ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੰਗੜੋਆ ਵਿਖੇ ਦੋ ਰੋਜ਼ਾ ਕੰਪਿਊਟਰ ਟ੍ਰੇਨਿੰਗ ਦੀ ਸ਼ੁਰੂਆਤ

ਨਵਾਂਸ਼ਹਿਰ 1 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧੀ) ਦਫਤਰ ਜਿਲ੍ਹਾ ਸਿੱਖਿਆ ਅਫ਼ਸਰ(ਸੈ: ਸਿ) ਸ਼ਹੀਦ ਭਗਤ ਸਿੰਘ ਨਗਰ ਜਗਜੀਤ ਸਿੰਘ ਦੇ ਵਿਸ਼ੇਸ਼ ਯਤਨਾਂ ਸਦਕਾ ਜਿਲ੍ਹੇ ਅੰਦਰ ਸਮੂਹ ਸਕੂਲਾਂ ਵਿਚ ਅੱਜ ਤੋਂ  ਦੋ ਰੋਜ਼ਾ ਕੰਪਿਊਟਰ ਟ੍ਰੇਨਿੰਗ ਦਾ ਅਯੋਜਨ, ਕੀਤਾ ਜਾ ਰਿਹਾ ਹੈ। ਇਸ ਦੀ ਰਸਮੀਂ ਸ਼ੁਰੂਆਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੰਗੜੋਆ ਤੋਂ ਕੀਤੀ। ਟ੍ਰੇਨਿੰਗ ਦੌਰਾਨ ਅਧਿਆਪਕਾਂ ਨੂੰ ਸੰਬੋਧਨ ਕਰਦੇ ਹੋਏ, ਕੰਪਿਊਟਰ ਟੀਚਰ ਜਸਵਿੰਦਰ ਕੌਰ ਨੇ ਦੱਸਿਆ ਕਿ ਮੌਜਦਾ ਸਮੇਂ ਸਟਾਫ਼ ਨੂੰ ਕੰਪਿਊਟਰ ਦੀ ਸਿਖਲਾਈ ਪ੍ਰਾਪਤ ਕਰਨਾ ਸਮੇਂ ਦੀ ਲੋੜ ਮੁੱਖ ਹੈ। ਓਹਨਾਂ ਵਿਭਾਗ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਆਸ ਜਤਾਈ ਕਿ ਸਕੂਲ ਦਾ ਸਮੂਹ ਸਟਾਫ਼ ਇਸ ਤੋਂ ਲਾਹਾ ਪ੍ਰਾਪਤ ਕਰੇਗਾ ਤੇ ਇਸ ਰਾਹੀਂ ਸਟਾਫ ਨੂੰ ਆਧੁਨਿਕ ਅਧਿਆਪਨ ਤਕਨੀਕ ਨਾਲ ਜੋੜਿਆ ਜਾਵੇਗਾ। ਕੰਪਿਊਟਰ ਟੀਚਰ ਜਸਵਿੰਦਰ ਕੌਰ ਨੇ ਜਾਣਕਾਰੀ ਦਿੱਟੀ  ਕਿ ਇਹ ਟ੍ਰੇਨਿੰਗ ਵੀਰਵਾਰ ਅਤੇ ਸ਼ਨੀਵਾਰ ਦੋ ਦਿਨ ਸਵੇਰੇ 8 ਵਜੇ ਤੋਂ 2 ਵਜੇ ਤੱਕ ਹੋਵੇਗੀ। ਇਹ  ਟ੍ਰੇਨਿੰਗ ਸਕੂਲ ਦੇ ਕੰਪਿਊਟਰ ਅਧਿਆਪਕਾ ਵੱਲੋਂ ਬਾਕੀ ਸਾਰੇ ਸਟਾਫ਼ ਨੂੰ ਕਰਵਾਈ ਜਾਵੇਗੀ, ਜਿਸ ਵਿਚ ਸਮਾਰਟ ਕਲਾਸਰੂਮ ਦੀ ਵਰਤੋ, ਲਾਈਵ ਕਲਾਸਾਂ ਲਈ ਜ਼ੂਮ ਐਪ ਦੀ ਵਰਤੋ, ਪੋਸਟਰ ਮੇਕਿੰਗ ਲਈ ਕੈਂਨਵਾ ਐਪ ਦੀ ਵਰਤੋ, ਈ ਪੰਜਾਬ/ਪੰਜਾਬ ਸਕੂਲ ਸਿੱਖਿਆ ਬੋਰਡ/ਐਸ ਐਸ ਏ ਆਦਿ ਵੈੱਬਸਾਈਟਾਂ ਦੀ ਵਰਤੋ, ਗੂਗਲ ਫਾਰਮ/ਗੂਗਲ ਸ਼ੀਟ ਦੀ ਵਰਤੋ, ਐਕਸਲ ਦੀ ਵਰਤੋ ਆਦਿ ਦੀ ਟ੍ਰੇਨਿੰਗ ਦਿੱਤੀ ਜਾਵੇਗੀ। ਟ੍ਰੇਨਿੰਗ ਦੋਰਾਨ ਪ੍ਰੈਕਟੀਕਲ ਵੀ ਕਰਵਾਇਆ ਜਾਵੇਗਾ। ਜਿੰਨਾ ਸਕੂਲਾਂ ਵਿੱਚ ਕਿਸੇ ਕਾਰਨ ਕੰਪਿਊਟਰ ਅਧਿਆਪਕ ਮੋਜੂਦ ਨਹੀ ਓਹਨਾ ਲਈ ਇਹ ਟ੍ਰੇਨਿੰਗ ਜਲਦੀ ਹੀ ਲਾਈਵ ਕਰਵਾ ਦਿੱਤੀ ਜਾਵੇਗੀ। ਉਹਨਾਂ ਨੇ ਦੱਸਿਆ ਕਿ ਟ੍ਰੇਨਿੰਗ ਨੂੰ ਸਫਲਤਾਪੂਵਕ ਮੁਕੰਮਲ ਕਰਨ ਵਾਲੇ ਸਟਾਫ਼ ਨੂੰ ਭਾਗੀਦਾਰ ਸਰਟੀਫਿਕੇਟ ਵੀ ਜਾਰੀ ਕੀਤੇ ਜਾਣਗੇ। ਟ੍ਰੇਨਿੰਗ ਦੌਰਾਂਨ ਸਕੂਲ ਦੀ ਵਾਈਸ ਪ੍ਰਿੰਸੀਪਲ ਮੈਡਮ ਸਰਬਜੀਤ ਕੌਰ ਸਮੇਤ ਸਮੂਹ ਸਕੂਲ ਸਟਾਫ਼ ਹਜ਼ਾਰ ਸੀ।