ਪ੍ਰਤੀਬੱਧਤਾ ਨਾਲ ਆਪਣੀ ਡਿਊਟੀ ਨਿਭਾਉਣ ਵਾਲੇ ਸਰਕਾਰੀ ਕਰਮਚਾਰੀ ਤੇ ਅਧਿਕਾਰੀ ਹੀ ਲੋਕ ਮਨਾਂ 'ਚ ਥਾਂ ਬਣਾਉਂਦੇ ਹਨ-ਚੰਦਰ ਗੈਂਦ
ਪਟਿਆਲਾ, 9 ਜਨਵਰੀ:(ਐਨ ਟੀ) ਪਟਿਆਲਾ ਡਵੀਜ਼ਨ ਦੇ ਕਮਿਸ਼ਨਰ ਸ੍ਰੀ ਚੰਦਰ ਗੈਂਦ ਨੇ ਕਿਹਾ ਹੈ ਕਿ ਸਰਕਾਰੀ ਕਰਮਚਾਰੀ ਤੇ ਅਧਿਕਾਰੀ, ਸਰਕਾਰ ਵਿੱਚ ਸੇਵਾ ਪ੍ਰਦਾਤਾ ਦੇ ਤੌਰ 'ਤੇ ਸੇਵਾ ਕਰਦੇ ਹਨ, ਇਸ ਲਈ ਇਨ੍ਹਾਂ ਨੂੰ ਕੰਮ ਪੂਰੀ ਲਗਨ, ਇਮਾਨਦਾਰੀ ਅਤੇ ਪ੍ਰਤੀਬੱਧਤਾ ਨਾਲ ਕਰਨਾ ਚਾਹੀਦਾ ਹੈ, ਕਿਉਂਕਿ ਸਰਕਾਰੀ ਕਰਮਚਾਰੀਆਂ ਅਤੇ ਅਧਿਕਾਰੀਆਂ ਤੋਂ ਆਮ ਲੋਕਾਂ ਨੂੰ ਬਹੁਤ ਆਸਾਂ ਹੁੰਦੀਆਂ ਹਨ। ਸ੍ਰੀ ਚੰਦਰ ਗੈਂਦ, ਡਵੀਜ਼ਨਲ ਕਮਿਸ਼ਨਰ ਦਫ਼ਤਰ ਦੇ ਕਰਮਚਾਰੀ ਦਫ਼ਤਰੀ ਸ੍ਰੀ ਮੋਹਨ ਸਿੰਘ ਦੀ 34 ਸਾਲ ਦੀ ਸ਼ਾਨਦਾਰ ਸੇਵਾ ਤੋਂ ਨਵਿਰਤੀ ਮੌਕੇ ਕਰਵਾਏ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਜਦੋਂ ਸਰਕਾਰੀ ਕਰਮਚਾਰੀ ਆਪਣੀ ਸ਼ਾਨਦਾਰ ਸੇਵਾ ਤੋਂ ਸੇਵਾ ਮੁਕਤ ਹੋਕੇ ਆਪਣੇ ਘਰ ਨੂੰ ਜਾਣ ਤਾਂ ਲੋਕ ਉਨ੍ਹਾਂ ਨੂੰ ਇਸ ਕਰਕੇ ਸਦਾ ਯਾਦ ਰੱਖਣ, ਕਿ ਇਸ ਸੀਟ 'ਤੇ ਬੈਠਣ ਵਾਲਾ ਮੁਲਾਜਮ ਬਹੁਤ ਲੋਕ ਪੱਖੀ ਅਤੇ ਬਹੁਤ ਚੰਗਾ ਹੁੰਦਾ ਸੀ। ਸ੍ਰੀ ਗੈਂਦ ਨੇ ਕਿਹਾ ਸਰਕਾਰੀ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਆਪਣੀ ਸਰਕਾਰੀ ਸੇਵਾ ਦੌਰਾਨ ਅਜਿਹੀਆਂ ਪੈੜਾਂ ਛੱਡਣੀਆਂ ਚਾਹੀਦੀਆਂ ਹਨ ਤਾਂ ਜਦੋਂ ਅਸੀਂ ਆਪਣੀ ਸੀਟ ਤੋਂ ਪਦਉਨਤ ਹੋ ਕੇ ਜਾਂ ਸੇਵਾ ਮੁਕਤ ਹੋਕੇ ਜਾਈਏ ਤਾਂ ਲੋਕ ਸਾਨੂੰ ਯਾਦ ਕਰਨ ਅਤੇ ਸਰਕਾਰ ਦਾ ਅਕਸ ਲੋਕਾਂ ਦੀਆਂ ਨਜ਼ਰਾਂ 'ਚ ਹੋਰ ਵੀ ਮਜ਼ਬੂਤ ਹੋ ਸਕੇ। ਡਵੀਜਨਲ ਕਮਿਸ਼ਨਰ ਨੇ ਸੇਵਾ ਨਵਿਰਤ ਹੋ ਰਹੇ ਕਰਮਚਾਰੀ ਸ੍ਰੀ ਮੋਹਨ ਸਿੰਘ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਰਕਾਰੀ ਦਫ਼ਤਰਾਂ 'ਚ ਸੇਵਾ ਨਿਭਾਉਣ ਵਾਲੇ ਸੇਵਾਦਾਰ ਜਾਂ ਦਫ਼ਤਰੀ, ਦਫ਼ਤਰਾਂ ਦੇ ਅਹਿਮ ਕਰਮਚਾਰੀ ਹੁੰਦੇ ਹਨ, ਕਿਊਂਕਿ ਜੇਕਰ ਆਮ ਲੋਕ ਅਧਿਕਾਰੀ ਨੂੰ ਮਿਲਣ ਆਉਂਦੇ ਹਨ ਤਾਂ ਉਸ ਬਾਰੇ ਅਧਿਕਾਰੀ ਨੂੰ ਸੂਚਨਾ ਵੀ ਇਨ੍ਹਾਂ ਵੱਲੋਂ ਹੀ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਦਫ਼ਤਰਾਂ ਦੀ ਫੀਡ ਬੈਕ ਵੀ ਅਜਿਹੇ ਕਰਮਚਾਰੀ ਹੀ ਮੁੱਖ ਅਧਿਕਾਰੀ ਤੱਕ ਪੁੱਜਦੀ ਕਰਦੇ ਹਨ ਅਤੇ ਦਫ਼ਤਰਾਂ ਦਾ ਕੰਮ ਸੁਚਾਰੂ ਢੰਗ ਨਾਲ ਚਲਦਾ ਹੈ। ਇਸ ਮੌਕੇ ਸ੍ਰੀ ਚੰਦਰ ਗੈਂਦ ਨੇ ਸ੍ਰੀ ਮੋਹਨ ਸਿੰਘ ਨੂੰ ਸਨਮਾਨਤ ਵੀ ਕੀਤਾ। ਸ੍ਰੀ ਮੋਹਨ ਸਿੰਘ ਦੇ ਪਰਿਵਾਰਕ ਮੈਂਬਰ ਅਤੇ ਡਵੀਜ਼ਨ ਕਮਿਸ਼ਨਰ ਦਫ਼ਤਰ ਦੇ ਅਧਿਕਾਰੀ ਤੇ ਕਰਮਚਾਰੀ ਵੀ ਮੌਜੂਦ ਸਨ।
ਫੋਟੋ ਕੈਪਸ਼ਨ- ਡਵੀਜਨਲ ਕਮਿਸ਼ਨਰ ਸ੍ਰੀ ਚੰਦਰ ਗੈਂਦ ਆਪਣੇ ਦਫ਼ਤਰ ਦੇ ਕਰਮਚਾਰੀ ਸ੍ਰੀ ਮੋਹਨ ਸਿੰਘ ਦੀ ਸੇਵਾ ਮੁਕਤੀ ਸਮੇਂ ਸਨਮਾਨਤ ਕਰਦੇ ਹੋਏ।