਿਆਂ ਦੀ ਇਤਲਾਹ ਪੁਲਿਸ ਨੂੰ ਟੋਲ ਫ੍ਰੀ ਨੰਬਰਾਂ 112, 83608-33805 ਤੇ ਦਿੱਤੀ ਜਾ ਸਕਦੀ ਹੈ ਅਤੇ ਇਹ ਸੂਚਨਾ ਦੇਣ ਵਾਲੇ ਦਾ ਨਾਮ ਪਤਾ ਗੁਪਤ ਰੱਖਿਆ ਜਾਵੇਗਾ। ਇਸ ਸੈਮੀਨਾਰ ਵਿਚ ਸ਼੍ਰੀਮਤੀ ਤਰੁਨਪ੍ਰੀਤ ਕੌਰ ਵਾਲੀਆ ਪ੍ਰਿੰਸੀਪਲ, ਉਂਕਾਰ ਸਿੰਘ ਪ੍ਰੋਫੈਸਰ, ਹਰਦੀਪ ਕੌਰ ਪ੍ਰੋਫੈਸਰ, ਸਿਪਾਹੀ ਮਦਨ ਗੋਪਾਲ ਜਿਲ੍ਹਾ ਸਾਂਝ ਕੇਂਦਰ ਨਵਾਂਸ਼ਹਿਰ ਹਾਜਰ ਸਨ ।