ਨਵਾਂਸ਼ਹਿਰ, 15 ਅਗਸਤ : ਦੇਸ਼ ਦੇ 76ਵੇਂ ਆਜ਼ਾਦੀ ਦਿਵਸ ਮੌਕੇ ਅੱਜ ਜ਼ਿਲ੍ਹਾ ਤੇ ਸੈਸ਼ਨ
ਜੱਜ ਕੰਵਲਜੀਤ ਸਿੰਘ ਬਾਜਵਾ ਵੱਲੋਂ ਜ਼ਿਲ੍ਹਾ ਕਚਹਿਰੀ ਨਵਾਂਸ਼ਹਿਰ ਵਿਖੇ ਕੌਮੀ ਝੰਡਾ
ਲਹਿਰਾਇਆ ਗਿਆ।
ਇਸ ਮੌਕੇ ਸ਼ਿਵਾਲਿਕ ਪਬਲਿਕ ਸਕੂਲ ਨਵਾਂਸ਼ਹਿਰ ਦੇ ਵਿਦਿਆਰਥੀਆਂ ਨੇ ਕੌਮੀ ਝੰਡੇ ਦੇ
ਸਨਮਾਨ ਵਿੱਚ ਰਾਸ਼ਟਰ ਗਾਇਨ ਗਾਇਆ ਜ਼ਿਲ੍ਹਾ ਪੁਲਿਸ ਦੀ ਟੁਕੜੀ ਵੱਲੋਂ ਚੀਫ਼ ਡਰਿੱਲ
ਇੰਸਟ੍ਰੱਕਟਰ ਕਮਲ ਸਿੰਘ ਪਰਮਾਰ ਦੀ ਅਗਵਾਈ ਵਿੱਚ ਸਲਾਮੀ ਦਿੱਤੀ ਗਈ।
ਜ਼ਿਲ੍ਹਾ ਕਚਹਿਰੀਆਂ ਵਿਖੇ ਕੌਮੀ ਝੰਡਾ ਲਹਿਰਾਏ ਜਾਣ ਮੌਕੇ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ
ਕਰੁਨੇਸ਼ ਕੁਮਾਰ ਤੇ ਮਨੀਸ਼ਾ ਜੈਨ, ਪਿ੍ਰੰਸੀਪਲ ਜੱਜ ਫੈਮਿਲੀ ਕੋਰਟ ਕੁਲਦੀਪ ਸਿੰਘ ਚੀਮਾ,
ਸਿਵਲ ਜੱਜ (ਸੀਨੀ. ਡਵੀਜ਼ਨ) ਪਰਮਿੰਦਰ ਕੌਰ, ਸੀ ਜੇ ਐਮ ਜਗਬੀਰ ਸਿੰਘ ਮਹਿੰਦੀਰੱਤਾ,
ਕਮਲਦੀਪ ਸਿੰਘ ਸੀ ਜੇ ਐਮ ਕਮ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਰਾਧਿਕਾ
ਪੁਰੀ ਸਿਵਲ ਜੱਜ (ਸੀਨੀ. ਡਵੀਜ਼ਨ), ਸਰਵੇਸ਼ ਸਿੰਘ ਸਿਵਲ ਜੱਜ (ਜੂਨੀ. ਡਵੀਜ਼ਨ), ਕਵਿਤਾ
ਸਿਵਲ ਜੱਜ (ਜੂਨੀ. ਡਵੀਜ਼ਨ), ਸੁਖਵਿੰਦਰ ਸਿੰਘ ਵਧੀਕ ਸਿਵਲ ਜੱਜ (ਸੀਨੀ. ਡਵੀਜ਼ਨ) ਕਮ
ਸਬ ਜੁਡੀਸ਼ੀਅਲ ਮੈਜਿਸਟ੍ਰੇਟ ਬਲਾਚੌਰ, ਸੀਮਾ ਅਗਨੀਹੋਤਰੀ ਸਿਵਲ ਜੱਜ (ਜੂਨੀ. ਡਵੀਜ਼ਨ)
ਬਲਾਚੌਰ ਵੀ ਮੌਜੂਦ ਸਨ।
ਇਸ ਮੌਕੇ ਜ਼ਿਲ੍ਹਾ ਤੇ ਸੈਸ਼ਨ ਜੱਜ ਬਾਜਵਾ ਨੇ ਇਸ ਮੌਕੇ ਸਮੂਹ ਨਿਆਇਕ ਅਫ਼ਸਰਾਂ ਨੂੰ
76ਵੇਂ ਆਜ਼ਾਦੀ ਦਿਹਾੜੇ ਦੀ ਵਧਾਈ ਦਿੰਦਿਆਂ ਆਖਿਆ ਕਿ ਮਜ਼ਬੂਤ ਅਤੇ ਸੰਗਠਿਤ ਰਾਸ਼ਟਰ ਦੇ
ਨਿਰਮਾਣ ਵਿੱਚ ਹਰ ਇੱਕ ਨਾਗਰਿਕ ਦਾ ਯੋਗਦਾਨ ਵਡਮੁੱਲਾ ਹੈ।
--------------------------------------------------
ਆਜ਼ਾਦੀ ਦੀ 76 ਵੀਂ ਵਰ੍ਹੇਗੰਢ ਮੌਕੇ ਡੀ ਸੀ ਰਿਹਾਇਸ਼ ਤੇ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ
ਵਿਖੇ ਕੌਮੀ ਝੰਡੇ ਲਹਿਰਾਏ ਗਏ
ਨਵਾਂਸ਼ਹਿਰ, 15 ਅਗਸਤ : ਦੇਸ਼ ਦੇ 76ਵੇਂ ਆਜ਼ਾਦੀ ਦਿਵਸ ਮੌਕੇ ਅੱਜ ਡਿਪਟੀ ਕਮਿਸ਼ਨਰ
ਨਵਜੋਤ ਪਾਲ ਸਿੰਘ ਰੰਧਾਵਾ ਨੇ ਡੀ ਸੀ ਰਿਹਾਇਸ਼ ਅਤੇ ਏ ਡੀ ਸੀ (ਜ) ਰਾਜੀਵ ਵਰਮਾ ਨੇ
ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿਖੇ ਕੌਮੀ ਝੰਡੇ ਲਹਿਰਾਏ।
ਇਸ ਮੌਕੇ ਡੀ ਸੀ ਰਿਹਾਇਸ਼ ਵਿਖੇ ਸ਼ਿਵਾਲਿਕ ਪਬਲਿਕ ਸਕੂਲ ਨਵਾਂਸ਼ਹਿਰ ਅਤੇ ਜ਼ਿਲ੍ਹਾ
ਪ੍ਰਸ਼ਾਸਕੀ ਕੰਪਲੈਕਸ ਵਿਖੇ ਸੇਂਟ ਜੋਸਫ਼ ਕਾਨਵੈਂਟ ਸਕੂਲ ਮੱਲਪੁਰ ਅੜਕਾਂ ਦੇ
ਵਿਦਿਆਰਥੀਆਂ ਨੇ ਕੌਮੀ ਝੰਡੇ ਦੇ ਸਨਮਾਨ ਵਿੱਚ ਰਾਸ਼ਟਰ ਗਾਇਨ ਗਾਇਆ। ਜ਼ਿਲ੍ਹਾ ਪੁਲਿਸ ਦੀ
ਟੁਕੜੀ ਵੱਲੋਂ ਚੀਫ਼ ਡਰਿੱਲ ਇੰਸਟ੍ਰੱਕਟਰ ਕਮਲ ਸਿੰਘ ਪਰਮਾਰ ਦੀ ਅਗਵਾਈ ਵਿੱਚ ਸਲਾਮੀ
ਦਿੱਤੀ ਗਈ।
ਡੀ ਸੀ ਰਿਹਾਇਸ਼ ਵਿਖੇ ਕੌਮੀ ਝੰਡਾ ਲਹਿਰਾਏ ਜਾਣ ਮੌਕੇ ਏ ਡੀ ਸੀ (ਜ) ਰਾਜੀਵ ਵਰਮਾ ਅਤੇ
ਐਸ ਡੀ ਐਮ ਨਵਾਂਸ਼ਹਿਰ ਡਾ. ਬਲਜਿੰਦਰ ਸਿੰਘ ਢਿੱਲੋਂ ਵੀ ਮੌਜੂਦ ਸਨ। ਡਿਪਟੀ ਕਮਿਸ਼ਨਰ ਨੇ
ਇਸ ਮੌਕੇ ਆਜ਼ਾਦੀ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਅਸੀਂ ਬਹੁਤ ਹੀ ਭਾਗਸ਼ਾਲੀ ਹਾਂ ਕਿ
ਸਾਨੂੰ ਆਪਣੇ ਦੇਸ਼ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਨੂੰ ਮਨਾਉਣ ਦਾ ਮੌਕਾ ਮਿਲਿਆ ਹੈ।
ਉਨ੍ਹਾਂ ਕਿਹਾ ਕਿ 1947 'ਚ ਦੇਸ਼ ਆਜ਼ਾਦ ਹੋਣ ਬਾਅਦ ਅੱਜ ਵਿਸ਼ਵ ਦੇ ਨਕਸ਼ੇ 'ਤੇ ਨਿਵੇਕਲੀ
ਪਛਾਣ ਬਣਾਉਂਦਿਆਂ ਹੋਇਆਂ ਦੁਨੀਆਂ ਦੇ ਤਾਕਤਵਰ ਤੇ ਵੱਡੇ ਰਾਸ਼ਟਰਾਂ ਦੀ ਕਤਾਰ 'ਚ ਜਾ
ਖੜ੍ਹਾ ਹੋਇਆ ਹੈ। ਉਨ੍ਹਾਂ ਆਖਿਆ ਕਿ ਸਾਨੂੰ ਆਪਣੇ ਭਾਰਤੀ ਹੋਣ 'ਤੇ ਮਾਣ ਹੈ।
ਵਧੀਕ ਡਿਪਟੀ ਕਮਿਸ਼ਨਰ (ਜ) ਰਾਜੀਵ ਸ਼ਰਮਾ ਨੇ ਇਸ ਮੌਕੇ ਵਿਦਿਆਰਥੀਆਂ ਨੂੰ ਆਜ਼ਾਦੀ ਦਿਵਸ
ਦੀ ਮਹੱਤਤਾ ਦੱਸਦੇ ਹੋਏ ਮਿਠਾਈ ਨਾਲ ਮੂੰਹ ਮਿੱਠਾ ਵੀ ਕਰਵਾਇਆ।