ਪਟਿਆਲਾ, 17 ਅਗਸਤ: ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਦੇਸ਼ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮੌਕੇ ਪਟਿਆਲਾ ਦੇ ਪੋਲੋ ਗਰਾਊਂਡ ਵਿਖੇ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਕੌਮੀ ਝੰਡਾ ਤਿਰੰਗਾ ਲਹਿਰਾਉਣ ਮਗਰੋਂ ਵੱਖ ਵੱਖ ਖੇਤਰਾਂ ਵਿਚ ਵਿਲੱਖਣ ਪ੍ਰਾਪਤੀਆਂ ਵਾਲੀਆਂ ਸ਼ਖ਼ਸੀਅਤਾਂ ਦਾ ਸਨਮਾਨ ਕਰਦਿਆਂ ਪੰਜਾਬੀ ਯੂਨੀਵਰਸਿਟੀ ਦੇ ਪ੍ਰੋਫੈਸਰ ਡਾ. ਇੰਦਰਪ੍ਰੀਤ ਸੰਧੂ ਨੂੰ ਵੀ ਸਨਮਾਨਿਤ ਕੀਤਾ। ਉਹ ਸਾਲ 2020 ਤੋਂ ਲਗਾਤਾਰ ਜ਼ਿਲ੍ਹਾ ਪ੍ਰਸ਼ਾਸਨ ਦੀ ਵਿਲੱਖਣ ਪਹਿਲਕਦਮੀ ਪਰਿਵਾਰਿਕ ਝਗੜਿਆਂ ਦੇ ਨਿਪਟਾਰੇ ਲਈ ਚਲਾਈ ਜਾ ਰਹੀ 'ਉਮੀਦ' ਸੰਸਥਾ ਨਾਲ ਅਜਿਹੇ ਕੇਸਾਂ ਦੇ ਨਿਪਟਾਰੇ ਲਈ ਪਰਿਵਾਰਕ ਕਾਉਂਸਲਿੰਗ ਲਈ ਕਾਉਂਸਲਿੰਗ ਸੇਵਾਵਾਂ ਪ੍ਰਦਾਨ ਕਰਨ ਲਈ ਨਿਰਸਵਾਰਥ ਸੇਵਾ ਕਰ ਰਹੇ ਹਨ। ਡਾ. ਇੰਦਰਪ੍ਰੀਤ ਸੰਧੂ ਨੇ ਸਲਾਹ-ਮਸ਼ਵਰੇ ਦੇ ਨਾਲ ਨਾਲ ਸੁਲ੍ਹਾ-ਸਫਾਈ 'ਤੇ ਜ਼ੋਰ ਦਿੰਦਿਆਂ ਕਈ ਜੋੜਿਆਂ ਅਤੇ ਪਰਿਵਾਰਾਂ ਨੂੰ ਮੁੜ ਇਕੱਠੇ ਹੋਣ ਵਿੱਚ ਮਦਦ ਕੀਤੀ ਹੈ।ਇਸ ਤਰ੍ਹਾਂ ਡਾ. ਇੰਦਰਪ੍ਰੀਤ ਸੰਧੂ ਨੇ ਘਰੇਲੂ ਸਬੰਧਾਂ ਸਮੇਤ ਸਮਾਜਿਕ ਸਦਭਾਵਨਾ ਲਿਆਉਣ ਲਈ ਪੁਲਿਸ ਦੇ ਕੰਮ ਵਿੱਚ ਵੀ ਸਹਾਇਤਾ ਕਰਕੇ ਮਿਸਾਲੀ ਕੰਮ ਕੀਤਾ ਹੈ।