ਨਵ-ਨਿਯੁੱਕਤ ਪਟਵਾਰੀਆਂ ਨੂੰ ਪਟਵਾਰ ਸਕੂਲ ਦੀ ਟ੍ਰੇਨਿੰਗ ਤੋਂ ਬਾਅਦ ਰੋਜ਼ਾਨਾ ਫ਼ੀਲਡ ਟ੍ਰੇਨਿੰਗ ਲਈ ਪਟਵਾਰੀਆਂ ਅਤੇ ਤਹਿਸੀਲਾਂ 'ਚ ਮਿਲੇਗੀ ਅਮਲੀ ਸਿਖਲਾਈ
ਨਵਾਂਸ਼ਹਿਰ, 1 ਅਗਸਤ :- ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਅੱਜ ਇੱਥੇ ਨਵ-ਨਿਯੁੱਕਤ ਪਟਵਾਰੀਆਂ ਨਾਲ ਮੀਟਿੰਗ ਕਰਕੇ ਉਨ੍ਹਾਂ ਨੂੰ ਇਸ ਅਹਿਮ ਮਹਿਕਮੇ ਦੀਆਂ ਬਾਰੀਕੀਆਂ ਨਾਲ ਵਾ-ਵਾਸਤਾ ਹੋਣ ਦੀ ਹਦਾਇਤ ਕੀਤੀ।
ਅੱਜ ਪਲੇਠੀ ਮੀਟਿੰਗ ਦੌਰਾਨ ਉਨ੍ਹਾਂ ਕਿਹਾ ਕਿ ਮਾਲ ਮਹਿਕਮੇ ਦੇ ਪਟਵਾਰੀ ਮਾਲ ਰਿਕਾਰਡ ਦੇ ਕਸਟੋਡੀਅਨ ਹੋਣ ਕਾਰਨ ਬਹੁਤ ਹੀ ਜ਼ਿੰਮੇਂਵਾਰੀ ਵਾਲੇ ਅਹੁਦੇ 'ਤੇ ਹੁੰਦੇ ਹਨ, ਇਸ ਲਈ ਉਹ ਆਪਣੀ ਸਿਖਲਾਈ ਦੌਰਾਨ ਮਾਲ ਰਿਕਾਰਡ ਦੀਆਂ ਬਾਰੀਕੀਆਂ ਨੂੰ ਧਿਆਨ ਨਾਲ ਸਿੱਖਣ। ਉਨ੍ਹਾਂ ਕਿਹਾ ਕਿ ਹੁਣ ਤੱਕ ਜ਼ਿਲ੍ਹੇ ਨੂੰ ਅਲਾਟ ਹੋਏ 53 'ਚੋਂ 49 ਨਵ-ਨਿਯੁੱਕਤ ਪਟਵਾਰੀ ਰਿਪੋਰਟ ਕਰ ਚੁੱਕੇ ਹਨ, ਜਿਨ੍ਹਾਂ ਨੂੰ ਬਾਕਾਇਦਾ ਜ਼ਿਲ੍ਹਾ ਸਦਰ ਮੁਕਾਮ 'ਤੇ ਬਣਾਏ ਗਏ ਆਰਜ਼ੀ ਪਟਵਾਰ ਸਕੂਲ ਵਿੱਚ ਸਿਖਲਾਈ ਦਿੱਤੀ ਜਾਣੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ 'ਚ ਪਟਵਾਰੀਆਂ ਦੀ ਘਾਟ ਨੂੰ ਦੇਖਦੇ ਹੋਏ, ਇਨ੍ਹਾਂ ਨਵ-ਨਿਯੁੱਕਤ ਪਟਵਾਰੀਆਂ ਨੂੰ ਸਵੇਰੇ 8 ਤੋਂ ਦੁਪਹਿਰ 1 ਵਜੇ ਤੱਕ ਪਟਵਾਰ ਸਕੂਲ ਦੀ ਸਿਖਲਾਈ ਅਤੇ ਉਸ ਤੋਂ ਬਾਅਦ ਦੋ ਘੰਟੇ ਦੀ ਫ਼ੀਲਡ ਸਿਖਲਾਈ ਦੇਣ ਦੀ ਸਮਾਂ-ਸਾਰਣੀ ਉਲੀਕੀ ਗਈ ਹੈ। ਡੀ ਸੀ ਐਨ ਪੀ ਐਸ ਰੰਧਾਵਾ ਨੇ ਦੱਸਿਆ ਕਿ ਆਰਜ਼ੀ ਪਟਵਾਰ ਸਕੂਲ ਲਈ ਇੱਕ ਪਿ੍ਰੰਸੀਪਲ, ਚਾਰ ਅਧਿਆਪਕ, ਇੱਕ ਕਲਰਕ ਕਮ ਡਾਟਾ ਐਂਟਰੀ ਅਪਰੇਟਰ ਅਤੇ ਇੱਕ ਸੇਵਾਦਾਰ ਦੀ ਨਿਯੁਕਤੀ ਪ੍ਰਕਿਰਿਆ ਲਗਪਗ ਮੁਕੰਮਲ ਹੋਣ ਨੇੜੇ ਹੈ। ਉਨ੍ਹਾਂ ਨੇ ਮਾਲ ਮਹਿਕਮੇ 'ਚ ਆਪਣਾ ਭਵਿੱਖ ਬਣਾਉਣ ਆਏ ਇਨ੍ਹਾਂ ਨੌਜੁਆਨਾਂ ਜਿਨ੍ਹਾਂ 'ਚ ਵੱਡੀ ਗਿਣਤੀ 'ਚ ਲੜਕੀਆਂ ਵੀ ਸਨ, ਨੂੰ ਕਿਹਾ ਕਿ ਉਹ ਨੌਕਰੀ ਦੌਰਾਨ ਮੇਹਨਤ, ਲਗਨ ਅਤੇ ਇਮਾਨਦਾਰੀ ਨੂੰ ਸਭ ਤੋਂ ਵੱਡੇ ਗਹਿਣੇ ਬਣਾ ਕੇ ਰੱਖਣ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਅਤੇ ਲੋਕਾਂ ਪ੍ਰਤੀ ਜੁਆਬਦੇਹੀ ਸਭ ਤੋਂ ਪਹਿਲਾਂ ਹੈ ਅਤੇ ਸਾਨੂੰ ਇਸ ਗੱਲ ਨੂੰ ਮਨ 'ਚ ਧਾਰ ਕੇ ਚੱਲਣਾ ਪਵੇਗਾ ਕਿ ਅਸੀਂ ਲੋਕਾਂ ਦੀ ਸੇਵਾ ਕਰਨ ਆਏ ਹਾਂ। ਜ਼ਿਲ੍ਹਾ ਮਾਲ ਅਫ਼ਸਰ ਡਾ. ਅਮਰਦੀਪ ਸਿੰਘ ਥਿੰਦ ਨੇ ਇਸ ਮੌਕੇ ਡਿਪਟੀ ਕਮਿਸ਼ਨਰ ਨੂੰ ਦੱਸਿਆ ਕਿ ਇਨ੍ਹਾਂ ਨਵੇਂ ਪਟਵਾਰੀਆਂ ਨੂੰ ਥਿਊਰੀ ਦੀ ਪੜ੍ਹਾਈ ਦੇ ਨਾਲ-ਨਾਲ ਫ਼ੀਲਡ ਸਿਖਲਾਈ ਦੇਣ ਦੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਪ੍ਰਾਪਤ ਨਿਰਦੇਸ਼ਾਂ ਅਨੁਸਾਰ 9 ਮਹੀਨੇ ਦੀ ਪਟਵਾਰ ਸਕੂਲ ਦੀ ਸਿਖਲਾਈ ਅਤੇ 3 ਮਹੀਨੇ ਦੀ ਫ਼ੀਲਡ ਸਿਖਲਾਈ ਹੋਵੇਗੀ।