ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ 04 ਅਗਸਤ ਦਿਨ ਵੀਰਵਾਰ ਨੂੰ ਲੱਗ ਰਹੇ ਦਵਾਈਆਂ ਦੇ ਲੰਗਰ ਅਤੇ ਮੁਫ਼ਤ ਮੈਡੀਕਲ ਕੈਂਪ ਦੀਆਂ ਤਿਆਰੀਆਂ ਮੁਕੰਮਲ : ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ

ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ 04 ਅਗਸਤ ਦਿਨ ਵੀਰਵਾਰ ਨੂੰ ਲੱਗ ਰਹੇ ਦਵਾਈਆਂ ਦੇ ਲੰਗਰ ਅਤੇ ਮੁਫ਼ਤ ਮੈਡੀਕਲ ਕੈਂਪ ਦੀਆਂ ਤਿਆਰੀਆਂ ਮੁਕੰਮਲ :   ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ
ਬੰਗਾ :  2 ਅਗਸਤ : () ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਦਵਾਈਆਂ ਦਾ ਲੰਗਰ ਅਤੇ ਫਰੀ ਮੈਡੀਕਲ ਚੈੱਕਅਪ ਕੈਂਪ  04 ਅਗਸਤ ਦਿਨ ਵੀਰਵਾਰ ਨੂੰ ਲੱਗ ਰਿਹਾ ਹੈ ਜਿਸ ਲਈ ਸਾਰੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਇਹ ਜਾਣਕਾਰੀ ਅੱਜ ਕੈਂਪ ਕਮੇਟੀ ਦੀ ਮੀਟਿੰਗ ਉਪਰੰਤ ਹਸਪਤਾਲ ਪ੍ਰਬੰਧਕ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਚੇਅਰਮੈਨ ਫਾਈਨਾਂਸ ਅਮਰਜੀਤ ਸਿੰਘ ਕਲੇਰਾਂ ਨੇ ਦਿੱਤੀ। ਉਨ੍ਹਾਂ ਦੱਸਿਆ ਕਿ  ਟਰੱਸਟ ਦੇ ਮੌਜੂਦਾ ਪ੍ਰਧਾਨ ਹਰਦੇਵ ਸਿੰਘ ਕਾਹਮਾ ਵੱਲੋਂ ਮਾਨਵਤਾ ਦੀ ਨਿਸ਼ਕਾਮ ਸੇਵਾ ਕਰਦੇ ਹੋਏ  ਇਲਾਕੇ ਵਿਚ ਵੱਖ-ਵੱਖ ਬਿਮਾਰੀਆਂ ਤੋਂ ਪੀੜਤ ਲੋੜਵੰਦਾਂ ਲਈ ਆਪਣੇ ਸਵ: ਮਾਤਾ ਬਿਸ਼ਨ ਕੌਰ ਜੀ ਅਤੇ ਸਵ: ਪਿਤਾ ਤਾਰਾ ਸਿੰਘ ਕਾਹਮਾ ਜੀ ਦੀ ਨਿੱਘੀ ਅਤੇ ਮਿੱਠੀ ਯਾਦ ਵਿਚ ਲਗਾਏ ਜਾ ਰਹੇ ਦਵਾਈਆਂ ਦੇ ਲੰਗਰ ਅਤੇ ਫਰੀ ਮੈਡੀਕਲ ਚੈੱਕਅਪ ਕੈਂਪ ਮਿਤੀ 04 ਅਗਸਤ ਦਿਨ ਵੀਰਵਾਰ ਨੂੰ ਸਵੇਰੇ 08 ਵਜੇ ਤੋਂ ਦੁਪਹਿਰ 02 ਵਜੇ ਤੱਕ ਹਸਪਤਾਲ ਢਾਹਾਂ ਕਲੇਰਾਂ ਦੀ ਉ ਪੀ ਡੀ ਵਿਚ ਲਗਾਇਆ ਜਾ ਰਿਹਾ ਹੈ। ਸ. ਕਲੇਰਾਂ ਨੇ ਕੈਂਪ ਦੀਆਂ ਵਿਸ਼ੇਸ਼ਤਾਵਾਂ ਬਾਰੇ ਜਾਣਕਾਰੀ ਦਿੰਦੇ ਦੱਸਿਆ ਕਿ ਕੈਂਪ ਵਿਚ ਮਰੀਜ਼ਾਂ ਦਾ  ਕਾਰਡ ਮੁਫ਼ਤ ਬਣੇਗਾ ਅਤੇ ਮਾਹਿਰ ਡਾਕਟਰ ਸਾਹਿਬਾਨ ਵੱਲੋਂ ਮੁਫ਼ਤ ਚੈੱਕਅਪ ਕੀਤਾ ਜਾਵੇ।  ਕੈਂਪ ਵਿਚ ਰਜਿਸਟਰਡ ਮਰੀਜ਼ਾਂ ਨੂੰ 300 ਰੁਪਏ ਦੀ ਦਵਾਈ  ਮੁਫ਼ਤ ਦਿੱਤੀ ਜਾਵੇਗੀ। ਥਾਇਰਾਇਡ ਦਾ ਟੈਸਟ ਮੁਫ਼ਤ ਹੋਵੇਗਾ। ਸ਼ੂਗਰ, ਪਿਸ਼ਾਬ, ਖੂਨ ਦੇ ਟੈਸਟਾਂ ਅਤੇ ਹਰ ਤਰ੍ਹਾਂ ਦੇ ਲੈਬੋਟਰੀ ਟੈਸਟ ਅਤੇ ਹਰ ਤਰ੍ਹਾਂ ਦੇ ਐਕਸਰੇ ਅੱਧੇ ਖਰਚੇ ਵਿਚ ਕੀਤੇ ਜਾਣਗੇ । ਖਰਾਬ ਦੰਦ ਫਰੀ ਕੱਢੇ ਜਾਣਗੇ ।  ਨਵੇਂ ਦੰਦ/ਜਬਾੜੇ ਵੀ 30 % ਰਿਆਇਤੀ ਦਰਾਂ ਤੇ ਲਗਾਏ ਜਾਣਗੇ ਅਤੇ ਦੰਦਾਂ ਦੀ ਸਫਾਈ ਅੱਧੇ ਖਰਚੇ ਵਿਚ ਕੀਤੀ ਜਾਵੇਗੀ। ਚਿੱਟਾ ਮੋਤੀਆ ਮੁਕਤ ਲਹਿਰ ਅਧੀਨ ਅੱਖਾਂ ਦੇ ਲੈਨਜ਼ਾਂ ਵਾਲੇ ਅਪਰੇਸ਼ਨ ਮੁਫ਼ਤ ਕੀਤੇ ਜਾਣਗੇ ।  ਸ. ਕਲੇਰਾਂ ਨੇ ਇਲਾਕੇ ਦੇ  ਲੋੜਵੰਦ ਮਰੀਜ਼ਾਂ ਨੂੰ ਇਸ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਦਾ ਵੱਧ ਤੋਂ ਵੱਧ ਲਾਭ ਉਠਾਉਣ ਲਈ ਸਨਿਮਰ ਬੇਨਤੀ ਕੀਤੀ ਹੈ। ਕੈਂਪ ਦੌਰਾਨ ਗੁਰੂ ਕਾ ਲੰਗਰ ਵੀ ਅਟੁੱਟ ਵਰਤੇਗਾ। ਫਰੀ ਮੈਡੀਕਲ ਕੈਂਪ ਦੀ ਜਾਣਕਾਰੀ ਦੇਣ ਮੌਕੇ ਸਰਵ ਸ੍ਰੀ ਹਰਦੇਵ ਸਿੰਘ ਕਾਹਮਾ ਪ੍ਰਧਾਨ, ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ, ਮਲਕੀਅਤ ਸਿੰਘ ਬਾਹੜੋਵਾਲ ਮੀਤ ਪ੍ਰਧਾਨ, ਜਗਜੀਤ ਸਿੰਘ ਸੋਢੀ ਪ੍ਰਬੰਧਕ ਮੈਂਬਰ, ਵਰਿੰਦਰ ਸਿੰਘ ਬਰਾੜ ਐਚ ਆਰ, ਮਹਿੰਦਰਪਾਲ ਸਿੰਘ ਸੁਪਰਡੈਂਟ, ਡਾ. ਰਵਿੰਦਰ ਖਜ਼ੂਰੀਆ ਮੈਡੀਕਲ ਸੁਪਰਡੈਂਟ, ਦਵਿੰਦਰ ਕੌਰ ਨਰਸਿੰਗ ਸੁਪਰਡੈਂਟ, ਡਾ. ਜਸਦੀਪ ਸਿੰਘ ਸੈਣੀ, ਡਾ. ਨਵਜੋਤ ਸਿੰਘ ਸਹੋਤਾ, ਡਾ. ਰੋਹਿਤ ਮਸੀਹ, ਡਾ. ਬਲਵਿੰਦਰ ਸਿੰਘ, ਡਾ. ਰਾਹੁਲ ਗੋਇਲ, ਡਾ. ਚਾਂਦਨੀ ਬੱਗਾ, ਡਾ. ਦੀਪਕ ਦੁੱਗਲ, ਡਾ. ਹਰਜੋਤਵੀਰ ਸਿੰਘ ਰੰਧਾਵਾ, ਡਾ. ਰਵੀਨਾ, ਡਾਈਟੀਸ਼ੀਅਨ ਰੌਣਿਕਾ  ਕਾਹਲੋਂ  ਵੀ ਹਾਜ਼ਰ ਸਨ ।  
ਫੋਟੋ ਕੈਪਸ਼ਨ :  ਹਸਪਤਾਲ ਢਾਹਾਂ ਕਲੇਰਾਂ ਵਿਖੇ  4 ਅਗਸਤ ਦਿਨ ਵੀਰਵਾਰ ਲੱਗ ਰਹੇ ਦਵਾਈਆਂ ਦੇ ਲੰਗਰ ਅਤੇ ਮੁਫ਼ਤ ਮੈਡੀਕਲ ਕੈਂਪ   ਸਬੰਧੀ ਜਾਣਕਾਰੀ ਦਿੰਦੇ ਹੋਏ ਹਰਦੇਵ ਸਿੰਘ ਕਾਹਮਾ ਪ੍ਰਧਾਨ ਅਤੇ ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ


Virus-free. www.avast.com