ਪਟਿਆਲਾ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਵਿਸ਼ੇਸ਼ ਪਹਿਲਕਦਮੀ ਸਦਕਾ ਪੰਜਾਬ ਸਰਕਾਰ ਤੇ ਟਰਾਂਸਪੋਰਟ ਵਿਭਾਗ ਵੱਲੋਂ ਨਵੀਂ ਦਿੱਲੀ ਹਵਾਈ ਅੱਡੇ ਲਈ ਸ਼ੁਰੂ ਕੀਤੀ ਸੁਪਰ ਲਗਜ਼ਰੀ ਵੋਲਵੋ ਬੱਸ ਸੇਵਾ ਦਾ ਵੱਡੀ ਗਿਣਤੀ ਸਵਾਰੀਆਂ ਤੇ ਐਨ.ਆਰ.ਆਈਜ਼ ਲਾਭ ਲੈ ਰਹੇ ਹਨ।
ਪਟਿਆਲਾ ਤੋਂ ਵੋਲਵੋ ਬੱਸ 'ਚ ਬੈਠ ਕੇ ਨਵੀਂ ਦਿੱਲੀ ਜਾ ਰਹੀਆਂ ਸਵਾਰੀਆਂ, ਸ਼ੁਭਮ ਗਰਗ ਤੇ ਪ੍ਰਿਯੰਕਾ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕਰਦਿਆਂ ਪੰਜਾਬ ਸਰਕਾਰ ਸਮੇਤ ਟਰਾਂਸਪੋਰਟ ਵਿਭਾਗ ਤੇ ਪੀ.ਆਰ.ਟੀ.ਸੀ. ਦੀ ਸ਼ਲਾਘਾ ਕੀਤੀ।
ਬੱਸ ਯਾਤਰੀ ਬਲਜੀਤ ਬਾਤਿਸ਼ ਨੇ ਇਸ ਬੱਸ ਸੇਵਾ ਨੂੰ ਦੂਰਅੰਦੇਸ਼ੀ ਵਾਲਾ ਫੈਸਲਾ ਕਰਾਰ ਦਿੱਤਾ। ਇੱਕ ਹੋਰ ਸਵਾਰੀ ਸੀਤਾ ਰਾਮ ਨੇ ਕਿਹਾ ਕਿ ਇਸ ਨਾਲ ਸਵਾਰੀਆਂ ਨੂੰ ਵੱਡੀ ਰਾਹਤ ਮਿਲੀ ਹੈ। ਇਸੇ ਤਰ੍ਹਾਂ ਨਿਰਮਲ ਸਿੰਘ ਅਤੇ ਗੁਰਪ੍ਰੀਤ ਕੌਰ ਨੇ ਕਿਹਾ ਕਿ ਇਸ ਬੱਸ ਦੀ ਸ਼ੁਰੂਆਤ ਨਾਲ ਅੰਤਰਰਾਸ਼ਟਰੀ ਹਵਾਈ ਉਡਾਣਾਂ ਦੇ ਨਾਲ-ਨਾਲ ਘਰੇਲੂ ਹਵਾਈ ਉਡਾਣਾਂ ਲੈਣ ਵਾਲੇ ਯਾਤਰੀਆਂ ਲਈ ਵੀ ਵੱਡੀ ਰਾਹਤ ਮਿਲੀ ਹੈ।
ਪੀ.ਆਰ.ਟੀ.ਸੀ. ਦੇ ਐਮ.ਡੀ. ਪੂਨਮਦੀਪ ਕੌਰ ਨੇ ਦੱਸਿਆ ਕਿ ਬਾਕੀ ਚੋਣਵੇਂ ਸ਼ਹਿਰਾਂ ਤੋਂ ਇਲਾਵਾ ਪਟਿਆਲਾ ਬੱਸ ਅੱਡੇ ਤੋਂ ਰੋਜ਼ਾਨਾ ਦੋ ਬੱਸਾਂ, ਦੁਪਹਿਰ 12.40 ਵਜੇ ਤੇ ਸ਼ਾਮ 4 ਵਜੇ ਨਵੀਂ ਦਿੱਲੀ ਹਵਾਈ ਅੱਡੇ ਲਈ ਜਾ ਰਹੀਆਂ ਹਨ ਅਤੇ ਉਥੋਂ ਵਾਪਸੀ ਲਈ ਸਵੇਰੇ 01.30 ਵਜੇ ਅਤੇ ਸਵੇਰ 06.00 ਵਜੇ ਚੱਲਦੀਆਂ ਹਨ, ਇਨ੍ਹਾਂ ਦਾ ਕਿਰਾਇਆ 835 ਰੁਪਏ ਪ੍ਰਤੀ ਸਵਾਰੀ ਹੈ। ਇਸ ਟਿਕਟ ਦੀ ਆਨਲਾਈਨ ਬੁਕਿੰਗ ਪੈਪਸੂਆਨਲਾਈਨ ਡਾਟ ਕਾਮ ਤੋਂ ਕਰਵਾਈ ਜਾ ਸਕਦੀ ਹੈ।