ਬੰਗਾ ਸਿਟੀ ਪੁਲੀਸ ਵੱਲੋਂ ਦੋ ਲੁਟੇਰੇ ਕਾਬੂ ਕਰਨ ਵਿਚ ਕਾਮਯਾਬੀ


 ਬੰਗਾ 2, ਜਨਵਰੀ :- ਬੰਗਾ ਸਿਟੀ ਪੁਲਸ ਨੂੰ ਦੋ ਲੁਟੇਰੇ ਕਾਬੂ ਕਰਨ ਨਾਲ  ਭਾਰੀ ਕਾਮਯਾਬੀ ਮਿਲੀ ਹੈ । ਇਸ ਬਾਰੇ ਜਾਣਕਾਰੀ ਦਿੰਦਿਆਂ ਥਾਣਾ ਬੰਗਾ ਸਿਟੀ  ਦੇ ਮੁੱਖ ਅਫਸਰ ਸਬ ਇੰਸਪੈਕਟਰ ਵਿਜੈ ਕੁਮਾਰ ਨੇ ਦੱਸਿਆ ਇਹ ਦੋ ਲੁਟੇਰੇ ਰਾਜ ਕੁਮਾਰ ਉਰਫ ਰਾਜੂ ਵਾਸੀ ਮੱਲ੍ਹਾ ਸੋਢੀਆਂ ਥਾਣਾ ਬਹਿਰਾਮ ਅਤੇ ਹਰਵਿੰਦਰ ਕੁਮਾਰ ਵਾਸੀ ਬਹਿਰਾਮ ਜੋ ਕਾਬੂ ਕੀਤੇ ਗਏ ਜਿਹਨਾਂ ਨੇ 6 ਦਸੰਬਰ ਨੂੰ ਚਰਨ ਕੰਵਲ  ਰੋਡ ਬੰਗਾ ਤੋਂ ਇਕ ਔਰਤ ਦਾ ਮੋਬਾਇਲ ਖੋਹਿਆ ਸੀ। ਸੀ.ਸੀ.ਟੀ.ਵੀ. ਕੈਮਰੇ ਅਤੇ ਹੋਰ ਸਾਧਨਾਂ ਨਾਲ ਇਨ੍ਹਾਂ ਦੀ ਪਛਾਣ ਕੀਤੀ ਗਈ । ਬੰਗਾ ਸਿਟੀ ਥਾਣੇ ਦੇ ਅਡੀਸ਼ਨਲ ਐੱਸ.ਐੱਚ.ਓ. ਸਬ ਇੰਸਪੈਕਟਰ ਮਹਿੰਦਰ ਸਿੰਘ ਦੀ ਅਗਵਾਈ ਵਿਚ ਏ.ਐੱਸ.ਆਈ. ਹਰਪਾਲ ਸਿੰਘ, ਕਾਂਸਟੇਬਲ ਹਰਜਿੰਦਰਜੀਤ ਸਿੰਘ ,ਡਰਾਈਵਰ ਅਮਰਜੀਤ ਸਿੰਘ ਅਤੇ ਹੋਰ ਮੁਲਾਜ਼ਮ ਸ਼ਾਮਲ ਸਨ ਨੇ ਇਨ੍ਹਾਂ ਲੁਟੇਰਿਆਂ  ਨੂੰ ਕਾਬੂ ਕੀਤਾ ਹੈ। ਅਡੀਸ਼ਨਲ ਐੱਸ.ਐੱਚ.ਓ. ਮਹਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਕਿ  ਜਿਸ ਮੋਟਰਸਾਈਕਲ ਤੇ ਇਨ੍ਹਾਂ ਵਾਰਦਾਤ ਕੀਤੀ ਸੀ ਉਹ ਵੀ ਕਾਬੂ ਕਰ ਲਿਆ ਗਿਆ ਹੈ । ਇਨ੍ਹਾਂ ਦੋਨਾਂ ਦੋਸ਼ੀਆਂ ਦਾ  ਇਕ ਦਿਨ ਦਾ ਰਿਮਾਂਡ ਲੈ ਲਿਆ ਗਿਆ ਹੈ ਅਤੇ ਪੁੱਛ ਗਿੱਛ ਕਰਨ ਉਪਰੰਤ ਅਗਲੇਰੀ ਕਾਰਵਾਈ ਕੀਤੀ ਜਾਵੇਗੀ ।
ਫੋਟੋ ਕੈਪਸ਼ਨ :- ਐੱਸ.ਐੱਚ.ਓ. ਬੰਗਾ ਸਿਟੀ ਵਿਜੇ ਕੁਮਾਰ, ਐਡੀਸ਼ਨਲ  ਐਸ.ਐਚ.ਓ ਸਬ ਇੰਸਪੈਕਟਰ  ਮਹਿੰਦਰ  ਸਿੰਘ ਅਤੇ ਪੁਲੀਸ ਪਾਰਟੀ  ਫੜੇ ਗਏ ਲੁਟੇਰਿਆ  ਨਾਲ