ਬਾਈਜੂਸ ਕੰਪਨੀ 'ਚ ਮਿਲਿਆ 10 ਲੱਖ ਸਾਲਾਨਾ ਦਾ ਪੈਕੇਜ
ਪਟਿਆਲਾ, 11 ਜਨਵਰੀ:(ਐਨ ਟੀ) ਪੰਜਾਬ ਸਰਕਾਰ ਕੋਵਿਡ ਮਹਾਂਮਾਰੀ ਦੇ ਮੁਸ਼ਕਲ ਸਮੇਂ 'ਚ ਵੀਸੂਬੇ ਦੇ ਪੜ੍ਹੇ ਲਿਖੇ ਬੇਰੋਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਲਈ ਅਣਥੱਕ ਉਪਰਾਲੇ ਕਰ ਰਹੀ ਹੈ, ਜਿਸ ਤਹਿਤ ਲਗਾਤਾਰ ਰੋਜ਼ਗਾਰ ਮੇਲੇ ਅਤੇ ਸਵੈ-ਰੋਜ਼ਗਾਰ ਕੈਂਪ ਲਗਾਏ ਜਾ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆ ਜ਼ਿਲ੍ਹਾ ਰੋਜ਼ਗਾਰ ਉਤਪਤੀ ਅਫ਼ਸਰ ਸਿੰਪੀ ਸਿੰਗਲਾ ਨੇ ਦੱਸਿਆ ਕਿ ਸਤੰਬਰ-2020 ਦੌਰਾਨ ਯੋਗ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਲਈ ਨਾਮੀ ਮਲਟੀਨੈਸ਼ਨਲ ਕੰਪਨੀਆਂ ਨੇ ਵਰਚੂਅਲ ਹਾਈਐਂਡ ਰੋਜ਼ਗਾਰ ਮੇਲੇ ਵਿਚ ਵੱਧ ਚੜ੍ਹ ਕੇ ਹਿੱਸਾ ਲਿਆ। ਮਾਈਕਰੋਸਾਫ਼ਟ, ਐਚ.ਸੀ.ਐਲ. ਅਤੇ ਬਾਈਜੂਸ ਕੰਪਨੀਆਂ ਵੱਲੋਂ ਪਹਿਲੀ ਵਾਰ ਕਿਸੇ ਪ੍ਰਦੇਸ਼ ਦੀ ਸਰਕਾਰ ਨਾਲ ਗਠਜੋੜ ਕੀਤਾ ਗਿਆ ਅਤੇ ਇਨ੍ਹਾਂ ਕੰਪਨੀਆਂ ਵੱਲੋਂ ਪੰਜਾਬ ਦੇ ਯੋਗ ਨੌਜਵਾਨਾਂ ਨੂੰ ਨੌਕਰੀਆਂ ਪ੍ਰਦਾਨ ਕੀਤੀਆਂ ਗਈਆਂ। ਉਨ੍ਹਾਂ ਦੱਸਿਆ ਕਿ ਇਸ ਵਰਚੂਅਲ ਹਾਈਐਂਡ ਰੋਜ਼ਗਾਰ ਮੇਲੇ ਦੌਰਾਨ ਪਟਿਆਲਾ ਦੇ ਕਰਨਵੀਰ ਸਿੰਘ ਜੋ ਕਿ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਐਮ.ਬੀ.ਏ. ਦੀ ਪੜ੍ਹਾਈ ਕਰ ਚੁੱਕੇ ਹਨ ਨੇ ਬਾਈਜੂਸ ਕੰਪਨੀ 'ਚ 10 ਲੱਖ ਰੁਪਏ ਸਾਲਾਨਾ ਦੀ ਬਤੌਰ ਬੀ.ਡੀ.ਏ., ਨੌਕਰੀ ਹਾਸਲ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ ਗਈ।
ਇਸ ਮੌਕੇ ਕਰਨਵੀਰ ਸਿੰਘ ਨੇ ਆਪਣੀ ਸਫਲਤਾ 'ਤੇ ਪੰਜਾਬ ਸਰਕਾਰ ਦਾ ਦਿਲੋਂ ਧੰਨਵਾਦ ਕਰਦੇ ਹੋਏ ਆਖਿਆ ਕਿ ਪੰਜਾਬ ਸਰਕਾਰ ਦੇ ਇਸ ਉਪਰਾਲੇ ਸਦਕਾ ਉਸ ਨੂੰ ਇਨ੍ਹਾਂ ਵੱਡਾ ਮੌਕਾ ਮਿਲਿਆ। ਉਸਨੇ ਕਿਹਾ ਕਿ ਉਹ ਆਪਣੇ ਆਪ ਨੂੰ ਹੋਰ ਉਚਾਈਆਂ ਤੱਕ ਲੈ ਜਾਣ ਲਈ ਹੋਰ ਮਿਹਨਤ ਕਰੇਗਾ ਅਤੇ ਆਪਣੇ ਸੂਬੇ ਅਤੇ ਆਪਣੇ ਪਰਿਵਾਰ ਦਾ ਨਾਂ ਰੌਸ਼ਨ ਕਰੇਗਾ।
ਕਰਨਵੀਰ ਸਿੰਘ ਨੇ ਉਮੀਦ ਜਤਾਈ ਕਿ ਆਉਣ ਵਾਲੇ ਸਮੇਂ 'ਚ ਵੀ ਪੰਜਾਬ ਸਰਕਾਰ ਇਸ ਤਰ੍ਹਾਂ ਦੇ ਉਪਰਾਲੇ ਕਰਦੀ ਰਹੇਗੀ ਅਤੇ ਨੌਜਵਾਨਾਂ ਨੂੰ ਵਧੀਆ ਰੋਜ਼ਗਾਰ ਮਿਲਦਾ ਰਹੇਗਾ। ਕਰਨਵੀਰ ਸਿੰਘ ਨੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਪਟਿਆਲਾ ਦਾ ਹਰ ਕਦਮ 'ਤੇ ਉਸ ਦਾ ਸਾਥ ਦੇਣ ਲਈ ਅਤੇ ਉਸ ਨੂੰ ਇਸ ਮੁਕਾਮ ਤੱਕ ਪਹੁੰਚਾਉਣ ਲਈ ਧੰਨਵਾਦ ਕੀਤਾ।