ਪਸ਼ੂ ਪਾਲਣ ਵਿਭਾਗ ਦੀਆਂ ਟੀਮਾਂ ਪਿੰਡਾਂ ਵਿੱਚ ਪਸ਼ੂਆਂ ਦੇ ਬਚਾਅ ਲਈ ਸਰਗਰਮ
ਨਵਾਂਸ਼ਹਿਰ, 11 ਅਗਸਤ : ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਪਸ਼ੂਧੰਨ ਨੂੰ ਧੱਫ਼ੜੀ ਰੋਗ ਤੋਂ ਬਚਾਉਣ ਲਈ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਵਿੱਚ ਲੋੜੀਂਦੀਆਂ ਦਵਾਈਆਂ ਅਤੇ ਟੀਕੇ ਉਪਲਬਧ ਹਨ। ਹੁਣ ਤੱਕ ਜ਼ਿਲ੍ਹੇ ਵਿੱਚ ਇਸ ਬਿਮਾਰੀ ਤੋਂ 973 ਪਸ਼ੂ ਰਾਹਤ ਪਾ ਚੁੱਕੇ ਹਨ ਅਤੇ 2399 ਤੰਦਰੁਸਤ ਪਸ਼ੂਆਂ ਨੂੰ ਬਿਮਾਰੀ ਦੇ ਖਤਰੇ ਤੋਂ ਬਚਾਉਣ ਲਈ ਉਨ੍ਹਾਂ ਦਾ ਟੀਕਾਕਰਣ ਕੀਤਾ ਜਾ ਚੁੱਕਾ ਹੈ।
ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਦੱਸਿਆ ਕਿ ਪਸ਼ੂ ਪਾਲਣ ਵਿਭਾਗ ਦੀਆਂ 19 ਟੀਮਾਂ ਫ਼ੀਲਡ 'ਚ ਬਿਮਾਰੀ ਦੀ ਰੋਕਥਾਮ ਲਈ ਸਰਗਰਮ ਹਨ। ਉਨ੍ਹਾਂ ਕਿਹਾ ਕਿ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਡਾ. ਚੰਦਰ ਪਾਲ ਸਿੰਘ ਦੀ ਅਗਵਾਈ ਵਿੱਚ ਸਮੁੱਚਾ ਪਸ਼ੂ ਪਾਲਣ ਵਿਭਾਗ ਇਸ ਮੁਸ਼ਕਿਲ ਦੀ ਘੜੀ ਵਿੱਚ ਪਸ਼ੂ ਪਾਲਕਾਂ ਨੂੰ ਪੂਰਣ ਸਹਿਯੋਗ ਦੇ ਰਿਹਾ ਹੈ।
ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਹੁਣ ਤੱਕ 2016 ਪਸ਼ੂਆਂ ਦੇ ਇਸ ਬਿਮਾਰੀ ਤੋਂ ਪੀੜਤ ਹੋਣ ਦੀ ਜਾਣਕਾਰੀ ਪਸ਼ੂ ਪਾਲਣ ਵਿਭਾਗ ਦੀਆਂ ਟੀਮਾਂ ਕੋਲ ਆਈ ਹੈ, ਜਿਸ ਵਿੱਚੋਂ 973 ਨੂੰ ਅਣਥੱਕ ਕੋਸ਼ਿਸ਼ਾਂ ਬਾਅਦ ਇਸ ਬਿਮਾਰੀ ਦੀ ਜਕੜ 'ਚੋਂ ਬਚਾਇਆ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਇਸ ਬਿਮਾਰੀ ਕਾਰਨ 20 ਪਸ਼ੂਆਂ ਦੀ ਮੌਤ ਦੀ ਜਾਣਕਾਰੀ ਵੀ ਸਾਹਮਣੇ ਆਈ ਹੈ, ਜਿਸ ਨੂੰ ਪਸ਼ੂ ਪਾਲਣ ਵਿਭਾਗ ਵੱਲੋਂ ਵੈਰੀਫ਼ਾਈ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਪਸ਼ੂ ਪਾਲਣ ਵਿਭਾਗ ਇਸ ਮੁਸੀਬਤ ਦੀ ਘੜੀ 'ਚ ਪਸ਼ੂ ਪਾਲਕਾਂ ਅਤੇ ਡੇਅਰੀ ਮਾਲਕਾਂ ਦੇ ਨਾਲ ਖੜਾ ਹੈ ਅਤੇ ਉਨ੍ਹਾਂ ਦੇ ਕੀਮਤੀ ਪਸ਼ੂਧੰਨ ਨੂੰ ਇਸ ਬਿਮਾਰੀ ਤੋਂ ਬਾਹਰ ਲਿਆਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਪਸ਼ੂ ਪਾਲਕਾਂ ਅਤੇ ਡੇਅਰੀ ਮਾਲਕਾਂ ਵੱਲੋਂ ਇਸ ਮੁਸ਼ਕਿਲ ਦੇ ਸਮੇਂ 'ਚ ਦਿਖਾਏ ਜਾ ਰਹੇ ਠਰੰਮੇ ਅਤੇ ਵੈਟਰਨਰੀ ਡਾਕਟਰਾਂ ਨਾਲ ਕੀਤੇ ਜਾ ਰਹੇ ਸਹਿਯੋਗ ਲਈ ਉਨ੍ਹਾਂ ਦਾ ਧੰਨਵਾਦ ਪ੍ਰਗਟਾਉਂਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਸ ਬਿਮਾਰੀ ਲਈ ਜ਼ਿਲ੍ਹੇ ਨੂੰ ਹਰ ਤਰ੍ਹਾਂ ਦਾ ਸਹਿਯੋਗ ਮੁਹੱਈਆ ਕਰਵਾਇਆ ਜਾ ਰਿਹਾ ਹੈ।
ਡਿਪਟੀ ਡਾਇਰੈਕਟਰ ਪਸ਼ੂ ਪਾਲਣ ਡਾ. ਚੰਦਰ ਪਾਲ ਸਿੰਘ ਨੇ ਦੱਸਿਆ ਕਿ ਵਿਭਾਗ ਵੱਲੋਂ ਜ਼ਿਲ੍ਹੇ ਦੀ ਨਿਗਰਾਨੀ ਅਤੇ ਸਹਿਯੋਗ ਵਾਸਤੇ ਪੰਜਾਬ ਗਊ ਸੇਵਾ ਕਮਿਸ਼ਨ ਦੀ ਮੁੱਖ ਕਾਰਜਕਾਰੀ ਅਫ਼ਸਰ ਡਾ. ਪ੍ਰੀਤੀ ਸਿੰਘ ਨੂੰ ਤਾਇਨਾਤ ਕੀਤਾ ਗਿਆ ਹੈ ਅਤੇ ਉਹ ਪਿੰਡਾਂ 'ਚ ਜਾ ਕੇ ਜਾਇਜ਼ਾ ਵੀ ਲੈ ਰਹੇ ਹਨ।
ਉਨ੍ਹਾਂ ਪੀੜਤ ਪਸ਼ੂਆਂ ਦੇ ਪਾਲਕਾਂ ਨੂੰ ਆਪਣੇ ਬਿਮਾਰ ਪਸ਼ੂ ਨੂੰ ਤੰਦਰੁਸਤ ਪਸ਼ੂ ਤੋਂ ਅਲੱਗ ਰੱਖਣ, ਪਸ਼ੂਆਂ ਦੇ ਸ਼ੈੱਡ 'ਚ ਮੱਖੀ, ਮੱਛਰ ਤੇ ਚਿੱਚੜ ਆਦਿ ਤੋਂ ਬਚਾਅ ਰੱਖਣ, ਡੇਅਰੀ ਫ਼ਾਰਮ ਤੇ ਪਸ਼ੂਆਂ ਦੇ ਵਾੜੇ ਨੂੰ ਵਿਸ਼ਾਣੂ ਰਹਿਤ ਰੱਖਣ ਲਈ ਫਰਮਲੀਨ ਇੱਕ ਪ੍ਰਸੈਂਟ ਜਾਂ ਸੋਡੀਅਮ ਹਾਈਪੋਕਲੋਰਾਈਟ 2 ਤੋਂ 3 ਪ੍ਰਸੈਂਟ ਦਾ ਛਿੜਕਾਅ ਕਰਨ ਲਈ ਆਖਿਆ। ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਲੋੜੀਂਦੀ ਦਵਾਈ ਅਤੇ ਟੀਕਾਕਰਣ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਸੇ ਵੀ ਪਸ਼ੂ ਵਿੱਚ ਧੱਫ਼ੜੀ ਰੋਗ ਦੇ ਲੱਛਣ ਉਘੜਨ ਤੇ ਤੁਰੰਤ ਆਪਣੇ ਨੇੜਲੀ ਪਸ਼ੂ ਡਿਸਪੈਂਸਰੀ/ਹਸਪਤਾਲ ਨਾਲ ਸੰਪਰਕ ਕਰਨ ਲਈ ਆਖਿਆ।
ਡਾ. ਚੰਦਰ ਪਾਲ ਨੇ ਬਿਮਾਰੀ ਕਾਰਨ ਮਿ੍ਰਤਕ ਪਸ਼ੂਧੰਨ ਦੇ ਅੰਤਮ ਸਸਕਾਰ ਲਈ ਸਰਕਾਰ ਵੱਲੋਂ ਨਿਰਧਾਰਿਤ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਕਿਹਾ, ਜਿਸ ਅਨੁਸਾਰ ਪਸ਼ੂ ਨੂੰ ਮਨੁੱਖੀ ਆਬਾਦੀ ਅਤੇ ਪਾਣੀ ਦੇ ਸੋਮੇ ਤੋਂ 250 ਮੀਟਰ ਦੂਰ 8 ਗੁਣਾ 7 ਗੁਣਾ 6 ਫੁੱਟ ਦਾ ਚੌੜਾ, ਲੰਬਾ ਅਤੇ ਡੂੰਘਾ ਟੋਆ ਪੁੱਟ ਕੇ ਦੱਬਣ ਲਈ ਆਖਿਆ ਗਿਆ ਹੈ। ਟੋਆ ਪਾਣੀ ਦੇ ਪੱਧਰ ਤੋਂ 4 ਤੋਂ 6 ਫੁੱਟ ਉਪਰ ਰੱਖਣ ਲਈ ਕਿਹਾ ਗਿਆ ਹੈ ਅਤੇ ਇਸ ਨੂੰ ਪਾਣੀ ਖੜ੍ਹਨ ਵਾਲੇ ਨੀਵੇਂ ਜਾਂ ਹੜ੍ਹ ਵਾਲੇ ਖੇਤਰ ਤੋਂ ਦੂਰ ਰੱਖਣ ਲਈ ਕਿਹਾ ਗਿਆ ਹੈ। ਜਿਸ ਟੋਏ ਵਿੱਚ ਮਿ੍ਰਤਕ ਪਸ਼ੂ ਨੂੰ ਦਬਾਉਣਾ ਹੈ, ਉਸ ਵਿੱਚ ਪਸ਼ੂ ਦੇ ਹੇਠਾਂ ਅਤੇ ਉੱਪਰ ਦੋ-ਦੋ ਇੰਚ ਚੂਨੇ ਦੀ ਤਹਿ ਬਣਾਉਣ ਤੋਂ ਇਲਾਵਾ ਧਰਤੀ ਦੀ ਉਪਰੀ ਸਤ੍ਹਾ ਤੋਂ ਤਿੰਨ ਫੁੱਟ ਥੱਲੇ ਤੋਂ ਮਿੱਟੀ ਪਾਉਣ ਦੀ ਸਲਾਹ ਦਿੱਤੀ ਗਈ ਹੈ।