ਉੱਪ ਜਿਲ੍ਹਾ ਸਿੱਖਿਆ ਅਮਰੀਕ ਸਿੰਘ ਵਲੋ ਜਿਲ੍ਹੇ ਅੰਦਰ ਦੋ ਰੋਜ਼ਾ ਕੰਪਿਊਟਰ ਟ੍ਰੇਨਿੰਗ ਦੀ ਕੀਤੀ ਸ਼ੁਰੂਆਤ

ਨਵਾਂਸ਼ਹਿਰ 1 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧੀ) ਦਫਤਰ ਜਿਲ੍ਹਾ ਸਿੱਖਿਆ ਅਫ਼ਸਰ(ਸੈ: ਸਿ) ਸ਼ਹੀਦ ਭਗਤ ਸਿੰਘ ਨਗਰ ਵਲੋ ਜਿਲ੍ਹੇ ਅੰਦਰ ਸਮੂਹ ਸਕੂਲਾਂ ਵਿਚ ਅੱਜ ਤੋਂ  ਦੋ ਰੋਜ਼ਾ ਕੰਪਿਊਟਰ ਟ੍ਰੇਨਿੰਗ ਦਾ ਅਯੋਜਨ, ਕੀਤਾ ਜਾ ਰਿਹਾ ਹੈ। ਇਸ ਦੀ ਰਸਮੀਂ ਸ਼ੁਰੂਆਤ ਉੱਪ ਜਿਲ੍ਹਾ ਸਿੱਖਿਆ ਅਫ਼ਸਰ ਅਮਰੀਕ ਸਿੰਘ ਵਲੋ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਵਾਂਸ਼ਹਿਰ ਤੋਂ ਕੀਤੀ। ਟ੍ਰੇਨਿੰਗ ਦੌਰਾਨ ਅਧਿਆਪਕਾਂ ਨੂੰ ਸੰਬੋਧਨ ਕਰਦੇ ਹੋਏ, ਓਹਨਾਂ ਦੱਸਿਆ ਕਿ ਮੌਜਦਾ ਸਮੇਂ ਸਟਾਫ਼ ਨੂੰ ਕੰਪਿਊਟਰ ਦੀ ਸਿਖਲਾਈ ਪ੍ਰਾਪਤ ਕਰ, ਸਮੇਂ ਦਾ ਹਾਣੀ ਬਣਨਾ ਚਾਹੀਦਾ ਹੈ। ਓਹਨਾਂ ਜਿਲ੍ਹਾ ਮੈਂਟੋਰ ਯੂਨਸ ਖੋਖਰ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਆਸ ਜਤਾਈ ਕਿ ਜਿਲ੍ਹੇ ਦਾ ਸਮੂਹ ਸਕੂਲ ਸਟਾਫ਼ ਇਸ ਤੋਂ ਲਾਹਾ ਪ੍ਰਾਪਤ ਕਰੇਗਾ। ਇਸ ਟ੍ਰੇਨਿੰਗ ਸੰਬੰਧੀ ਵਿਸਥਾਰ ਜਾਣਕਾਰੀ ਦਿੰਦੇ ਜਿਲ੍ਹਾ ਮੈਂਟੋਰ ਯੂਨਸ ਖੋਖਰ ਵੱਲੋ ਦੱਸਿਆ, ਕਿ ਸਕੂਲ ਸਟਾਫ ਨੂੰ ਆਧੁਨਿਕ ਅਧਿਆਪਨ ਤਕਨੀਕਾ ਸਬੰਧੀ ਸਿਖਲਾਈ ਦੇਣ ਲਈ, ਜਿਲ੍ਹਾ ਸਿੱਖਿਆ ਅਫ਼ਸਰ ਜਗਜੀਤ ਸਿੰਘ ਅਤੇ ਉਪ-ਸਿੱਖਿਆ ਅਫ਼ਸਰ ਅਮਰੀਕ ਸਿੰਘ ਵਲੋ, ਇਸ ਟ੍ਰੇਨਿਗ ਵਿੱਚ ਨਿੱਜੀ ਦਿਲਚਸਪੀ ਦਿਖਾਈ ਗਈ।ਓਹਨਾਂ  ਦੱਸਿਆ, ਕਿ ਇਹ ਟ੍ਰੇਨਿੰਗ ਵੀਰਵਾਰ ਅਤੇ ਸ਼ਨੀਵਾਰ ਦੋ ਦਿਨ ਸਵੇਰੇ 8 ਵਜੇ ਤੋਂ 2 ਵਜੇ ਤੱਕ ਕਰਵਾਈ ਜਾਵੇਗੀ। ਇਹ ਟ੍ਰੇਨਿੰਗ ਸਕੂਲ ਦੇ ਹੀ ਕੰਪਿਊਟਰ ਅਧਿਆਪਕਾਂ ਵਲੋ ਬਾਕੀ ਸਟਾਫ਼ ਨੂੰ ਕਰਵਾਈ ਜਾਵੇਗੀ, ਜਿਸ ਵਿਚ ਸਮਾਰਟ ਕਲਾਸਰੂਮ ਦੀ ਵਰਤੋ, ਲਾਈਵ ਕਲਾਸਾਂ ਲਈ ਜ਼ੂਮ ਐਪ ਦੀ ਵਰਤੋ, ਪੋਸਟਰ ਮੇਕਿੰਗ ਲਈ ਕੈਂਨਵਾ ਐਪ ਦੀ ਵਰਤੋ, ਈ ਪੰਜਾਬ/ਪੰਜਾਬ ਸਕੂਲ ਸਿੱਖਿਆ ਬੋਰਡ/ਐਸ ਐਸ ਏ ਆਦਿ ਵੈੱਬਸਾਈਟਾਂ ਦੀ ਵਰਤੋ, ਗੂਗਲ ਫਾਰਮ/ਗੂਗਲ ਸ਼ੀਟ ਦੀ ਵਰਤੋ, ਐਕਸਲ ਦੀ ਵਰਤੋ ਆਦਿ ਦੀ ਟ੍ਰੇਨਿੰਗ ਦਿੱਤੀ ਜਾਵੇਗੀ। ਟ੍ਰੇਨਿੰਗ ਦੋਰਾਨ ਪ੍ਰੈਕਟਿਕਲ ਵੀ ਕਰਵਾਇਆ ਜਾਵੇਗਾ। ਜਿੰਨਾ ਸਕੂਲਾਂ ਵਿੱਚ ਕਿਸੇ ਕਾਰਨ ਕੰਪਿਊਟਰ ਅਧਿਆਪਕ ਮੋਜੂਦ ਨਹੀ ਓਹਨਾ ਲਈ ਇਹ ਟ੍ਰੇਨਿੰਗ ਜਲਦੀ ਹੀ ਲਾਈਵ ਕਰਵਾ ਦਿੱਤੀ ਜਾਵੇਗੀ। ਯੂਨਸ ਖੋਖਰ ਨੇ ਦੱਸਿਆ ਕਿ ਟ੍ਰੇਨਿੰਗ ਨੂੰ ਸਫਲਤਾਪੂਵਕ ਮੁਕੰਮਲ ਕਰਨ ਵਾਲੇ ਸਟਾਫ਼ ਨੂੰ ਸਰਟੀਫਿਕੇਟ ਵੀ ਜਾਰੀ ਕੀਤੇ ਜਾਣਗੇ। ਟ੍ਰੇਨਿੰਗ ਦੌਰਾਂਨ ਅਮਰੀਕ ਸਿੰਘ ਉੱਪ ਜਿਲ੍ਹਾ ਸਿੱਖਿਆ ਅਫ਼ਸਰ,ਜਿਲ੍ਹਾ ਮੈਂਟੋਰ ਯੂਨਸ ਖੋਖਰ, ਟ੍ਰੇਨਰ ਮੈਡਮ ਈਨਾ ਚੋਪੜਾ ਅਤੇ ਮੀਨੂ ਭਾਰਦਵਾਜ ਸਮੇਤ ਸਮੂਹ ਸਕੂਲ ਸਟਾਫ਼ ਹਜ਼ਾਰ ਸੀ।