ਗੁਰਦੁਆਰਾ ਸ਼ਹੀਦਾਂ ਡਾਨਸੀਵਾਲ ਵਿਖੇ 14ਵਾਂ ਸਾਲਾਨਾ ਯਾਦਗਾਰੀ ਭਾਈ ਜਸਕਰਨ ਸਿੰਘ ਜੱਸੀ ਖੂਨਦਾਨ ਕੈਂਪ ਲੱਗਾ, ਖੂਨਦਾਨੀਆਂ ਵੱਲੋਂ 90 ਯੂਨਿਟ ਦਾਨ

ਬੰਗਾ : 19 ਅਗਸਤ : - ਗੁਰਦੁਆਰਾ ਸ਼ਹੀਦਾਂ ਪਿੰਡ ਡਾਨਸੀਵਾਲ ਵਿਖੇ ਸਵ: ਭਾਈ ਜਸਕਰਨ ਸਿੰਘ ਜੱਸੀ ਦੀ ਨਿੱਘੀ ਅਤੇ ਮਿੱਠੀ ਯਾਦ ਵਿਚ 14ਵਾਂ ਸਾਲਾਨਾ ਯਾਦਗਾਰੀ ਖੂਨਦਾਨ ਕੈਂਪ ਲੱਗਾ ਜਿਸ ਵਿਚ ਖੂਨਦਾਨੀਆਂ ਵੱਲੋਂ 90 ਯੂਨਿਟ ਖੂਨਦਾਨ ਕੀਤਾ ਗਿਆ। ਇਸ ਮੌਕੇ ਪਹਿਲਾਂ ਗੁਰਦੁਆਰਾ ਸਾਹਿਬ ਵਿਖੇ ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਸਹਿਜ ਪਾਠ ਜੀ ਦੇ ਭੋਗ ਪਾਏ ਗਏ ਅਤੇ ਉਪਰੰਤ ਸਵੈ ਇੱਛਕ ਖੂਨਦਾਨ ਕੈਂਪ ਆਰੰਭ ਹੋਇਆ ।  ਜਿਸ ਵਿਚ 90 ਖੂਨਦਾਨੀਆਂ ਵੱਲੋਂ ਸਵ: ਭਾਈ ਜਸਕਰਨ ਸਿੰਘ ਜੱਸੀ ਦੀ ਨਿੱਘੀ ਅਤੇ ਮਿੱਠੀ ਯਾਦ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਆਪਣਾ ਖ਼ੂਨਦਾਨ ਕੀਤਾ। ਇਸ ਮੌਕੇ ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ, ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ, ਜਗਜੀਤ ਸਿੰਘ ਸੋਢੀ ਮੈਂਬਰ, ਜਥੇਦਾਰ ਇਕਬਾਲ ਸਿੰਘ ਖੇੜਾ, ਭਾਈ ਲਖਵੀਰ ਸਿੰਘ ਰਾਣਾ ਮੁੱਖ ਸੇਵਾਦਾਰ  ਗੁਰਦੁਆਰਾ ਸ਼ਹੀਦਾਂ ਪਿੰਡ ਡਾਨਸੀਵਾਲ, ਭਾਈ ਚਰਨਜੀਤ ਸਿੰਘ ਜੱਸੋਵਾਲ ਮੈਂਬਰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਪਰਮਜੀਤ ਸਿੰਘ ਮੇਘੋਵਾਲ, ਤਰਲੋਚਨ ਸਿੰਘ ਸਰਪੰਚ ਸਕੂਰਲੀ, ਦਲਜੀਤ ਸਿੰਘ ਮੌਲਾ, ਬਿਕਰਮਜੀਤ ਸਿੰਘ ਬਲਾਚੌਰ, ਜਥੇਦਾਰ ਸਵਰਨਜੀਤ ਸਿੰਘ ਮੁਖੀ ਤਰਨਾ ਦਲ, ਭਾਈ ਜਰਨੈਲ ਸਿੰਘ ਨਵਾਂਸ਼ਹਿਰ, ਭਾਈ ਮਨਧੀਰ ਸਿੰਘ, ਰਣਵੀਰ ਸਿੰਘ ਲੱਲੀਆਂ, ਗੁਰਜਿੰਦਰ ਸਿੰਘ ਸਰਹਾਲਾ, ਇੰਦਰਪਾਲ ਸਿੰਘ ਸਰਪੰਚ ਮੇਘਰੋਵਾਲ, ਦਵਿੰਦਰ ਸਿੰਘ ਡਾਨਸੀਵਾਲ ਨੇ ਸਵ: ਭਾਈ ਜਸਕਰਨ ਸਿੰਘ ਜੱਸੀ ਦੀ ਯਾਦ ਵਿਚ ਲੱਗੇ ਸਵੈ ਇੱਛਕ ਖੂਨਦਾਨ ਕੈਂਪ ਵਿਚ ਖੂਨਦਾਨੀਆਂ ਨੂੰ ਸਰਟੀਫਿਕੇਟ ਅਤੇ ਯਾਦ ਚਿੰਨ੍ਹ ਭੇਟ ਕਰ ਕੇ ਸਨਮਾਨਿਤ ਵੀ ਕੀਤਾ ਗਿਆ ।  ਪਤਵੰਤੇ ਸੱਜਣਾਂ ਵੱਲੋਂ ਇਕੱਤਰ ਸੰਗਤਾਂ ਨੂੰ ਖੂਨਦਾਨ ਦੀ ਮਹਾਨਤਾ ਬਾਰੇ ਜਾਣਕਾਰੀ ਦਿੱਤੀ ਅਤੇ ਹਰ ਤਿੰਨ ਮਹੀਨੇ ਬਾਅਦ ਖੂਨਦਾਨ ਕਰਨ ਲਈ ਪ੍ਰੇਰਿਆ। ਸਵ: ਭਾਈ ਜਸਕਰਨ ਸਿੰਘ ਜੱਸੀ ਯਾਦਗਾਰੀ  ਸਵੈਇਛੱਤ ਖੂਨਦਾਨ ਕੈਂਪ ਦਾ ਆਯੋਜਨ ਭਾਈ ਲਖਵੀਰ ਸਿੰਘ ਰਾਣਾ ਮੁੱਖ ਸੇਵਾਦਾਰ  ਗੁਰਦੁਆਰਾ ਸ਼ਹੀਦਾਂ ਪਿੰਡ ਡਾਨਸੀਵਾਲ ਵੱਲੋਂ ਬਲੱਡ ਬੈਂਕ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਅਤੇ ਇਲਾਕਾ ਨਿਵਾਸੀ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕੀਤਾ ਗਿਆ। ਇਸ ਮੌਕੇ ਗੁਰੂ ਕਾ ਲੰਗਰ ਵੀ ਅਤੁੱਟ ਵਰਤਾਇਆ ਗਿਆ।
ਫੋਟੋ ਕੈਪਸ਼ਨ : ਗੁਰਦੁਆਰਾ ਸ਼ਹੀਦਾਂ ਡਾਨਸੀਵਾਲ ਵਿਖੇ ਭਾਈ ਜਸਕਰਨ ਸਿੰਘ ਜੱਸੀ  ਦੀ ਯਾਦ ਵਿਚ ਲੱਗੇ ਖੂਨਦਾਨ ਕੈਂਪ ਵਿਚ ਖੂਨਦਾਨੀਆਂ ਨੂੰ ਸਰਟੀਫਿਕੇਟ ਅਤੇ ਯਾਦ ਚਿੰਨ੍ਹ ਭੇਟ ਕਰ ਕੇ ਹੌਂਸਲਾ ਅਫਜ਼ਾਈ ਕਰਦੇ ਹੋਏ ਪਤਵੰਤੇ ਸੱਜਣ।