ਸਵਾਰੀਆਂ ਕਿਊ.ਆਰ. ਕੋਡ ਵਾਲੇ ਸਟਿਕਰਾਂ ਤੋਂ ਥ੍ਰੀਵੀਲ੍ਹਰਾਂ ਦੇ ਚਾਲਕਾਂ ਤੇ ਮਾਲਕਾਂ ਦੀ ਪੂਰੀ ਜਾਣਕਾਰੀ ਲੈ ਸਕਣਗੀਆਂ- ਵਿਕਰਮ ਜੀਤ ਦੁੱਗਲ
ਪਟਿਆਲਾ, 1 ਜਨਵਰੀ: (ਐਨ ਟੀ) ਪਟਿਆਲਾ ਦੇ ਐਸ.ਐਸ.ਪੀ. ਸ੍ਰੀ ਵਿਕਰਮ ਜੀਤ ਦੁੱਗਲ ਨੇ ਅੱਜ ਨਵੇਂ ਵਰ੍ਹੇ ਦੀ ਆਮਦ ਮੌਕੇ ਪਟਿਆਲਾ ਪੁਲਿਸ ਵੱਲੋਂ ਚਲਾਏ ਮਿਸ਼ਨ ਸੇਫ ਪਟਿਆਲਾ ਅਧੀਨ 'ਆਪਣੀ ਸਵਾਰੀ ਬਾਰੇ ਜਾਣੋ' ਤਹਿਤ ਇੱਕ ਨਵੀਂ ਪਹਿਲਕਦਮੀ ਕਰਦਿਆਂ ਸ਼ਹਿਰ 'ਚ ਚੱਲ ਰਹੇ ਥ੍ਰੀਵੀਲ੍ਹਰਾਂ ਦੇ ਚਾਲਕਾਂ ਤੇ ਮਾਲਕਾਂ ਦੀ ਪੂਰੀ ਜਾਣਕਾਰੀ ਸਵਾਰੀਆਂ ਨੂੰ ਮੁਹੱਈਆ ਕਰਵਾਉਣ ਲਈ ਕਿਊ.ਆਰ. ਕੋਡ ਵਾਲੇ ਇੱਕ ਵਿਸ਼ੇਸ਼ ਸਟਿੱਕਰ ਥ੍ਰੀਵੀਲ੍ਹਰਾਂ 'ਚ ਲਗਾਉਣ ਦੀ ਸ਼ੁਰੂਆਤ ਕੀਤੀ ਹੈ। ਇੱਥੇ ਪੁਲਿਸ ਲਾਈਨ ਵਿਖੇ ਅਜਿਹੇ ਸਟਿੱਕਰ ਲੱਗੇ ਸਟਿੱਕਰ ਥ੍ਰੀਵੀਲ੍ਹਰਾਂ ਨੂੰ ਹਰੀ ਝੰਡੀ ਦੇ ਕੇ ਰਵਾਨਾਂ ਕਰਦਿਆਂ ਸ੍ਰੀ ਦੁੱਗਲ ਨੇ ਜ਼ਿਲ੍ਹਾ ਨਿਵਾਸੀਆਂ ਨੂੰ ਜ਼ਿਲਾ ਪੁਲਿਸ ਵੱਲੋਂ ਨਵੇਂ ਵਰ੍ਹੇ ਦੀਆਂ ਸ਼ੁੱਭ ਕਾਮਾਨਾਵਾਂ ਦਿੰਦਿਆਂ ਨਵੇਂ ਚੜ੍ਹੇ ਸਾਲ 'ਚ ਵੀ ਲੰਘੇ ਸਾਲ ਦੀ ਤਰ੍ਹਾਂ ਅਮਨ-ਕਾਨੂੰਨ ਬਣਾਈ ਰੱਖਣ ਲਈ ਪੁਲਿਸ ਨੂੰ ਸਹਿਯੋਗ ਦੇਣ ਦੀ ਮੰਗ ਕੀਤੀ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਵਿਕਰਮ ਜੀਤ ਦੁੱਗਲ ਨੇ ਕਿਹਾ ਕਿ ਪਟਿਆਲਾ ਪੁਲਿਸ ਨੇ ਪਛਾਣ ਪ੍ਰਬੰਧਨ ਤਹਿਤ ਜਿੱਥੇ ਬਾਹਰੋਂ ਆਉਣ ਵਾਲੇ ਵਿਅਕਤੀਆਂ ਦੀ ਪਛਾਣ ਕਰਨ ਲਈ ਵਿਸ਼ੇਸ਼ ਪ੍ਰਬੰਧ ਕੀਤੇ ਹਨ, ਉਥੇ ਹੀ ਆਟੋ ਰਿਕਸ਼ਾ ਤੇ ਟੈਕਸੀ ਚਾਲਕਾਂ ਦੀ ਪਛਾਣ ਜਨਤਕ ਕਰਨ ਲਈ ਅਜਿਹੇ ਸਟਿਕਰ ਤਿਆਰ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਸਵਾਰੀਆਂ, ਖਾਸ ਕਰਕੇ ਮਹਿਲਾਵਾਂ ਤੇ ਬੱਚਿਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਪਟਿਆਲਾ ਪੁਲਿਸ ਨੇ ਸ਼ਹਿਰ 'ਚ ਚੱਲਦੇ ਹਰ ਇੱਕ ਆਟੋਜ਼ 'ਤੇ ਤਿੰਨੇ ਪਾਸੇ ਉਸ ਦੇ ਡਰਾਈਵਰ, ਮਾਲਕ ਦੀ ਜਾਣਕਾਰੀ ਦੇ ਸਟਿੱਕਰ ਲਗਾਏ ਹਨ ਤਾਂ ਕਿ ਆਟੋ ਵਿੱਚ ਬੈਠਣ ਵਾਲੀ ਸਵਾਰੀ ਨੂੰ ਆਪਣੇ ਵਾਹਨ ਬਾਰੇ ਪੂਰੀ ਜਾਣਕਾਰੀ ਹੋਵੇ। ਐਸ.ਐਸ.ਪੀ. ਨੇ ਦੱਸਿਆ ਕਿ ਜ਼ਿਲ੍ਹਾ ਪਟਿਆਲਾ ਵਿੱਚ ਕੁਲ 1901 ਥ੍ਰੀਵੀਲ੍ਹਰ ਚੱਲਦੇ ਹਨ ਅਤੇ ਇਨ੍ਹਾਂ 'ਚੋਂ 1442 ਦਾ ਰਿਕਾਰਡ ਪ੍ਰਾਪਤ ਕਰ ਲਿਆ ਗਿਆ ਹੈ ਤੇ ਇਨ੍ਹਾਂ 'ਚੋਂ 1402 ਆਟੋਜ਼ ਦੇ ਅੰਕੜੇ ਅਪਡੇਟ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਔਰਤਾਂ ਅਤੇ ਬੱਚਿਆ ਦੀ ਸੁਰੱਖਿਆ ਨੂੰ ਪਹਿਲ ਦਿੰਦੇ ਹੋਏ ਸਟਿੱਕਰ ਦੇ ਕਿਊ ਆਰ ਕੋਡ ਵਿੱਚ ਇਹ ਜਾਣਕਾਰੀ ਵੀ ਪਾਈ ਗਈ ਹੈ ਤਾਂ ਜੋ ਕੋਈ ਵੀ ਸਵਾਰੀ ਆਟੋ ਵਿੱਚ ਸਫਰ ਕਰਦੇ ਸਮੇਂ ਉਸ ਦਾ ਕੋਡ ਆਪਣੇ ਮੋਬਾਇਲ ਫੋਨ ਵਿੱਚ ਸਕੈਨ ਕਰਕੇ ਉਸ ਥ੍ਰੀਵੀਲਰ ਚਾਲਕ ਬਾਰੇ ਪੂੂਰੀ ਤਰ੍ਹਾਂ ਦੀ ਜਾਣਕਾਰੀ ਹਾਸਲ ਕਰ ਸਕਦਾ ਹੈ। ਕੋਡ 'ਚ ਪੁਲਿਸ ਸਹਾਇਤਾ ਲਈ ਐਮਰਜੈਂਸੀ ਨੰਬਰ ਵੀ ਸ਼ਾਮਲ ਕੀਤੇ ਗਏ ਹਨ ਤਾਂ ਜੋ ਸਵਾਰੀ ਸੰਕਟ ਸਮੇ ਪੁਲਿਸ ਸਹਾਇਤਾ ਲੈਣ ਲਈ ਕਾਲ ਕਰ ਸਕੇ। ਉਨ੍ਹਾਂ ਕਿਹਾ ਕਿ ਇਨ੍ਹਾਂ ਥ੍ਰੀਵੀਲ੍ਹਰਾਂ ਨੂੰ ਸੀਰੀਅਲ ਨੰਬਰ ਵੀ ਦਿੱਤਾ ਗਿਆ ਹੈ ਤਾਂ ਜੋ ਇੱਕ ਸਧਾਰਨ ਵਿਆਕਤੀ ਵੀ ਥ੍ਰੀਵੀਲ੍ਹਰ ਬਾਰੇ ਜਾਣਕਾਰੀ ਰੱਖ ਸਕੇ ਇਸ ਕਿਊਆਰ ਕੋਡ ਨੂੰ ਸਕਤੀ ਐਪ ਨਾਲ ਵੀ ਲਿੰਕ ਕੀਤਾ ਜਾਵੇਗਾ ਇਸ ਤਰ੍ਹਾਂ ਭਵਿੱਖ ਵਿੱਚ ਅਪਰਾਧ ਨੂੰ ਵੀ ਠੱਲ ਪਵੇਗੀ। ਇਸ ਮੌਕੇ ਡੀ.ਐਸ.ਪੀ. ਟ੍ਰੈਫ਼ਿਕ ਸ੍ਰੀ ਅੱਛਰੂ ਰਾਮ ਸ਼ਰਮਾ ਨੇ ਆਟੋ ਚਾਲਕਾਂ ਨੂੰ ਕਿਹਾ ਕਿ ਇਸ ਕੀਤੇ ਗਏ ਉਪਰਾਲੇ ਵਿੱਚ ਪੁਲਿਸ ਦਾ ਸਹਿਯੋਗ ਦੇਣ। ਥ੍ਰੀਵੀਲਰ ਯੂਨੀਅਨਾਂ ਦੇ ਪ੍ਰਧਾਨਾਂ, ਮੈਬਰਾਂ ਅਤੇ ਡਰਾਈਵਰਾਂ ਨੇ ਪੁਲਿਸ ਨੂੰ ਹਰ ਪੱਖੋਂ ਸਹਿਯੋਗ ਦੇਣ ਦਾ ਵਿਸਵਾਸ ਦਿਵਾਇਆ। ਇਸ ਸਮੇਂ ਰੋਡ ਸੇਫਟੀ ਇੰਜੀਨੀਅਰ ਮੈਡਮ ਸਵਿੰਦਰ ਬਰਾੜ, ਇੰਸਪੈਕਟਰ ਪੁਸ਼ਪਾ ਦੇਵੀ, ਸਿਟੀ ਇੰਚਾਰਜ ਐਸ.ਆਈ. ਜਗਰਾਜ ਸਿੰਘ, ਐਸ.ਆਈ. ਪਾਲ ਸਿੰਘ, ਟ੍ਰੈਫਿਕ ਮਾਰਸ਼ਲਾਂ ਸਮੇਤ ਹੋਰ ਸਟਾਫ ਮੈਂਬਰ ਵੀ ਹਾਜਰ ਸਨ।
ਫੋਟੋ ਕੈਪਸ਼ਨ-ਐਸ.ਐਸ.ਪੀ. ਸ੍ਰੀ ਵਿਕਰਮ ਜੀਤ ਦੁੱਗਲ ਕਿਊਆਰ ਕੋਡ ਵਾਲੇ ਸਟਿਕਰ ਲੱਗੇ ਥ੍ਰੀਵੀਲ੍ਹਰਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਦੇ ਹੋਏ। ਉਨ੍ਹਾਂ ਦੇ ਨਾਲ ਡੀ.ਐਸ.ਪੀ. ਅੱਛਰੂ ਰਾਮ, ਮੈਡਮ ਸਵਿੰਦਰ ਬਰਾੜ ਤੇ ਹੋਰ ਵੀ ਨਜ਼ਰ ਆ ਰਹੇ ਹਨ।