-ਖੇਡਾਂ ਵਤਨ ਪੰਜਾਬ ਦੀਆਂ- *ਔੜ ਦੇ ਬਲਾਕ ਪੱਧਰੀ ਮੁਕਾਬਲੇ ਸਰਕਾਰੀ ਸਕੂਲ ਮੁਕੰਦਪੁਰ ਵਿਖੇ 3 ਅਤੇ 5 ਸਤੰਬਰ ਨੂੰ*

ਆਨਲਾਈਨ/ਆਫ਼ਲਾਈਨ ਐਂਟਰੀ ਲਈ ਆਖਰੀ ਮਿਤੀ 25 ਅਗਸਤ

ਕਬੱਡੀ, ਰੱਸਾਕਸ਼ੀ, ਐਥਲੈਟਿਕਸ, ਫੁੱਟਬਾਲ, ਵਾਲੀਬਾਲ ਅਤੇ ਖੋਹ-ਖੋਹ ਦੇ ਮੁਕਾਬਲੇ ਕਰਵਾਏ ਜਾਣਗੇ

ਮੁਕੰਦਪੁਰ, 21 ਅਗਸਤ :- ਪੰਜਾਬ ਸਰਕਾਰ ਵੱਲੋਂ 29 ਅਗਸਤ ਨੂੰ ਆਰੰਭੀਆਂ ਜਾ ਰਹੀਆਂ 'ਖੇਡਾਂ ਵਤਨ ਪੰਜਾਬ ਦੀਆਂ' ਤਹਿਤ ਮਿੱਥੇ ਗਏ ਬਲਾਕ ਪੱਧਰੀ ਮੁਕਾਬਲਿਆਂ 'ਚ ਔੜ ਬਲਾਕ ਦੇ ਮੁਕਾਬਲੇ 3 ਅਤੇ 5 ਸਤੰਬਰ ਨੂੰ ਔੜ ਬਲਾਕ ਦੇ ਮੁਕਾਬਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੁਕੰਦਪੁਰ ਵਿਖੇ ਕਰਵਾਏ ਜਾਣਗੇ। ਇਨ੍ਹਾਂ ਖੇਡ ਮੁਕਾਬਲਿਆਂ ਵਿੱਚ ਕਬੱਡੀ, ਐਥਲੈਟਿਕਸ, ਰੱਸਾਕਸ਼ੀ, ਫੁੱਟਬਾਲ ਅਤੇ ਖੋਹ-ਖੋਹ ਸ਼ਾਮਿਲ ਹਨ।
ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ ਹਰਪਿੰਦਰ ਸਿੰਘ ਨੇ ਦੱਸਿਆ ਕਿ ਇਨ੍ਹਾਂ ਖੇਡਾਂ 'ਚ ਭਾਗ ਲੈਣ ਲਈ ਆਨਲਾਈਨ ਐਂਟਰੀ ਵੈਬਸਾਈਟ www.punjabkhedmela2022.in 'ਤੇ ਕੀਤੀ ਜਾ ਸਕਦੀ ਹੈ ਜਦਕਿ ਆਫ਼ਲਾਈਨ ਐਂਟਰੀ ਜ਼ਿਲ੍ਹਾ ਖੇਡ ਦਫ਼ਤਰ, ਆਈ ਟੀ ਆਈ ਗਰਾਊਂਡ, ਨਵਾਂਸ਼ਹਿਰ ਵਿਖੇ ਕਰਵਾਈ ਜਾ ਸਕਦੀ ਹੈ। ਐਂਟਰੀਆਂ ਕਰਵਾਉਣ ਦੀ ਆਖਰੀ ਮਿਤੀ 25 ਅਗਸਤ ਹੈ।
ਜ਼ਿਲ੍ਹਾ ਖੇਡ ਅਫ਼ਸਰ ਹਰਪਿੰਦਰ ਸਿੰਘ ਨੇ ਅੱਗੇ ਦੱਸਿਆ ਕਿ ਇਨ੍ਹਾਂ ਖੇਡਾਂ 'ਚ 14 ਸਾਲ ਵਰਗ ਤੋਂ ਲੈ ਕੇ 50 ਸਾਲ ਤੋਂ ਉੱਪਰ ਉਮਰ ਤੱਕ ਦੇ ਖਿਡਾਰੀ ਹਿੱਸਾ ਲੈ ਸਕਦੇ ਹਨ। ਇਨ੍ਹਾਂ ਵਿੱਚ ਅੰਡਰ-14 ਸਾਲ ਉਮਰ ਵਰਗ ਮੁਕਾਬਲਿਆਂ ਲਈ ਜਨਮ ਮਿਤੀ 01.01.2009 ਤੋਂ ਬਾਅਦ ਦੀ, ਅੰਡਰ-17 ਮੁਕਾਬਲਿਆਂ ਲਈ 01-01-2006 ਤੋਂ ਬਾਅਦ ਦੀ, ਅੰਡਰ-21 ਮੁਕਾਬਲਿਆਂ ਲਈ 01.01.2002 ਤੋਂ ਬਾਅਦ ਦੀ, ਅੰਡਰ 21 ਤੋਂ 40 ਸਾਲ ਉਮਰ ਵਰਗ ਮੁਕਾਬਲਿਆਂ ਲਈ 01.01.1983 ਤੋਂ ਬਾਅਦ ਦਾ ਜਨਮ, ਅੰਡਰ 41-50 ਸਾਲ ਵਰਗ ਲਈ ਜਨਮ 01.01.1973 ਤੋਂ ਬਾਅਦ ਦਾ ਅਤੇ 50 ਸਾਲ ਤੋਂ ਵੱਧ ਵਰਗ ਦੇ ਮੁਕਾਬਲਿਆਂ ਲਈ 01.01.1973 ਤੋਂ ਪਹਿਲਾਂ ਦਾ ਜਨਮ ਹੋਣਾ ਚਾਹੀਦਾ ਹੈ।
ਉਨ੍ਹਾਂ ਦੱਸਆ ਕਿ ਇਸ ਸਬੰਧੀ ਜ਼ਿਲ੍ਹਾ ਖੇਡ ਦਫ਼ਤਰ, ਨਵਾਂਸ਼ਹਿਰ ਵਿਖੇ ਹੈਲਪਡੈਸਕ ਦਾ ਪ੍ਰਬੰਧ ਵੀ ਕੀਤਾ ਗਿਆ ਹੈ, ਜਿਸ ਵਿੱਚ ਕੋਚ ਮਲਕੀਤ ਸਿੰਘ ਨਾਲ 83600-19477, ਕਸ਼ਮੀਰ ਸਿੰਘ ਨਾਲ 98789-46529, ਸ੍ਰੀਮਤੀ ਗੁਰਜੀਤ ਕੌਰ ਨਾਲ 99154-45432 ਅਤੇ ਸਤਪਾਲ ਸਿੰਘ ਨਾਲ 94657-93630 'ਤੇ ਸੰਪਰਕ ਕੀਤਾ ਜਾ ਸਕਦਾ ਹੈ।