ਪੰਜਾਬ ਐਂਡ ਸਿੰਧ ਬੈਂਕ ਢਾਹਾਂ ਕਲੇਰਾਂ ਵੱਲੋਂ ਬੈਂਕ ਦਾ 114ਵਾਂ ਸਥਾਪਨਾ ਦਿਵਸ ਮਨਾਇਆ ਗਿਆ

ਬੰਗਾ: 24 ਜੂਨ  :-   ਪੰਜਾਬ ਐਂਡ ਸਿੰਧ ਬੈਂਕ ਢਾਹਾਂ ਕਲੇਰਾਂ ਵਿਖੇ ਅੱਜ ਬੈਂਕ ਦਾ 114ਵਾਂ ਸਥਾਪਨਾ ਦਿਵਸ ਮਨਾਇਆ ਗਿਆ। ਇਸ ਮੌਕੇ ਕਰਵਾਏ ਸਥਾਪਨਾ ਦਿਵਸ ਸਮਾਗਮ ਵਿਚ ਮੁੱਖ ਮਹਿਮਾਨ ਸ. ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਆਪਣੇ ਕਰ ਕਮਲਾਂ ਨਾਲ ਕੇਕ ਕੱਟਿਆ, ਉਹਨਾਂ ਦਾ ਸਹਿਯੋਗ ਸ. ਕੁਲਵਿੰਦਰ ਸਿੰਘ ਢਾਹਾਂ ਜਰਨਲ ਸਕੱਤਰ ਟਰੱਸਟ ਅਤੇ  ਸ੍ਰੀ ਪ੍ਰਸ਼ੋਤਮ ਬੰਗਾ ਬੈਂਕ ਸੀਨੀਅਰ ਮੈਨੇਜਰ ਪੰਜਾਬ ਐਂਡ ਸਿੰਧ ਬੈਂਕ ਢਾਹਾਂ ਕਲੇਰਾਂ ਨੇ ਦਿੱਤਾ। ਸ. ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਪੰਜਾਬ ਐਂਡ ਸਿੰਧ ਬੈਂਕ ਢਾਹਾ ਕਲੇਰਾਂ ਦੇ 114ਵੇਂ ਸਥਾਪਨਾ ਦਿਵਸ ਦੀਆਂ ਸਮੂਹ ਬੈਂਕ ਮੁਲਾਜ਼ਮਾਂ ਨੂੰ ਵਧਾਈਆਂ ਦਿੱਤੀਆਂ ਅਤੇ ਬੈਂਕ ਵੱਲੋਂ ਲੋਕਾਂ ਦਿੱਤੀਆਂ ਜਾਂਦੀਆਂ ਵਧੀਆ ਬੈਕਿੰਗ ਸੇਵਾਂਵਾਂ ਦੀ ਭਾਰੀ ਸ਼ਲਾਘਾ ਕੀਤੀ।  ਬੈਂਕ ਦੇ ਸੀਨੀਅਰ ਮੈਨੇਜਰ ਸ੍ਰੀ ਪ੍ਰਸ਼ੋਤਮ ਬੰਗਾ ਨੇ ਦੱਸਿਆ ਕਿ ਪੰਜਾਬ ਐਂਡ ਸਿੰਧ ਬੈਂਕ ਨੂੰ 24 ਜੂਨ 1908 ਨੂੰ ਭਾਈ ਵੀਰ ਸਿੰਘ ਜੀ, ਸਰ ਸੁੰਦਰ ਸਿੰਘ ਮਜੀਠੀਆ ਅਤੇ ਸ. ਤਰਲੋਚਨ ‍ਸਿੰਘ ਜੀ ਨੇ ਗੁਰੂ ਕੀ ਨਗਰੀ ਸ੍ਰੀ ਅੰਮਿਤਸਰ ਸਾਹਿਬ ਵਿਖੇ ਸਥਾਪਿਤ ਕੀਤਾ ਸੀ। ਸ੍ਰੀ ਪ੍ਰਸ਼ੋਤਮ ਬੰਗਾ ਬੈਂਕ ਸੀਨੀਅਰ ਮੈਨੇਜਰ ਪੰਜਾਬ ਐਂਡ ਸਿੰਧ ਬੈਂਕ ਢਾਹਾਂ ਕਲੇਰਾਂ ਨੇ ਦੱਸਿਆ ਕਿ ਪੰਜਾਬ ਐਂਡ ਸਿੰਧ ਬੈਂਕ ਢਾਹਾਂ ਕਲੇਰਾਂ ਵੱਲੋਂ ਇਲਾਕੇ ਵਿਚ ਆਪਣੇ ਖਾਤਾ ਧਾਰਕਾਂ ਵਧੀਆ ਬੈਕਿੰਗ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ । ਇਸ ਮੌਕੇ ਸ੍ਰੀ ਬੰਗਾ ਨੇ ਪੰਜਾਬ ਐਂਡ ਸਿੰਧ ਬੈਂਕ ਵਲੋਂ ਚਲਾਈਆਂ ਜਾ ਰਹੀਆਂ ਵੱਖ ਵੱਖ ਸਕੀਮਾਂ ਬਾਰੇ ਵੀ ਜਾਣਕਾਰੀ ਦਿੰਦੇ ਹੋਏ ਸਮੂਹ ਇਲਾਕਾ ਨਿਵਾਸੀਆਂ ਨੂੰ ਬੈਂਕ ਦੀਆਂ ਸੇਵਾਵਾਂ ਦਾ ਲਾਭ ਲੈਣ ਲਈ ਅਪੀਲ ਕੀਤੀ ਅਤੇ ਬੈਂਕ ਦੇ ਗਾਹਕਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਸ. ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ, ਸ. ਕੁਲਵਿੰਦਰ ਸਿੰਘ ਢਾਹਾਂ ਜਰਨਲ ਸਕੱਤਰ ਟਰੱਸਟ,  ਸ੍ਰੀ ਪ੍ਰਸ਼ੋਤਮ ਬੰਗਾ ਸੀਨੀਅਰ ਮੈਨੇਜਰ ਪੰਜਾਬ ਐਂਡ ਸਿੰਧ ਬੈਂਕ ਢਾਹਾਂ ਕਲੇਰਾਂ, ਸ੍ਰੀ ਰਾਜਵੀਰ ਸਿੰਘ ਬੈਂਕ ਅਫਸਰ, ਸ੍ਰੀ ਰਜਤ ਸ਼ਰਮਾ ਬੈਂਕ ਅਫਸਰ, ਮੈਡਮ ਪਵਨਦੀਪ ਬੈਂਕ ਅਫਸਰ, ਸ ਮਹਿੰਦਰਪਾਲ ਸਿੰਘ ਸੁਪਰਡੈਂਟ, ਸ. ਪ੍ਰੇਮ ਪ੍ਰਕਾਸ਼ ਸਿੰਘ ਤੇ ਹੋਰ ਪਤਵੰਤੇ ਸੱਜਣ ਵੀ  ਹਾਜ਼ਰ ਸਨ।
ਫੋਟੋ ਕੈਪਸ਼ਨ : ਪੰਜਾਬ ਐਂਡ ਸਿੰਧ ਬੈਂਕ ਢਾਹਾ ਕਲੇਰਾਂ ਵੱਲੋਂ ਦਾ 114 ਸਥਾਪਨਾ ਦਿਵਸ ਮਨਾਉਣ ਮੌਕੇ ਮੁਖ ਮਹਿਮਾਨ ਸ. ਅਮਰਜੀਤ ਸਿੰਘ ਕਲੇਰਾਂ ਨਾਲ ਹਨ ਸ. ਕੁਲਵਿੰਦਰ ਸਿੰਘ ਢਾਹਾਂ,  ਸ੍ਰੀ ਪ੍ਰਸ਼ੋਤਮ ਬੰਗਾ ਬੈਂਕ ਸੀਨੀਅਰ ਮੈਨੇਜਰ ਪੰਜਾਬ ਐਂਡ ਸਿੰਧ ਬੈਂਕ ਢਾਹਾਂ ਕਲੇਰਾਂ ਅਤੇ ਹੋਰ ਪਤਵੰਤੇ