ਮਿਡ-ਡੇ-ਮੀਲ ਵਰਕਰਜ਼ ਯੂਨੀਅਨ ਬਲਾਕ ਨਵਾਂ ਸ਼ਹਿਰ ਦੀ ਹੋਈ ਚੋਣ ਮੀਟਿੰਗ

ਰੈਗੂਲਰ ਕਰਨ ਤੱਕ ਘੱਟੋ-ਘੱਟ ਉਜਰਤ ਲਾਗੂ ਕਰਨ ਦੀ ਮੰਗ
 ਨਵਾਂਸ਼ਹਿਰ 17 ਅਗਸਤ :- ਮਿਡ-ਡੇ-ਮੀਲ ਵਰਕਰਜ਼ ਯੂਨੀਅਨ ਬਲਾਕ ਨਵਾਂ ਸ਼ਹਿਰ ਦੀ ਮੀਟਿੰਗ ਰਾਜ ਰਾਣੀ, ਦਲਜੀਤ ਕੌਰ ਅਤੇ ਕਿਰਨ ਦੇਵੀ ਦੀ ਪ੍ਰਧਾਨਗੀ ਹੇਠ ਸ਼੍ਰੀ ਗੁਰੂ ਰਵਿਦਾਸ ਮੰਦਰ ਨਵਾਂ ਸ਼ਹਿਰ ਵਿਖੇ ਹੋਈ। ਜਿਸ ਨੂੰ ਜ਼ਿਲ੍ਹਾ ਪ੍ਰਧਾਨ ਰਿੰਪੀ ਰਾਣੀ ਅਤੇ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਜ਼ਿਲ੍ਹਾ ਪ੍ਰਧਾਨ ਕਰਨੈਲ ਸਿੰਘ ਰਾਹੋਂ ਨੇ ਸੰਬੋਧਨ ਕੀਤਾ। ਇਸ ਸਮੇਂ ਆਗੂਆਂ ਨੇ ਮਿਡ-ਡੇ-ਮੀਲ ਵਰਕਰਾਂ ਨੂੰ ਪੱਕਾ ਕਰਨ ਲਈ ਪੰਜਾਬ ਸਰਕਾਰ ਵਲੋਂ ਕੋਈ ਵੀ ਤਜਵੀਜ਼ ਨਾ ਰੱਖਣ ਅਤੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਤਜਵੀਜ਼ ਵਿੱਚ ਮਿਡ-ਡੇ-ਮੀਲ ਵਰਕਰਾਂ ਨੂੰ ਸ਼ਾਮਲ ਨਾ ਕਰਨ ਦੀ ਸਖਤ ਨਿਖੇਧੀ ਕੀਤੀ ਗਈ। ਵਰਕਰਾਂ ਨੇ ਰੈਗੂਲਰ ਕਰਨ ਤੱਕ ਘੱਟ-ਘੱਟ ਉਜਰਤ ਕਾਨੂੰਨ ਲਾਗੂ ਕਰਨ ਦੀ ਮੰਗ ਕੀਤੀ।  ਵਰਕਰਾਂ ਦੀਆਂ ਮੰਗਾਂ  ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ 2-3 ਅਕਤੂਬਰ ਨੂੰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਹੋ ਰਹੇ ਸੂਬਾ ਅਜਲਾਸ ਦੀਆਂ ਤਿਆਰੀਆਂ, ਬਲਾਕਾਂ ਦੀਆਂ ਜਥੇਬੰਦਕ ਚੋਣਾਂ ਵਿੱਚ ਸਹਿਯੋਗ ਕਰਨ ਅਤੇ ਵੱਧ ਤੋਂ ਵੱਧ ਮੈੰਬਰਸ਼ਿਪ ਕਰਨ ਦਾ ਫੈਸਲਾ ਕੀਤਾ ਗਿਆ। ਪਿਛਲੇ ਸੰਘਰਸ਼ਾਂ ਵਿੱਚ ਪਾਏ ਯੋਗਦਾਨ ਸਬੰਧੀ ਚਰਚਾ ਕੀਤੀ ਗਈ ਅਤੇ ਆਉਣ ਵਾਲੇ ਸੰਘਰਸ਼ਾਂ ਵਿੱਚ ਵੀ ਭਰਵੀਂ ਸ਼ਮੂਲੀਅਤ ਕਰਨ ਦਾ ਫੈਸਲਾ ਕੀਤਾ ਗਿਆ। ਸਾਂਝੇ ਸੰਘਰਸ਼ਾਂ ਦੌਰਾਨ  ਆਗੂਆਂ 'ਤੇ ਦਰਜ ਪੁਲਿਸ ਕੇਸ ਵਾਪਸ ਲੈਣ ਦੀ ਮੰਗ ਕੀਤੀ ਗਈ। ਪੰਜਾਬ-ਯੂ. ਟੀ. ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝੇ ਫਰੰਟ ਵਲੋਂ ਮਿਡ-ਡੇ-ਮੀਲ ਵਰਕਰਾਂ ਨੂੰ ਪੱਕੇ ਕਰਵਾਉਣ ਸਮੇਤ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਲਈ 10 ਸਤੰਬਰ ਨੂੰ ਮੁੱਖ ਮੰਤਰੀ ਦੇ ਸ਼ਹਿਰ ਸੰਗਰੂਰ ਵਿਖੇ ਹੋ ਰਹੀ ਰੋਸ ਰੈਲੀ ਵਿੱਚ ਭਰਵੀਂ ਸ਼ਮੂਲੀਅਤ ਕਰਨ ਦਾ ਫੈਸਲਾ ਕੀਤਾ ਗਿਆ। 
          ਮੀਟਿੰਗ ਵਿੱਚ ਅਧਿਆਪਕ ਆਗੂ ਦੇਸ ਰਾਜ ਬੱਜੋਂ, ਜਸਵੀਰ ਸਿੰਘ ਮਾਹੀ, ਨਿਰਮਲ ਕੌਰ, ਸੁਨੀਤਾ, ਬਲਵੀਰ ਕੁਮਾਰੀ, ਰਸ਼ਪਾਲ ਕੌਰ, ਮਨਜਿੰਦਰ ਕੌਰ, ਅਮਰੀਕ ਕੌਰ, ਸੁਨੀਤਾ ਰਾਣੀ, ਰਜਨੀ, ਬਲਜੀਤ ਕੌਰ, ਹਰਪ੍ਰੀਤ ਕੌਰ, ਨੀਲਮ ਕੁਮਾਰੀ, ਜਸਵਿੰਦਰ ਕੌਰ, ਪਰਮਜੀਤ ਕੌਰ, ਕੁਲਵਿੰਦਰ ਕੌਰ, ਸੁਰਜੀਤ ਕੌਰ, ਗੁਰਿੰਦਰ ਕੌਰ, ਕਿਰਨ ਕੁਮਾਰੀ, ਸੁਖਵਿੰਦਰ ਕੌਰ, ਬਬਲੀ, ਅਵਤਾਰ ਕੌਰ, ਸੁਨੀਤਾ ਦੇਵੀ, ਮਨਜੀਤ ਕੌਰ, ਕੁਲਜੀਤ ਕੌਰ, ਲਛਮੀ, ਸਰਬਜੀਤ ਕੌਰ, ਸੀਮਾ, ਦਇਆ ਦੇਵੀ, ਲਛਮੀ ਦੇਵੀ, ਮਮਤਾ, ਸੁਰਿੰਦਰ ਕੌਰ, ਰਣਜੀਤ ਕੌਰ, ਊਸ਼ਾ ਰਾਣੀ, ਨੀਲਮ ਰਾਣੀ, ਨਿਰਮਲਾ ਦੇਵੀ, ਰੀਆ, ਨਛੱਤਰ ਕੌਰ, ਮਮਤਾ ਰਾਣੀ, ਸੰਦੀਪ ਕੌਰ ਆਦਿ ਹਾਜ਼ਰ ਸਨ।
        ਇਸ ਸਮੇਂ ਮਿਡ-ਡੇ-ਮੀਲ ਵਰਕਰਜ਼ ਯੂਨੀਅਨ ਬਲਾਕ ਨਵਾਂ ਸ਼ਹਿਰ ਦੀ ਹੋਈ ਚੋਣ ਵਿੱਚ ਰਾਜ ਰਾਣੀ ਨੂੰ ਪ੍ਰਧਾਨ, ਦਲਜੀਤ ਕੌਰ ਕੁਲਾਮ ਨੂੰ ਜਨਰਲ ਸਕੱਤਰ, ਅਵਤਾਰ ਕੌਰ ਨੂੰ ਵਿੱਤ ਸਕੱਤਰ, ਰਿੰਕੀ ਰਾਣੀ ਨੂੰ ਮੀਤ ਪ੍ਰਧਾਨ, ਸੁਰਜੀਤ ਕੌਰ ਨੂੰ ਸਹਾਇਕ ਸਕੱਤਰ, ਨਿਰਮਲਾ ਸਲੋਹ ਨੂੰ ਚੁਣਿਆ ਗਿਆ।