ਨਵਾਂਸ਼ਹਿਰ, 31 ਮਈ : ਪੰਜਾਬ ਪੁਲਿਸ ਦੇ ਮਹਾਂਨਿਰਦੇਸ਼ਕ ਦੇ ਦਿਸ਼ਾ ਨਿਰਦੇਸ਼ਾਂ 'ਤੇ ਪੰਜਾਬ ਵਿੱਚ ਐਨ ਡੀ ਪੀ ਐਸ ਮਾਮਲਿਆਂ 'ਚ ਸ਼ਾਮਿਲ ਮੁਲਜ਼ਮਾਂ ਦੇ ਘਰਾਂ 'ਤੇ ਓਪਰੇਸ਼ਨ ਕਲੀਨ ਤਹਿਤ ਚਲਾਈ ਗਈ ਸਮੂਹਿਕ ਛਾਪੇਮਾਰੀ ਮੁਹਿੰਮ ਦੇ ਹਿੱਸੇ ਵਜੋਂ ਜ਼ਿਲ੍ਹਾ ਪੁਲਿਸ ਵੱਲੋਂ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ 'ਚ ਵੀ ਅੱਜ ਓਪਰੇਸ਼ਨ ਕਲੀਨ ਚਲਾਇਆ ਗਿਆ, ਜਿਸ ਤਹਿਤ ਐਨ ਡੀ ਪੀ ਐਸ ਦੇ ਮਾਮਲਿਆਂ 'ਚ ਸ਼ਾਮਿਲ ਉਨ੍ਹਾਂ ਮੁਲਜ਼ਮਾਂ ਜਿਨ੍ਹਾਂ ਪਾਸੋਂ ਕਮਰਸ਼ੀਅਲ ਮਾਤਰਾ ਵਿੱਚ ਨਸ਼ੀਲੀਆਂ ਵਸਤਾਂ ਬਰਾਮਦ ਹੋਈਆਂ ਸਨ, ਦੇ ਘਰਾਂ 'ਤੇ ਛਾਪੇਮਾਰੀ ਕੀਤੀ ਗਈ। ਇਹ ਜਾਣਕਾਰੀ ਦਿੰਦਿਆਂ ਐਸ ਐਸ ਪੀ ਭਾਗੀਰਥ ਸਿੰਘ ਮੀਣਾ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਅਜਿਹੇ 18 ਦੋਸ਼ੀ ਹਨ, ਜਿਨ੍ਹਾਂ ਦੇ ਘਰਾਂ 'ਤੇ ਡੀ ਐਸ ਪੀ/ਐਸ ਪੀ ਪੱਧਰ ਦੇ ਅਧਿਕਾਰੀਆਂ ਦੀ ਨਿਗਰਾਨੀ ਵਿੱਚ ਪੁਲਿਸ ਟੀਮਾਂ ਵੱਲੋਂ ਛਾਪੇਮਾਰੀ ਕੀਤੀ ਗਈ। ਉਨ੍ਹਾਂ ਕਿਹਾ ਕਿ ਛਾਪੇਮਾਰੀ ਦਾ ਪ੍ਰਮੁੱਖ ਉਦੇਸ਼ ਅਪਰਾਧਕ ਕਿਸਮ ਦੇ ਲੋੋਕਾਂ ਦੀਆਂ ਮੌਜੂਦਾ ਗਤੀਵਿਧੀਆਂ 'ਤੇ ਨਜ਼ਰ ਰੱਖਣਾ ਅਤੇ ਉਨ੍ਹਾਂ ਨੂੰ ਇਹ ਦਰਸਾਉਣਾ ਕਿ ਉਹ ਪੁਲਿਸ ਦੀ ਨਿਗਰਾਨੀ 'ਚ ਹਨ, ਹੈ। ਉੁਨ੍ਹਾਂ ਦੱਸਿਆ ਕਿ ਅਜਿਹੇ ਦੋਸ਼ੀਆਂ ਦੀ ਮੋਬਾਇਲ ਫੋਰੈਂਸਿਕ ਪੜਤਾਲ ਵੀ ਕੀਤੀ ਜਾ ਰਹੀ ਹੈ। ਇਨ੍ਹਾਂ ਵਿੱਚੋਂ ਕੁੱਝ ਜੇਲ੍ਹ ਵਿੱਚ ਵੀ ਹਨ ਅਤੇ ਕੁੱਝ ਜ਼ਮਾਨਤ 'ਤੇ ਘਰ ਵੀ ਆਏ ਹੋਏ ਹਨ। ਇਸ ਤੋਂ ਇਲਾਵਾ ਆਮ ਲੋਕਾਂ 'ਚ ਸੁਰੱਖਿਆ ਦੀ ਭਾਵਨਾ ਨੂੰ ਪੈਦਾ ਕਰਨਾ ਅਤੇ ਅਪਰਾਧਕ ਬਿਰਤੀ ਦੇ ਲੋਕਾਂ 'ਤੇ ਪੁਲਿਸ ਦਾ ਦਬਾਅ ਬਣਾ ਕੇ ਰੱਖਣਾ ਵੀ ਅਜਿਹੇ ਓਪਰੇਸ਼ਨਾਂ ਦਾ ਮੰਤਵ ਹੁੰਦਾ ਹੈ। ਉਨ੍ਹ੍ਹਾਂ ਦੱਸਿਆ ਕਿ ਅੱਜ ਦੇ ਇਸ ਓਪਰੇਸ਼ਨ 'ਚ 6 ਜੀ ਓ ਅਧਿਕਾਰੀਆਂ, 19 ਸਬ ਇੰਸਪੈਕਟਰਾਂ/ਇੰਸਪੈਕਟਰਾਂ ਸਮੇਤ ਕੁੱਲ 74 ਪੁਲਿਸ ਕਰਮੀਆਂ ਨੇ ਹਿੱਸਾ ਲਿਆ।
ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਪੁਲਿਸ ਨੇ ਚਲਾਇਆ ਓਪਰੇਸ਼ਨ ਕਲੀਨ
ਨਵਾਂਸ਼ਹਿਰ, 31 ਮਈ : ਪੰਜਾਬ ਪੁਲਿਸ ਦੇ ਮਹਾਂਨਿਰਦੇਸ਼ਕ ਦੇ ਦਿਸ਼ਾ ਨਿਰਦੇਸ਼ਾਂ 'ਤੇ ਪੰਜਾਬ ਵਿੱਚ ਐਨ ਡੀ ਪੀ ਐਸ ਮਾਮਲਿਆਂ 'ਚ ਸ਼ਾਮਿਲ ਮੁਲਜ਼ਮਾਂ ਦੇ ਘਰਾਂ 'ਤੇ ਓਪਰੇਸ਼ਨ ਕਲੀਨ ਤਹਿਤ ਚਲਾਈ ਗਈ ਸਮੂਹਿਕ ਛਾਪੇਮਾਰੀ ਮੁਹਿੰਮ ਦੇ ਹਿੱਸੇ ਵਜੋਂ ਜ਼ਿਲ੍ਹਾ ਪੁਲਿਸ ਵੱਲੋਂ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ 'ਚ ਵੀ ਅੱਜ ਓਪਰੇਸ਼ਨ ਕਲੀਨ ਚਲਾਇਆ ਗਿਆ, ਜਿਸ ਤਹਿਤ ਐਨ ਡੀ ਪੀ ਐਸ ਦੇ ਮਾਮਲਿਆਂ 'ਚ ਸ਼ਾਮਿਲ ਉਨ੍ਹਾਂ ਮੁਲਜ਼ਮਾਂ ਜਿਨ੍ਹਾਂ ਪਾਸੋਂ ਕਮਰਸ਼ੀਅਲ ਮਾਤਰਾ ਵਿੱਚ ਨਸ਼ੀਲੀਆਂ ਵਸਤਾਂ ਬਰਾਮਦ ਹੋਈਆਂ ਸਨ, ਦੇ ਘਰਾਂ 'ਤੇ ਛਾਪੇਮਾਰੀ ਕੀਤੀ ਗਈ। ਇਹ ਜਾਣਕਾਰੀ ਦਿੰਦਿਆਂ ਐਸ ਐਸ ਪੀ ਭਾਗੀਰਥ ਸਿੰਘ ਮੀਣਾ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਅਜਿਹੇ 18 ਦੋਸ਼ੀ ਹਨ, ਜਿਨ੍ਹਾਂ ਦੇ ਘਰਾਂ 'ਤੇ ਡੀ ਐਸ ਪੀ/ਐਸ ਪੀ ਪੱਧਰ ਦੇ ਅਧਿਕਾਰੀਆਂ ਦੀ ਨਿਗਰਾਨੀ ਵਿੱਚ ਪੁਲਿਸ ਟੀਮਾਂ ਵੱਲੋਂ ਛਾਪੇਮਾਰੀ ਕੀਤੀ ਗਈ। ਉਨ੍ਹਾਂ ਕਿਹਾ ਕਿ ਛਾਪੇਮਾਰੀ ਦਾ ਪ੍ਰਮੁੱਖ ਉਦੇਸ਼ ਅਪਰਾਧਕ ਕਿਸਮ ਦੇ ਲੋੋਕਾਂ ਦੀਆਂ ਮੌਜੂਦਾ ਗਤੀਵਿਧੀਆਂ 'ਤੇ ਨਜ਼ਰ ਰੱਖਣਾ ਅਤੇ ਉਨ੍ਹਾਂ ਨੂੰ ਇਹ ਦਰਸਾਉਣਾ ਕਿ ਉਹ ਪੁਲਿਸ ਦੀ ਨਿਗਰਾਨੀ 'ਚ ਹਨ, ਹੈ। ਉੁਨ੍ਹਾਂ ਦੱਸਿਆ ਕਿ ਅਜਿਹੇ ਦੋਸ਼ੀਆਂ ਦੀ ਮੋਬਾਇਲ ਫੋਰੈਂਸਿਕ ਪੜਤਾਲ ਵੀ ਕੀਤੀ ਜਾ ਰਹੀ ਹੈ। ਇਨ੍ਹਾਂ ਵਿੱਚੋਂ ਕੁੱਝ ਜੇਲ੍ਹ ਵਿੱਚ ਵੀ ਹਨ ਅਤੇ ਕੁੱਝ ਜ਼ਮਾਨਤ 'ਤੇ ਘਰ ਵੀ ਆਏ ਹੋਏ ਹਨ। ਇਸ ਤੋਂ ਇਲਾਵਾ ਆਮ ਲੋਕਾਂ 'ਚ ਸੁਰੱਖਿਆ ਦੀ ਭਾਵਨਾ ਨੂੰ ਪੈਦਾ ਕਰਨਾ ਅਤੇ ਅਪਰਾਧਕ ਬਿਰਤੀ ਦੇ ਲੋਕਾਂ 'ਤੇ ਪੁਲਿਸ ਦਾ ਦਬਾਅ ਬਣਾ ਕੇ ਰੱਖਣਾ ਵੀ ਅਜਿਹੇ ਓਪਰੇਸ਼ਨਾਂ ਦਾ ਮੰਤਵ ਹੁੰਦਾ ਹੈ। ਉਨ੍ਹ੍ਹਾਂ ਦੱਸਿਆ ਕਿ ਅੱਜ ਦੇ ਇਸ ਓਪਰੇਸ਼ਨ 'ਚ 6 ਜੀ ਓ ਅਧਿਕਾਰੀਆਂ, 19 ਸਬ ਇੰਸਪੈਕਟਰਾਂ/ਇੰਸਪੈਕਟਰਾਂ ਸਮੇਤ ਕੁੱਲ 74 ਪੁਲਿਸ ਕਰਮੀਆਂ ਨੇ ਹਿੱਸਾ ਲਿਆ।
ਹਰਿਆਵਲ ਸੇਵਾ ਦੇ 200 ਦਿਨ ਪੂਰੇ ਹੋਣ ’ਤੇ ਏ ਡੀ ਸੀ ਰਾਜੀਵ ਵਰਮਾ ਨੇ ‘ਕਲੀਨ ਐਂਡ ਗ੍ਰੀਨ ਨਵਾਂਸ਼ਹਿਰ’ ਟੀਮ ਨੂੰ ਵਧਾਈ ਦਿੱਤੀ
ਨਵਾਂਸ਼ਹਿਰ, 30 ਮਈ : ਨਵਾਂਸ਼ਹਿਰ ਵਿਚ ਚੱਲ ਰਹੀ 'ਕਲੀਨ ਐਂਡ ਗ੍ਰੀਨ ਨਵਾਂਸ਼ਹਿਰ' ਮੁਹਿੰਮ ਦੇ 200 ਦਿਨ ਪੂਰੇ ਹੋਣ 'ਤੇ ਏ. ਡੀ. ਸੀ. ਰਾਜੀਵ ਵਰਮਾ ਨੇ 'ਕਲੀਨ ਐਂਡ ਗ੍ਰੀਨ ਨਵਾਂਸ਼ਹਿਰ' ਟੀਮ ਨੂੰ ਵਧਾਈ ਦਿੱਤੀ ਅਤੇ ਨਾਲ ਆ ਕੇ ਸੇਵਾ ਵਿੱਚ ਆਪਣਾ ਯੋਗਦਾਨ ਪਾਇਆ। ਇਸ ਮੌਕੇ 'ਤੇ ਉਨ੍ਹਾਂ ਨੇ ਸਾਰੇ ਵਾਲੰਟੀਅਰ ਸੇਵਾਦਾਰਾਂ ਦੀ ਹੌਂਸਲਾ ਅਫ਼ਜ਼ਾਈ ਕਰਦਿਆਂ ਕਿਹਾ ਕਿ ਜਿਸ ਲਗਨ ਅਤੇ ਮੇਹਨਤ ਨਾਲ ਹਰਿਆਵਲ ਟੀਮ ਲੱਗੀ ਹੋਈ ਹੈ ਉਹ ਵਧਾਈ ਦੀ ਪਾਤਰ ਹੈ। ਉਨ੍ਹਾਂ ਨੇ ਸਾਰੇ ਸ਼ਹਿਰਵਾਸੀਆਂ ਵਲੋਂ ਟੀਮ ਦਾ ਧੰਨਵਾਦ ਕੀਤਾ ਅਤੇ ਪ੍ਰਸ਼ਾਸਨ ਵਲੋਂ ਹਰ ਬਣਦੀ ਮਦਦ ਦੇਣ ਦਾ ਭਰੋਸਾ ਵੀ ਦਿੱਤਾ। ਉਨ੍ਹਾਂ ਨੇ ਜ਼ਿਲੇ੍ਹ ਦੀਆਂ ਬਾਕੀ ਨਗਰ ਕੌਂਸਲਾਂ ਨੂੰ ਵੀ ਇਸ ਤੋਂ ਪ੍ਰੇਰਣਾ ਲੈਣ ਲਈ ਕਿਹਾ ਅਤੇ ਹਰਿਆਵਲ ਸੇਵਾ ਸ਼ੁਰੂ ਕਰਨ ਵਾਸਤੇ ਪ੍ਰੇਰਿਆ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਵਿਸ਼ਵ ਵਾਤਾਵਰਣ ਦਿਵਸ 5 ਜੂਨ ਨੂੰ ਹੈ। ਅੱਜ ਹਰ ਘਰ ਨੂੰ ਵਾਤਾਵਰਣ ਦੀ ਸੰਭਾਲ ਲਈ ਜਾਗਰੂਕ ਹੋਣ ਦੀ ਲੋੜ ਹੈ। ਪੌਦੇ ਲਗਾ ਕੇ ਸੰਭਾਲਣੇ, ਪੀਣ ਵਾਲੇ ਪਾਣੀ ਦੀ ਲੋੜ ਅਨੁਸਾਰ ਵਰਤੋਂ ਕਰਨੀ, ਸਿੰਗਲ ਵਰਤੋਂ ਪਲਾਸਟਿਕ ਨੂੰ ਆਪਣੇ ਰੋਜ਼ਾਨਾ ਦੇ ਜੀਵਨ ਵਿੱਚੋਂ ਖਤਮ ਕਰਨਾ, ਖੇਤੀਬਾੜੀ ਵਾਸਤੇ ਮਿੱਟੀ ਨੂੰ ਉਪਜਾਊ ਰੱਖਣਾ, ਇਹ ਗੱਲਾਂ ਸਮਾਜ ਗੰਭੀਰਤਾਂ ਨਾਲ ਅਪਣਾਵੇ ਤਾਂ ਹੀ ਅਸੀਂ ਜਲਵਾਯੂ ਪਰਿਵਰਤਨ ਅਨੁਸਾਰ ਢਲ ਸਕਾਂਗੇ। ਉਨ੍ਹਾਂ ਕਿਹਾ ਕਿ ਹਰ ਇੱਕ ਇਨਸਾਨ ਜਾਗਰੂਕ ਹੋ ਕੇ ਵਾਤਾਵਰਣ ਦੀ ਸੰਭਾਲ ਲਈ ਉਪਰਾਲੇ ਕਰਨੇ ਚਾਹੀਦੇ ਹਨ।
ਇਸ ਮੌਕੇ ਹਰਿਆਵਲ ਪੰਜਾਬ ਦੇ ਜ਼ਿਲਾ ਸੰਯੋਜਕ ਮਨੋਜ ਕੰਡਾ , ਸ੍ਰੀ ਗੁਰੂ ਰਾਮ ਦਾਸ ਸੁਸਾਇਟੀ ਤੋਂ ਸੁਖਵਿੰਦਰ ਸਿੰਘ, ਅਮਰਜੀਤ ਸਿੰਘ, ਹਰਪ੍ਰੀਤ ਸਿੰਘ, ਇੰਦਰਜੀਤ ਸਿੰਘ, ਜਗਮੋਹਨ ਅਤੇ ਸਤਪਾਲ ਮੌਜੂਦ ਰਹੇ। ਇਸ ਮੌਕੇ ਮਨੋਜ ਕੰਡਾ ਨੇ ਪ੍ਰਸ਼ਾਸਨ ਦਾ ਧੰਨਵਾਦ ਪ੍ਰਗਟ ਕਰਦਿਆਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਏ ਡੀ ਸੀ ਰਾਜੀਵ ਵਰਮਾ ਵੱਲੋਂ ਸ਼ੁਰੂ ਤੋਂ ਹੀ ਇਸ ਮੁਹਿੰਮ ਨੂੰ ਉਤਸ਼ਾਤਿਹ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਲਹਿਰ 'ਚ ਜੁੜੀਆਂ ਵੱਖ-ਵੱਖ ਸੰਸਥਾਵਾਂ ਜਿਵੇਂ ਕਿ ਸ੍ਰੀ ਗੁਰੂ ਰਾਮ ਦਾਸ ਸੁਸਾਇਟੀ, ਐਸ ਕੇ ਟੀ, ਆਰੀਆ ਸਮਾਜ ਨਵਾਂਸ਼ਹਿਰ, ਆਰਟ ਆਫ ਲਿਵਿੰਗ, ਆਸ ਵੇਲਫੇਅਰ, ਅਵਾਜ਼, ਵਾਤਾਵਰਣ ਸੰਭਾਲ ਸੁਸਾਇਟੀ, ਮਾਡਲ ਟਾਊਨ ਕਲੱਬ, ਸਮਾਜ ਸੇਵੀ ਲੋਕਾਂ ਦੇ ਵਾਤਾਵਰਣ ਲਈ ਸਮਰਪਿਤ ਯਤਨਾਂ ਤੋਂ ਸਾਨੂੰ ਸਿੱਖਣ ਅਤੇ ਸਹਿਯੋਗ ਦੇਣ ਦੀ ਲੋੜ ਹੈ।
ਇਸ ਮੌਕੇ ਸ. ਅਮਰਜੀਤ ਸਿੰਘ ਨੇ ਕਿਹਾ ਕਿ ਜਦੋਂ ਸਾਰਾ ਸਮਾਜ ਮਿਲ ਕੇ ਵਾਤਾਵਰਣ ਬਚਾਉਣ ਲਈ ਉਪਰਾਲੇ ਕਰੇਗਾ ਤਾਂ ਬਹੁਤ ਚੰਗਾ ਮਾਹੌਲ ਬਣੇਗਾ। ਹਰਿਆਵਲ ਮੁਹਿੰਮ ਤਹਿਤ ਸ਼ੁੱਧ ਹਵਾ, ਸ਼ੁੱਧ ਜਲ, ਲਹਿਰਾਉਂਦੇ ਦਰਖਤ, ਮੀਂਹ ਦਾ ਪਾਣੀ ਜ਼ਮੀਨ ਵਿਚ ਰੀਚਾਰਜ ਕਰਨ, ਛੱਪੜ ਦੁਬਾਰਾ ਵਿਕਸਿਤ ਕਰਨ, ਪਰਵਾਸੀ ਪੰਛੀਆਂ ਦੀ ਮੁੜ ਤੋਂ ਆਮਦ ਆਦਿ ਲਈ ਸਭਨਾਂ ਸੰਸਥਾਂਵਾਂ ਵੱਲੋਂ ਮਿਲ ਕੇ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਵਿਸ਼ਵ ਵਾਤਾਵਰਣ ਦਿਵਸ ਮੌਕੇ ਹੋਰ ਜਾਗਰੂਕ ਹੋਣ ਅਤੇ ਸਮਾਜ ਦੀ ਬੇਹਤਰੀ ਲਈ ਉਪਰਾਲਿਆਂ 'ਚ ਸਾਥ ਦੇ ਕੇ ਇਸ ਲਹਿਰ ਨੂੰ ਹੋਰ ਮਜ਼ਬੂਤ ਬਣਾਉਣਾ ਚਾਹੀਦਾ ਹੈ।
ਸੂਬਾਈ ਸੂਚਨਾ ਵਿਗਿਆਨ ਅਧਿਕਾਰੀਆਂ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਨਾਲ ਮੀਟਿੰਗ
ਨਵਾਂਸ਼ਹਿਰ, 30 ਮਈ : ਨੈਸ਼ਨਲ ਇੰਨਫਰਮੈਟਿਕਸ ਸੈਂਟਰ ਦੇ ਸਟੇਟ ਸੂਚਨਾ ਵਿਗਿਆਨ ਅਫ਼ਸਰ
ਵਿਵੇਕ ਵਰਮਾ ਅਤੇ ਵਧੀਕ ਸਟੇਟ ਸੂਚਨਾ ਵਿਗਿਆਨ ਅਫ਼ਸਰ ਮੁਕੇਸ਼ ਕੁਮਾਰ ਰੱਲ੍ਹੀ ਵੱਲੋਂ
ਕਲ੍ਹ ਜ਼ਿਲ੍ਹੇ ਦੇ ਦੌਰਾ ਕਰਕੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਐਨ ਆਈ ਸੀ 'ਤੇ ਚਲਦੇ
ਸਾਫ਼ਵੇਅਰਾਂ ਬਾਰੇ ਮੀਟਿੰਗ ਕੀਤੀ ਗਈ।
ਜ਼ਿਲ੍ਹੇ ਦੇ ਏ ਡੀ ਸੀ (ਜ) ਰਾਜੀਵ ਵਰਮਾ ਨੇ ਇਸ ਮੌਕੇ ਸਟੇਟ ਸੂਚਨਾ ਵਿਗਿਆਨ ਅਫ਼ਸਰ ਅਤੇ
ਜ਼ਿਲ੍ਹਾ ਸੂਚਨਾ ਵਿਗਿਆਨ ਅਫ਼ਸਰ ਵਿਸ਼ਾਲ ਸ਼ਰਮਾ ਨਾਲ ਮੀਟਿੰਗ ਦੌਰਾਨ ਐਨ ਆਈ ਸੀ ਪਲੇਟਫ਼ਾਰਮ
'ਤੇ ਚੱਲ ਰਹੀਆਂ ਵੱਖ-ਵੱਖ ਸਕੀਮਾਂ ਜਿਨ੍ਹਾਂ 'ਚ ਐਨ ਆਰ ਆਈ ਮਿਲਣੀ, ਮਿਊਚਅਲ ਲੈਂਡ
ਪਾਰਟੀਸ਼ਨ, ਮੇਰਾ ਘਰ ਮੇਰੇ ਨਾਮ, ਨੇੜ ਭਵਿੱਖ 'ਚ ਆਇਲਟਸ ਸੈਂਟਰਾਂ ਦੀਆਂ ਪਰਮਿਸ਼ਨਾਂ
ਆਨਲਾਈਨ ਦੇਣੀਆਂ ਆਦਿ ਬਾਰੇ ਵਿਚਾਰ-ਚਰਚਾ ਕੀਤੀ। ਇਸ ਤੋਂ ਇਲਾਵਾ ਟੀਮ ਵੱਲੋਂ ਭਵਿੱਖ
ਵਿੱਚ ਜਿਨ੍ਹਾਂ ਨਾਗਰਿਕ ਆਧਾਰਿਤ ਪ੍ਰਾਜੈਕਟਾਂ 'ਤੇ ਕੰਮ ਕੀਤਾ ਜਾ ਰਿਹਾ ਹੈ, ਉਸ ਬਾਰੇ
ਵੀ ਜਾਣਕਾਰੀ ਸਾਂਝੀ ਕੀਤੀ ਗਈ।
ਉਨ੍ਹਾਂ ਨੇ ਇਸ ਮੌਕੇ ਐਨ ਆਈ ਸੀ ਅਧਿਕਾਰੀਆਂ ਨੂੰ ਆਮ ਲੋਕਾਂ ਨਾਲ ਸਬੰਧਤ ਜਾਣਕਾਰੀਆਂ
ਅਤੇ ਐਪਲੀਕੇਸ਼ਨਾਂ ਨੂੰ ਹੋਰ ਸੌਖਾ ਅਤੇ ਸਰਲ ਬਣਾਉਣ ਦੀ ਸਲਾਹ ਵੀ ਦਿੱਤੀ ਤਾਂ ਜੋ ਲੋਕ
ਆਪਣੇ ਮੋਬਾਇਲ 'ਤੇ ਵੀ ਐਨ ਆਈ ਸੀ ਦੇ ਪਲੇਟਫ਼ਾਰਮ ਰਾਹੀਂ ਚਲਦੇ ਸਾਫ਼ਟਵੇਅਰਾਂ ਦੀ ਵਰਤੋਂ
ਕਰ ਸਕਣ।
ਸਟੇਟ ਸੂਚਨਾ ਵਿਗਿਆਨ ਟੀਮ ਨੇ ਦੱਸਿਆ ਕਿ ਪੰਜਾਬ ਦੀਆਂ ਸੜ੍ਹਕਾਂ 'ਤੇ ਹੁੰਦੇ ਹਾਦਸਿਆਂ
ਦੇ ਕਾਰਨਾਂ ਅਤੇ ਬਲੈਕ ਸਪਾਟਾਂ ਦੀ ਨਿਸ਼ਾਨਦੇਹੀ ਲਈ ਈ ਡਾਰ ਐਪਲੀਕੇਸ਼ਨ ਜੋ ਕਿ ਪੰਜਾਬ
ਪੁਲਿਸ, ਸਿਹਤ ਵਿਭਾਗ, ਨੈਸ਼ਨਲ ਹਾਈਵੇਅ ਅਤੇ ਟ੍ਰਾਂਸਪੋਰਟ ਵਿਭਾਗਾਂ ਦੇ ਤਾਲਮੇਲ ਨਾਲ
ਚਲਾਈ ਜਾ ਰਹੀ ਹੈ, ਵੀ ਅਗਲੇ ਦਿਨਾਂ 'ਚ ਅਪਗ੍ਰੇਡ ਕੀਤੀ ਜਾ ਰਹੀ ਹੈ।
ਸਟੇਟ ਸੂਚਨਾ ਵਿਗਿਆਨ ਟੀਮ ਨੇ ਇਸ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਡਿਜੀਟਲ ਯੁੱਗ 'ਚ ਆਈ
ਟੀ ਅਧਾਰਿਤ ਐਪਲੀਕੇਸ਼ਨਾਂ ਨੂੰ ਵੱਧ ਤੋਂ ਵੱਧ ਆਮ ਲੋਕਾਂ ਦੀ ਵਰਤੋਂ ਲਈ ਵਿਕਸਿਤ ਕਰਨ
ਅਤੇ ਲੋਕਾਂ ਤੱਕ ਪਹੁੰਚਾਉਣ ਲਈ ਸਹਿਯੋਗ ਦੀ ਮੰਗ ਕੀ
-ਡਿਜੀਟਲ ਲਾਇਬ੍ਰੇਰੀ ’ਚ ‘ਸਮਰ ਇੰਟਰਨਸ਼ਿਪ ਪ੍ਰੋਗਰਾਮ’ ਆਯੋਜਿਤ : ਡਿਪਟੀ ਕਮਿਸ਼ਨਰ
ਹੁਸ਼ਿਆਰਪੁਰ, 30 ਮਈ: ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਦੱਸਿਆ ਕਿ ਡਿਜੀਟਲ ਲਾਇਬ੍ਰੇਰੀ
ਹੁਸ਼ਿਆਰਪੁਰ ਵਿਖੇ 'ਸਮਰ ਇੰਟਰਨਸ਼ਿਪ ਪ੍ਰੋਗਰਾਮ' ਆਯੋਜਿਤ ਕੀਤਾ ਜਾ ਰਿਹਾ ਹੈ। ਇਸ
ਇੰਟਰਨਸ਼ਿਪ ਪ੍ਰੋਗਰਾਮ ਵਿਚ ਜ਼ਿਲ੍ਹੇ ਦੇ ਸਾਰੇ ਕਾਲਜਾਂ ਦੇ ਵਿਦਿਆਰਥੀਆਂ ਤੇ ਗਰੈਜੂਏਟ
ਬਿਨੈ ਪੱਤਰ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਅਨਪੇਡ ਇੰਟਰਨਸ਼ਿਪ ਲਈ ਤਜ਼ਰਬੇ ਦੇ
ਪ੍ਰਮਾਣ ਪੱਤਰ ਵੀ ਦਿੱਤੇ ਜਾਣਗੇ। ਇਸ ਦੀ ਮਿਆਦ 2 ਮਹੀਨੇ ਦੀ ਹੈ ਅਤੇ ਇਸ ਨੂੰ 6
ਮਹੀਨੇ ਤੱਕ ਵਧਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰੋਗਰਾਮ ਲਈ ਅਪਲਾਈ ਕਰਨ ਲਈ
ਆਖਰੀ ਮਿਤੀ 10 ਜੂਨ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 'ਸਮਰ ਇੰਟਰਨਸ਼ਿਪ ਪ੍ਰੋਗਰਾਮ' ਵਿਚ ਗ੍ਰਾਫਿਕ ਡਿਜਾਇਨ
ਐਂਡ ਕੰਟੈਂਟ ਕ੍ਰਿਏਟਰ, ਸੋਸ਼ਲ ਮੀਡੀਆ ਆਉਟਰੀਚ ਐਂਡ ਕੰਪੇਨਿੰਗ, ਲਾਇਬ੍ਰੇਰੀ ਐਂਡ
ਇਨਫਾਰਮੇਸ਼ਨ ਸਾਇੰਸ (ਬੀ.ਲਿਬ, ਐਮ. ਲਿਬ ਵਿਦਿਆਰਥੀ) ਵਿਚ ਇੰਟਰਨਸ਼ਿਪ ਕਰਵਾਈ ਜਾਵੇਗੀ।
ਉਨ੍ਹਾਂ ਕਿਹਾ ਕਿ ਇੰਟਰਨਸ਼ਿਪ ਲਈ ਵਿਦਿਆਰਥੀ ਮੇਲ ਆਈ.ਡੀ mgnf21.manoj0iima.ac.in,
ਫੋਨ ਨੰਬਰ 98889 90656 'ਤੇ ਜਾਂ ਡਿਜੀਟਲ ਲਾਇਬ੍ਰੇਰੀ, ਸਾਹਮਣੇ ਰੈਡ ਕਰਾਸ ਦਫ਼ਤਰ,
ਸਿਵਲ ਲਾਈਨ ਹੁਸ਼ਿਆਰਪੁਰ ਵਿਖੇ ਸੰਪਰਕ ਕਰ ਸਕਦੇ ਹਨ।
ਪਿੰਡ ਫ਼ਤਿਹਪੁਰ ਰਾਜਪੂਤਾਂ ਦੇ ਅਗਾਂਹਵਧੂ ਕਿਸਾਨਾਂ ਨੇ ਕੀਤੀ ਝੋਨੇ ਦੀ ਸਿੱਧੀ ਬਿਜਾਈ
ਪਟਿਆਲਾ, 30 ਮਈ: ਪੰਜਾਬ ਸਰਕਾਰ ਵੱਲੋਂ ਚਲਾਈ ਗਈ ਝੋਨੇ ਦੀ ਸਿੱਧੀ ਬਿਜਾਈ ਮੁਹਿੰਮ
ਤਹਿਤ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾਇਰੈਕਟਰ
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਡਾ. ਗੁਰਵਿੰਦਰ ਸਿੰਘ ਦੀ ਅਗਵਾਈ ਹੇਠ ਮੁੱਖ
ਖੇਤੀਬਾੜੀ ਅਫ਼ਸਰ ਪਟਿਆਲਾ ਡਾ. ਗੁਰਨਾਮ ਸਿੰਘ ਵੱਲੋਂ ਬਲਾਕ ਭੂਨਰਹੇੜੀ ਦੇ ਪਿੰਡ
ਫ਼ਤਿਹਪੁਰ ਰਾਜਪੂਤਾਂ ਦੇ ਕਿਸਾਨ ਹਰਜਿੰਦਰ ਸਿੰਘ ਦੇ 40 ਏਕੜ ਅਤੇ ਭੁਪਿੰਦਰ ਸਿੰਘ ਦੇ
32 ਏਕੜ ਝੋਨੇ ਦੀ ਸਿੱਧੀ ਬਿਜਾਈ ਵਾਲੇ ਖੇਤਾਂ ਦਾ ਨਿਰੀਖਣ ਕੀਤਾ ਗਿਆ।
ਮੁੱਖ ਖੇਤੀਬਾੜੀ ਅਫ਼ਸਰ ਡਾ. ਗੁਰਨਾਮ ਸਿੰਘ ਅਨੁਸਾਰ ਇਸ ਪਿੰਡ ਵਿਚ 65-70 ਫ਼ੀਸਦੀ ਰਕਬਾ
ਝੋਨੇ ਦੀ ਸਿੱਧੀ ਬਿਜਾਈ ਹੇਠ ਆਉਣ ਦੀ ਉਮੀਦ ਹੈ ਅਤੇ ਹੁਣ ਤੱਕ ਅੰਦਾਜ਼ਨ 100 ਏਕੜ ਰਕਬਾ
ਬੀਜਿਆ ਜਾ ਚੁੱਕਿਆ ਹੈ।
ਇਸ ਮੌਕੇ ਪਿੰਡ ਫ਼ਤਿਹਪੁਰ ਰਾਜਪੂਤਾਂ ਅਤੇ ਨਾਲ ਲਗਦੇ ਪਿੰਡਾਂ ਦੇ ਲਗਭਗ 35 ਕਿਸਾਨਾਂ
ਨੂੰ ਸੰਬੋਧਨ ਕਰਦੇ ਹੋਏ ਡਾ. ਗੁਰਨਾਮ ਸਿੰਘ ਨੇ ਝੋਨੇ ਦੀ ਸਿੱਧੀ ਬਿਜਾਈ ਦੀ ਮਹੱਤਤਾ
ਬਾਰੇ ਜਾਣੂ ਕਰਵਾਇਆ ਅਤੇ ਕਿਸਾਨਾਂ ਨੂੰ ਵੱਧ ਤੋਂ ਵੱਧ ਰਕਬਾ ਝੋਨੇ ਦੀ ਸਿੱਧੀ ਬਿਜਾਈ
ਹੇਠ ਲਿਆਉਣ ਲਈ ਉਤਸ਼ਾਹਿਤ ਕੀਤਾ ਤਾਂ ਜੋ ਡਿੱਗਦੇ ਹੋਏ ਪਾਣੀ ਦੇ ਪੱਧਰ ਨੂੰ ਬਚਾਇਆ ਜਾ
ਸਕੇ।
ਉਨ੍ਹਾਂ ਕਿਹਾ ਕਿ ਝੋਨੇ ਦੀ ਸਿੱਧੀ ਬਿਜਾਈ ਨਾਲ ਜਿਥੇ ਕੀੜੇ-ਮਕੌੜੇ ਅਤੇ ਬਿਮਾਰੀਆਂ ਦਾ
ਹਮਲਾ ਘੱਟ ਹੁੰਦਾ ਹੈ, ਉਥੇ ਕਿਸਾਨਾਂ ਦੇ ਮੁਨਾਫ਼ੇ ਵਿਚ ਵੀ ਵਾਧਾ ਹੁੰਦਾ ਹੈ। ਇਸ ਮੌਕੇ
ਮੌਜੂਦ ਕਿਸਾਨਾਂ ਨੇ ਵਿਸ਼ਵਾਸ ਦਿਵਾਇਆ ਕਿ ਉਹ ਵੱਧ ਤੋਂ ਵੱਧ ਰਕਬਾ ਝੋਨੇ ਦੀ ਸਿੱਧੀ
ਬਿਜਾਈ ਹੇਠ ਲਿਆਉਣਗੇ। ਖੇਤੀਬਾੜੀ ਵਿਕਾਸ ਅਫ਼ਸਰ ਡਾ. ਵਿਮਲਪ੍ਰੀਤ ਸਿੰਘ ਨੇ ਕਿਸਾਨਾਂ
ਨੂੰ ਸਿੱਧੀ ਬਿਜਾਈ ਦੀ ਰਜਿਸਟ੍ਰੇਸ਼ਨ ਪੋਰਟਲ ਰਾਹੀਂ ਕਰਨ ਲਈ ਵਿਸਥਾਰਪੂਰਵਕ ਜਾਣਕਾਰੀ
ਦਿੱਤੀ ਤਾਂ ਜੋ ਕਿਸਾਨਾਂ ਨੂੰ ਸਰਕਾਰ ਵੱਲੋਂ ਦਿੱਤੀ ਜਾਣ ਵਾਲੀ ਰਾਸ਼ੀ 1500 ਰੁਪਏ
ਪ੍ਰਤੀ ਏਕੜ ਕਿਸਾਨਾਂ ਦੇ ਖਾਤਿਆਂ ਵਿਚ ਡੀ.ਬੀ.ਟੀ. ਰਾਹੀਂ ਟਰਾਂਸਫ਼ਰ ਕੀਤੀ ਜਾ ਸਕੇ।
ਖੇਤੀਬਾੜੀ ਵਿਸਥਾਰ ਅਫ਼ਸਰ ਡਾ. ਰਜਿੰਦਰ ਕੁਮਾਰ ਨੇ ਖੇਤੀਬਾੜੀ ਵਿਭਾਗ ਵੱਲੋਂ ਚਲਾਈਆਂ
ਜਾ ਰਹੀਆਂ ਕਿਸਾਨ ਹਿਤ ਦੀਆਂ ਸਕੀਮਾਂ ਬਾਰੇ ਜਾਣੂ ਕਰਵਾਇਆ। ਇਸ ਮੌਕੇ ਹਰਮਨਜੀਤ ਸਿੰਘ,
ਅਮਰਨਾਥ ਖੇਤੀਬਾੜੀ ਉਪ ਨਿਰੀਖਕ, ਬਲਦੇਵ ਸਿੰਘ ਨੰਬਰਦਾਰ, ਹਰਪਾਲ ਸਿੰਘ, ਕਰਨਦੀਪ
ਸਿੰਘ, ਤੇਜਿੰਦਰ ਸਿੰਘ, ਮਨਿੰਦਰ ਸਿੰਘ, ਹਰਦੀਪ ਸਿੰਘ, ਮੁਖਤਿਆਰ ਸਿੰਘ ਖੁਡਾ ਆਦਿ
ਅਗਾਂਹਵਧੂ ਕਿਸਾਨ ਮੌਜੂਦ ਸਨ।
ਸਮਾਰਟ ਸਕੂਲ ਲੰਗੜੋਆ ਦਾ ਬੋਰਡ ਦੀਆਂ ਪ੍ਰੀਖਿਆਵਾਂ ਦਾ ਨਤੀਜਾ ਰਿਹਾ ਸ਼ਾਨਦਾਰ
ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਡਾ, ਅੰਬੇਡਕਰ ਫਾਊਡੇਸ਼ਨ ਦੇ ਮੈਂਬਰ ਮਨਜੀਤ ਬਾਲੀ ਦਾ ਸਨਮਾਨ
ਬੰਗਾ 26 ਮਈ :() ਅੱਜ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਸ੍ਰੀ ਮਨਜੀਤ ਬਾਲੀ ਮੈਂਬਰ ਡਾ. ਅੰਬੇਡਕਰ ਫਾਊਂਡੇਸ਼ਨ ਸਮਾਜਿਕ ਨਿਆਂ ਅਤੇ ਸ਼ਸ਼ਕਤੀਕਰਨ ਮੰਤਰਾਲਾ ਭਾਰਤ ਸਰਕਾਰ ਵੱਲੋਂ ਅਨਸੂਚਿਤ ਜਾਤੀਆਂ ਅਤੇ ਪੱਛੜੀਆਂ ਸ਼੍ਰੇਣੀਆਂ ਦੇ ਲੋਕਾਂ ਲਈ ਭਾਰਤ ਸਰਕਾਰ ਦੀ ਸਿਹਤ ਸਹਾਇਤਾ ਯੋਜਨਾ ਸਬੰਧੀ ਜਾਗਰੁਕਤਾ ਮੁਹਿੰਮ ਤਹਿਤ ਦੌਰਾ ਕੀਤਾ ਗਿਆ । ਇਸ ਮੌਕੇ ਸ੍ਰੀ ਬਾਲੀ ਨੇ ਸਮੂਹ ਹਸਪਤਾਲ ਸਟਾਫ ਨੂੰ ਜਾਗਰੁਕ ਕਰਦੇ ਜਾਣਕਾਰੀ ਦਿੱਤੀ ਕਿ ਭਾਰਤ ਸਰਕਾਰ ਵੱਲੋਂ ਐਸ. ਸੀ. ਅਤੇ ਐਸ. ਟੀ. ਵਰਗਾਂ ਦੇ ਗਰੀਬ ਲੋੜਵੰਦ ਮਰੀਜਾਂ ਲਈ ਆਰਥਿਕ ਮਦਦ ''ਸਿਹਤ ਸਹਾਇਤਾ ਯੋਜਨਾ'' ਅਧੀਨ ਕਰਕੇ ਲੱਖਾਂ ਰੁਪਏ ਦੇ ਇਲਾਜ ਮੁਫਤ ਕਰਵਾਏ ਜਾ ਰਹੇ ਹਨ । ਉਹਨਾਂ ਦੱਸਿਆ ਕਿ ਜਿਹਨਾਂ ਪਰਿਵਾਰਾਂ ਦੀ ਅਮਦਨ 3,00,000/(ਤਿੰਨ ਲੱਖ ਰੁਪਏ) ਤੋਂ ਘੱਟ ਹੈ ਉਹ ਲੋੜਵੰਦ ਮਰੀਜ਼ ਇਸ ਸਕੀਮ ਦਾ ਲਾਭ ਪ੍ਰਾਪਤ ਕਰ ਸਕਦੇ ਹਨ । ਢਾਹਾਂ ਕਲੇਰਾਂ ਹਸਪਤਾਲ ਵਿਖੇ ਸ੍ਰੀ ਬਾਲੀ ਨੇ ਜਾਣਕਾਰੀ ਦਿੱਤੀ ਕਿ ਦਿਲ ਦੀਆਂ ਬਿਮਾਰੀਆਂ ਦੇ ਇਲਾਜ ਅਤੇ ਅਪਰੇਸ਼ਨ ਲਈ 1 ਲੱਖ 25 ਹਜ਼ਾਰ ਰੁਪਏ, ਦਿਮਾਗ ਦੇ ਅਪਰੇਸ਼ਨ ਇਲਾਜ ਲਈ 1 ਲੱਖ 50 ਹਜ਼ਾਰ ਰੁਪਏ, ਗੁਰਦਿਆਂ ਦੇ ਬਿਮਾਰੀ ਡਾਇਲਸਿਸ ਲਈ 3 ਲੱਖ 50 ਹਜ਼ਾਰ ਰੁਪਏ(ਸਲਾਨਾ), ਗੁਰਦਿਆਂ ਦੇ ਟਰਾਂਸਪਲਾਂਟ ਲਈ 3 ਲੱਖ 50 ਹਾਜ਼ਰ ਰੁਪਏ, ਕੈਂਸਰ ਦੇ ਇਲਾਜ ਲਈ 1 ਲੱਖ 75 ਹਜ਼ਾਰ ਰੁਪਏ, ਰੀੜ੍ਹ ਦੀ ਹੱਡੀ ਦੇ ਅਪਰੇਸ਼ਨ ਲਈ 1 ਲੱਖ ਰੁਪਏ ਤੋਂ ਇਲਾਵਾ ਹੋਰ ਜਾਨ ਲੇਵਾ ਬਿਮਾਰੀਆਂ ਲਈ 1 ਲੱਖ ਰੁਪਏ ਦੀ ਆਰਥਿਕ ਮਦਦ ਭਾਰਤ ਸਰਕਾਰ ਵੱਲੋਂ ਹੋ ਰਹੀ ਹੈ । ਉਹਨਾਂ ਦੱਸਿਆ ਕਿ ਹੁਣ ਤੱਕ 73 ਕਰੋੜ ਰੁਪਏ ਦੀ ਰਾਸ਼ੀ ਪੰਜਾਬ ਦੇ ਲੋੜਵੰਦ ਮਰੀਜ਼ਾਂ ਨੂੰ ਪ੍ਰਦਾਨ ਕਰਕੇ ਆਰਥਿਕ ਮਦਦ ਕੀਤੀ ਜਾ ਚੁੱਕੀ ਹੈ।
ਇਸ ਤੋਂ ਪਹਿਲਾਂ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਸ੍ਰੀ ਮਨਜੀਤ ਬਾਲੀ ਮੈਂਬਰ ਡਾ. ਅੰਬੇਡਕਰ ਫਾਊਂਡੇਸ਼ਨ ਸਮਾਜਿਕ ਨਿਆਂ ਅਤੇ ਸ਼ਸ਼ਕਤੀਕਰਨ ਮੰਤਰਾਲਾ ਭਾਰਤ ਸਰਕਾਰ ਦੇ ਪੁੱਜਣ ਤੇ ਹਸਪਤਾਲ ਪ੍ਰਬੰਧਕ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਸ.ਹਰਦੇਵ ਸਿੰਘ ਕਾਹਮਾ ਨੇ ਆਪਣੇ ਟਰੱਸਟ ਮੈਂਬਰਾਂ ਅਤੇ ਸਮੂਹ ਸਟਾਫ ਨਾਲ ਨਿੱਘਾ ਸਵਾਗਤ ਕੀਤਾ। ਸ੍ਰੀ ਬਾਲੀ ਵੱਲੋਂ ਹਸਪਤਾਲ ਵਿਖੇ ਉ ਪੀ ਡੀ, ਟਰੌਮਾ ਸੈਂਟਰ, ਅਮਰਜੈਂਸੀ, ਆਈ ਸੀ ਯੂ., ਡਾਇਲਸਿਸ ਸੈਂਟਰ ਅਤੇ ਹੋਰ ਵਿਭਾਗਾਂ ਦਾ ਦੌਰਾ ਕੀਤਾ ਅਤੇ ਹਸਪਤਾਲ ਦੀ ਕਾਰਜ ਪ੍ਰਣਾਲੀ ਬਾਰੇ ਜਾਣਕਾਰੀ ਪ੍ਰਾਪਤ ਕੀਤੀ । ਇਸ ਮੌਕੇ ਉਹਨਾਂ ਨੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਬਾਨੀ ਪ੍ਰਧਾਨ ਬਾਬਾ ਬੁੱਧ ਸਿੰਘ ਢਾਹਾਂ ਜੀ ਨੂੰ ਯਾਦ ਕਰਦੇ ਹੋਏ, ਲੋੜਵੰਦ ਮਰੀਜ਼ਾਂ ਲਈ ਪੰਜਾਬ ਦੇ ਪੇਂਡੂ ਇਲਾਕੇ ਵਿਚ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੀ ਸਥਾਪਨਾ ਕਰਕੇ ਵਧੀਆ ਇਲਾਜ ਸੇਵਾਵਾਂ ਪ੍ਰਦਾਨ ਕਰਨ ਦੇ ਕਾਰਜਾਂ ਦੀ ਭਾਰੀ ਪ੍ਰਸੰਸਾ ਕੀਤੀ। ਪ੍ਰੌ: ਹਰਬੰਸ ਸਿੰਘ ਬੋਲੀਨਾ ਡਾਇਰੈਕਟਰ ਐਜ਼ੂਕੇਸ਼ਨ ਨੇ ਡਾ, ਅੰਬੇਡਕਰ ਫਾਊਡੇਸ਼ਨ ਦੇ ਮੈਂਬਰ ਸ੍ਰੀ ਮਨਜੀਤ ਬਾਲੀ ਹੁਰਾਂ ਦੀ ਸ਼ਖਸ਼ੀਅਤ ਬਾਰੇ ਚਾਣਨਾ ਪਾਇਆ ਅਤੇ ਧੰਨਵਾਦ ਕੀਤਾ । ਪ੍ਰਧਾਨ ਸ.ਹਰਦੇਵ ਸਿੰਘ ਕਾਹਮਾ ਨੇ ਸਮੂਹ ਟਰੱਸਟ ਅਤੇ ਹਸਪਤਾਲ ਵੱਲੋਂ ਸ੍ਰੀ ਮਨਜੀਤ ਬਾਲੀ ਨੂੰ ਯਾਦਚਿੰਨ੍ਹ ਅਤੇ ਲੋਈ ਭੇਟ ਕਰਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਮਲਕੀਅਤ ਸਿੰਘ ਬਾਹੜੋਵਾਲ ਮੀਤ ਪ੍ਰਧਾਨ, ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ, ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ, ਜਥੇਦਾਰ ਸਤਨਾਮ ਸਿੰਘ ਲਾਦੀਆਂ, ਸਮਾਜ ਸੇਵਕ ਗੁਰਦੀਪ ਸਿੰਘ ਢਾਹਾਂ, ਪ੍ਰੌ: ਹਰਬੰਸ ਸਿੰਘ ਬੋਲੀਨਾ ਡਾਇਰੈਕਟਰ ਐਜ਼ੂਕੇਸ਼ਨ, ਡਾ. ਰਵਿੰਦਰ ਖਜ਼ੂਰੀਆ ਮੈਡੀਕਲ ਸੁਪਰਡੈਂਟ, ਡਾ. ਬਲਵਿੰਦਰ ਸਿੰਘ ਡਿਪਟੀ ਮੈਡੀਕਲ ਸੁਪਰਡੈਂਟ, ਡਾ. ਜਸਦੀਪ ਸਿੰਘ ਸੈਣੀ, ਡਾ. ਜੁਗਬਦਲ ਸਿੰਘ ਨਨੂੰਆਂ, ਡਾ. ਨਵਜੋਤ ਸਿੰਘ ਸਹੋਤਾ, ਮੈਡਮ ਦਵਿੰਦਰ ਕੌਰ ਨਰਸਿੰਗ ਸੁਪਰਡੈਂਟ, ਡਾ, ਸੁਰਿੰਦਰ ਜਸਪਾਲ ਪ੍ਰਿੰਸੀਪਲ ਗੁਰੂ ਨਾਨਕ ਕਾਲਜ ਆਫ ਨਰਸਿੰਗ, ਮੈਡਮ ਰਮਨਦੀਪ ਕੌਰ ਵਾਈਸ ਪ੍ਰਿੰਸੀਪਲ, ਮਹਿੰਦਰਪਾਲ ਸਿੰਘ ਦਫਤਰ ਸੁਪਰਡੈਂਟ, ਜਗਜੀਤ ਕੁਲਥਮ (ਵਿੱਕੀ), ਮਦਨ ਸਿੰਘ, ਵਿੱਕੀ ਪਹਿਲਵਾਨ ਫਿਲੌਰ, ਜਗੁਗੇਸ਼ ਕੁਮਾਰ, ਹੈਪੀ ਫਿਲੌਰ, ਕੁਲਵਿੰਦਰ ਚਾਹਲ ਤੋਂ ਇਲਾਵਾ ਹੋਰ ਵੱਖ ਵੱਖ ਸਰਕਾਰੀ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਮੈਂਬਰ ਵੀ ਹਾਜ਼ਰ ਹਨ । ਵਰਨਣਯੋਗ ਹੈ ਕਿ ਡਾ. ਅੰਬੇਡਕਰ ਫਾਊਂਡੇਸ਼ਨ ਦੇ ਮੈਂਬਰ ਸ੍ਰੀ ਮਨਜੀਤ ਬਾਲੀ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਡਾਇਰੈਕਟਰ ਐਜ਼ੂਕੇਸ਼ਨ ਪ੍ਰੌ: ਹਰਬੰਸ ਸਿੰਘ ਬੋਲੀਨਾ ਦੇ ਵਿਦਿਆਰਥੀ ਹਨ ।
ਫੋਟੋ ਕੈਪਸ਼ਨ : ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਸ੍ਰੀ ਮਨਜੀਤ ਬਾਲੀ ਦਾ ਸਨਮਾਨ ਕਰਦੇ ਹੋਏ ਹਰਦੇਵ ਸਿੰਘ ਕਾਹਮਾ ਪ੍ਰਧਾਨ ਅਤੇ ਹੋਰ ਪਤਵੰਤੇ
ਦੁਕਾਨਦਾਰਾਂ ਲਈ 200 ਤੋਂ ਵਧੇਰੇ ਮੁੱਲ ਵਾਲੀ ਵਸਤ ਦਾ ਬਿੱਲ ਦੇਣਾ ਲਾਜ਼ਮੀ-ਸਹਾਇਕ ਕਮਿਸ਼ਨਰ ਹਰਪ੍ਰੀਤ ਸਿੰਘ
ਨਵਾਂਸ਼ਹਿਰ, 24 ਮਈ : ਸਹਾਇਕ ਕਮਿਸ਼ਨਰ ਰਾਜ ਕਰ, ਸ਼ਹੀਦ ਭਗਤ ਸਿੰਘ ਨਗਰ, ਹਰਪ੍ਰੀਤ ਸਿੰਘ ਨੇ ਜ਼ਿਲ੍ਹੇ ਦੇ ਵਪਾਰੀਆਂ ਅਤੇ ਅਕਾਊਂਟੈਂਟਸ ਐਸੋਸੀਏਸ਼ਨ ਦੇ ਅਹੁਦੇਦਾਰਾਂ ਨਾਲ ਜੀ.ਐਸ.ਟੀ. ਐਕਟ 2017 ਸਬੰਧੀ ਦੀ ਪਾਲਣਾ ਅਤੇ ਹਦਾਇਤਾਂ ਸਬੰਧੀ ਮੀਟਿੰਗ ਕੀਤੀ ਗਈ। ਮੀਟਿੰਗ ਦੀ ਸ਼ੁਰੂਆਤ ਵਿੱਚ ਸਹਾਇਕ ਕਮਿਸ਼ਨਰ ਰਾਜ ਕਰ ਵੱਲੋਂ ਵਪਾਰੀਆਂ ਅਤੇ ਅਕਾਊਂਟੈਂਟਸ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੂੰ ਜੀ.ਐਸ.ਟੀ. ਨਾਲ ਸਬੰਧਤ ਸਰਕਾਰ ਵੱਲੋਂ ਜਾਰੀ ਨਵੀਂਆਂ ਹਦਾਇਤਾਂ ਬਾਰੇ ਜਾਣੂ ਕਰਵਾਉਂਦਿਆਂ ਹਦਾਇਤ ਕੀਤੀ ਕਿ ਦੁਕਾਨਦਾਰਾਂ ਵੱਲੋਂ 200/- ਰੁਪਏ ਤੋਂ ਵੱਧ ਕੀਮਤ ਵਾਲੀ ਵਸਤੂ ਦਾ ਬਿੱਲ ਲਾਜ਼ਮੀ ਕੱਟਿਆ ਜਾਵੇ ਅਤੇ ਅਜਿਹਾ ਨਾ ਕਰਨ ਵਾਲੇ ਖਿਲਾਫ਼ ਪੰਜਾਬ ਜੀ.ਐਸ.ਟੀ. ਐਕਟ, 2017 ਦੀ ਧਾਰਾ 122 ਤਹਿਤ ਸਖ਼ਤੀ ਨਾਲ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਆਮ ਲੋਕਾਂ ਵੱਲੋਂ ਲਗਾਤਾਰ ਇਹ ਸ਼ਿਕਇਤਾਂ ਆ ਰਹੀਆਂ ਹਨ ਕਿ ਦੁਕਾਨਦਾਰ ਵੱਲੋਂ ਵੇਚੀ ਜਾਣ ਵਾਲੀ ਵਸਤੂ ਦਾ ਬਿੱਲ ਨਹੀਂ ਕੱਟਿਆ ਜਾ ਰਿਹਾ ਅਤੇ ਅਜਿਹੀ ਹੀ ਇੱਕ ਸ਼ਿਕਾਇਤ 'ਤੇ ਕਾਰਵਾਈ ਕਰਦੇ ਹੋਏ ਦੁਕਾਨਦਾਰ ਨੂੰ ਜੀ.ਐਸ.ਟੀ. ਦੀ ਧਾਰਾ 122 ਤਹਿਤ ਨੋਟਿਸ ਜਾਰੀ ਕਰਦੇ ਹੋਏ 20,000/- ਰੁਪਏ ਦਾ ੁਰਮਾਨਾ ਲਗਾਇਆ ਜਾ ਚੁੱਕਾ ਹੈ। ਉਨ੍ਹਾਂ ਅੱਗੇ ਕਿਹਾ ਕਿ ਜ਼ਿਲ੍ਹੇ ਦੇ ਸਾਰੇ ਡੀਲਰਾਂ ਵੱਲੋਂ ਆਪਣੀ ਦੁਕਾਨ ਦਾ ਨਾਮ ਪੰਜਾਬੀ ਅਤੇ ਅੰਗ੍ਰੇਜ਼ੀ ਭਾਸ਼ਾ ਵਿੱਚ ਅਤੇ ਵਿਭਾਗ ਵੱਲੋਂ ਜਾਰੀ ਜੀ.ਐਸ.ਟੀ. ਨੰਬਰ ਸਾਫ-ਸਾਫ ਲਿਖਵਾਇਆ ਜਾਵੇ, ਜੋ ਕਿ ਚੰਗੀ ਤਰ੍ਹਾਂ ਪੜ੍ਹਿਆ ਜਾ ਸਕੇ।
ਉਨ੍ਹਾਂ ਵੱਲੋਂ ਡੀਲਰਾਂ ਨੂੰ ਆਉਂਦੀਆਂ ਮੁਸ਼ਕਲਾਂ ਬਾਰੇ ਵੀ ਚਰਚਾ ਕੀਤੀ ਗਈ ਅਤੇ ਉਨ੍ਹਾਂ ਦੇ ਹੱਲ ਬਾਰੇ ਵੀ ਢੁੱਕਵੀਂ ਕਾਰਵਾਈ ਕੀਤੀ ਗਈ। ਇਸ ਮੀਟਿੰਗ ਵਿੱਚ ਵਪਾਰੀਆਂ ਅਤੇ ਅਕਾਊਂਟੈਂਟਸ ਐਸੋਸੀਏਸ਼ਨ ਦੇ ਅਹੁਦੇਦਾਰਾਂ ਤੋਂ ਇਲਾਵਾ ਜੀ.ਐਸ.ਟੀ. ਵਿਭਾਗ ਦੇ ਖੁਸ਼ਵੰਤ ਸਿੰਘ ਸਟੇਟ ਟੈਕਸ ਅਫਸਰ, ਸੁਰਜੀਤ ਸਿੰਘ ਕਰ ਨਿਰੀਖਕ, ਸ਼੍ਰੀਮਤੀ ਸਤਿੰਦਰ ਕੌਰ ਖਾਬੜਾ ਕਰ ਨਿਰੀਖਕ, ਰਾਧਾ ਰਮਨ ਕਰ ਨਿਰੀਖਕ ਨੇ ਵੀ ਮੀਟਿੰਗ ਵਿੱਚ ਹਿੱਸਾ ਲਿਆ।
ਲੋਕ ਨਿਰਮਾਣ ਮੰਤਰੀ ਵੱਲੋਂ ਵਿਭਾਗ ਦੇ ਅਧਿਕਾਰੀਆਂ ਨੂੰ ਉਨ੍ਹਾਂ ਅਧੀਨ ਚੱਲ ਰਹੇ ਪ੍ਰਾਜੈਕਟਾਂ ਦੇ ਕੁਆਲਟੀ ਕੰਟਰੋਲ ਨੂੰ ਯਕੀਨੀ ਬਣਾਉਣ ਦੀ ਹਦਾਇਤ
ਨਵਾਂਸ਼ਹਿਰ, 24 ਮਈ : ਪੰਜਾਬ ਦੇ ਲੋਕ ਨਿਰਮਾਣ ਅਤੇ ਬਿਜਲੀ ਮੰਤਰੀ, ਹਰਭਜਨ ਸਿੰਘ ਈ ਟੀ ਓ ਨੇ ਅੱਜ ਨਵਾਂਸ਼ਹਿਰ ਵਿਖੇ ਲੋਕ ਨਿਰਮਾਣ ਵਿਭਾਗ ਦੇ ਪ੍ਰਗਤੀ ਅਧੀਨ ਪ੍ਰਾਜੈਕਟਾਂ ਸਕੂਲ ਆਫ਼ ਐਮੀਨੈਂਸ ਅਤੇ ਜੁਡੀਸ਼ੀਅਲ ਕੰਪਲੈਕਸਾਂ ਦੀ ਉਸਾਰੀ ਦਾ ਜਾਇਜ਼ਾ ਲਿਆ। ਉਨ੍ਹਾਂ ਇਸ ਮੌਕੇ ਇਨ੍ਹਾਂ ਪ੍ਰਾਜੈਕਟਾਂ ਨੂੰ ਸਮੇਂ ਸਿਰ ਨੇਪਰੇ ਚਾੜ੍ਹਨ ਅਤੇ ਢਿੱਲ-ਮੱਠ ਕਰਨ ਵਾਲੇ ਠੇਕੇਦਾਰ ਨੂੰ 'ਡੀ-ਬਾਰ' ਕਰਨ ਦੇ ਨਿਰਦੇਸ਼ ਦਿੱਤੇ।
ਉਨ੍ਹਾਂ ਆਖਿਆ ਕਿ ਸੂਬੇ ਦੀ ਭਗਵੰਤ ਮਾਨ ਸਰਕਾਰ ਲਈ ਜਨਤਕ ਹਿੱਤ ਸਭ ਤੋਂ ਪਹਿਲਾਂ ਹਨ ਅਤੇ ਜਨਤਕ ਹਿੱਤਾਂ ਨੂੰ ਪ੍ਰਭਾਵਿਤ ਕਰਨ ਵਾਲੇ ਨਾਲ ਕੋਈ ਲਿਹਾਜ਼ ਨਹੀਂ ਰੱਖੀ ਜਾਵੇਗੀ। ਉਨ੍ਹਾਂ ਨੇ ਜਿੱਥੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਵਾਂਸ਼ਹਿਰ ਵਿਖੇ ਬਣ ਰਹੀ ਚਾਰ ਮੰਜ਼ਿਲਾ (ਪਾਰਕਿੰਗ ਲਈ ਬੇਸਮੈਂਟ ਅਲੱਗ) ਦਾ ਜਾਇਜ਼ਾ ਲਿਆ, ਉੱਥੇ ਨਾਲ ਹੀ ਇਮਾਰਤ 'ਚ ਵਰਤੇ ਜਾਣ ਵਾਲੇ ਵੱਖ-ਵੱਖ ਤਰ੍ਹਾਂ ਦੇ ਸਰੀਏ, ਸੀਮਿੰਟ, ਇੱਟਾਂ ਅਤੇ ਬਿਜਲੀ ਫ਼ਿਟਿੰਗ ਪਾਈਪਾਂ ਦੀ ਉੱਚ ਗੁਣਵੱਤਾ ਨੂੰ ਯਕੀਨੀ ਬਣਾਉਣ ਲਈ ਇਸ ਸਾਰੀ ਸਮੱਗਰੀ ਦੇ ਸੈਂਪਲ ਪਟਿਆਲਾ ਸਥਿਤ ਵਿਭਾਗੀ ਲੈਬ ਨੂੰ ਭੇਜਣ ਦੇ ਆਦੇਸ਼ ਦਿੱਤੇ।
ਉਨ੍ਹਾਂ ਇਸ ਮੌਕੇ ਨਾਲ ਹੀ ਲੋਕ ਨਿਰਮਾਣ ਵਿਭਾਗ ਦੇ ਸਮੂਹ ਮੁੱਖ ਇੰਜੀਨੀਅਰਾਂ ਨੂੰ ਵੀ ਹਦਾਇਤ ਭੇਜੀ ਕਿ ਉਹ ਆਪੋ-ਆਪਣੇ ਅਧੀਨ ਚਲਦੇ ਉਸਾਰੀ ਕਾਰਜਾਂ ਦੇ ਸੈਂਪਲ ਵਿਭਾਗ ਦੀ ਲੈਬ 'ਚੋਂ ਟੈਸਟ ਕਰਵਾਉਣੇ ਯਕੀਨੀ ਬਣਾਉਣ ਤਾਂ ਜੋ ਕਿਸੇ ਵੀ ਪ੍ਰਾਜੈਕਟ 'ਚ ਕੋਈ ਗੈਰ-ਮਿਆਰੀ ਸਮੱਗਰੀ ਨਾ ਵਰਤੀ ਜਾਵੇ।
ਉਨ੍ਹਾਂ ਦੱਸਿਆ ਕਿ 4.35 ਕਰੋੜ ਰੁਪਏ ਦੀ ਲਾਗਤ ਨਾਲ ਇਸ ਨਵੀਂ ਬਣ ਰਹੀ ਇਮਾਰਤ 'ਚ 11 ਕਲਾਸ ਰੂਮਜ਼, ਤਿੰਨ ਸਟਾਫ਼ ਰੂਮਜ਼, ਚਾਰ ਲੈਬਜ਼, ਸਿਖਰਲੀ ਮੰਜ਼ਿਲ 'ਤੇ ਇੱਕ ਆਡੀਟੋਰੀਅਮ ਅਤੇ ਬੇਸਮੈਂਟ 'ਚ ਪਾਰਕਿੰਗ ਬਣਾਈ ਜਾਵੇਗੀ। ਉਨ੍ਹਾਂ ਵਿਭਾਗ ਦੇ ਮੌਕੇ 'ਤੇ ਮੌਜੂਦ ਐਸ ਡੀ ਓ ਹਿਮਾਂਸ਼ੂ ਨਾਹਰ ਅਤੇ ਜੇ ਈ ਰਮੇਸ਼ ਕੁਮਾਰ ਨੂੰ ਹਦਾਇਤ ਕੀਤੀ ਕਿ ਉਹ ਸਕੂਲ ਦੀ ਇਮਾਰਤ ਉਸਾਰੀ ਨੂੰ ਜਲਦ ਮੁਕੰਮਲ ਕਰਵਾਉਣ ਤਾਂ ਜੋ ਪੰਜਾਬ ਸਰਕਾਰ ਵੱਲੋਂ ਸਕੂਲ ਆਫ਼ ਐਮੀਨੈਂਸ ਬਣਾਏ ਗਏ ਇਸ ਸਕੂਲ ਦੇ ਵਿਦਿਆਰਥੀਆਂ ਨੂੰ ਇਮਾਰਤ ਦੀ ਸਮੱਸਿਆ ਨਾ ਆਵੇ।
ਬਾਅਦ ਵਿੱਚ ਜੁਡੀਸ਼ੀਅਲ ਕੰਪਲੈਕਸ ਦਾ ਜਾਇਜ਼ਾ ਲੈਂਦਿਆਂ ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਇਸ ਦਾ ਬਜਟ 54 ਕਰੋੜ ਤੋਂ ਵਧਾ ਕੇ 65.91 ਕਰੋੜ ਰੁਪਏ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇੱਥੇ 11 ਕੋਰਟ ਰੂਮ ਤਿਆਰ ਹਨ ਅਤੇ ਬਾਕੀ ਦਾ ਕੰਮ ਸਬੰਧਤ ਠੇਕੇਦਾਰ ਨੂੰ ਜਲਦ ਕਰਨ ਲਈ ਕਿਹਾ ਗਿਆ ਹੈ। ਉਨ੍ਹਾਂ ਨਾਲ ਹੀ ਸਪੱਸ਼ਟ ਕੀਤਾ ਕਿ ਜੇਕਰ ਠੇਕੇਦਾਰ ਵੱਲੋਂ ਕੰਮ ਨੂੰ ਤੈਅ ਸਮੇਂ 'ਚ ਨਿਪਟਾਉਣ 'ਚ ਦੇਰੀ ਕੀਤੀ ਜਾਂਦੀ ਹੈ ਜਾਂ ਕੰਮ ਕਰਨ ਵਿੱਚ ਢਿੱਲ-ਮੱਠ ਦਿਖਾਈ ਜਾਂਦੀ ਹੈ ਤਾਂ ਵਿਭਾਗ ਉਸ ਨੂੰ 'ਡੀ-ਬਾਰ' ਕਰਨ ਦੀ ਕਾਰਵਾਈ ਅਮਲ 'ਚ ਲਿਆ ਕੇ, ਹੋਰ ਠੇਕੇਦਾਰ ਦੀ ਯੋਗ ਪ੍ਰਕਿਰਿਆ ਰਾਹੀਂ ਚੋੋਣ ਕਰਨ ਲਈ ਆਜ਼ਾਦ ਹੋਵੇਗਾ।
ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਜ਼ਿਲ੍ਹੇ 'ਚ ਵਿਭਾਗ ਵੱਲੋਂ ਪਿੰਡ ਸਾਹਿਬਾ ਵਿਖੇ ਆਈ ਟੀ ਆਈ ਦਾ ਨਿਰਮਾਣ ਕਾਰਜ ਤੇਜ਼ੀ ਨਾਲ ਜਾਰੀ ਹੈ, ਜਿਸ ਨੂੰ 30 ਜੂਨ ਤੱਕ ਮੁਕੰਮਲ ਕਰਨ ਦਾ ਟੀਚਾ ਰੱਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਦਾ 95 ਫ਼ੀਸਦੀ ਕੰਮ ਹੋ ਚੁੱਕਾ ਹੈ।
ਇਸ ਤੋਂ ਪਹਿਲਾਂ ਲੋਕ ਨਿਰਮਾਣ ਵਿਭਾਗ ਦੀ ਸਥਾਨਕ ਪ੍ਰਾਂਤਕ ਡਵੀਜ਼ਨ ਦੇ ਦਫ਼ਤਰ ਵਿਖੇ ਨਿਰੀਖਣ ਦੌਰਾਨ ਉਨ੍ਹਾਂ ਵਿਭਾਗ ਦੀ ਹਾਜ਼ਰੀ ਚੈਕ ਕੀਤੀ ਅਤੇ ਹਦਾਇਤ ਕੀਤੀ ਕਿ ਕੋਈ ਵੀ ਅਧਿਕਾਰੀ ਜਾਂ ਕਰਮਚਾਰੀ ਮੂਵਮੈਂਟ ਰਜਿਸਟਰ 'ਚ ਐਂਟਰੀ ਪਾਏ ਬਿਨਾਂ ਦਫ਼ਤਰ ਤੋਂ ਬਾਹਰ ਨਾ ਜਾਵੇ। ਉਨ੍ਹਾਂ ਕਿਹਾ ਕਿ ਸਰਕਾਰ ਪੰਜਾਬ ਦੇ ਲੋਕਾਂ ਨੂੰ ਜੁਆਬਦੇਹ ਹੈ ਅਤੇ ਅਧਿਕਾਰੀ ਤੇ ਕਰਮਚਾਰੀ ਸਰਕਾਰ ਨੂੰ ਜੁਆਬਦੇਹ ਹਨ।
ਇਸ ਮੌਕੇ ਸਹਾਇਕ ਕਮਿਸ਼ਨਰ (ਜ) ਗੁਰਲੀਨ ਸਿੱਧੂ, ਸਕੂਲ ਆਫ਼ ਐਮੀਨੈਂਸ ਦੇ ਪਿ੍ਰੰਸੀਪਲ ਸਰਬਜੀਤ ਸਿੰਘ ਅਤੇ ਹੋਰ ਸਟਾਫ਼ ਮੌਜੂਦ ਸੀ।
ਪੰਜਾਬ ਭਰ ਵਿੱਚ ਸੜਕਾਂ ਬਨਾਉਣ ਦਾ ਕੰਮ ਬਰਸਾਤ ਤੋਂ ਪਹਿਲਾਂ ਪੂਰਾ ਕੀਤਾ ਜਾਵੇਗਾ - ਈ ਟੀ ਓ
ਅੰਮਿ੍ਤਸਰ, 23 ਮਈ : ਲੋਕ ਨਿਰਮਾਣ ਵਿਭਾਗ ਦੇ ਕੈਬਨਿਟ ਮੰਤਰੀ ਸ ਹਰਭਜਨ ਸਿੰਘ ਈ ਟੀ ਓ ਨੇ ਦੱਸਿਆ ਕਿ ਪੰਜਾਬ ਵਿੱਚ ਸੜਕਾਂ ਦਾ ਨਿਰਮਾਣ ਕਾਰਜ ਜੰਗੀ ਪੱਧਰ ਉਤੇ ਚੱਲ ਰਿਹਾ ਹੈ। ਕੁੱਝ ਸੜਕਾਂ ਦੀ ਚੌੜਾਈ ਵਿੱਚ ਵਾਧਾ ਕੀਤਾ ਗਿਆ ਹੈ ਅਤੇ ਕੁੱਝ ਨਵੀਆਂ ਸੜਕਾਂ ਦੇ ਨਾਲ ਨਾਲ ਸੜਕਾਂ ਉਤੇ ਲੁੱਕ ਪਾਉਣ ਦਾ ਕੰਮ ਹੋ ਰਿਹਾ ਹੈ, ਜਿਸ ਨੂੰ ਬਰਸਾਤ ਦੇ ਸੀਜ਼ਨ ਤੋਂ ਪਹਿਲਾਂ ਪਹਿਲਾਂ ਪੂਰਾ ਕਰ ਲਿਆ ਜਾਵੇਗਾ, ਅੱਜ ਖਾਨ ਕੋਟ ਵਿਖੇ ਗਾਰਡਨ ਇਨਕਲੇਵ ਵਿੱਚ ਸੜਕਾਂ ਦੇ ਕੰਮ ਦੀ ਸ਼ੁਰੂਆਤ ਕਰਨ ਪੁੱਜੇ ਸ ਹਰਭਜਨ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਵੱਲੋਂ ਸੰਪਰਕ ਸੜਕਾਂ ਦੀ ਚੌੜਾਈ ਵਧਾਉਣ ਦੇ ਆਦੇਸ਼ ਦਿੱਤੇ ਗਏ ਹਨ, ਜਿਸ ਦੇ ਚੱਲਦੇ ਵਿਭਾਗ ਪੜਾਅ ਵਾਰ ਇਹ ਕੰਮ ਪੂਰਾ ਕਰ ਰਿਹਾ ਹੈ ਉਨ੍ਹਾਂ ਕਿਹਾ ਕਿ ਅੱਜ ਜੋ ਇਸ ਮੁੱਖ ਸੜਕ ਨੂੰ ਬਨਾਉਣ ਦਾ ਕੰਮ ਸੁਰੂ ਕੀਤਾ ਗਿਆ ਹੈ, ਇਸ ਉਤੇ ਕਰੀਬ 45 ਲੱਖ ਰੁਪਏ ਦੀ ਲਾਗਤ ਆਵੇਗੀ।ਕੈਬਨਿਟ ਮੰਤਰੀ ਨੇ ਕਿਹਾ ਕਿ ਸੜਕ ਕੇਵਲ ਲਾਂਘਾ ਨਹੀਂ, ਬਲਕਿ ਇਹ ਅਰਥਵਿਵਸਥਾ ਦੀ ਰੀੜ ਦੀ ਹੱਡੀ ਹਨ, ਕਿਉਂਕਿ ਇਸ ਨਾਲ ਸਮੁੱਚੇ ਖੇਤਰ ਦਾ ਵਿਕਾਸ ਤੇ ਕਾਰੋਬਾਰ ਜੁੜਦੇ ਹਨ। ਉਨ੍ਹਾਂ ਕਿਹਾ ਕਿ ਸਾਡੀ ਕੋਸ਼ਿਸ਼ ਸਿੱਖਿਆ ਅਤੇ ਸਿਹਤ ਖੇਤਰ ਵਿੱਚ ਰਾਜ ਨੂੰ ਸਰਵੋਤਮ ਬਨਾਉਣ ਦੇ ਨਾਲ ਨਾਲ ਇਸ ਦੇ ਬੁਨਿਆਦੀ ਢਾਂਚੇ ਦਾ ਵਿਕਾਸ ਕਰਨਾ ਵੀ ਹੈ। ਇਸ ਮੌਕੇ ਅੰਮਿ੍ਤਸਰ ਪੂਰਬੀ ਦੇ ਵਿਧਾਇਕ ਸ੍ਰੀਮਤੀ ਜੀਵਨਜੋਤ ਕੌਰ ਨੇ ਇਸ ਸੜਕ ਦੀ ਸ਼ੁਰੂਆਤ ਲਈ ਸ ਹਰਭਜਨ ਸਿੰਘ ਦਾ ਧੰਨਵਾਦ ਕਰਦੇ ਕਿਹਾ ਕਿ ਮੇਰੀ ਕੋਸ਼ਿਸ਼ ਪੂਰਬੀ ਹਲਕੇ ਨੂੰ ਖੁਸ਼ਹਾਲ ਵੇਖਣ ਦੀ ਹੈ ਅਤੇ ਇਸ ਖੁਸ਼ੀ ਤੇ ਵਿਕਾਸ ਵਿੱਚ ਸੜਕਾਂ ਦਾ ਵੱਡਾ ਯੋਗਦਾਨ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਵੱਲਾ ਮੰਡੀ ਵਾਲੇ ਰੇਲਵੇ ਲਾਈਨ ਉਤੇ ਪੁੱਲ ਬਨਾਉਣ ਨਾਲ ਮੇਰੇ ਇਲਾਕਾ ਵਾਸੀਆਂ ਨੂੰ ਰਾਹਤ ਮਿਲੀ ਹੈ ਅਤੇ ਹੁਣ ਵਾਰੀ ਦੂਸਰੀਆਂ ਸੜਕਾਂ ਦੀ ਹੈ, ਜਿਸ ਨੂੰ ਕੈਬਨਿਟ ਮੰਤਰੀ ਸ ਹਰਭਜਨ ਸਿੰਘ ਈ ਟੀ ਓ ਨੇ ਸਹਿਯੋਗ ਨਾਲ ਪੂਰਾ ਕੀਤਾ ਜਾਵੇਗਾ।
ਕੈਪਸ਼ਨ: ਗਾਰਡਨ ਇਨਕਲੇਵ ਖਾਨ ਕੋਟ ਵਿਖੇ ਸੜਕ ਬਨਾਉਣ ਦੇ ਕੰਮ ਦੀ ਸੁਰੂਆਤ ਕਰਦੇ ਕੈਬਨਿਟ ਮੰਤਰੀ ਸ ਹਰਭਜਨ ਸਿੰਘ ਈ ਟੀ ਓ। ਨਾਲ ਹਨ ਵਿਧਾਇਕਾ ਸ੍ਰੀਮਤੀ ਜੀਵਨਜੋਤ ਕੌਰ।
ਆਯੂਸ਼ਮਾਨ ਭਾਰਤ-ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਲਾਭਪਾਤਰੀਆਂ ਨੂੰ ਈ-ਕਾਰਡ ਜਾਰੀ ਕਰਨ ਲਈ ਵਿਸ਼ੇਸ਼ ਕੈਂਪ ਡੀ ਸੀ ਤੇ ਐਸ ਡੀ ਐਮ ਦਫ਼ਤਰਾਂ ਵਿਖੇ ਅੱਜ ਤੋਂ
ਨਵਾਂਸ਼ਹਿਰ, 23 ਮਈ : ਪੰਜਾਬ ਸਰਕਾਰ ਵੱਲੋਂ ਆਯੂਸ਼ਮਾਨ ਭਾਰਤ-ਮੁੱਖ ਮੰਤਰੀ ਸਿਹਤ ਬੀਮਾ
ਯੋਜਨਾ ਤਹਿਤ ਵੱਧ ਤੋਂਂ ਵੱਧ ਲਾਭਪਾਤਰੀਆਂ ਨੂੰ ਕਵਰ ਕਰਨ ਅਤੇ ਈ ਕਾਰਡ ਜਾਰੀ ਕਰਨ ਲਈ
24 ਅਤੇ 25 ਮਈ ਨੂੰ ਡਿਪਟੀ ਕਮਿਸ਼ਨਰ ਦਫ਼ਤਰ, ਨਵਾਂਸ਼ਹਿਰ (ਮੀਟਿੰਗ ਹਾਲ ਨੰ. 101) ਅਤੇ
ਐਸ ਡੀ ਐਮ ਦਫ਼ਤਰਾਂ ਬੰਗਾ ਅਤੇ ਬਲਾਚੌਰ ਵਿਖੇ ਵਿਸ਼ੇਸ਼ ਕੈਂਪ ਲਾਏ ਜਾ ਰਹੇ ਹਨ। ਇਹ ਕੈਂਪ
ਸਵੇਰੇ 9 ਵਜੇ ਤੋਂ ਦੁਪਹਿਰ 2 ਵਜੇ ਤੱਕ ਲਾਏ ਜਾਣਗੇ। ਇਹ ਜਾਣਕਾਰੀ ਦਿੰਦਿਆਂ ਡਿਪਟੀ
ਮੈਡੀਕਲ ਕਮਿਸ਼ਨਰ-ਕਮ-ਜ਼ਿਲ੍ਹਾ ਨੋਡਲ ਅਫ਼ਸਰ ਆਯੂਸ਼ਮਾਨ ਭਾਰਤ-ਮੁੱਖ ਮੰਤਰੀ ਸਿਹਤ ਬੀਮਾ
ਯੋਜਨਾ ਨੇ ਦੱਸਿਆ ਕਿ ਯੋਜਨਾ ਦੇ ਲਾਭਪਾਤਰੀ ਈ ਕਾਰਡ ਪ੍ਰਾਪਤ ਕਰਕੇ ਸੂਬੇ ਦੇ 900 ਤੋਂ
ਵਧੇਰੇ ਸਰਕਾਰੀ ਅਤੇ ਪ੍ਰਾਈਵੇਟ ਸੂਚੀਬੱਧ ਹਸਪਤਾਲਾਂ 'ਚ 5 ਲੱਖ ਰੁਪਏ ਤੱਕ ਦਾ ਮੁਫ਼ਤ
(ਕੈਸ਼ਲੈਸ) ਇਲਾਜ ਪ੍ਰਾਪਤ ਕਰਨ ਦੇ ਯੋਗ ਹੋ ਜਾਣਗੇ। ਈ ਕਾਰਡ ਜਾਰੀ ਕਰਵਾਉਣ ਲਈ ਸਬੰਧਤ
ਲਾਭਪਾਤਰੀ ਆਪਣੇ ਆਧਾਰ ਕਾਰਡ ਅਤੇ ਪਰਿਵਾਰ ਦਾ ਸਬੂਤ, ਪਰਿਵਾਰ ਘੋਸ਼ਣਾ ਫ਼ਾਰਮ, ਰਾਸ਼ਨ
ਕਾਰਡ, ਲੇਬਰ ਕਾਰਡ ਆਦਿ ਦਸਤਾਵੇਜ਼ ਲੈ ਕੇ ਆਉਣ। ਉਨ੍ਹਾਂ ਦੱਸਿਆ ਕਿ ਇਸ ਸਕੀਮ ਤਹਿਤ
ਕਿਸਾਨ, ਛੋਟੇ ਵਪਾਰੀ, ਸਮਾਰਟ ਰਾਸ਼ਨ ਕਾਰਡ ਧਾਰਕ, ਰਜਿਸਟ੍ਰਡ ਉਸਾਰੀ ਕਾਮੇ, ਐਸ ਈ ਈ
ਸੀ (ਸਮਾਜਿਕ ਆਰਥਿਕ ਜਨਗਣਨਾ-2011) ਦੇ ਲਾਭਪਾਤਰੀ ਅਤੇ ਰਜਿਸਟ੍ਰਡ ਪੱਤਰਕਾਰ
(ਐਕਰੀਡੇਟਿਡ ਅਤੇ ਪੀਲੇ ਕਾਰਡ ਧਾਰਕ) ਲਾਭ ਪ੍ਰਾਪਤ ਕਰ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਯੋਜਨਾ ਤਹਿਤ ਲਗਪਗ 1600 ਕਿਸਮਾਂ ਦੇ ਇਲਾਜ ਮੁਹੱਈਆ ਕਰਵਾਏ ਜਾਂਦੇ
ਹਨ, ਜਿਨ੍ਹਾਂ ਵਿੱਚ ਗੋਡੇ ਬਦਲਣ, ਦਿਲ ਦੀ ਸਰਜਰੀ, ਕੈਂਸਰ ਦੇ ਇਲਾਜ ਆਦਿ ਸ਼ਾਮਿਲ ਹਨ।
ਡਿਪਟੀ ਕਮਿਸ਼ਨਰ ਵੱਲੋਂ ਸਾਂਝੀ ਰਸੋਈ ਦਾ ਦੌਰਾ, ਖੁਦ ਪਰੋਸਿਆ ਖਾਣਾ
ਹੁਸ਼ਿਆਰਪੁਰ, 23 ਮਈ: ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਅੱਜ ਜ਼ਿਲ੍ਹਾ ਰੈੱਡ ਕਰਾਸ ਸੋਸਾਇਟੀ ਵੱਲੋਂ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਚਲਾਈ ਜਾ ਰਹੀ ਸਾਂਝੀ ਰਸੋਈ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਜਿੱਥੇ ਖਾਣੇ ਦੀ ਗੁਣਵੱਤਾ ਦੀ ਜਾਂਚ ਕੀਤੀ, ਉੱਥੇ ਹੀ ਹੋਰ ਪ੍ਰਬੰਧਾਂ ਦਾ ਵੀ ਜਾਇਜ਼ਾ ਲਿਆ। ਉਨ੍ਹਾਂ ਖਾਣਾ ਖਾਣ ਲਈ ਆਏ ਲੋਕਾਂ ਨੂੰ ਖੁਦ ਖਾਣਾ ਪਰੋਸਿਆ। ਇਸ ਮੌਕੇ ਉਨ੍ਹਾਂ ਨਾਲ ਸਹਾਇਕ ਕਮਿਸ਼ਨਰ (ਜ) ਵਿਓਮ ਭਾਰਦਵਾਜ, ਜ਼ਿਲ੍ਹਾ ਰੈੱਡ ਕਰਾਸ ਸੋਸਾਇਟੀ ਦੇ ਮੈਂਬਰ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਿਛਲੇ ਕੁਝ ਸਮੇਂ ਤੋਂ ਸਾਂਝੀ ਰਸੋਈ 'ਚ ਭੋਜਨ ਦੀ ਕੀਮਤ 10 ਰੁਪਏ ਤੋਂ ਵਧਾ ਕੇ 20 ਰੁਪਏ ਕੀਤੀ ਗਈ ਸੀ ਪਰ ਅੱਜ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ 'ਤੇ ਖਾਣੇ ਦੀ ਕੀਮਤ 10 ਰੁਪਏ ਕਰ ਦਿੱਤੀ ਗਈ ਹੈ। ਇਸ ਮਹੱਤਵਪੂਰਨ ਦਿਹਾੜੇ ਮੌਕੇ ਸਰਬੱਤ ਦਾ ਭਲਾ ਸੋਸਾਇਟੀ ਦੇ ਜ਼ਿਲ੍ਹਾ ਪ੍ਰਧਾਨ ਆਗਿਆਪਾਲ ਸਿੰਘ ਸਾਹਨੀ ਵੱਲੋਂ ਬੁੱਕ-ਏ-ਡੇ ਤਹਿਤ ਸਾਂਝੀ ਰਸੋਈ ਵਿੱਚ ਸਹਿਯੋਗ ਦੇ ਕੇ ਲੋੜਵੰਦਾਂ ਨੂੰ ਭੋਜਨ ਮੁਹੱਈਆ ਕਰਵਾਇਆ ਗਿਆ। ਇਸ ਮੌਕੇ ਛਬੀਲ ਵੀ ਲਗਾਈ ਗਈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਰੈੱਡ ਕਰਾਸ ਸੋਸਾਇਟੀ ਵੱਲੋਂ ਚਲਾਈ ਜਾ ਰਹੀ ਸਾਂਝੀ ਰਸੋਈ ਨੇ ਪੂਰੇ ਸੂਬੇ ਵਿੱਚ ਆਪਣਾ ਵੱਖਰਾ ਸਥਾਨ ਬਣਾ ਲਿਆ ਹੈ, ਜਿਸ ਲਈ ਸੋਸਾਇਟੀ ਦੇ ਮੈਂਬਰਾਂ ਤੋਂ ਇਲਾਵਾ ਜ਼ਿਲ੍ਹਾ ਵਾਸੀ ਵਧਾਈ ਦੇ ਪਾਤਰ ਹਨ। ਉਨ੍ਹਾਂ ਦੱਸਿਆ ਕਿ ਜਨਮ ਦਿਨ, ਵਿਆਹ ਦੀ ਵਰ੍ਹੇਗੰਢ ਜਾਂ ਹੋਰ ਵਿਸ਼ੇਸ਼ ਦਿਨ ਸਾਂਝੀ ਰਸੋਈ ਵਿੱਚ ਮਨਾਉਣ ਲਈ ਰੈੱਡ ਕਰਾਸ ਸੁਸਾਇਟੀ ਵੱਲੋਂ 'ਬੁੱਕ-ਏ-ਡੇ' ਮੁਹਿੰਮ ਤਹਿਤ ਦਿਨ ਬੁੱਕ ਕੀਤੇ ਜਾ ਰਹੇ ਹਨ। ਉਨ੍ਹਾਂ ਅਪੀਲ ਕੀਤੀ ਕਿ ਵੱਧ ਤੋਂ ਵੱਧ ਦਾਨੀ ਸੱਜਣ ਆਪਣਾ ਵਿਸ਼ੇਸ਼ ਦਿਹਾੜਾ ਸਾਂਝੀ ਰਸੋਈ ਵਿੱਚ ਮਨਾਉਣ ਤਾਂ ਜੋ ਸਮਾਜਿਕ ਸਦਭਾਵਨਾ ਪੈਦਾ ਕੀਤੀ ਜਾ ਸਕੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਰੈੱਡ ਕਰਾਸ ਸੋਸਾਇਟੀ ਵੱਲੋਂ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਸਾਂਝੀ ਰਸੋਈ ਵਿੱਚ ਖਾਣੇ ਦੀ ਗੁਣਵੱਤਾ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ ਤਾਂ ਜੋ ਪੌਸ਼ਟਿਕ ਭੋਜਨ ਹੀ ਮੁਹੱਈਆ ਕਰਵਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਕੋਈ ਵੀ ਸਾਂਝੀ ਰਸੋਈ ਵਿੱਚ ਦੁਪਹਿਰ ਦਾ ਖਾਣਾ ਖਾਣ ਲਈ ਆ ਸਕਦਾ ਹੈ। ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਖਾਣਾ ਬਣਾਉਣ ਤੋਂ ਲੈ ਕੇ ਪਰੋਸਣ ਤੱਕ ਸਾਫ਼-ਸਫ਼ਾਈ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ।
ਕੰਮਕਾਜੀ ਜੋੜਿਆਂ ਲਈ ਬੇਹੱਦ ਲਾਹੇਵੰਦ ਸਾਬਤ ਹੋਵੇਗਾ ਬਾਲਵਾਟਿਕਾ ਡੇਅ ਕੇਅਰ ਸੈਂਟਰ : ਕੋਮਲ ਮਿੱਤਲ
ਹੁਸ਼ਿਆਰਪੁਰ, 23 ਮਈ: ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਅੱਜ ਸਾਂਝੀ ਰਸੋਈ ਦੇ ਨਾਲ ਬਣੇ ਬਾਲਵਾਟਿਕਾ ਡੇਅ ਕੇਅਰ ਸੈਂਟਰ ਦਾ ਦੌਰਾ ਕੀਤਾ। ਉਨ੍ਹਾਂ ਦੱਸਿਆ ਕਿ ਸ਼ਹਿਰ ਵਾਸੀਆਂ ਦੀ ਸਹੂਲਤ ਅਤੇ ਲੋੜ ਨੂੰ ਮੁੱਖ ਰੱਖਦਿਆਂ ਰੈੱਡ ਕਰਾਸ ਸੋਸਾਇਟੀ ਹੁਸਿਆਰਪੁਰ ਵਲੋਂ ਈਸ਼ ਨਗਰ ਹੁਸ਼ਿਆਰਪੁਰ ਵਿਚ ਕਰੈਚ ਸੈਂਟਰ ਚਲਾਇਆ ਜਾ ਰਿਹਾ ਹੈ, ਜੋ ਕਿ ਕੰਮ ਕਰਨ ਵਾਲੇ ਜੋੜਿਆਂ ਲਈ ਬਹੁਤ ਲਾਹੇਵੰਦ ਸਾਬਤ ਹੋਵੇਗਾ। ਉਨ੍ਹਾਂ ਦੱਸਿਆ ਕਿ ਕੰਮਕਾਜੀ ਜੋੜੇ ਆਪਣੇ ਬੱਚਿਆਂ ਨੂੰ ਕਰੈਚ ਸੈਂਟਰ ਵਿੱਚ ਦਾਖਲ ਕਰਵਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਸ ਕਰੈਚ ਸੈਂਟਰ ਵਿੱਚ 0-6 ਮਹੀਨੇ ਤੋਂ 6 ਸਾਲ ਤੱਕ ਦੇ ਬੱਚਿਆਂ ਨੂੰ ਰੱਖਿਆ ਜਾਂਦਾ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਕਰੈਚ ਸੈਂਟਰ ਵਿੱਚ ਫਰਿੱਜ, ਐਲ.ਈ.ਡੀ., ਝੂਲੇ, ਬੱਚਿਆਂ ਦੇ ਖੇਡਣ ਲਈ ਪਾਰਕ ਦਾ ਵਿਸ਼ੇਸ਼ ਪ੍ਰਬੰਧ ਹੈ, ਇਸ ਤੋਂ ਇਲਾਵਾ ਸੈਂਟਰ ਵਿੱਚ ਟ੍ਰੇਨਡ ਸਟਾਫ ਵੀ ਮੌਜੂਦ ਹੈ। ਉਨ੍ਹਾਂ ਦੱਸਿਆ ਕਿ ਬਾਲਵਾਟਿਕਾ ਵਿੱਚ ਬੱਚੇ ਲਈ ਭੋਜਨ ਅਤੇ ਦੁੱਧ ਗਰਮ ਕਰਨ ਦੀ ਸਹੂਲਤ ਦੇ ਨਾਲ-ਨਾਲ ਪੀਣ ਵਾਲੇ ਸਾਫ਼ ਪਾਣੀ ਅਤੇ ਏਅਰ ਕੰਡੀਸ਼ਨਡ ਕਮਰੇ ਦਾ ਵੀ ਪ੍ਰਬੰਧ ਹੈ। ਇਸ ਤੋਂ ਇਲਾਵਾ ਬੱਚਿਆਂ ਦੇ ਸੌਣ ਲਈ ਬੈੱਡਾਂ ਦਾ ਵੀ ਵਿਸ਼ੇਸ਼ ਪ੍ਰਬੰਧ ਹੈ ਤਾਂ ਜੋ ਬੱਚਿਆਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਦੱਸਿਆ ਕਿ ਬੱਚਿਆਂ ਦੀ ਦੇਖ-ਭਾਲ ਲਈ ਇੱਥੇ ਇੱਕ ਤਜ਼ਰਬੇਕਾਰ ਸਟਾਫ਼ ਮੌਜੂਦ ਹੈ, ਜੋ ਸਕੂਲੀ ਬੱਸਾਂ ਵਿੱਚ ਬੱਚੇ ਨੂੰ ਚੁੱਕਣ ਅਤੇ ਬਾਲਵਾਟਿਕਾ ਤੱਕ ਪਹੁੰਚਾਉਣ ਦੀ ਸਹੂਲਤ ਵੀ ਪ੍ਰਦਾਨ ਕਰਦਾ ਹੈ। ਇਸ ਤੋਂ ਇਲਾਵਾ ਹਰ ਮਹੀਨੇ ਬੱਚਿਆਂ ਦੀ ਸਿਹਤ ਜਾਂਚ ਵੀ ਕੀਤੀ ਜਾਂਦੀ ਹੈ। ਇਸ ਮੌਕੇ ਸਹਾਇਕ ਕਮਿਸ਼ਨਰ (ਜਨਰਲ) ਵਿਓਮ ਭਾਰਦਵਾਜ, ਲੇਖਾਕਾਰ ਸਰਬਜੀਤ, ਇੰਚਾਰਜ ਬਾਲ ਵਾਟਿਕਾ ਕਰੈਚ ਸੈਂਟਰ ਸੁਨੀਤਾ ਦੇਵੀ ਅਤੇ ਸਟਾਫ਼ ਹਾਜ਼ਰ ਸੀ।
ਧਰਤੀ ਹੇਠਲੇ ਪਾਣੀ ਨੂੰ ਬਚਾਉਣ ਅਤੇ ਖਰਚਾ ਘਟਾਉਣ ਲਈ ਝੋਨੇ ਦੀ ਸਿੱਧੀ ਬਿਜਾਈ ਕਿਸਾਨਾਂ ਲਈ ਬੇਹਤਰ ਵਿਕਲਪ: ਮੱੁਖ ਖੇਤੀਬਾੜੀ ਅਫ਼ਸਰ ਡਾ. ਹਰਵਿੰਦਰ ਲਾਲ
ਜ਼ਿਲ੍ਹੇ ਦੇ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਤਰ ਵੱਤਰ ਤਕਨੀਕ ਨਾਲ ਕਰਨ ਦੀ
ਅਪੀਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਸ ਵਿਧੀ ਰਾਹੀਂ ਝੋਨੇ ਦੀ ਫਸਲ ਬੀਜਣ ਨਾਲ
15-20 ਫ਼ੀਸਦੀ ਪਾਣੀ ਦੀ ਬਚਤ, ਜਮੀਨਦੋਜ਼ ਪਾਣੀ ਦਾ 10-12 ਫ਼ੀਸਦੀ ਜ਼ਿਆਦਾ ਰੀਚਾਰਜ,
ਮਜਦੂਰੀ ਦੀ ਬਚਤ, ਫਸਲ 'ਤੇ ਬਿਮਾਰੀਆਂ ਦਾ ਘੱਟ ਹਮਲਾ, ਝੋਨੇ ਦੀ ਪਰਾਲੀ ਦਾ ਪ੍ਰਬੰਧ
ਸੌਖਾ ਅਤੇ ਖੇਤ ਜਲਦੀ ਵਿਹਲਾ ਹੋਣ ਕਰਕੇ, ਕਣਕ ਲਈ ਖੇਤ ਸੌਖਾ ਤਿਆਰ ਹੋਣ ਵਰਗੇ ਕਈ
ਫਾਇਦੇ ਹਨ।
ਉਨ੍ਹਾਂ ਅੱਗੇ ਦੱਸਿਆ ਕਿ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ ਪੰਜਾਬ
ਸਰਕਾਰ ਵਲੋਂ 1500 ਰੁਪਏ ਪ੍ਰਤੀ ਏਕੜ ਵਿੱਤੀ ਸਹਾਇਤਾ ਦਿੱਤੀ ਜਾਵੇਗੀ। ਉਨ੍ਹਾਂ ਨੇ
ਦੱਸਿਆ ਕਿ ਝੋਨੇ ਦੀ ਸਿੱਧੀ ਬਿਜਾਈ ਕਰਨ ਤੋਂ ਪਹਿਲਾਂ ਕਿਸਾਨ ਆਪਣੀ ਜਮੀਨ ਦੀ
ਵਿਉਂਤਬੰਦੀ ਜਰੂਰ ਕਰਨ, ਝੋਨੇ ਦੀ ਸਿੱਧੀ ਬਿਜਾਈ ਸਿਰਫ ਦਰਮਿਆਨੀਆਂ ਤੋਂ ਭਾਰੀਆਂ
ਜਮੀਨਾਂ ਵਿੱਚ ਹੀ ਕੀਤੀ ਜਾਵੇ ਅਤੇ ਹਲਕੀਆਂ ਜਮੀਨਾਂ ਵਿੱਚ ਇਹ ਬਿਜਾਈ ਨਾ ਕੀਤੀ ਜਾਵੇ।
ਉਨ੍ਹਾਂ ਵਲੋਂ ਸਾਰੇ ਕਿਸਾਨਾਂ ਨੂੰ ਅਪੀਲ ਕੀਤੀ ਗਈ ਕਿ ਉਹ ਆਪਣੇ ਰਕਬੇ ਦਾ ਘੱਟ ਤੋਂ
ਘੱਟ ਇੱਕ ਤਿਹਾਈ ਹਿੱਸਾ ਝੋਨੇ ਦੀ ਸਿੱਧੀ ਬਿਜਾਈ ਹੇਠ ਜਰੂਰ ਲਿਆਉਣ ਤਾਂ ਜੋ ਧਰਤੀ
ਹੇਠਲੇ ਪਾਣੀ ਦੇ ਪੱਧਰ ਨੂੰ ਬਰਕਰਾਰ ਰੱਖਿਆ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਨਦੀਨਾਂ
ਦੀ ਰੋਕਥਾਮ ਲਈ ਛਿੜਕਾਅ ਤਕਨੀਕਾਂ ਦਾ ਸਹੀ ਹੋਣਾ ਬਹੁਤ ਜਰੂਰੀ ਹੈ ਜਿਵੇਂ ਕਿ ਨਦੀਨ
ਨਾਸ਼ਕਾਂ ਦਾ ਛਿੜਕਾਅ ਹਮੇਸ਼ਾਂ ਹੀ ਸ਼ਾਮ ਦੇ ਸਮੇਂ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ
ਕਿ ਝੋਨੇ ਦੀ ਸਿੱਧੀ ਬਜਾਈ ਤਰ ਵੱਤਰ ਖੇਤ ਵਿੱਚ ਹੀ ਕੀਤੀ ਜਾਵੇ।
ਉਨ੍ਹਾਂ ਕਿਹਾ ਕਿ ਕਾਫ਼ੀ ਸਾਰੇ ਉੱਦਮੀ ਕਿਸਾਨਾਂ ਵਲੋਂ ਪਿਛਲੇ ਸਾਲ ਝੋਨੇ ਦੀ ਸਿੱਧੀ
ਬਿਜਾਈ ਕਰਕੇ ਜਿਥੇ ਪਾਣੀ ਦੀ ਬੱਚਤ ਕੀਤੀ ਗਈ, ਉਥੇ ਵਾਧੂ ਖ਼ਰਚਾ ਵੀ ਘਟਾਇਆ ਗਿਆ।
ਉਨ੍ਹਾਂ ਕਿਹਾ ਕਿ ਕੱਦੂ ਵਾਲੇ ਝੋਨੇ ਦੇ ਖੇਤਾਂ ਵਾਂਗ ਝੋਨੇ ਦੀ ਸਿੱਧੀ ਬਿਜਾਈ ਵਾਲੇ
ਖੇਤਾਂ ਦਾ ਝਾੜ ਲਗਭਗ ਬਰਾਬਰ ਹੀ ਆਉਂਦਾ ਹੈ। ਉਨ੍ਹਾਂ ਨੇ ਕਿਹਾ ਬਹੁਤ ਸਾਰੇ ਕਿਸਾਨ ਇਸ
ਵਿੱਚ ਰੁਚੀ ਦਿਖਾ ਰਹੇ ਹਨ ਅਤੇ ਜੋ ਕਿਸਾਨ ਇਸ ਵਿੱਧੀ ਨਾਲ ਪਹਿਲੀ ਵਾਰ ਬਿਜਾਈ ਕਰ ਰਹੇ
ਹਨ, ਉਨ੍ਹਾਂ ਲਈ ਇਸ ਤਕਨੀਕ ਦੇ ਤਕਨੀਕੀ ਨੁਕਤਿਆਂ ਨੂੰ ਸਮਝਣਾ ਬਹੁਤ ਜਰੂਰੀ ਹੈ।
ਵਧੇਰੀ ਜਾਣਕਾਰੀ ਲਈ ਕਿਸਾਨ ਆਪਣੇ ਬਲਾਕ ਦੇ ਬਲਾਕ ਖੇਤੀਬਾੜੀ ਅਫਸਰ ਦੇ ਦਫਤਰ ਵਿੱਚ
ਸੰਪਰਕ ਕਰ ਸਕਦੇ ਹਨ।
ਸੀ ਪਾਈਟ ਨਵਾਂਸ਼ਹਿਰ ਵਿਖੇ ਅਗਨੀਵੀਰ ਭਰਤੀ ਦਾ ਪੇਪਰ ਪਾਸ ਕਰਨ ਵਾਲੇ ਉਮੀਦਵਾਰਾਂ ਲਈ ਫ਼ਿਜ਼ੀਕਲ ਟ੍ਰੇਨਿੰਗ ਲਈ ਮੁਫ਼ਤ ਕੋਚਿੰਗ 24 ਮਈ ਤੋਂ
ਜਿਨ੍ਹਾਂ ਨੌਜੁਆਨਾਂ ਨੂੰ ਅਗਨੀਵੀਰ ਆਰਮੀ ਭਰਤੀ ਦਾ ਪੇਪਰ ਪਾਸ ਕਰ ਲਿਆ ਹੈ, ਉਨ੍ਹਾਂ
ਦੀ ਫ਼ਿਜ਼ੀਕਲ ਟ੍ਰੇਨਿੰਗ (ਸਰੀਰਕ ਸਿਖਲਾਈ) ਲਈ ਮੁਫ਼ਤ ਕੋਚਿੰਗ (ਤਿਆਰੀ) 24 ਮਈ, 2023
ਤੋਂ ਸੀ ਪਾਈਟ ਕੈਂਪ, ਨਹਿਰੀ ਵਿਸ਼ਰਾਮ ਘਰ, ਰਾਹੋਂ ਰੋਡ ਨਵਾਂਸ਼ਹਿਰ ਵਿਖੇ ਕਰਵਾਈ
ਜਾਵੇਗੀ। ਕੈਂਪ ਇੰਚਾਰਜ ਨਿਰਮਲ ਸਿੰਘ ਅਨੁਸਾਰ ਸਿਖਲਾਈ ਲੈਣ ਦੇ ਚਾਹਵਾਨ ਉਮੀਦਵਾਰ
10ਵੀਂ ਪਾਸ ਘੱਟੋ-ਘੱਟ 45 ਫ਼ੀਸਦੀ ਨਾਲ ਪਾਸ, ਕੱਦ 5 ਫੁੱਟ 7 ਇੰਚ (170 ਸੈਂਟੀਮੀਟਰ)
ਅਤੇ ਕੰਢੀ ਏਰੀਆ ਲਈ 163 ਸੈਂਟੀਮੀਟਰ, ਛਾਤੀ 72-82 ਸੈਂਟੀਮੀਟਰ ਅਤੇ ਉਮਰ 17 ਸਾਲ 6
ਮਹੀਨੇ ਤੋਂ 21 ਸਾਲ ਦੇ ਦਰਮਿਆਨ ਹੋਵੇ। ਟ੍ਰਾਇਲ ਪਾਸ ਯੁਵਕਾਂ ਦਾ ਕੈਂਪ 'ਚ ਹੀ
ਮੈਡੀਕਲ ਕੀਤਾ ਜਾਵੇਗਾ। ਪੰਜਾਬ ਸਰਕਾਰ ਵੱਲੋਂ ਇਸ ਪ੍ਰੀ-ਟ੍ਰੇਨਿੰਗ ਦੌਰਾਨ ਯੁਵਕਾਂ
ਨੂੰ ਖਾਣਾ ਅਤੇ ਰਿਹਾਇਸ਼ ਮੁਫ਼ਤ ਦਿੱਤੀ ਜਾਵੇਗੀ। ਵਧੇਰੇ ਜਾਣਕਾਰੀ ਲਈ ਫ਼ੋਨ ਨੰਬਰਾਂ-
9463738300, 8725866019 ਅਤੇ 9814586921 'ਤੇ ਸੰਪਰਕ ਕੀਤਾ ਜਾ ਸਕਦਾ ਹੈ।
ਐਸ ਡੀ ਐਸ ਸਰਕਾਰੀ ਕਾਲਜ ਜਾਡਲਾ ਨੇ ਨਹਿਰੂ ਯੁਵਾ ਕੇਂਦਰ ਨਵਾਂਸ਼ਹਿਰ ਦੇ ਸਹਿਯੋਗ ਨਾਲ “ਕੈਚ ਦ ਰੇਨ” ਅਤੇ “ਪਾਣੀ ਬਚਾਓ” ਵਿਸ਼ੇ ਤੇ ਵੈਬੀਨਾਰ ਲਾਇਆ
ਫ਼ੋਟੋ ਕੈਪਸ਼ਨ : ਐਸ ਡੀ ਐਸ ਸਰਕਾਰੀ ਕਾਲਜ ਜਾਡਲਾ ਨੇ ਨਹਿਰੂ ਯੁਵਾ ਕੇਂਦਰ ਨਵਾਂਸ਼ਹਿਰ ਦੇ ਸਹਿਯੋਗ ਨਾਲ "ਕੈਚ ਦ ਰੇਨ" ਅਤੇ "ਪਾਣੀ ਬਚਾਓ" ਵਿਸ਼ੇ ਤੇ ਲਾਏ ਗਏ ਵੈਬੀਨਾਰ ਦੀਆਂ ਤਸਵੀਰਾਂ।
ਢਾਹਾਂ ਕਲੇਰਾਂ ਦੇ ਇੰਜੀਨੀਅਰ ਕਮਲਜੀਤ ਸਿੰਘ ਦਾ ਸੇਵਾ ਮੁਕਤੀ 'ਤੇ ਸਨਮਾਨ ਤੇ ਨਿੱਘੀ ਸ਼ਾਨਦਾਰ ਵਿਦਾਇਗੀ ਪਾਰਟੀ
ਬੰਗਾ : 22 ਮਈ () ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਇੰਜੀਨੀਅਰ ਕਮਲਜੀਤ ਸਿੰਘ ਦਾ ਅੱਜ ਉਹਨਾਂ ਦੀ ਸੇਵਾ ਮੁਕਤੀ ਮੌਕੇ ਵਿਸ਼ੇਸ਼ ਸਨਮਾਨ ਕੀਤਾ ਗਿਆ ਅਤੇ ਨਿੱਘੀ ਵਿਦਾਇਗੀ ਪਾਰਟੀ ਦਿੱਤੀ ਗਈ । ਇਸ ਮੌਕੇ ਸ. ਮਲਕੀਅਤ ਸਿੰਘ ਬਾਹੜੋਵਾਲ ਮੀਤ ਪ੍ਰਧਾਨ ਅਤੇ ਜਥੇਦਾਰ ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ ਨੇ ਪ੍ਰਧਾਨ ਹਰਦੇਵ ਸਿੰਘ ਕਾਹਮਾ, ਸਮੂਹ ਟਰੱਸਟ ਅਤੇ ਅਦਾਰਿਆਂ ਵੱਲੋਂ ਸੇਵਾ ਮੁਕਤ ਇੰਜੀ: ਕਮਲਜੀਤ ਸਿੰਘ ਨੂੰ ਯਾਦ ਚਿੰਨ੍ਹ ਅਤੇ ਸਿਰੋਪਾ ਦੇ ਕੇ ਸਨਮਾਨਿਤ ਕੀਤਾ । ਜਥੇਦਾਰ ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਵਿਦਾਇਗੀ ਸਮਾਰੋਹ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇੰਜੀ: ਕਮਲਜੀਤ ਸਿੰਘ ਆਪਣੇ ਸਿਵਲ ਇੰਜੀਨੀਅਰਿੰਗ ਦੇ ਕੰਮ ਵਿਚ ਬਹੁਤ ਮਹਾਰਤ ਰੱਖਦੇ ਸਨ ਅਤੇ ਢਾਹਾਂ-ਕਲੇਰਾਂ ਵਿਖੇ ਪੂਰੀ ਤਨਦੇਹੀ ਨਾਲ 19 ਸਾਲ ਸੇਵਾ ਨਿਭਾਈ ਹੈ । ਸ. ਢਾਹਾਂ ਨੇ ਕਮਲਜੀਤ ਸਿੰਘ ਦੇ ਵਿਦੇਸ਼ ਦੌਰੇ ਲਈ ਸਮੂਹ ਟਰੱਸਟੀਆਂ ਵੱਲੋਂ ਸ਼ੁੱਭ ਕਾਮਨਾਵਾਂ ਪ੍ਰਦਾਨ ਕੀਤੀਆਂ ਅਤੇ ਉਹਨਾਂ ਦੇ ਸਨਿਹਰੀ ਭਵਿੱਖ ਦੀ ਕਾਮਨਾ ਕੀਤੀ । ਇੰਜੀਨੀਅਰ ਕਮਲਜੀਤ ਸਿੰਘ ਨੇ ਕਿਹਾ ਕਿ ਉਹ ਹਮੇਸ਼ਾਂ ਸਮੂਹ ਟਰੱਸਟ ਪ੍ਰਬੰਧਕਾਂ ਅਤੇ ਸਮੂਹ ਅਦਾਰਿਆਂ ਵੱਲੋਂ ਮਿਲੇ ਸਤਿਕਾਰ ਨੂੰ ਹਮੇਸ਼ਾਂ ਯਾਦ ਰੱਖਣਗੇ ਅਤੇ ਢਾਹਾਂ ਕਲੇਰਾਂ ਤੋਂ ਮਿਲੇ ਮਾਣ ਸਤਿਕਾਰ ਲਈ ਹਮੇਸ਼ਾਂ ਧੰਨਵਾਦੀ ਰਹਿਣਗੇ।
ਸਨਮਾਨ ਸਮਾਗਮ ਤੇ ਨਿੱਘੀ ਸ਼ਾਨਦਾਰ ਵਿਦਾਇਗੀ ਪਾਰਟੀ ਮੌਕੇ ਡਾਕਟਰ ਬਲਵਿੰਦਰ ਸਿੰਘ ਡਿਪਟੀ ਮੈਡੀਕਲ ਸੁਪਰਡੈਂਟ, ਦਵਿੰਦਰ ਕੌਰ ਨਰਸਿੰਗ ਸੁਪਰਡੈਂਟ, ਮਹਿੰਦਰਪਾਲ ਸਿੰਘ ਦਫਤਰ ਸੁਪਰਡੈਂਟ, ਜਸਵੀਰ ਸਿੰਘ, ਰਣਜੀਤ ਸਿੰਘ ਮਾਨ, ਸੁਰਜੀਤ ਸਿੰਘ ਕਲੇਰ, ਭੁਪਿੰਦਰ ਸਿੰਘ, ਦਲਜੀਤ ਸਿੰਘ ਬੋਇਲ, ਅਸ਼ੋਕ ਕੁਮਾਰ, ਜੋਗਾ ਰਾਮ, ਪਰਮਿੰਦਰ ਕੌਰ, ਜਸਵੰਤ ਸਿੰਘ, ਜਤਿੰਦਰ ਕੁਮਾਰ, ਹਰਵਿੰਦਰ ਸਿੰਘ, ਡੋਗਰ ਰਾਮ, ਰਾਮ ਆਸਰਾ ਵੀ ਹਾਜ਼ਰ ਸਨ ।
ਫੋਟੋ ਕੈਪਸ਼ਨ: ਸੇਵਾ ਮੁਕਤ ਇੰਜੀਨੀਅਰ ਕਮਲਜੀਤ ਸਿੰਘ ਦਾ ਸਨਮਾਨ ਕਰਦੇ ਹੋਏ ਸ. ਮਲਕੀਅਤ ਸਿੰਘ ਬਾਹੜੋਵਾਲ ਮੀਤ ਪ੍ਰਧਾਨ ਅਤੇ ਜਥੇਦਾਰ ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ , ਨਾਲ ਹਨ ਵੱਖ ਵੱਖ ਸੰਸਥਾਵਾਂ/ਵਿਭਾਗਾਂ ਦੇ ਮੁਖੀ ਅਤੇ ਸਟਾਫ ਮੈਂਬਰ
ਜਿਲ੍ਹਾ ਪ੍ਰਸ਼ਾਸ਼ਨ ਨੇ 7ਵੇਂ ਸੰਯੁਕਤ ਰਾਸ਼ਟਰ ਸੜ੍ਹਕ ਸੁਰੱਖਿਆ ਸਪਤਾਹ ਦੀ ਸਮਾਪਤੀ ਮੌਕੇ ਕਰਵਾਈ ਮੈਰਾਥਨ ਅਤੇ ਸਾਈਕਲ ਰੈਲੀ
ਅੰਮ੍ਰਿਤਸਰ 21 ਮਈ : ਅੱਜ ਜਿਲ੍ਹਾ ਪ੍ਰਸਾਸ਼ਨ ਵਲੋਂ 7ਵੇਂ ਸੰਯੁਕਤ ਰਾਸ਼ਟਰ ਸੜ੍ਹਕ
ਸੁਰੱਖਿਆ ਸਪਤਾਹ ਦੀ ਸਮਾਪਤੀ ਮੌਕੇ ਅੰਮ੍ਰਿਤ ਆਨੰਦ ਪਾਰਕ ਰਣਜੀਤ ਐਵੀਨਿਊ ਵਿਖੇ
ਮੈਰਾਥਨ ਅਤੇ ਸਾਈਕਲ ਰੈਲੀ ਦਾ ਆਯੋਜਨ ਕੀਤਾ ਗਿਆ। ਜਿਸ ਨੂੰ ਵਿਧਾਇਕ ਕੁੰਵਰ ਵਿਜੈ
ਪ੍ਰਤਾਪ ਸਿੰਘ, ਡਾ. ਜਸਬੀਰ ਸਿੰਘ ਸੰਧੂ ਅਤੇ ਵਿਧਾਇਕ ਮੈਡਮ ਜੀਵਨਜੋਤ ਕੌਰ ਨੇ ਸਾਂਝੇ
ਤੌਰ 'ਤੇ ਹਰੀ ਝੰਡੀ ਦੇ ਕੇ ਇਸ ਰੈਲੀ ਨੂੰ ਰਵਾਨਾ ਕੀਤਾ। ਇਸ ਮੌਕੇ ਨੌਜਵਾਨਾਂ ਦਾ ਜੋਸ਼
ਦੇਖਣ ਹੀ ਵਾਲਾ ਸੀ ਅਤੇ ਲਗਭਗ 1000 ਨੌਜਵਾਨਾਂ ਨੇ ਇਸ ਰੈਲੀ ਵਿੱਚ ਭਾਗ ਲਿਆ।
ਇਸ ਮੌਕੇ ਤਿੰਨੇ ਵਿਧਾਇਕਾਂ ਨੇ ਇਕਸੁਰ ਵਿੱਚ ਬੋਲਦਿਆਂ ਕਿਹਾ ਕਿ
ਇਸ ਰੈਲੀ ਦਾ ਮੁੱਖ ਮਕਸਦ ਨੌਜਵਾਨਾਂ ਦੀ ਸਿਹਤ ਅਤੇ ਉਨਾਂ ਨੂੰ ਯਾਤਾਯਾਤ ਦੇ ਨਿਯਮਾਂ
ਤੋਂ ਜਾਣੂ ਕਰਵਾਉਣਾ ਹੈ। ਉਨਾਂ ਦੱਸਿਆ ਕਿ ਸੜ੍ਹਕ ਸੁਰੱਖਿਆ ਨਿਯਮਾਂ ਤੀ ਅਣਦੇਖੀ ਕਰਕੇ
ਵਾਪਰਦੇ ਸੜ੍ਹਕ ਹਾਦਸਿਆਂ ਕਾਰਨ ਹਜ਼ਾਰਾਂ ਦੀ ਗਿਣਤੀ ਵਿੱਚ ਮਨੁੱਖੀ ਜਾਨਾਂ ਅਜਾਂਈ ਚਲੀ
ਜਾਂਦੀਆਂ ਹਨ। ਉਨਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਰੰਗਲਾ ਪੰਜਾਬ ਬਣਾਉਣ ਲਈ
ਅਤੇ ਸੜ੍ਹਕ ਹਾਦਸਿਆਂ ਨੂੰ ਰੋਕਣ ਲਈ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨੀ ਤਾਂ ਬੇਹਦ
ਲਾਜ਼ਮੀ ਹੈ, ਪੰਰਤੂ ਜੇਕਰ ਸ਼ਹਿਰਾਂ ਵਿੱਚ ਘੱਟ ਦੂਰੀ ਦਾ ਫਾਸਲਾ ਨੌਜਵਾਨ ਸਾਈਕਲ ਜਾਂ
ਪੈਦਲ ਰਾਹੀਂ ਕਰਨ ਤਾਂ ਉਨਾਂ ਦੀ ਸਿਹਤ ਵੀ ਠੀਕ ਰਹੇਗਾ ਅਤੇ ਵਾਤਾਵਰਨ ਵੀ ਸ਼ੁੱਦ
ਰਹੇਗਾ।
ਮੈਡਲ ਜੀਵਨਜੋਤ ਕੌਰ ਨੇ ਸਕੂਲੀ ਵਿਦਿਆਰਥੀਆਂ ਨੂੰ ਸਾਈਕਲ ਚਲਾਉਣਾ
ਸਾਰੀ ਉਮਰ ਜਾਰੀ ਰੱਖਣ ਲਈ ਪ੍ਰੇਰਿਤ ਵੀ ਕੀਤਾ। ਉਨਾਂ ਕਿਹਾ ਕਿ ਯਾਤਾਯਾਤ ਦੇ ਨਿਯਮਾਂ
ਦਾ ਪਾਲਣ ਕਰਨਾ ਹਰੇਕ ਵਿਅਕਤੀ ਦਾ ਮੁੱਢਲਾ ਫਰਜ ਹੈ ਅਤੇ ਯਾਤਾਯਾਤ ਦੀ ਨਿਯਮਾਂ ਦੀ
ਪਾਲਣਾ ਕਰਕੇ ਹੀ ਅਸੀਂ ਆਪਣੇ ਸ਼ਹਿਰ ਨੂੰ ਸੁੰਦਰ ਬਣਾ ਸਕਦੇ ਹਾਂ।
ਇਸ ਮੌਕੇ ਕਮਿਸ਼ਨਰ ਨਗਰ ਨਿਗਮ ਸ੍ਰੀ ਸੰਦੀਪ ਰਿਸ਼ੀ ਨੇ ਨੌਜਵਾਨਾਂ
ਨੂੰ ਅਪੀਲ ਕਰਦਿਆਂ ਕਿਹਾ ਕਿ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ ਦੇ ਨਾਲ ਨਾਲ ਸਾਨੂੰ
ਟ੍ਰੈਫਿਕ ਨਿਯਮਾਂ ਦੀ ਪਾਲਣਾ ਵੀ ਕਰਨੀ ਚਾਹੀਦੀ ਹੈ। ਉਨਾਂ ਕਿਹਾ ਕਿ ਸਕੂਲੀ ਬੱਚੇ ਹੀ
ਇਸ ਸਬੰਧੀ ਜਾਗਰੂਕਤਾ ਫੈਲਾ ਸਕਦੇ ਹਨ। ਕਿਉਂਕਿ ਇਨਾਂ ਬੱਚਿਆਂ ਵਲੋਂ ਹੀ ਆਪਣੇ ਮਾਤਾ
ਪਿਤਾ, ਆਂਢ -ਗੁਆਂਢ ਅਤੇ ਆਪਣੇ ਦੂਜੇ ਸਾਥੀਆਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨਾ
ਜਾਗਰੂਕ ਕਰਨਾ ਹੈ। ਇਸ ਮੈਰਾਥਨ ਅਤੇ ਸਾਈਕਲ ਰੈਲੀ ਵਿਚ ਆਮ ਨਾਗਰਿਕਾਂ, ਵਿਦਿਆਰਥੀਆਂ,
ਖਿਡਾਰੀਆਂ, ਬੀ ਐਸ ਐਫ ਦੇ ਜਵਾਨਾਂ ਸਮੇਤ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਨੇ
ਹਿੱਸਾ ਲਿਆ ਅਤੇ ਜਿਲ੍ਹਾ ਪ੍ਰਸ਼ਾਸ਼ਨ ਨੇ ਹਿੱਸਾ ਲੈਣ ਵਾਲੇ ਨੌਜਵਾਨਾਂ ਨੂੰ ਟੀ-ਸ਼ਰਟ,
ਕੈਪ ਅਤੇ ਰਿਫਰੈਸ਼ਮੈਂਟ ਵੀ ਦਿੱਤੀ ਗਈ। ਦੱਸਣਯੋਗ ਹੈ ਕਿ ਮੈਰਾਥਨ ਦੌੜ ਵਿੱਚ
ਪੀ.ਸੀ.ਐਸ. ਅਧਿਕਾਰੀ ਸ੍ਰ: ਅਰਸ਼ਪ੍ਰੀਤ ਸਿੰਘ ਜੋ ਕਿ ਰੀਜ਼ਨਲ ਟਰਾਂਸਪੋਰਟ ਸਕੱਤਰ ਵਜੋਂ
ਕੰਮ ਕਰ ਰਹੇ ਹਨ ਨੇ ਮੈਰਾਥਨ ਦੌੜ ਵਿੱਚ ਹਿੱਸਾ ਲਿਆ ਅਤੇ ਬੱਚਿਆਂ ਦੀ ਹੌਂਸਲਾ ਅਫ਼ਜਾਈ
ਕੀਤੀ।
ਮੈਰਾਥਨ ਦੌੜ ਵਿੱਚ ਪਹਿਲੇ 5 ਸਥਾਨਾਂ ਆਉਣ ਵਾਲੇ ਲੜਕੀਆਂ ਹਰਪ੍ਰੀਤ
ਕੌਰ, ਜਸਪਾਲ ਕੌਰ, ਕੋਮਲਪ੍ਰੀਤ ਕੌਰ, ਰਮਨਦੀਪ ਕੌਰ, ਸੁਭਜੀਤ ਕੌਰ ਅਤੇ ਮੁੰਡਿਆਂ
ਵਿੱਚ ਪਹਿਲੇ ਸਥਾਨ ਤੇ ਆਉਣ ਵਾਲੇ ਜਸ਼ਨਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਰਾਹੁਲ ਕੁਮਾਰ
ਬੀ.ਐਸਐਫ ਤੋਂ ਅਮਰਜੀਤ ਕੁਮਾਰ, ਗੁਰਕਿਰਪਾਲ ਸਿੰਘ ਨੂੰ ਟ੍ਰਾਫੀ ਦੇ ਕੇ ਸਨਮਾਨਿਤ ਵੀ
ਕੀਤਾ ਗਿਆ। ਇਸ ਮੌਕੇ ਜਿਲ੍ਹਾ ਪ੍ਰਸਾਸ਼ਨ ਵਲੋਂ ਕਮਿਸ਼ਨਰ ਨਗਰ ਨਿਗਮ ਨੂੰ ਇਸ ਰੈਲੀ ਨੂੰ
ਸਫਲ ਬਣਾਉਣ ਲਈ ਯਾਦਗਾਰੀ ਚਿੰਨ੍ਹ ਦੇ ਸਨਮਾਨਿਤ ਵੀ ਕੀਤਾ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਸੁਰਿੰਦਰ ਸਿੰਘ, ਰੀਜ਼ਨਲ
ਟਰਾਂਸਪੋਰਟ ਸਕੱਤਰ ਸ੍ਰ: ਅਰਸ਼ਪ੍ਰੀਤ ਸਿੰਘ, ਡਿਪਟੀ ਡਾਇਰੈਕਟਰ ਰੋਜ਼ਗਰ ਸ: ਵਿਕਰਮਜੀਤ
ਸਿੰਘ, ਜਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਸੁਸ਼ੀਲ ਤੁੱਲੀ, ਉਪ ਜਿਲ੍ਹਾ ਸਿੱਖਿਆ ਅਫ਼ਸਰ
ਸ੍ਰੀਮਤੀ ਰੇਖਾ ਮਹਾਜਨ, ਬਲਰਾਜ ਸਿੰਘ ਢਿੱਲੋਂ, ਸ੍ਰੀ ਆਸ਼ੂ ਵਿਸਾਲ, ਫੂਡ ਸੇਫਟੀ ਅਫ਼ਸਰ
ਸ੍ਰੀ ਰਜਿੰਦਰ ਕੁਮਾਰ, ਮਿਸ਼ਲ ਆਗਾਜ਼ ਤੋਂ ਸ੍ਰੀ ਦੀਪਕ ਬੱਬਰ ਤੋਂ ਇਲਾਵਾ ਵੱਖ-ਵੱਖ
ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।
ਮੋਟਰ ਵਹੀਕਲ ਇੰਸਪੈਕਟਰ ਤੇ ਟ੍ਰੈਫਿਕ ਪੁਲਿਸ ਇੰਚਾਰਜ ਨੇ ਨੌਜਵਾਨਾਂ ਨੂੰ ਬਾਈਕ ਦੇ ਅਸਲੀ ਸਾਈਲੈਂਸਰ ਨੂੰ ਮੋਡੀਫਿਕੇਸ਼ਨ ਨਾ ਕਰਵਾਉਣ ਦੀ ਕੀਤੀ ਅਪੀਲ
ਹੁਸ਼ਿਆਰਪੁਰ, 21 ਮਈ: ਗਲੋਬਲ ਰੋਡ ਸੇਫਟੀ ਸਪਤਾਹ ਦੌਰਾਨ ਮੋਟਰ ਵਹੀਕਲ ਇੰਸਪੈਕਟਰ
(ਐਮ.ਵੀ.ਆਈ) ਦਵਿੰਦਰ ਸਿੰਘ ਅਤੇ ਟ੍ਰੈਫਿਕ ਪੁਲਿਸ ਇੰਚਾਰਜ ਹੁਸ਼ਿਆਰਪੁਰ ਸੁਰਿੰਦਰ ਸਿੰਘ
ਨੇ ਦੱਸਿਆ ਕਿ ਦੇਖਣ ਵਿਚ ਆਇਆ ਹੈ ਕਿ ਮੋਟਰ ਸਾਈਕਲ ਸਵਾਰਾਂ ਵਲੋਂ ਅਜੀਬੋ-ਗਰੀਬ ਆਵਾਜ਼
ਵਾਲੇ ਸਾਈਲੈਂਸਰ ਲਗਾ ਕੇ ਅਸਲੀ ਸਾਈਲੈਂਸਰ ਦੀ ਮੋਡੀਫਿਕੇਸ਼ਨ ਕਰਵਾ ਕੇ ਚਲਾਉਣ ਨਾਲ
ਲੋਕਾਂ ਦੀ ਸ਼ਾਂਤੀ ਭੰਗ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਸ਼ਰੇਆਮ ਸੜਕ 'ਤੇ ਸਾਈਲੈਂਸਰ ਦੀ
ਅਚਾਨਕ ਅਜੀਬੋ-ਗਰੀਬ ਆਵਾਜ਼ ਨਾਲ ਆਮ ਲੋਕਾਂ ਵਿਚ ਡਰ ਦਾ ਮਾਹੌਲ ਪੈਦਾ ਹੁੰਦਾ ਹੈ ਅਤੇ
ਇਸ ਤਰ੍ਹਾਂ ਦੇ ਸਾਈਲੈਂਸਰ ਲਗਾਉਣ ਦੇ ਨਾਲ-ਨਾਲ ਬਾਈਕ ਸਵਾਰ ਸਟੰਟ ਵੀ ਦਿਖਾਉਂਦੇ ਹਨ।
ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਮੋਟਰ ਸਾਈਕਲ ਦੇ ਅਸਲੀ
ਸਾਈਲੈਂਸਰ ਨੂੰ ਮੋਡੀਫਿਕੇਸ਼ਨ ਨਾ ਕਰਵਾਉਣ ਅਤੇ ਨਾ ਹੀ ਕਿਸੇ ਤਰ੍ਹਾਂ ਦਾ ਸਟੰਟ ਕਰਕੇ
ਆਪਣੀ ਅਤੇ ਦੂਜਿਆਂ ਦੀ ਜਾਨ ਜ਼ੋਖਿਮ ਵਿਚ ਪਾਉਣ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਕਰਨ
ਵਾਲਿਆਂ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ।
ਐਮ.ਵੀ.ਆਈ ਤੇ ਟ੍ਰੈਫਿਕ ਇੰਚਾਰਜ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਤਰ੍ਹਾਂ ਕਰਨ
ਵਾਲਿਆਂ ਲਈ ਆਈ.ਪੀ.ਸੀ ਤਹਿਤ ਅੱਠ ਦਿਨ ਤੱਕ ਦੀ ਕੈਦ ਅਤੇ ਜ਼ੁਰਮਾਨੇ ਦਾ ਪ੍ਰਾਵਧਾਨ ਹੈ।
ਇਸ ਤਹਿਤ ਪੁਲਿਸ ਕਰਮਚਾਰੀ ਬਿਨ੍ਹਾਂ ਵਾਰੰਟ ਗ੍ਰਿਫਤਾਰ ਕਰ ਸਕਦੇ ਹਨ। ਇਸ ਤੋਂ ਇਲਾਵਾ
ਵਹੀਕਲ ਐਕਟ ਅਤੇ ਇੰਡੀਅਨ ਪੀਨਲ ਕੋਡ ਤਹਿਤ ਬਾਈਕ 'ਤੇ ਸਟੰਟ ਕਰਨਾ ਵੀ ਸਜ਼ਾਯੋਗ ਅਪਰਾਧ
ਹੈ। ਉਨ੍ਹਾਂ ਕਿਹਾ ਕਿ ਬਾਈਕ 'ਤੇ ਸਟੰਟ ਕਰਨਾ ਖ਼ਤਰਨਾਕ ਡਰਾਈਵਿੰਗ ਵਾਂਗ ਹੈ, ਜੋ ਕਿ
ਮੋਟਰ ਵਹੀਕਲ ਐਕਟ ਤਹਿਤ ਵੱਧ ਰਫ਼ਤਾਰ ਨਾਲ ਗੱਡੀ ਚਲਾਉਣਾ ਵੀ ਸਜਾਯੋਗ ਅਪਰਾਧ ਹੈ।
ਮੋਟਰ ਵਹੀਕਲ ਐਕਟ ਦੀ ਧਾਰਾ 184 ਅਨੁਸਾਰ ਪਹਿਲੇ ਅਪਰਾਧ ਲਈ ਇਕ ਹਜ਼ਾਰ ਰੁਪਏ ਜ਼ੁਰਮਾਨਾ
ਅਤੇ ਦੁਬਾਰਾ ਅਪਰਾਧ ਕਰਨ ਲਈ ਦੋ ਹਜ਼ਾਰ ਰੁਪਏ ਜ਼ੁਰਮਾਨੇ ਦੀ ਵਿਵਸਥਾ ਹੈ। ਇਸ ਤੋਂ
ਇਲਾਵਾ ਧਾਰਾ 183 ਤਹਿਤ ਪਹਿਲੀ 400 ਰੁਪਏ ਜ਼ੁਰਮਾਨਾ ਅਤੇ ਦੁਹਰਾਉਣ 'ਤੇ ਇਕ ਹਜ਼ਾਰ
ਰੁਪਏ ਜ਼ੁਰਮਾਨਾ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਕਿਉਂਕਿ ਮੋਟਰ ਸਾਈਕਲ 'ਤੇ ਸਟੰਟ
ਦਿਖਾਉਣ ਨਾਲ ਵਿਅਕਤੀ ਦੀ ਜਾਨ ਖ਼ਤਰੇ ਵਿਚ ਪੈ ਜਾਂਦੀ ਹੈ ਅਤੇ ਸਪੀਡ ਬੇਕਾਬੂ ਰਹਿੰਦੀ
ਹੈ, ਇਸ ਲਈ ਦੋਵੇਂ ਧਾਰਾਵਾਂ ਦੇ ਨਾਲ-ਨਾਲ ਇਹ ਐਕਟ ਭਾਰਤੀ ਦੰਡਾਵਲੀ ਦੀ ਧਾਰਾ 279
ਤਹਿਤ ਵੀ ਸਜਾਯੋਗ ਅਪਰਾਧ ਹੈ। ਇਸ ਤਹਿਤ ਦੋਸ਼ੀ ਨੂੰ 6 ਮਹੀਨੇ ਤੱਕ ਦੀ ਕੈਦ ਜਾਂ ਇਕ
ਹਜ਼ਾਰ ਰੁਪਏ ਤੱਕ ਦਾ ਜ਼ੁਰਮਾਨਾ ਜਾਂ ਦੋਵੇਂ ਸਜ਼ਾਵਾਂ ਹੋ ਸਕਦੀਆਂ ਹਲ।
ਨਗਰ ਨਿਗਮ ਦੀਆ ਚੋਣ ਵਿਚ ਆਮ ਆਦਮੀ ਪਾਰਟੀ ਬੜੀ ਵੱਡੀ ਲੀਡ ਨਾਲ ਜਿੱਤ ਹਾਸਿਲ ਕਰੇਗੀ : ਡਾਕਟਰ ਸੰਧੂ
ਨਾਲ ਜਿੱਤ ਹਾਸਿਲ ਕਰੇਗੀ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਅੰਮ੍ਰਿਤਸਰ ਪੱਛਮੀ ਤੋਂ
ਵਿਧਾਇਕ ਡਾਕਟਰ ਜਸਬੀਰ ਸਿੰਘ ਸੰਧੂ ਨੇ ਅੱਜ ਵੱਡੀ ਗਿਣਤੀ ਵਿਚ ਵੱਖ ਵੱਖ ਪਾਰਟੀਆਂ ਨੂੰ
ਛੱਡ ਕੇ ਆਏ ਕੌਂਸਲਰ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਕਰਦਿਆ ਸੰਬੋਧਨ ਕਰਦੇ ਹੋਏ
ਕਹੇ।ਇਸ ਮੌਕੇ ਤੇ ਡਾਕਟਰ ਜਸਬੀਰ ਸਿੰਘ ਸੰਧੂ ਨੇ ਵੱਖ ਵੱਖ ਪਾਰਟੀਆ ਤੋਂ ਸਬੰਧ ਰੱਖਦੇ
ਕਈ ਪਰਿਵਾਰਾਂ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਕਰਵਾਇਆ।ਅੱਜ ਆਮ ਆਦਮੀ ਪਾਰਟੀ
ਹਲਕਾ ਪੱਛਮੀਂ ਨੂੰ ਬਹੁਤ ਵੱਡੀ ਉਪਲਬਧੀ ਹੋਈ ਜਦੋਂ ਬੀਜੇਪੀ ਦੇ ਕੌਂਸਲਰ ਦਵਿੰਦਰ
ਪਹਿਲਵਾਨ ਵਾਰਡ ਨੰਬਰ 74, ਕਾਂਗਰਸ ਤੋਂ ਸਤਿੰਦਰ ਸੱਤਾ ਵਾਰਡ ਨੰਬਰ 73 ਤੇ ਕਾਂਗਰਸ
ਵਾਰਡ ਨੰਬਰ 2 ਤੋਂ ਉ ਬੀ ਸੀ ਵਿੰਗ ਦੇ ਨਰਿੰਦਰ ਸੱਗੂ ਆਪਣੇ ਸਾਥੀਆ ਦੇ ਨਾਲ ਆਮ ਆਦਮੀ
ਪਾਰਟੀ ਦੇ ਵਿੱਚ ਸ਼ਾਮਿਲ ਹੋ ਗਏ ਤੇ ਹਲਕਾ ਵਿਧਾਇਕ ਡਾਕਟਰ ਜਸਬੀਰ ਸਿੰਘ ਸੰਧੂ ਨੇ
ਇਹਨਾਂ ਦਾ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਤੇ ਸਵਾਗਤ ਕੀਤਾ।ਇਹਨਾਂ ਤੋ ਇਲਾਵਾ
ਸ਼ਾਮਿਲ ਹੋਣ ਵਾਲੀਆ ਵਿੱਚ ਮੁੱਖ ਤੌਰ ਤੇ ਗੁਰਲਾਲ ਸਿੰਘ ਸ਼ੰਮੀ, ਬਲਵਿੰਦਰ ਸਿੰਘ ਬੱਲ,
ਪ੍ਰਭ ਉੱਪਲ ,ਸਤਬੀਰ ਸਿੰਘ, ਕਰਨਵੀਰ ਸਿੰਘ ਸੱਗੂ,ਬਿਕਰਮਜੀਤ ਸਿੰਘ ਸੱਗੂ,ਦਵਿੰਦਰ ਸਿੰਘ
ਸੰਧੂ, ਗੌਤਮ ਅੱਗਰਵਾਲ, ਅਮਰੀਕ ਸਿੰਘ ਗਿੱਲ ਸਨ।ਇਸ ਮੌਕੇ ਬੋਲਦਿਆਂ ਹੋਇਆ ਡਾਕਟਰ
ਜਸਬੀਰ ਸਿੰਘ ਸੰਧੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਜੌ ਪਿਛਲੇ ਇਕ ਸਾਲ ਦੇ ਵਿੱਚ
ਬਦਲਾਅ ਪੰਜਾਬ ਦੀ ਜਨਤਾ ਨੂੰ ਪੇਸ਼ ਕੀਤਾ ਹੈ ਉਸ ਤੇ ਆਉਣ ਵਾਲੀ ਨਗਰ ਨਿਗਮ ਚੋਣ ਤੇ
ਲੋਕਾਂ ਨੇ ਆਮ ਆਦਮੀਂ ਪਾਰਟੀ ਦੇ ਹੱਕ ਵਿੱਚ ਫਤਵਾ ਦੇਣਾ ਹੈ।ਓਹਨਾ ਕਿਹਾ ਕਿ ਚਾਹੇ
ਕਿਸਾਨੀ ਦੀ ਗੱਲ ਹੋਏ ਜਾ ਬਿਜਲੀ ਬਿੱਲ ਮਾਫ਼ ਦਾ ਕੀਤਾ ਹੋਇਆ ਵਾਦਾ ਹੋਵੇ , ਇਹ ਸਭ
ਵਾਦੇ ਮਾਨਯੋਗ ਮੁੱਖਮੰਤਰੀ ਪੰਜਾਬ ਭਗਵੰਤ ਮਾਨ ਦੀ ਸਰਕਾਰ ਦੀ ਅਗਵਾਈ ਵਿੱਚ ਪੂਰੇ ਹੋ
ਰਹੇ ਹਨ ਤੇ ਪੰਜਾਬ ਦੀ ਜਨਤਾ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਖੜੀ ਹੈ।ਓਹਨਾ ਨੇ ਜਨਤਾ
ਨੂੰ ਦਸਿਆ ਕਿ ਆਮ ਆਦਮੀਂ ਪਾਰਟੀ ਦੀ ਸਰਕਾਰ ਆਉਣ ਵਾਲੇ ਦਿਨਾਂ ਵਿਚ ਸਾਰੀਆ ਗਾਰੰਟੀਆ
ਨੂੰ ਪੂਰਾ ਕਰ ਲਵੇਗੀ।ਇਸ ਮੌਕੇ ਤੇ ਭਾਰੀ ਸੰਖਿਆ ਵਿਚ ਆਮ ਆਦਮੀ ਪਾਰਟੀ ਦੇ ਵਰਕਰ
ਸਾਹਿਬਾਨ ਤੇ ਔਹਦੇਦਾਰਾਂ ਮਜੂਦ ਸਨ।
ਬੇਅਦਬੀ ਦੇ ਮਾਮਲਿਆ ਨੂੰ ਪੰਜਾਬ ਸਰਕਾਰ ਤੇ ਸ਼੍ਰੋਮਣੀ ਕਮੇਟੀ ਗੰਭੀਰਤਾ ਨਾਲ ਲੈ ਕੇ ਏਜੰਸੀਆਂ ਦੇ ਚਿਹਰੇ ਬੇਨਕਾਬ ਕਰੇ : ਪ੍ਰੋ. ਬਡੂੰਗਰ
ਕਿਰਪਾਲ ਸਿੰਘ ਬਡੂੰਗਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਤਿਹਾਸਕ
ਗੁਰਦੁਆਰਾ ਸਾਹਿਬਾਨ ਵਿਚ ਵਾਪਰ ਰਹੀਆਂ ਬੇਅਦਬੀ ਦੀਆਂ ਘਟਨਾਵਾਂ ਦੀ ਸਖ਼ਤ ਸ਼ਬਦਾਂ
ਵਿੱਚ ਨਿਖੇਧੀ ਕੀਤੀ ਹੈ । ਉਨ੍ਹਾਂ ਕਿਹਾ ਕਿ ਨਿੱਤ ਦਿਨ ਬੇਅਦਬੀ ਦੇ ਮਾਮਲੇ ਸਾਹਮਣੇ
ਆਉਣ ਦੀ ਪੰਜਾਬ ਸਰਕਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੰਭੀਰਤਾ
ਨਾਲ ਲੈਂਦਿਆਂ ਹੋਇਆਂ ਰਲ ਕੇ ਪੜਤਾਲ ਕਰਾਉਣੀ ਚਾਹੀਦੀ ਹੈ ਕਿ ਆਖਰ ਅਜਿਹੀਆਂ
ਕਿਹੜੀਆਂ-ਕਿਹੜੀਆਂ ਏਜੰਸੀਆਂ ਤੇ ਤਾਕਤਾਂ ਹਨ ਜੋ ਬੇਅਦਬੀ ਦੇ ਮਾਮਲੇ ਵਾਪਰਨ ਨੂੰ
ਅੰਜਾਮ ਦੇ ਰਹੀਆਂ ਹਨ। ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਜੋ ਵੀ ਬੇਅਦਬੀ ਦੇ
ਮਾਮਲੇ ਵਿਚ ਗ੍ਰਿਫਤਾਰ ਕੀਤਾ ਜਾਂਦਾ ਹੈ, ਉਸ ਦਾ ਮਾਨਸਿਕ ਸੰਤੁਲਨ ( ਮੰਦਬੁੱਧੀ ) ਠੀਕ
ਨਾ ਹੋਣ ਬੋਲ ਦਿੱਤਾ ਜਾਂਦਾ ਹੈ।
ਪ੍ਰੋਫੈਸਰ ਬਡੂੰਗਰ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ
ਇਤਿਹਾਸਕ ਗੁਰਦੁਆਰਾ ਸਾਹਿਬਾਨ ਵਿਚ ਇਕ ਹਫਤੇ ਵਿਚ ਲਗਾਤਾਰ ਤੀਸਰੀ ਘਟਨਾ ਵਾਪਰਨ ਨੂੰ
ਸੋਖੇ ਵਿੱਚ ਨਹੀਂ ਲਿਆ ਜਾ ਸਕਦਾ, ਜਿਸ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾਣੀ ਚਾਹੀਦੀ
ਹੈ ਅਤੇ ਜੋ ਵੀ ਇਨ੍ਹਾਂ ਬੇਅਦਬੀ ਕਰਵਾਉਣ ਦੇ ਪਿੱਛੇ ਸਾਜ਼ਿਸ਼ ਕੰਮ ਕਰ ਰਹੀਆਂ ਹਨ,
ਉਨ੍ਹਾਂ ਦੇ ਚਿਹਰੇ ਬੇਨਕਾਬ ਕੀਤੇ ਜਾਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ 14 ਮਈ ਨੂੰ
ਇਤਿਹਾਸਿਕ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਪਟਿਆਲਾ ਵਿਖੇ, 17 ਮਈ ਨੂੰ ਰਾਜਪੁਰਾ
ਦੇ ਗੁਰਦੁਆਰਾ ਸਾਹਿਬ ਵਿਖੇ ਅਤੇ ਬੀਤੇ ਦਿਨੀ 19 ਮਈ ਨੂੰ ਪਹਿਲੀ ਪਾਤਸ਼ਾਹੀ ਸ੍ਰੀ
ਗੁਰੂ ਨਾਨਕ ਦੇਵ ਜੀ ਦੇ ਗੁਰਦੁਆਰਾ ਸ੍ਰੀ ਹੱਟ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਇਕ
ਵਿਅਕਤੀ ਵੱਲੋਂ ਗੁਰਦੁਆਰਾ ਸਾਹਿਬ ਦੇ ਮੁੱਖ ਦਰਬਾਰ ਅੰਦਰ ਰਾਗੀ ਸਿੰਘਾਂ ਅਤੇ
ਸੇਵਾਦਾਰਾਂ ਨੂੰ ਲਲਕਾਰਨਾ ਤੇ ਸੇਵਾਦਾਰਾਂ ਵੱਲੋਂ ਰੋਕਣ 'ਤੇ ਛੋਟੀ ਕਿਰਪਾਨ ਨਾਲ
ਸੇਵਾਦਾਰਾਂ ਅਤੇ ਰਾਗੀ ਸਿੰਘਾਂ 'ਤੇ ਹਮਲਾ ਕਰਨ ਦੀ ਕੀਤੀ ਕੋਸ਼ਿਸ਼ ਬਰਦਾਸ਼ਤਯੋਗ ਨਹੀਂ
ਹੈ ।
ਉਨ੍ਹਾਂ ਕਿਹਾ ਕਿ ਜਿੰਨੇ ਵੀ ਬੇਅਦਬੀ ਦੇ ਮਾਮਲੇ ਸਾਹਮਣੇ ਆਏ ਹਨ, ਇਹ ਕਿਸੇ ਗਿਣੀ
ਮਿਥੀ ਸਾਜਸ਼ ਦੇ ਅਧੀਨ ਹੀ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਜਦ ਕਿ ਇਸ ਤੋਂ ਪਹਿਲਾਂ 24
ਅਪ੍ਰੈਲ ਨੂੰ ਗੁਰਦੁਆਰਾ ਸ੍ਰੀ ਕੋਤਵਾਲੀ ਸਾਹਿਬ ਵਿਖੇ ਵੀ ਬੇਅਦਬੀ ਦੀ ਘਟਨਾ ਸਾਹਮਣੇ
ਆਈ ਸੀ, ਤੇ ਉਸ ਬੇਅਦਬੀ ਦੀ ਘਟਨਾ ਦੇ ਆਰੋਪੀ ਨੂੰ ਸੰਗਤ ਵੱਲੋਂ ਗ੍ਰਿਫਤਾਰ ਕਰਕੇ
ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਸੀ ਜਿਸ ਦੀ ਬਾਅਦ ਵਿੱਚ ਜੇਲ੍ਹ ਵਿੱਚ ਹੀ ਮੌਤ ਹੋ
ਗਈ ਸੀ।
ਕੈਬਨਿਟ ਮੰਤਰੀ ਜਿੰਪਾ ਅਤੇ ਸੂਬਾ ਆਰਥਿਕ ਨੀਤੀ ਤੇ ਯੋਜਨਾ ਬੋਰਡ ਦੇ ਵਾਈਸ ਚੇਅਰਮੈਨ ਅੰਮ੍ਰਿਤ ਸਾਗਰ ਮਿੱਤਲ ਨੇ ਕੈਟਲ ਪੌਂਡ ’ਚ ਬਣੇ ਨਵੇਂ ਸ਼ੈੱਡ ਦਾ ਕੀਤਾ ਉਦਘਾਟਨ
ਬਣਾਈ ਜਾਣ ਵਾਲੀ ਸ਼ੈੱਡ ਦਾ ਵੀ ਰੱਖਿਆ ਨੀਂਹ ਪੱਥਰ
ਹੁਸ਼ਿਆਰਪੁਰ, 20 ਮਈ:ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਸ਼ਹਿਰ ਵਿਚ
ਲਾਵਾਰਿਸ ਘੁੰਮ ਰਹੇ ਬਲਦਾਂ ਲਈ ਸਰਕਾਰੀ ਕੈਟਲ ਪੌਂਡ ਵਿਚ ਅਲੱਗ ਤੋਂ ਇੰਤਜ਼ਾਮ ਦੀ
ਯੋਜਨਾ 'ਤੇ ਕੰਮ ਕੀਤਾ ਜਾ ਰਿਹਾ ਹੈ, ਜਿਸ ਨੂੰ ਜਲਦ ਹੀ ਅਮਲੀ ਜਾਮਾ ਪਹਿਨਾ ਦਿੱਤਾ
ਜਾਵੇਗਾ। ਉਨ੍ਹਾਂ ਕਿਹਾ ਕਿ ਕੈਟਲ ਪੌਂਡ ਫਲਾਹੀ ਵਿਚ ਵੱਖਰੇ ਤੌਰ 'ਤੇ ਡਾਕਟਰ ਦੀ ਵੀ
ਵਿਵਸਥਾ ਕਰ ਲਈ ਗਈ ਹੈ, ਜਿਸ ਨਾਲ ਜ਼ਖਮੀ ਪਸ਼ੂਆਂ ਦੇ ਇਲਾਜ ਹੋ ਸਕਣਗੇ। ਉਹ ਅੱਜ ਸੂਬਾ
ਆਰਥਿਕ ਨੀਤੀ ਅਤੇ ਯੋਜਨਾ ਬੋਰਡ ਅਤੇ ਸੋਨਾਲੀਕਾ ਉਦਯੋਗ ਦੇ ਵਾਈਸ ਚੇਅਰਮੈਨ (ਕੈਬਨਿਟ
ਮੰਤਰੀ ਦਰਜਾ) ਅੰਮ੍ਰਿਤ ਸਾਗਰ ਮਿੱਤਲ ਦੇ ਨਾਲ ਸਰਕਾਰੀ ਕੈਟਲ ਪੌਂਡ ਫਲਾਹੀ ਵਿਚ ਪਸ਼ੂਆਂ
ਲਈ ਬਣਾਏ ਗਏ 200 ਫੁੱਟ ਲੰਬੇ ਸ਼ੈੱਡ ਦੇ ਉਦਘਾਟਨ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰ
ਰਹੇ ਸਨ। ਇਸ ਦੌਰਾਨ ਉਨ੍ਹਾਂ ਨੇ 'ਸੋਸਾਇਟੀ ਫਾਰ ਪ੍ਰੀਵੈਂਸ਼ਨ ਆਫ਼ ਕਰਿਉਲਟੀ ਟੂ
ਐਨੀਮੇਲਸ' ਤਹਿਤ ਵੱਖ-ਵੱਖ ਪਸ਼ੂਆਂ ਲਈ ਬਣਾਈਆਂ ਜਾਣ ਵਾਲੀਆਂ ਸ਼ੈੱਡਾਂ ਦਾ ਵੀ ਨੀਂਹ
ਪੱਥਰ ਰੱਖਿਆ। ਉਨ੍ਹਾਂ ਦੱਸਿਆ ਕਿ ਇਹ ਸ਼ੈੱਡਾਂ ਵੀ ਸੋਨਾਲੀਕਾ ਦੇ ਸਹਿਯੋਗ ਨਾਲ ਬਣਾਈਆਂ
ਜਾਣਗੀਆਂ। ਇਸ ਮੌਕੇ ਮੇਅਰ ਸੁਰਿੰਦਰ ਕੁਮਾਰ ਤੇ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਵੀ
ਉਨ੍ਹਾਂ ਦੇ ਨਾਲ ਸਨ।
ਕੈਬਨਿਟ ਮੰਤਰੀ ਨੇ ਕਿਹਾ ਕਿ ਸੋਨਾਲੀਕਾ ਦੇ ਸਹਿਯੋਗ ਨਾਲ ਕੈਟਨ ਪੌਂਡ ਵਿਚ ਪਸ਼ੂਆਂ ਲਈ
ਇਸ ਸ਼ੈੱਡ ਦਾ ਨਿਰਮਾਣ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਕੈਟਲ ਪੌਂਡ ਦੇ
ਸੁਚਾਰੂ ਸੰਚਾਲਨ ਵਿਚ ਸੋਨਾਲੀਕਾ ਉਦਯੋਗ ਦਾ ਅਹਿਮ ਯੋਗਦਾਨ ਹੈ, ਜੋ ਕਿ ਹਮੇਸ਼ਾ ਸਹਿਯੋਗ
ਕਰਦਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ਸਥਿਤ ਵੈਟਰਨਰੀ ਪੋਲੀਕਲੀਨਿਕ ਨੂੰ
ਅਤਿਆਧੁਨਿਕ ਬਣਾਇਆ ਜਾਵੇਗਾ, ਜਿਸ ਵਿਚ ਇਮਾਰਤ ਦੀ ਮੁਰੰਮਤ ਤੋਂ ਲੈ ਕੇ ਅਤਿ- ਆਧੁਨਿਕ
ਉਪਕਰਨ ਵੀ ਮੁਹੱਈਆ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਖੁਸ਼ੀ ਦੀ ਗੱਲ ਹੈ ਕਿ ਕੈਟਲ
ਪੌਂਡ ਦੇ ਗਊਧਨ ਲਈ ਹਰ ਮਹੀਨੇ 10 ਦਿਨ ਦਾ ਚਾਰਾ ਸੋਨਾਲੀਕਾ ਇੰਡਸਟਰੀ ਵਲੋਂ ਦਿੱਤਾ ਜਾ
ਰਿਹਾ ਹੈ। ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ਦੇ ਵਿਕਾਸ ਵਿਚ ਸੋਨਾਲੀਕਾ ਉਦਯੋਗ ਦਾ ਅਹਿਮ
ਯੋਗਦਾਨ ਹੈ। ਉਨ੍ਹਾਂ ਦੱਸਿਆ ਕਿ ਇਸ ਕੈਟਲ ਪੌਂਡ ਵਿਚ ਹੁਣ 470 ਗਊਧਨ ਹੈ, ਉਨ੍ਹਾਂ ਦੀ
ਸੰਭਾਲ ਬਹੁਤ ਵਧੀਆ ਢੰਗ ਨਾਲ ਇਥੇ ਕੀਤੀ ਜਾ ਰਹੀ ਹੈ। ਉਨ੍ਹਾਂ ਇਸ ਗੱਲ 'ਤੇ ਖੁਸ਼ੀ
ਪ੍ਰਗਟ ਕੀਤੀ ਕਿ ਸਰਕਾਰੀ ਕੈਟਲ ਪੌਂਡ ਫਲਾਹੀ ਬਹੁਤ ਹੀ ਯੋਜਨਾਬੱਧ ਤਰੀਕੇ ਨਾਲ ਚੱਲ
ਰਿਹਾ ਹੈ, ਜਿਸ ਵਿਚ ਦਾਨੀ ਸੱਜਣਾਂ ਦਾ ਬਹੁਤ ਵੱਡਾ ਯੋਗਦਾਨ ਹੈ।
ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਅਤੇ ਪੰਜਾਬ ਯੋਜਨਾ ਬੋਰਡ ਦੇ ਵਾਈਸ ਚੇਅਰਮੈਨ
ਅੰਮ੍ਰਿਤ ਸਾਗਰ ਮਿੱਤਲ ਨੇ ਕੈਟਲ ਪੌਂਡ ਦਾ ਦੌਰਾ ਕਰਦੇ ਹੋਏ ਕਿਹਾ ਕਿ ਇਥੋਂ ਦੀ ਹਰ
ਜ਼ਰੂਰਤ ਨੂੰ ਪਹਿਲ ਦੇ ਆਧਾਰ 'ਤੇ ਪੂਰਾ ਕੀਤਾ ਜਾਵੇਗਾ। ਉਨ੍ਹਾਂ ਦਾਨੀ ਸੱਜਣਾਂ ਦਾ
ਧੰਨਵਾਦ ਕਰਦੇ ਹੋਏ ਕਿਹਾ ਕਿ ਕੈਟਲ ਪੌਂਡ ਦਾ ਸਾਲਾਨਾ ਖਰਚ ਲੋਕਾਂ ਦੇ ਦਿੱਤੇ ਦਾਨ ਤੋਂ
ਹੀ ਪੂਰਾ ਹੋ ਜਾਂਦਾ ਹੈ। ਉਨ੍ਹਾਂ ਨੇ ਜਿਥੇ ਦਾਨੀ ਸੱਜਣਾਂ ਨੂੰ ਕੈਟਲ ਪੌਂਡ ਵਿਚ ਵੱਧ
ਤੋਂ ਵੱਧ ਯੋਗਦਾਨ ਦੇਣ ਦੀ ਅਪੀਲ ਕੀਤੀ, ਉਥੇ ਪਸ਼ੂ ਪਾਲਕਾਂ ਨੂੰ ਅਪੀਲ ਕਰਦੇ ਹੋਏ ਕਿਹਾ
ਕਿ ਉਹ ਆਪਣੇ ਪਸ਼ੂਆ ਨੂੰ ਸੜਕਾਂ 'ਤੇ ਲਾਵਾਰਿਸ ਨਾ ਛੱਡਣ, ਕਿਉਂਕਿ ਇਹ ਅਕਸਰ
ਦੁਰਘਟਨਾਵਾਂ ਦਾ ਕਾਰਨ ਬਣਦੇ ਹਨ।ਇਸ ਦੌਰਾਨ ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ,
ਡਿਪਟੀ ਮੇਅਰ ਰਣਜੀਤ ਚੌਧਰੀ, ਦਿ ਹੁਸ਼ਿਆਰਪੁਰ ਸੈਂਟਰਲ ਕੋਆਪਰੇਟਿਵ ਬੈਂਕ ਦੇ
ਚੇੇਅਰਮੈਂਨ ਵਿਕਰਮ ਸ਼ਰਮਾ, ਸੋਨਾਲੀਕਾ ਤੋਂ ਅਤੁਲ ਸ਼ਰਮਾ, ਕੌਂਸਲਰ ਵਿਜੇ ਅਗਰਵਾਲ,
ਪ੍ਰਦੀਪ ਕੁਮਾਰ, ਵਰਿੰਦਰ ਵੈਦ, ਲਕਸ਼ਮੀ ਨਾਰਾਇਣ, ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ
ਡਾ. ਹਾਰੂਨ ਰਤਨ, ਸਹਾਇਕ ਡਾਇਰੈਕਟਰ ਡਾ. ਅਵਤਾਰ ਸਿੰਘ, ਨੋਡਲ ਅਫ਼ਸਰ ਸਰਕਾਰੀ ਕੈਟਲ
ਪੌਂਡ ਫਲਾਹੀ ਡਾ. ਮਨਮੋਹਨ ਸਿੰਘ ਦਰਦੀ, ਸੀਨੀਅਰ ਵੈਟਰਨਰੀ ਅਫ਼ਸਰ ਡਾ. ਗੁਰਦੀਪ ਸਿੰਘ,
ਡਾ. ਸਤਵਿੰਦਰ ਸਿੰਘ, ਡਾ. ਚੰਦਪ੍ਰੀਤ, ਵੈਟਰਨਰੀ ਇੰਸਪੈਕਟਰ ਜਸਵਿੰਦਰ ਸਿੰਘ, ਵੈਟਰਨਰੀ
ਅਫ਼ਸਰ ਡਾ. ਅਧਿਰਾਜ ਸਿੰਘ, ਮੈਨੇਜਰ ਸਰਬਜੀਤ ਸਿੰਘ ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜੂਦ
ਸਨ।
ਕੈਬਨਿਟ ਮੰਤਰੀ ਜਿੰਪਾ ਨੇ ਛੋਟੀਆਂ ਜੈਟਿੰਗ ਮਸ਼ੀਨਾਂ ਅਤੇ ਸੀਵਰੇਜ਼ ਸਕਸ਼ਨ ਟੈਂਕਰ ਦਾ ਉਦਘਾਟਨ ਕਰਕੇ ਕੀਤਾ ਰਵਾਨਾ
ਹੁਸ਼ਿਆਰਪੁਰ, 20 ਮਈ:ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਹੁਸ਼ਿਆਰਪੁਰ
ਸ਼ਹਿਰ ਨੂੰ ਸਾਫ਼-ਸੁਥਰਾ ਰੱਖਣ ਵਿਚ ਕੋਈ ਕਮੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਕਿਹਾ ਕਿ
ਨਗਰ ਨਿਗਮ ਅਤੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਇਸ ਦਿਸ਼ਾ ਵਿਚ ਕੰਮ ਕੀਤਾ ਜਾ ਰਿਹਾ
ਹੈ। ਉਹ ਫਾਇਰ ਬ੍ਰਿਗੇਡ ਦਫ਼ਤਰ ਵਿਚ ਨਗਰ ਨਿਗਮ ਵਲੋਂ ਖਰੀਦੀਆਂ ਗਈਆਂ ਤਿੰਨ ਮਸ਼ੀਨਾਂ ਦੇ
ਉਦਘਾਟਨ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਹਰੀ ਝੰਡੀ
ਦਿਖਾ ਕੇ ਮਸ਼ੀਨਾਂ ਨੂੰ ਰਵਾਨਾ ਵੀ ਕੀਤਾ। ਇਸ ਮੌਕੇ ਉਨ੍ਹਾ ਨਾਲ ਮੇਅਰ ਸੁਰਿੰਦਰ
ਕੁਮਾਰ, ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ, ਡਿਪਟੀ ਮੇਅਰ ਰਣਜੀਤ ਚੌਧਰੀ ਅਤੇ ਸਹਾਇਕ
ਕਮਿਸ਼ਨਰ ਨਗਰ ਨਿਗਮ ਸੰਦੀਪ ਤਿਵਾੜੀ ਵੀ ਮੌਜੂਦ ਸਨ।ਕੈਬਨਿਟ ਮੰਤਰੀ ਨੇ ਕਿਹਾ ਕਿ ਸ਼ਹਿਰ
ਨੂੰ ਸਾਫ-ਸੁਥਰਾ ਰੱਖਣ ਲਈ ਨਗਰ ਨਿਗਮ ਵਲੋਂ 12 ਲੱਖ ਰੁਪਏ ਦੀ ਲਾਗਤ ਨਾਲ ਦੋ ਛੋਟੀਆਂ
ਜੈਟਿੰਗ ਮਸ਼ੀਨਾਂ ਅਤੇ ਇਕ ਸੀਵਰੇਜ਼ ਸਕਸ਼ਨ ਟੈਂਕਰ ਲਿਆ ਗਿਆ, ਜਿਸ ਨਾਲ ਸੀਵਰੇਜ਼ ਬਲਾਕੇਜ
ਵਰਗੀਆਂ ਗੰਭੀਰ ਸਮੱਸਿਆਵਾਂ ਦਾ ਹੱਲ ਹੋਵੇਗਾ। ਉਨ੍ਹਾਂ ਕਿਹਾ ਕਿ ਛੋਟੀ ਜੈਟਿੰਗ
ਮਸ਼ੀਨਾਂ ਸ਼ਹਿਰ ਦੀਆਂ ਤੰਗ ਗਲੀਆਂ ਵਿਚ ਜਾ ਕੇ ਸੀਵਰੇਜ਼ ਬਲਾਕੇਜ ਨੂੰ ਹਟਾਉਣ ਵਿਚ ਕਾਫ਼ੀ
ਮਦਦਗਾਰ ਸਾਬਿਤ ਹੋਣਗੀਆਂ। ਇਸੇ ਤਰ੍ਹਾਂ ਸੀਵਰੇਜ ਸਕਸ਼ਨ ਟੈਂਕਰ ਉਨ੍ਹਾਂ ਸੀਵਰੇਜ਼
ਚੈਂਬਰਾਂ ਨੂੰ ਜੈਟ ਮਸ਼ੀਨ ਦੀ ਮਦਦ ਨਾਲ ਤੁਰੰਤ ਖਾਲੀ ਕਰ ਦੇਵੇਗਾ, ਜੋ ਕਿ ਪੂਰੀ
ਤਰ੍ਹਾਂ ਨਾਲ ਭਰੇ ਹੋਏ ਹਨ।ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਇਹ ਮਸ਼ੀਨਾਂ ਖਰੀਦਣਾ ਨਗਰ
ਨਿਗਮ ਦਾ ਬਹੁਤ ਵੱਡਾ ਉਪਰਾਲਾ ਹੈ, ਜਿਸ ਲਈ ਨਗਰ ਨਿਗਮ ਹੁਸ਼ਿਆਰਪੁਰ ਦੀ ਪੂਰੀ ਟੀਮ
ਵਧਾਈ ਦੀ ਪਾਤਰ ਹੈ। ਉਨ੍ਹਾਂ ਕਿਹਾ ਕਿ ਸੀਵਰੇਜ਼ ਬਲਾਕੇਜ ਸ਼ਹਿਰ ਦੀ ਸਭ ਤੋਂ ਵੱਡੀ
ਸਮੱਸਿਆ ਸੀ, ਜਿਸ ਨਾਲ ਸ਼ਹਿਰ ਵਾਸੀਆਂ ਨੂੰ ਕਾਫ਼ੀ ਰਾਹਤ ਮਿਲੇਗੀ। ਉਨ੍ਹਾਂ ਕਿਹਾ ਕਿ
ਕੌਂਸਲਰਾਂ ਨਾਲ ਨਗਰ ਨਿਗਮ ਦੀ ਪੂਰੀ ਟੀਮ ਸ਼ਹਿਰ ਦੀ ਬਿਹਤਰੀ ਲਈ ਕਾਰਜ ਕਰ ਰਹੀ ਹੈ।
ਉਨ੍ਹਾਂ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਕਰਦੇ ਹੋਏ ਕਿਹਾ ਕਿ ਸੀਵਰੇਜ ਨੂੰ ਸਾਫ਼ ਰੱਖਣ
ਵਿਚ ਸਹਿਯੋਗ ਕਰਨ। ਉਨ੍ਹਾਂ ਕਿਹਾ ਕਿ ਜਲਦ ਹੀ ਨਗਰ ਨਿਗਮ ਵਲੋਂ ਸੁਪਰ ਸਕਸ਼ਨ ਮਸ਼ੀਨ ਵੀ
ਲਈ ਜਾਵੇਗੀ।ਇਸ ਮੌਕੇ ਦਿ ਹੁਸ਼ਿਆਰਪੁਰ ਕੋਅਪਰੇਟਿਵ ਬੈਂਕ ਦੇ ਚੇਅਰਮੈਨ ਵਿਕਰਮ ਸ਼ਰਮਾ,
ਸਾਬਕਾ ਕੌਂਸਲਰ ਖਰੈਤੀ ਲਾਲ ਕਤਨਾ, ਕੌਂਸਲਰ ਵਿਜੇ ਅਗਰਵਾਲ, ਪ੍ਰਦੀਪ ਕੁਮਾਰ, ਮੁਖੀ
ਰਾਮ, ਜਸਪਾਸ ਚੇਚੀ, ਚੰਦਰਾਵਤੀ ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜੂਦ ਸਨ।
ਸ਼ਹਿਰਾਂ ’ਚ ਥਾਂ ਘੇਰਦੇ ਕੂੜੇ ਦੇ ਢੇਰਾਂ ਨੂੰ ਖਤਮ ਕਰਨ ਲਈ ਸ਼ਹੀਦ ਭਗਤ ਸਿੰਘ ਨਗਰ ਪ੍ਰਸ਼ਾਸਨ ਨਵੀਂ ਪਹਿਲਕਦਮੀ ਨਾਲ ਅੱਗੇ ਆਇਆ
ਇਕੱਠਾ ਕਰਕੇ ਲੋੜਵੰਦਾਂ ਤੱਕ ਪਹੁੰਚਾਇਆ ਜਾਵੇਗਾ-ਏ ਡੀ ਸੀ ਰਾਜੀਵ ਵਰਮਾ
ਨਵਾਂਸ਼ਹਿਰ, 19 ਮਈ : ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਾ ਪ੍ਰਸ਼ਾਸਨ ਨੇ ਸ਼ਹਿਰਾਂ 'ਚ ਥਾਂ
ਘੇਰਦੇ ਕੂੜੇ ਦੇ ਢੇਰਾਂ ਨੂੰ ਖਤਮ ਕਰਨ ਲਈ ਨਵੀਂ ਪਹਿਲਕਦਮੀ ਅਪਣਾਈ ਹੈ। ਵਧੀਕ ਡਿਪਟੀ
ਕਮਿਸ਼ਨਰ (ਜ) ਰਾਜੀਵ ਵਰਮਾ ਨੇ ਅੱਜ ਇਸ ਨਿਵੇਕਲੇ ਉਦਮ ਦਾ ਖੁਲਾਸਾ ਕਰਦਿਆਂ ਦੱਸਿਆ ਕਿ
ਤਿੰਨ ਆਰ (ਰਿਡਿੳੂਸ, ਈਸਾਈਕਲ ਅਤੇ ਰੀਯੂਜ਼) ਦੇ ਸਿਧਾਂਤ 'ਤੇ ਆਧਾਰਿਤ ਇਸ ਪਹਿਲਕਦਮੀ
ਤਹਿਤ 'ਸਵੱਛਤਾ ਹੀ ਸੇਵਾ ਹੈ, ਗੰਦਗੀ ਜਾਨਲੇਵਾ ਹੈ, ਸਵੱਛਤਾ ਅਪਣਾਈ, ਨਵਾਂਸ਼ਹਿਰ
ਚਮਕਾਈਏ' ਨਾਅਰੇ 'ਤੇ ਕੰਮ ਕੀਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੀਆਂ ਚਾਰਾਂ ਨਗਰ ਕੌਂਸਲਾਂ, ਨਵਾਂਸ਼ਹਿਰ, ਬੰਗਾ, ਬਲਾਚੌਰ
ਅਤੇ ਰਾਹੋਂ ਵਿਖੇ ਲੋਕਾਂ ਵੱਲੋਂ ਵਰਤੋੋਂ 'ਚ ਨਾ ਆਉਣ ਵਾਲੇ ਕੱਪੜਿਆਂ, ਬੂਟ, ਫਰਨੀਚਰ
ਤੇ ਇਲੈਕਟ੍ਰੀਕਲ/ਇਲੈਕਟ੍ਰਾਨਿਕਸ ਤੇ ਪਲਾਸਿਟਕ ਬੋਤਲਾਂ ਤੇ ਲਿਫ਼ਾਫ਼ਿਆਂ ਨੂੰ ਇਕੱਠਾ
ਕੀਤਾ ਜਾਵੇਗਾ ਅਤੇ ਅੱਗੋਂ ਲੋੜਵੰਦ ਲੋਕਾਂ ਤੱਕ ਪਹੁੰਚਾਇਆ ਜਾਵੇਗਾ।
ਉਨ੍ਹਾਂ ਇਸ ਦਾ ਹੋਰ ਵੇਰਵਾ ਦਿੰਦਿਆਂ ਦੱਸਿਆ ਕਿ ਹਰੇਕ ਨਗਰ ਕੌਂਸਲ 'ਚ ਇਨ੍ਹਾਂ ਵਸਤਾਂ
ਨੂੰ ਇਕੱਤਰ ਕਰਨ ਲਈ ਵਿੰਡੋ (ਖਿੜਕੀ ਜਾਂ ਡੈਸਕ) ਬਣਾਈ ਜਾਵੇਗੀ ਜਿੱਥੇ ਕੋਈ ਵੀ ਸ਼ਹਿਰ
ਵਾਸੀ ਆਪਣੀ ਬੇਕਾਰ ਵਸਤ ਜਮ੍ਹਾਂ ਕਰਵਾ ਸਕੇਗਾ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਲੋਕ
ਕੁੱਝ ਸਮੇਂ ਬਾਅਦ ਕੱਪੜੇ ਜਾਂ ਬੂਟ ਨਵੇਂ ਫੈਸ਼ਨ ਮੁਤਾਬਕ ਬਦਲ ਲੈਂਦੇ ਹਨ। ਇਸੇ ਤਰ੍ਹਾਂ
ਫਰਨੀਚਰ ਪੁਰਾਣਾ ਹੋਣ 'ਤੇ ਬਾਹਰ ਕਰ ਦਿੱਤਾ ਜਾਂਦਾ ਹੈ। ਇਲੈਕਟ੍ਰਾਨਿਕਸ/ਇਲੈਕਟ੍ਰੀਕਲ
ਆਈਟਮਾਂ ਘਰਾਂ 'ਚ ਕਬਾੜ ਵਜੋਂ ਥਾਂ ਘੇਰ ਰਹੀਆਂ ਹੁੰਦੀਆਂ ਹਨ। ਪਲਾਸਟਿਕ ਦੇ ਲਿਫ਼ਾਫ਼ੇ
ਤੇ ਖਾਲੀ ਬੋਤਲਾਂ ਬਾਅਦ ਵਿੱਚ ਸੀਵਰੇਜ ਨਿਕਾਸੀ 'ਚ ਰੁਕਾਵਟ ਦਾ ਕਾਰਨ ਬਣਦੀਆਂ ਹਨ।
ਉਨ੍ਹਾਂ ਕਿਹਾ ਅੱਜ ਚਾਰਾਂ ਨਗਰ ਕੌਂਸਲਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਉਨ੍ਹਾਂ
ਨੂੰ ਸ਼ਹਿਰ ਦੇ ਲੋਕਾਂ ਨੂੰ ਇਸ ਮੁਹਿੰਮ ਨਾਲ ਜੋੜਨ ਲਈ ਕਿਹਾ ਗਿਆ ਹੈ। ਉਨ੍ਹਾਂ ਕਿਹਾ
ਕਿ ਸ਼ੁਰੂ ਸ਼ੁਰੂ ਵਿੱਚ ਕਿਸੇ ਵੀ ਜਨ ਹਿੱਤ/ਸਮਾਜਿਕ ਕਾਰਜ ਨੂੰ ਸ਼ੁਰੂ ਕਰਨ ਵਿੱਚ ਸਮਾਂ
ਲੱਗਦਾ ਹੈ ਪਰੰਤੂ ਬਾਅਦ ਵਿੱਚ ਲੋਕ ਵੀ ਚੰਗੇ ਕੰਮ ਦੇ ਸਹਿਯੋਗੀ ਬਣ ਜਾਂਦੇ ਹਨ।
ਉਨ੍ਹਾਂ ਕਿਹਾ ਕਿ ਇਸ ਕਾਰਜ ਨਾਲ ਜਿੱਥੇ ਕੂੜੇ ਦੇ ਢੇਰ ਘਟਣਗੇ ਉੱਥੇ ਘਰਾਂ 'ਚ ਪਏ
ਕਬਾੜ ਤੋਂ ਵੀ ਮੁਕਤੀ ਮਿਲੇਗੀ ਪਰ ਦੂਸਰੇ ਪਾਸੇ ਇਹ ਸਮਾਨ ਕਿਸੇ ਲੋੜਵੰਦ ਦੇ ਕੰਮ ਆ
ਸਕੇਗਾ। ਏ ਡੀ ਸੀ ਰਾਜੀਵ ਵਰਮਾ ਨੇ ਕਿਹਾ ਕਿ 'ਮੇਰੀ ਜ਼ਿੰਦਗੀ ਮੇਰਾ ਸਵੱਛ ਸ਼ਹਿਰ' ਅਤੇ
'ਸ਼ੁਰੂ ਹੋਇਆ ਸਮਾਨ ਦਾ ਪੁਨਰਉਪਯੋਗ' ਜਿਹੀਆਂ ਮੁਹਿੰਮਾਂ ਨਾਲ ਜੇਕਰ ਲੋਕ ਜੁੜਨੇ ਸ਼ੁਰੂ
ਹੋ ਜਾਂਦੇ ਹਨ ਤਾਂ ਆਉਣ ਵਾਲੇ ਸਮੇਂ 'ਚ ਇਸ ਦਾ ਵੱਡਾ ਲਾਭ ਹੋਵੇਗਾ।
ਵਧੀਕ ਡਿਪਟੀ ਕਮਿਸ਼ਨਰ ਅਨੁਸਾਰ ਲੋਕਾਂ ਤੋਂ ਇਕੱਤਰ ਕੀਤਾ ਜਾਣ ਵਾਲਾ ਸਮਾਨ 'ਤੇਰਾ
ਤੇਰਾ' ਦੇ ਸਿਧਾਂਤ ਅਨੁਸਾਰ ਲੋੜਵੰਦ ਲੋਕਾਂ ਤੱਕ ਪਹੁੰਚਦਾ ਕੀਤਾ ਜਾਵੇਗਾ। ਉਨ੍ਹਾਂ
ਦੱਸਿਆ ਕਿ ਪਲਾਸਟਿਕ ਲਿਫ਼ਾਫ਼ਿਆਂ ਤੇ ਬੋਤਲਾਂ ਨੂੰ ਨਗਰ ਕੌਂਸਲਾਂ ਕੋਲ ਮੌਜੂਦ ਕੰਪ੍ਰੈਸ਼ਨ
ਮਸ਼ੀਨਾਂ ਰਾਹੀਂ ਕੰਪ੍ਰੈਸ ਕਰਕੇ ਅੱਗੇ ਪ੍ਰੋਸੈਸ ਕੀਤਾ ਜਾਵੇਗਾ।
ਉਨ੍ਹਾਂ ਨੇ ਸ਼ਹਿਰ ਦੇ ਲੋਕਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੋਕ ਹਿੱਤ ਵਿੱਚ ਚਲਾਈ ਇਸ
ਮੁਹਿੰਮ ਨਾਲ ਆਪ-ਮੁਹਾਰੇ (ਆਪਣੇ ਆਪ) ਜੁੜਨ ਲਈ ਅਪੀਲ ਕੀਤੀ ਤਾਂ ਜੋ ਜ਼ਿਲ੍ਹੇ ਨੂੰ
ਅਜਿਹੇ ਪਾਸੇ ਵੱਲ ਮਾਡਲ ਵਜੋਂ ਉਭਾਰਿਆ ਜਾ ਸਕੇ।ਫ਼
ਮੀਟਿੰਗ 'ਚ ਕਾਰਜ ਸਾਧਕ ਅਫ਼ਸਰ ਬੰਗਾ ਸੁਖਦੇਵ ਸਿੰਘ, ਕਾਰਜ ਸਾਧਕ ਅਫ਼ਸਰ ਬਲਾਚੌਰ ਭਜਨ
ਚੰਦ ਅਤੇ ਨਗਰ ਕੌਂਸਲ ਨਵਾਂਸ਼ਹਿਰ ਅਤੇ ਰਾਹੋਂ ਦੇ ਕਰਮਚਾਰੀ ਮੌਜੂਦ ਸਨ।