ਹੱਡੀਆਂ ਤੇ ਜੋੜਾਂ ਦੀਆਂ ਬਿਮਾਰੀਆਂ ਦੀ ਜਾਗਰੂਕਤਾ ਲਈ ਲਗਾਇਆ ਵਿਸ਼ੇਸ਼ ਸੈਸ਼ਨ
ਪਟਿਆਲਾ, 1 ਅਗਸਤ: ਮੁੱਖ ਮੰਤਰੀ ਸ. ਭਗਵੰਤ ਮਾਨ ਵੱਲੋਂ ਸੂਬੇ ਦੇ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਪ੍ਰਦਾਨ ਕਰਨ ਦੇ ਲਏ ਅਹਿਦ 'ਤੇ ਫੁੱਲ ਚੜ੍ਹਾਉਂਦਿਆਂ ਪਟਿਆਲਾ ਦੇ ਸਿਹਤ ਵਿਭਾਗ ਵੱਲੋਂ ਨਿਵੇਕਲੀ ਪਹਿਲ ਕੀਤੀ ਗਈ ਹੈ। ਜਿਸ ਤਹਿਤ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦੇ ਦਿਸ਼ਾ ਨਿਰਦੇਸ਼ਾਂ 'ਤੇ ਮਾਤਾ ਕੁਸ਼ੱਲਿਆ ਹਸਪਤਾਲ ਵਿਖੇ ਸਿਹਤ ਜਾਗਰੂਕਤਾ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਮਾਹਰ ਡਾਕਟਰਾਂ ਵੱਲੋਂ ਹੱਡੀਆਂ ਤੇ ਜੋੜਾ ਦੀਆਂ ਬਿਮਾਰੀਆਂ ਦੇ ਕਾਰਨਾਂ, ਇਲਾਜ ਅਤੇ ਬਚਾਅ ਸਬੰਧੀ ਮਰੀਜਾਂ ਨੂੰ ਜਾਗਰੂਕ ਕੀਤਾ ਗਿਆ ਅਤੇ ਵਿਸ਼ੇਸ਼ ਸੈਸ਼ਨ ਦੌਰਾਨ ਮਾਹਰਾਂ ਵੱਲੋਂ ਮਰੀਜ਼ਾਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ ਗਏ। ਸੈਸ਼ਨ ਦੀ ਪ੍ਰਧਾਨਗੀ ਕਰਦਿਆ ਕਾਰਜਕਾਰੀ ਮੈਡੀਕਲ ਸੁਪਰਡੈਂਟ ਡਾ. ਵਰਿੰਦਰ ਗਰਗ ਅਤੇ ਡਾ.ਦਰਸ਼ਨ ਕੁਮਾਰ ਵੱਲੋਂ ਕੀਤੀ ਗਈ ਅਤੇ ਆਰਥੋਪੈਡਿਕ ਵਿਭਾਗ ਦੇ ਡਾ. ਸੰਜੀਵ ਅਰੋੜਾ,ਡਾ. ਦਿਲਮੋਹਨ ਸਿੰਘ ਅਤੇ ਡਾ.ਨਿਰਮਲ ਦਾਸ ਵੱਲੋਂ ਮਰੀਜ਼ਾਂ ਨਾਲ ਉਨ੍ਹਾਂ ਦੀਆਂ ਹੱਡੀਆਂ ਦੀਆਂ ਸਮੱਸਿਆਵਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਮਾਹਰਾਂ ਨੇ ਕਿਹਾ ਕਿ ਆਮ ਤੌਰ 'ਤੇ ਗਰਦਨ ਦੇ ਦਰਦ ਨੂੰ ਸਰਵਾਈਕਲ ਤੇ ਪਿੱਠ ਦੇ ਦਰਦ ਨੂੰ ਰੀੜ੍ਹ ਦੀ ਹੱਡੀ ਦੀ ਸਮੱਸਿਆ ਨਾਲ ਜੋੜ ਦਿੱਤਾ ਜਾਂਦਾ ਹੈ, ਜੋ ਕਿ ਗਲਤ ਹੈ। ਉਨ੍ਹਾਂ ਕਿਹਾ ਕਿ ਮਰੀਜ਼ ਇਲਾਜ ਲਈ ਅਸਿੱਖਿਅਤ ਮਾਲਸ਼ ਵਾਲਿਆਂ ਕੋਲ ਜਾਕੇ ਸਮੱਸਿਆ ਨੂੰ ਹੋਰ ਵਧਾ ਲੈਂਦੇ ਹਨ, ਇਸ ਲਈ ਇਲਾਜ ਮਾਹਰ ਡਾਕਟਰ ਕੋਲੋ ਹੀ ਕਰਵਾਉਣਾ ਚਾਹੀਦਾ ਹੈ। ਇਸ ਦੌਰਾਨ ਮਰੀਜ਼ਾਂ ਨੂੰ ਪੰਜਾਬ ਸਰਕਾਰ ਵੱਲੋਂ ਮਾਤਾ ਕੁਸ਼ੱਲਿਆ ਹਸਪਤਾਲ ਵਿੱਚ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਜਿਸ 'ਚ ਬਾਈਲੇਟਰਲ ਗੋਡੇ ਅਤੇ ਚੂਲੇ ਦੇ ਜੋੜ ਬਦਲਣਾ,ਕੰਪਲੈਕਸ ਟਰਾਮਾਂ ਸਰਜਰੀ ਅਤੇ ਕੰਪਿਊਟਰ ਮੌਨੀਟਰ ਇੰਟਰਵੈਂਸ਼ਨ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਡਾ. ਵਰਿੰਦਰ ਗਰਗ ਨੇ ਕਿਹਾ ਕਿ ਭਵਿੱਖ ਵਿੱਚ ਵੀ ਸਿਹਤ ਵਿਭਾਗ ਵੱਲੋਂ ਅਜਿਹੇ ਸੈਸ਼ਨ ਨਿਯਮਤ ਤੌਰ 'ਤੇ ਲਗਾਏ ਜਾਣਗੇ।