ਬਲਾਚੌਰ ਦੇ ਵਾਸੀ ਰਜਿੰਦਰ ਕੁਮਾਰ ਅਰੋੜਾ ਦੀਆਂ ਮਰਨ ਉਪਰੰਤ ਅੱਖਾਂ ਦਾਨ ਕੀਤੀਆਂ ਗਈਆਂ, ਅੱਖਾਂ ਦੋ ਹਨੇਰੇ ਜੀਵਨ ਨੂੰ ਪ੍ਰਕਾਸ਼ਮਾਨ ਕਰਨਗੀਆਂ.

ਬਲਾਚੌਰ : 3 ਮਾਰਚ (ਬਿਊਰੋ)  ਅੱਖਾਂ ਦਾਨ ਕਰਨ ਵਾਲੀ ਸੰਸਥਾ ਨਵਾਂ ਸ਼ਹਿਰ ਦੇ ਜਨਰਲ ਸਕੱਤਰ ਰਤਨ ਕੁਮਾਰ ਜੈਨ ਨੇ ਦੱਸਿਆ ਕਿ ਮਰਹੂਮ ਰਾਜਿੰਦਰ ਕੁਮਾਰ ਅਰੋੜਾ ਪੁੱਤਰ ਸ੍ਰੀ ਹਰਭਗਵਾਨ ਅਰੋੜਾ ਨਿਵਾਸੀ ਬਲਾਚੌਰ ਦੀ ਸੰਖੇਪ ਬਿਮਾਰੀ ਮਗਰੋਂ ਮੌਤ ਹੋ ਗਈ। ਜਿਸਦੇ ਬਾਅਦ ਮ੍ਰਿਤਕ ਦੇ ਬੇਟੇ ਤਰੁਣ ਅਰੋੜਾ ਨੇ ਮ੍ਰਿਤਕ ਦੇ ਨਜ਼ਦੀਕੀ ਪਰਿਵਾਰਕ ਮੈਂਬਰਾਂ ਗੁਰਚਰਨ ਅਰੋੜਾ ਅਤੇ ਓਮ ਪ੍ਰਕਾਸ਼ ਅਰੋੜਾ ਜੀ ਦੀ ਪ੍ਰੇਰਨਾ ਸਦਕਾ ਉਸ ਨੇ ਆਪਣੇ ਪਿਤਾ ਦੀਆ ਅੱਖਾਂ ਦਾਨ ਕਰਨ ਦਾ ਫੈਸਲਾ ਕੀਤਾ, ਤਾਂ ਜੋ ਇਹ ਅੱਖਾਂ 2 ਲੋੜਵੰਦ ਜੀਵਾਂ ਦੇ ਜੀਵਨ ਵਿੱਚ ਪ੍ਰਕਾਸ਼ ਲਿਆ ਸਕਣ। ਇਸ ਤੋਂ ਬਾਅਦ ਸਮਾਜ ਸੇਵੀ ਰਾਜਨ ਅਰੋੜਾ ਨੇ ਸੰਸਥਾ ਦੇ ਜਨਰਲ ਸਕੱਤਰ ਰਤਨ ਕੁਮਾਰ ਜੈਨ ਨਾਲ ਸੰਪਰਕ ਕੀਤਾ ਅਤੇ ਨੇਤਰਦਾਨ ਸੰਸਥਾ ਨਵਾਂਸ਼ਹਿਰ ਦੇ ਮੁਖੀ ਡਾ ਜੇ ਡੀ ਵਰਮਾ ਜੀ ਦੀ ਅਗਵਾਈ ਵਾਲੀ ਨੇਤਰਦਾਨ ਸੰਸਥਾ ਦੀ ਟੀਮ ਨੇ ਮ੍ਰਿਤਕ ਦੇ ਘਰ ਜਾ ਕੇ ਅੱਖਾਂ ਪ੍ਰਾਪਤ ਕੀਤੀਆ। ਇਸ ਮੌਕੇ ਸ਼੍ਰੀ ਜੈਨ ਨੇ ਦੱਸਿਆ ਕਿ ਹੁਣ ਤੱਕ ਨੇਤਰਦਾਨ ਸੰਸਥਾ ਨਵਾਂਸ਼ਹਿਰ ਨੂੰ 537 ਲੋਕਾਂ ਦੀਆਂ ਅੱਖਾਂ ਮਿਲੀਆਂ ਹਨ। ਇਨ੍ਹਾਂ ਅੱਖਾਂ ਨੂੰ ਪੁਨਰਜੋਤ ਆਈ ਹਸਪਤਾਲ ਲੁਧਿਆਣਾ ਭੇਜ ਦਿੱਤਾ ਗਿਆ ਹੈ । ਇਸ ਮੌਕੇ ਰੰਜੂ ਅਰੋੜਾ (ਪਤਨੀ), ਤਰੁਣ ਅਰੋੜਾ (ਪੁੱਤਰ), ਸ਼ਿਲਪਾ ਅਰੋੜਾ (ਨੂੰਹ), ਪਾਇਲ (ਬੇਟੀ), ਡਾ ਸੁਮਿਤ ਜਲੋਤਰਾ ,ਪ੍ਰੇਮ ਸਵਰੂਪ, ਐਡਵੋਕੇਟ ਨਰਿੰਦਰ ਕੁਮਾਰ (ਭਰਾ) ਗੁਰਚਰਨ ਅਰੋੜਾ, ਓਮਪ੍ਰਕਾਸ਼ ਅਰੋੜਾ, ਵਿਨੋਦ ਅਰੋੜਾ, ਪ੍ਰਮੋਦ ਅਰੋੜਾ, ਰਾਜਨ ਅਰੋੜਾ ਅਤੇ ਨੇਤਰਦਾਨ  ਸੰਸਥਾ ਦੇ ਸਲਾਹਕਾਰ ਕਮਲ ਕੁਮਾਰ ਅਨੇਜਾ ਵੀ ਮੌਜੂਦ ਸਨ।