ਪਟਕੇ ਦੀ ਕੁਸ਼ਤੀ ਲੱਡੂ ਡੂਮਛੇੜੀ ਅਤੇ ਮਨਜੀਤ ਖੱਤਰੀ ਵਿਚਕਾਰ ਹੋਵੇਗੀ
ਨਵਾਂਸ਼ਹਿਰ 19 ਅਗਸਤ : . ਪਿੰਡ ਬਖਲੌਰ ਵਿਖੇ 21ਅਗਸਤ ਦਿਨ ਐਤਵਾਰ ਨੂੰ ਧੰਨ- ਧੰਨ ਗੁੱਗਾ ਜ਼ਾਹਰ ਪੀਰ ਨੂੰ ਸਮਰਪਿਤ ਛਿੰਝ ਮੇਲਾ ਸਮੂਹ ਨਗਰ ਨਿਵਾਸੀਆਂ ,ਐਨ.ਆਰ ਆਈ ਅਤੇ ਗੁੱਗਾ ਜ਼ਾਹਰ ਪੀਰ, ਪ੍ਰਬੰਧਕ ਕਮੇਟੀ ਅਤੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਬਡ਼ੀ ਧੂਮਧਾਮ ਨਾਲ ਕਰਵਾਇਆ ਜਾ ਰਿਹਾ ਹੈ । ਛਿੰਝ ਮੇਲੇ ਬਾਰੇ ਜਾਣਕਾਰੀ ਦਿੰਦਿਆਂ ਪ੍ਰਧਾਨ ਮਨੋਹਰ ਸਿੰਘ ਬੱਬੀ, ਸਕੱਤਰ ਰਾਮ ਪ੍ਰਕਾਸ਼ ਚੁੰਬਰ, ਹਰਦੀਪ ਸਿੰਘ ਤੇ ਮੰਗਤ ਰਾਮ ਨੇ ਦੱਸਿਆ ਇਸ ਛਿੰਝ ਮੇਲੇ ਵਿੱਚ ਬਹੁਤ ਹੀ ਉੱਚ ਕੋਟੀ ਦੇ ਪਹਿਲਵਾਨ ਪਹੁੰਚ ਰਹੇ ਹਨ ਪਟਕੇ ਦੀ ਕੁਸ਼ਤੀ ਲੱਡੂ ਡੂਮਛੇੜੀ ਅਤੇ ਮਨਜੀਤ ਖੱਤਰੀ ਵਿਚਕਾਰ ਹੋਵੇਗੀ ਦੂਜੇ ਨੰਬਰ ਦੀ ਕੁਸ਼ਤੀ ਸੋਨੂੰ ਕਾਂਗੜਾ ਅਤੇ ਦੀਪਕ ਹੱਲਾ ਵਿਚਕਾਰ ਹੋਵੇਗੀ ਪਟਕੇ ਦੀ ਕੁਸ਼ਤੀ ਲਈ ਸੱਜਰ ਸੂਈ ਝੋਟੀ ਤੇ ਸਪਲੈਂਡਰ ਮੋਟਰਸਾਈਕਲ ਦੂਜੇ ਨੰਬਰ ਦੀ ਕੁਸ਼ਤੀ ਲਈ ਪਚੱਤਰ ਹਜ਼ਾਰ ਰੁਪਏ ਤੇ ਹੋਵੇਗੀ । ਇਸ ਤੋਂ ਇਲਾਵਾ ਹੋਰ ਪਹਿਲਵਾਨਾਂ ਨੂੰ ਨਗਦ ਇਨਾਮ ਵੀ ਦਿੱਤੇ ਜਾਣਗੇ । ਇਸ ਛਿੰਝ ਮੇਲੇ ਵਿੱਚ ਵੱਖ ਵੱਖ ਅਖਾੜਿਆਂ ਦੇ ਉੱਚ ਕੋਟੀ ਦੇ ਪਹਿਲਵਾਨ ਪਹੁੰਚ ਰਹੇ ਹਨ ਛਿੰਝ ਮੇਲੇ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ । ਇਸ ਛਿੰਝ ਮੇਲੇ ਦੀ ਕੁਮੈਂਟਰੀ ਪ੍ਰਸਿੱਧ ਕੁਮੈਂਟੇਟਰ ਕਰਮਦੀਨ ਕਰਨਗੇ । ਇਸ ਮੌਕੇ ਮਾਸਟਰ ਮੱਖਣ ਬਖਲੌਰ ਯੋਗਰਾਜ ਜੰਗਲਾਤ ਰੇਂਜ ਅਫਸਰ ਚਰਨਜੀਤ ਅਤੇ ਹੋਰ ਮੈਂਬਰ ਸ਼ਾਮਲ ਸਨ ।