ਸਿਹਤ ਵਿਭਾਗ ਵੱਲੋਂ ਤਾਜ਼ਾ ਸਲਾਹਕਾਰੀ ਜਾਰੀ
ਨਵਾਂਸ਼ਹਿਰ, 16 ਅਗਸਤ : ਸਿਹਤ ਵਿਭਾਗ ਨੇ ਮੌਜੂਦਾ ਸਮੇਂ ਵਿਚ ਕੋਰੋਨਾ ਵਾਇਰਸ ਦੇ ਵਧ ਰਹੇ ਕੇਸਾਂ ਨੂੰ ਰੋਕਣ ਲਈ ਤਾਜ਼ਾ ਸਲਾਹਕਾਰੀ ਜਾਰੀ ਕੀਤੀ ਹੈ। ਇਸ ਸਬੰਧੀ ਵਿਸਤਿ੍ਰਤ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ. ਦਵਿੰਦਰ ਢਾਂਡਾ ਨੇ ਦੱਸਿਆ ਕਿ ਆਮ ਦੇਖਣ ਵਿਚ ਆਇਆ ਹੈ ਕਿ ਬਹੁਤ ਸਾਰੇ ਲੋਕ ਕੋਵਿਡ ਅਨੁਕੂਲ ਵਿਵਹਾਰ ਖਾਸ ਕਰਕੇ ਮਾਸਕ ਪਹਿਨਣ ਦੀ ਸੁਹਿਰਦਤਾ ਨਾਲ ਪਾਲਣਾ ਨਹੀਂ ਕਰ ਰਹੇ ਹਨ। ਕੋਵਿਡ-19 ਕੇਸਾਂ, ਪਾਜੇਟੀਵਿਟੀ ਰੇਟ ਅਤੇ ਹਸਪਤਾਲਾਂ ਵਿੱਚ ਕੋਵਿਡ-19 ਮਰੀਜ਼ਾਂ ਦੀ ਗਿਣਤੀ ਵਿੱਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ ਜੋ ਕਿ ਗੰਭੀਰ ਚਿੰਤਾ ਦਾ ਵਿਸ਼ਾ ਹੈ। ਡਾ. ਢਾਂਡਾ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਮਹਾਂਮਾਰੀ ਰੋਗ ਐਕਟ, 1897 ਦੀ ਧਾਰਾ-2 ਦੀ ਵਰਤੋਂ ਕਰਕੇ ਸਮੇਂ-ਸਮੇਂ 'ਤੇ ਸਿਹਤ ਵਿਭਾਗ ਵੱਲੋਂ ਜਾਰੀ-ਨਿਰਦੇਸ਼ਾਂ ਸਬੰਧੀ ਅਡਵਾਈਜਰੀ ਜਾਰੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਤਾਜ਼ਾ ਹਦਾਇਤਾਂ ਵਿਚ ਸਾਰੀਆਂ ਵਿਦਿਅਕ ਸੰਸਥਾਵਾਂ, ਸਰਕਾਰੀ ਤੇ ਪ੍ਰਾਈਵੇਟ ਅਦਾਰਿਆਂ, ਇੰਡੋਰ/ਆਊਟਡੋਰ ਇਕੱਤਰਤਾਵਾਂ, ਮਾਲਜ਼ ਅਤੇ ਜਨਤਾਵਾਂ ਸੰਸਥਾਵਾਂ ਆਦਿ ਵਿਚ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਅਤੇ ਹਰ ਵਿਅਕਤੀ ਦੀ ਸਿਹਤ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਉੱਚਿਤ ਮਾਸਕ ਪਹਿਨਣ ਲਈ ਕਿਹਾ ਗਿਆ ਹੈ। ਉਨ੍ਹਾਂ ਕਿਹਾ ਕਿ ਸਮਾਜਿਕ ਦੂਰੀ ਬਣਾ ਕੇ ਰੱਖਣ ਅਤੇ ਜਨਤਕ ਥਾਵਾਂ ਉੱਤੇ ਧੁੱਕਣ ਤੋਂ ਗੁਰੇਜ ਕਰਨ ਆਦਿ ਕੋਵਿਡ-19 ਅਨੁਕੂਲ ਵਿਵਹਾਰਾਂ ਦੀ ਪਾਲਣਾ ਕੀਤੀ ਜਾਵੇ। ਜੇਕਰ ਕਿਸੇ ਵਿਅਕਤੀ ਨੂੰ ਕੋਵਿਡ-19 ਦੇ ਲੱਛਣ ਹਨ ਤਾਂ ਉਸ ਨੂੰ ਤੁਰੰਤ ਆਪਣੀ ਟੈਸਟਿੰਗ ਕਰਵਾ ਕੇ ਕੋਵਿਡ-19 ਪ੍ਰੋਟੋਕਾਲ ਦੀ ਪਾਲਣਾ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕੋਵਿਡ-19 ਦੀ ਟੈਸਟਿੰਗ ਕਰ ਰਹੇ ਸਾਰੇ ਹਸਪਤਾਲ/ਲੈਬ/ਕੁਲੈਕਸ਼ਨ ਸੈਂਟਰ ਪੰਜਾਬ ਸਰਕਾਰ ਦੇ ਕੋਵਾ ਪੋਰਟਲ ਉੱਤੇ ਟੈਸਟਿੰਗ ਦੀ ਰਿਪੋਰਟ ਨੂੰ ਅਪਲੋਡ ਕਰਨਾ ਯਕੀਨੀ ਬਣਾਉਣ, ਜਿਸ ਵਿਚ ਟੈਸਟਿੰਗ ਦਾ ਨਤੀਜਾ ਵੀ ਸ਼ਾਮਲ ਹੋਵੇ। ਇਸ ਸਬੰਧੀ ਟੈਸਟਿੰਗ ਦਾ ਮੁਕੰਮਲ ਵੇਰਵਾ ਸਬੰਧਤ ਜ਼ਿਲ੍ਹੇ ਤੇ ਸਟੇਟ ਕੋਵਿਡ-19 ਸੈੱਲ ਨੂੰ ਭੇਜਣਾ ਵੀ ਯਕੀਨੀ ਬਣਾਇਆ ਜਾਵੇ।
ਜਿਨ੍ਹਾਂ ਵਿਅਕਤੀਆਂ ਦੀ ਕੋਵਿਡ-19 ਵੈਕਸੀਨ ਦੀ ਦੂਜੀ ਡੋਜ ਜਾਂ ਪ੍ਰੋਕੋਸ਼ਨਰੀ ਡੋਜ ਡਿਊ ਹੈ, ਉਨ੍ਹਾਂ ਨੂੰ ਤੁਰੰਤ ਇਹ ਡੋਜ ਲੈਣੀ ਚਾਹੀਦੀ ਹੈ।