ਨਵਾਂਸ਼ਹਿਰ 29 ਅਗਸਤ: ਸਿੱਖਿਆ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਤੇ ਸੰਸਥਾ ਮੁਖੀ ਡਾਕਟਰ ਸੁਰਿੰਦਰਪਾਲ ਅਗਨੀਹੋਤਰੀ ਦੇ ਵਿਸ਼ੇਸ਼ ਉਦਮਾਂ ਸਦਕਾ ਸ.ਸ.ਸ.ਸ. ਲੰਗੜੋਆ ਦੇ ਗਿਆਰ੍ਹਵੀਂ ਬਾਰ੍ਹਵੀਂ ਜਮਾਤ ਦੇ ਸਾਇੰਸ ਗਰੁੱਪ ਨਾਲ ਸਬੰਧਤ ਵਿਦਿਆਰਥੀਆਂ ਨੇ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਿਜ਼ਿਟ ਕੀਤੀ। ਬੱਚਿਆਂ ਵਲੋਂ ਜੁਰਾਸਿਕ ਪਾਰਕ, ਡਾਇਨਾਸੋਰ ਦੇ ਧਰਤੀ ਤੇ ਜੀਵਨ ਹੋਣ ਸੰਬੰਧੀ, ਸਾਇੰਸ ਐਕਸਪਲਰੀਅਮ, ਜਿਸ ਵਿਚ ਵੱਖ ਵੱਖ ਤਰ੍ਹਾਂ ਦੇ ਜੰਤਰ, ਜਿਵੇਂ ਕਿ ਮੈਥ ਤੇ ਸਾਇੰਸ ਦੀਆਂ ਵੱਖ ਵੱਖ ਤਰ੍ਹਾਂ ਦੀਆਂ ਲੈਬਸ ਦੇ ਫਾਰਮੂਲੇ,ਤੇ ਕਈ ਪ੍ਰਕਾਰ ਦੇ ਜੀਵਾਂ ਦੇ ਜੀਵਨ ਸਬੰਧੀ ਜਾਣਕਾਰੀ ਹਾਸਲ ਕੀਤੀ।ਇਸ ਤੋਂ ਇਲਾਵਾ ਥ੍ਰੀ ਡੀ ਸੋਅ, ਲੇਜ਼ਰ ਸੋਅ ਨੂੰ ਗੌਰ ਨਾਲ ਦੇਖਿਆ ਤੇ ਭਰਪੂਰ ਜਾਣਕਾਰੀ ਹਾਸਲ ਕੀਤੀ। ਬੱਚਿਆਂ ਨੇ ਬੋਟਿੰਗ ਦਾ ਆਨੰਦ ਮਾਣ ਕੇ ਮੰਨੋਰੰਜਨ ਕੀਤਾ,ਇਸ ਮੌਕੇ ਤੇ ਬੱਚਿਆਂ ਨਾਲ ਜਸਵਿੰਦਰ ਕੌਰ, ਨੀਰਜ ਬਾਲੀ ਤੇ ਹਰਿੰਦਰ ਸਿੰਘ ਆਦਿ ਹਾਜ਼ਰ ਸਨ।